ਦਿੱਲੀ ਕੰਮ ਕਰਨ ਦੇ ਦੌਰਾਨ ਇੱਕ ਅਫਸਰ ਨਾਲ ਗੱਲ ਹੋਈ, ਮੈਂ ਸੁਭਾਵਿਕ ਜਿਹਾ ਪੁੱਛਿਆ ਕਿ “ਸਿਸਟਮ ਨੂੰ ਸਿੱਖਾਂ ਤੋਂ ਕੀ ਤਕਲੀਫ ਹੈ? ਉਹ ਤਾਂ ਮੁਲਕ ਦੀ ਤਰੱਕੀ ‘ਚ ਹਿੱਸਾ ਹੀ ਪਾ ਰਹੇ ਨੇ, ਅੰਨ ਉਗਾਉਂਦੇ ਨੇ, ਫੌਜ ‘ਚ ਨੌਕਰੀ ਕਰਦਿਆਂ ਜਾਨਾਂ ਦਿੰਦੇ ਨੇ. ਨਾਲੇ ਪੁੰਨ ਦਾਨ ਕਰਕੇ ਗਰੀਬਾਂ ਲਈ ਲੰਗਰ ਵੀ ਲਾਉਂਦੇ ਨੇ, ਹਰ ਔਖੇ ਸੌਖੇ ਸਮੇਂ ਮਦਦ ਲਈ ਬਹੁੜਦੇ ਨੇ ਅਤੇ ਕਰਾਈਮ ਰੇਟ ਵੀ ਸਿੱਖਾਂ ‘ਚ ਸਭ ਤੋਂ ਘੱਟ ਐ.” ਉਹਨੇ ਜਵਾਬ ਦਿੱਤਾ, “ਇਹ ਗੱਲ ਨੀ! ਭਾਰਤੀ ਸਿਸਟਮ ਵਾਸਤੇ ਸਿੱਖਾਂ ਨੂੰ ਦਬਾਅ ‘ਚ ਰੱਖਣਾ ਜਰੂਰੀ ਹੈ, ਇੰਜ ਨਾ ਕੀਤਾ ਜਾਵੇ ਤਾਂ ਇਹ ਆਪਣੇ ਆਪ ਨੂੰ ਮਹਾਰਾਜੇ ਸਮਝਣ ਲੱਗ ਜਾਂਦੇ ਨੇ, ਦੂਜੀਆਂ ਕੌਮਾਂ ਇਹਨਾਂ ਤੋਂ ਊਈਂ ਭੈਅ ਖਾਂਦੀਆਂ ਨੇ, ਇਹਨਾਂ ਦੀ ਸਿਰ ‘ਤੇ ਪੱਗੜ ਵਾਲੀ ਵੱਖਰੀ ਜਿਹੀ ਪਹਿਚਾਣ ਐ, ਬਾਦਸ਼ਾਹਤ ਇਹਨਾਂ ਦੇ ਖੂਨ ‘ਚ ਐ, ਇਹਨਾਂ ਦਾ ਕੋਈ ਪਤਾ ਨਹੀਂ ਕਦੋ ਦਿੱਲੀ ‘ਤੇ ਆ ਕਬਜਾ ਕਰਨ. ਇਹਨਾਂ ਦੇ ਕੁਦਰਤੀ ਹਾਸੇ ਤੋਂ ਵੀ ਐਂ ਲੱਗਦੈ ਜਿਵੇਂ ਇਹ ਸਾਨੂੰ ਮਜਾਕ ਕਰ ਰਹੇ ਹੋਣ.”
ਉਸ ਅਫਸਰ ਨਾਲ ਲੰਮੀ ਗਲਬਾਤ ਹੋਈ, ਦੁਪਹਿਰ ਦੀ ਰੋਟੀ ਦੇ ਟਾਈਮ ਅਕਸਰ ਹੁੰਦੀ ਸੀ, ਆਲ ਇੰਡੀਆ ਰੇਡੀਓ ਦੇ ਸਾਹਮਣੇ ਯੋਜਨਾ ਭਵਨ ‘ਚ ਬੈਠਦਾ ਸੀ ਉਹ. ਇਸੇ ਗਲਬਾਤ ਦੇ ਅਗਲੇ ਪੜਾਅ ‘ਚ ਉਹ ਕਹਿੰਦਾ ਕਿ ਪੰਜਾਬ ‘ਚ “ਦੋ ਹੀ ਕਾਫੀ –...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ