ਨਿਯੁਕਤੀ ਮਗਰੋਂ ਛੇਵੀਂ ਜਮਾਤ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰ ਦਿੱਤੀ..
ਉਸ ਸਰਕਾਰੀ ਸਕੂਲ ਵਿਚ ਜਿਆਦਾਤਰ ਗਰੀਬ ਤਬਕੇ ਦੇ ਬੱਚੇ ਹੀ ਪੜਿਆ ਕਰਦੇ ਸਨ..!
ਦਰਮਿਆਨੇ ਕਦ ਦਾ ਪਤਲਾ ਜਿਹਾ ਉਹ ਮੁੰਡਾ ਹਮੇਸ਼ਾਂ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ..!
ਅੱਧੀ ਛੁੱਟੀ ਵੇਲੇ ਵੀ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ..
ਇੱਕ ਦਿਨ ਕੰਮ ਨਾ ਕਰਕੇ ਆਉਣ ਤੇ ਰੋਹ ਵਿਚ ਆਏ ਨੇ ਚੰਡ ਕੱਢ ਮਾਰੀ..
ਉਹ ਰੋਇਆ ਨਹੀਂ..ਓਹਨੀ ਦਿਨੀਂ ਭਾਰੇ ਹੱਥ ਦੀ ਮੇਰੀ ਚੁਪੇੜ ਬੜੀ ਮਸ਼ਹੂਰ ਹੋਇਆ ਕਰਦੀ ਸੀ..!
ਕਈਆਂ ਦਾ ਪਜਾਮਾ ਗਿੱਲਾ ਹੋ ਜਾਂਦਾ ਤੇ ਕਈ ਸ਼ਾਂ-ਸ਼ਾਂ ਕਰਦੀ ਗੱਲ ਤੇ ਹੱਥ ਰੱਖ ਰੋ ਪਿਆ ਕਰਦੇ..!
ਹੈਰਾਨ ਸਾਂ ਪਤਾ ਨੀ ਕਿਸ ਮਿੱਟੀ ਦਾ ਬਣਿਆ ਸੀ ਉਹ..
ਗੁੱਸੇ ਵਿੱਚ ਆਖਿਆ..ਓਹੀ ਕਾਪੀ ਲੈ ਕੇ ਆਵੇ ਜਿਸਤੇ ਹਮੇਸ਼ਾਂ ਹੀ ਕੁਝ ਲਿਖਦਾ ਰਹਿੰਦਾ ਸੀ!
ਹੋਰ ਹੋਰ ਲਿਆਈ ਜਾਵੇ..ਉਹ ਉਹ ਨਾ ਲਿਆਵੇ..
ਅਖੀਰ ਮੈਂ ਉੱਠ ਉਸਦੇ ਬੇਂਚ ਤੇ ਗਿਆ ਤੇ ਖੁਦ ਬਸਤਾ ਫਰੋਲਣ ਲੱਗ ਪਿਆ..!
ਅੰਦਰੋਂ ਕੁਝ ਸੁੱਕਿਆ ਰੋਟੀਆਂ ਅਤੇ ਅਚਾਰ ਦੀਆਂ ਫਾੜੀਆਂ ਤੋਂ ਇਲਾਵਾ ਇੱਕ ਫੋਟੋ ਵੀ ਲੱਭੀ..ਪੁੱਛਿਆ ਤਾਂ ਆਖਣ ਲੱਗਾ ਮੰਮੀ ਦੀ ਏ..!
ਏਨੇ ਨੂੰ ਜਿਹੜੀ ਕਾਪੀ ਦੀ ਮੈਨੂੰ ਤਲਾਸ਼ ਸੀ ਉਹ ਵੀ ਲੱਭ ਪਈ..ਅੰਦਰ ਨਿੱਕੇ ਨਿੱਕੇ ਪਹਿਰਿਆਂ ਵਿਚ ਕਿੰਨਾ ਕੁਝ ਲਿਖਿਆ ਸੀ..
“ਮੰਮੀ ਤੂੰ ਕਿਥੇ ਚਲੀ ਗਈ..ਤੇਰਾ ਬੜਾ ਚੇਤਾ ਆਉਂਦਾ..ਡੈਡੀ ਹੁਣ ਉਹ ਨਹੀਂ ਰਿਹਾ ਜੋ ਤੇਰੇ ਹੁੰਦਿਆਂ ਹੋਇਆ ਕਰਦਾ ਸੀ..ਕਈ ਵੇਰ ਕੁੱਟ ਵੀ ਲੈਂਦਾ..ਜਦੋਂ ਦੀ ਨਵੀਂ ਔਰਤ ਲਿਆਂਦੀ..ਉਸਦੇ ਵਿਚ ਹੀ ਗਵਾਚਾ ਰਹਿੰਦਾ..ਸਾਨੂੰ ਦਾਦੀ ਕੋਲ ਛੱਡ ਦੋਵੇਂ ਕਿੰਨੇ ਕਿੰਨੇ ਦਿਨ ਪਤਾ ਨੀ ਕਿਥੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ