ਤੁਸੀਂ ਇਸਤੋਂ ਪਹਿਲਾਂ ਵਾਲ਼ੇ ਭਾਗ ਵਿਚ ਪੜਿਆ ਕਿ ਅਲਫ਼ ਤੇ ਸੁਖ ਦਾ ਰਿਸ਼ਤਾ ਕਿਦਾਂ ਆਪਸ ਵਿੱਚ ਦੁਬਾਰਾ ਜੁੜ ਗਿਆ ਤੇ ਫੇਰ ਅਚਾਨਕ ਕੀ ਹੁੰਦਾ ਹੈ ਕਿ ਅਲਫ਼ਨੂਰ ਅਚਾਨਕ ਹੀ ਪਤਾ ਨਹੀਂ ਕਿੱਧਰ ਚਲੀ ਜਾਂਦੀ ਹੈ,ਸੁਖ ਇਹ ਗੱਲ ਚੰਨਨ ਨੂੰ ਵੀ ਦੱਸ ਦੇਂਦਾ ਹੈ, ਉਹ ਚੰਨਨ ਨੂੰ ਉਸ ਦੇ ਸ਼ਹਿਰ ਜਾਣ ਲਈ ਆਖਦੀ ਹੈ,ਸੁਖ ਓਥੇ ਜਾਂਦਾ ਹੈ, ਪਰ ਅਲਫ਼ਨੂਰ ਦੇ ਘਰ ਦਰਵਾਜ਼ੇ ਨੂੰ ਤਾਲਾ ਲੱਗਿਆ ਹੁੰਦਾ ਹੈ,ਉਹ ਆਸੇ ਪਾਸੇ ਪਤਾ ਕਰਦਾ ਹੈ,ਪਰ ਉਸ ਨੂੰ ਕੋਈ ਕੁਝ ਨਹੀਂ ਪਤਾ ਲੱਗਦਾ… ਹੁਣ ਅੱਗੇ
ਪਹਿਲੀ ਜਦ ਵਾਰ ਮਿਲੇ ਸੀ
ਹੋਈਆਂ ਸੀ ਸ਼ੁਰੂ ਜੀ ਬਾਤਾਂ,
ਕਿੰਨੀਆਂ ਹੀ ਜਾਗ ਕੇ ਕੱਢੀਆਂ
ਭੁੱਲਦੀਆਂ ਨੀਂ ਉਹੋ ਰਾਤਾਂ…
ਸੂਟਾਂ ਨਾਲ ਵੰਡ ਲਏ ਸੀ
ਰੰਗ ਉਹਨੇ ਵੀ ਪੱਗਾਂ ਦੇ
ਲੱਭਦੇ ਸੀ ਪੈੜਾਂ ਫਿਰਦੇ
ਟੋਲੇ ਨੀਂ ਹਾਏ ਠੱਗਾਂ ਦੇ…
ਹਾਸੇ ਕਦ ਰੋਣੇ ਬਣ ਗਏ
ਵਕ਼ਤ ਵੀ ਤਾਂ ਵਿਖਿਆ ਨਾ
ਹੋਇਆ ਜੋ ਨਾਲ ਨੀਂ ਸਾਡੇ
ਕਿਸਮਤ ਨੇ ਲਿਖਿਆ ਨਾ…
ਹਵਾਵਾਂ ਹੁਣ ਉਹ ਨਾ ਰਹੀਆਂ
ਬਦਲੇ ਨੇ ਰੁੱਖ ਵੀ ਸਾਰੇ
ਹੁਣ ਜਾਕੇ ਕਿਤੇ ਪਤਾ ਹੈ ਲੱਗਿਆ
ਅੰਬਰੋਂ ਕਾਤੋਂ ਨੇ ਟੁੱਟ ਦੇ ਤਾਰੇ…
ਧੁੱਪ ਜਿਹੀ ਮਹਿਕ ਤੇਰੀ ਵੇ
ਮਿੱਟੀ ਵਿਚੋਂ ਲੱਭਦੀ ਆਂ
ਬਣਗਈ ਹੁਣ ਚੰਨ ਦਾ ਦਾਗ਼ ਵੇ
ਦੱਸ ਕਿਦਾਂ ਦੀ ਲੱਗਦੀ ਆਂ…
ਰਾਹਾਂ ਦੀ ਮਿੱਟੀ ਬਣਗੇ
ਚੰਨ ਜਿਹੇ ਇਹੇ ਚਿਹਰੇ
ਸੁਣਿਆ ਮੈਂ ਪਿੰਡ ਤੇਰੇ ਦੇ
ਰਾਹਾਂ ਤੇ ਲਾਵਣ ਪਹਿਰੇ…
ਉੱਠ ਕੇ ਕਦੇ ਸਾਝਰੇ ਵੇ ਤੂੰ
ਵੇਖੀਂ ਕਦੇ ਸੂਰਜ ਵੱਲ ਨੂੰ
ਅੱਜ ਵੀ ਹੈ ਉਥੇ ਉਗਿਆ
ਜਿੱਥੇ ਸੀ ਉੱਗਣਾ ਕੱਲ੍ਹ ਨੂੰ…
ਡੁੱਬਦੇ ਤਾਂ ਉਹ ਨੇ ਹੁੰਦੇ
ਮੁੜਕੇ ਜੋ ਕਦੇ ਚੜ੍ਹਦੇ ਨੀਂ
ਤੇਰੇ ਮੇਰੀ ਲਿਖੀਂ ਕਿਤਾਬ
ਲੋਕੀਂ ਤਾਂ ਪੜਦੇ ਨੀਂ…
ਬਣਕੇ ਨਾ ਝੋਰਾ ਬਹਿ ਜੇ
ਹੱਡਾਂ ਨੂੰ ਸਿਉਂਕ ਨੀਂ ਅੜੀਏ
ਜਾਂਦੀ ਹੋਈ ਦੱਸ ਤਾਂ ਜਾਂਦੀ
ਭੁੱਲਣੇ ਦੀ ਵਿਉਂਤ ਨੀਂ ਅੜੀਏ
ਸੁਖ ਨੂੰ ਇਸ ਗੱਲ ਦਾ ਝੋਰਾ ਵੱਢ ਵੱਢ ਖਾ ਰਿਹਾ ਸੀ ਕਿ ਭਲਾਂ ਅਲਫ਼ਨੂਰ ਅਚਾਨਕ ਕਿੱਥੇ ਚਲੀ ਗਈ,ਉਸਦਾ ਸਿਰਦਰਦ ਹੁਣ ਪਹਿਲਾਂ ਵਾਂਗ ਹੀ ਦਿਨੋਂ ਦਿਨ ਹੀ ਵੱਧਦਾ ਜਾ ਰਿਹਾ ਸੀ,ਸੁਖ ਦੇ ਸਿਰਦਰਦ ਤੇ ਦਿਨੋਂ ਦਿਨ ਵੱਧ ਤੋਂ ਵੱਧ ਪੈਸੇ ਲੱਗ ਰਹੇ ਸਨ,ਜਿਸ ਕਰਕੇ ਫ਼ਸਲ ਵੱਢਣ ਦੀ ਉਡੀਕ ਹਲੇ ਬਹੁਤ ਲੰਮੀ ਸੀ, ਕੋਈ ਰਾਹ ਵਸੀਲਾ ਨਾ ਹੋਣ ਕਰਕੇ ਸੁਖ ਨੂੰ ਕੁਝ ਪੈਲੀ ਗਹਿਣੇ ਧਰਨੀ ਪੈ ਗਈ,ਵੱਡੇ ਵੱਡੇ ਡਾਕਟਰਾਂ ਦੇ ਵੀ ਇਸ ਸਿਰਦਰਦ ਦੀ ਵਜ੍ਹਾ ਕੁੱਝ ਸਮਝ ਨਾ ਲੱਗੀ, ਅਖੀਰ ਸੁਖ ਨੇ ਕਿਸੇ ਦੇਸੀ ਹਕੀਮ ਤੋਂ ਦੇਸੀ ਦਵਾਈ ਲਈ ਜਿਸ ਨਾਲ ਸਿਰਦਰਦ ਵਧਣੋਂ ਰੁੱਕ ਗਿਆ,ਤੇ ਥੋੜ੍ਹੀ ਥੋੜ੍ਹੀ ਰਾਹਤ ਵੀ ਮਿਲ਼ਣ ਲੱਗੀ, ਸੁਖ ਨੇ ਕੰਮ ਤੇ ਵੀ ਜਾਣਾਂ ਸ਼ੁਰੂ ਕਰ ਦਿੱਤਾ,ਸੁਖ ਅਲਫ਼ਨੂਰ ਨੂੰ ਲਗਪਗ ਭੁੱਲ ਹੀ ਚੁੱਕਾ ਸੀ, ਪਰ ਯਾਦ ਤਾਂ ਹੁਣ ਵੀ ਕਰਦਾ ਸੀ,ਪਰ ਪਹਿਲਾਂ ਜਿੰਨਾਂ ਨਹੀਂ…
ਸੁਖ ਹਲੇ ਦੁਕਾਨ ਤੇ ਜਾ ਖੜ੍ਹਾ ਹੀ ਸੀ, ਕਿ ਬੜੇ ਲੰਮੇ ਸਮੇਂ ਬਾਅਦ ਸੁਖ ਦੇ ਉਸ ਦੋਸਤ ਦਾ ਫੋਨ ਆਇਆ ਜੋ ਸੁਖ ਦੇ ਨਾਲ ਪਹਿਲੀ ਵਾਰ ਅਲਫ਼ਨੂਰ ਨੂੰ ਮਿਲਣ ਗਿਆ ਸੀ,ਪਰ ਉਦੋਂ ਅਲਫ਼ ਨੂੰ ਸੁਖ ਪਹਿਚਾਣ ਨਹੀਂ ਸਕਿਆ ਸੀ,ਪਰ ਉਸ ਗੱਲ ਨੂੰ ਤਾਂ ਢਾਈ ਤਿੰਨ ਸਾਲ ਬੀਤ ਗਏ
ਸੁਖ : ਹੈਲੋ
ਦੋਸਤ : ਹਾਂ ਜਨਾਬ ਕਿਵੇਂ ਆ
ਸੁਖ : ਵਧੀਆ ਹਜ਼ੂਰ ਤੂੰ ਦੱਸ
ਦੋਸਤ : ਵਧੀਆ, ਹੋਰ ਪਰਿਵਾਰ ਕਿਵੇਂ ਆ
ਸੁਖ : ਵਧੀਆ ਜਵਾਂ, ਤੂੰ ਆਪਣਾ ਦੱਸ
ਦੋਸਤ : ਵਧੀਆ, ਘਰ ਸੀ ਜਾਂ ਦੁਕਾਨ ਤੇ
ਸੁਖ : ਬਸ ਅਜੇ ਖੜਾ ਹੀ ਸੀ ਆਕੇ ਦੁਕਾਨ ਤੇ
ਦੋਸਤ : ਅੱਛਾ ਕਿ… ਇੱਕ ਗੱਲ ਪੁੱਛਾਂ ਯਰ
ਸੁਖ : ਲੈ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ
ਦੋਸਤ : ਅਲਫ਼ਨੂਰ ਨੂੰ ਦੁਬਾਰਾ ਮਿਲਿਆ ਕਦੇ ਤੂੰ
ਸੁਖ : ਤੂੰ ਇਹ ਕਿਉਂ ਪੁੱਛ ਰਿਹਾਂ ( ਹੈਰਾਨ ਹੋ ਕੇ )
ਦੋਸਤ : ਵੈਸੇ ਹੀ
ਸੁਖ : ਗੱਲ ਦੱਸ ਗੱਲ ਕੀ ਆ
ਦੋਸਤ : ਯਰ ਮੈਂ ਪੱਕਾ ਨਹੀਂ ਕਹਿ ਸਕਦਾ
ਸੁਖ : ਗੱਲ ਤਾਂ ਦੱਸ
ਦੋਸਤ : ਯਰ ਮੈਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਆਇਆ ਸੀ, ਏਥੇ ਹੀ ਆਪਣੀ ਭੂਆ ਦੀ ਕੁੜੀ ਦਾ ਹਸਪਤਾਲ ਹੈ, ਯਰ ਉਥੇ ਮੈਂ ਇੱਕ ਕੁੜੀ ਵੇਖੀ,ਜੋ ਕਿ ਕਿਸੇ ਭਿਆਨਕ ਬਿਮਾਰੀ ਦੀ ਸ਼ਿਕਾਰ ਆ,ਯਰ ਉਹ ਮੈਨੂੰ ਜਮਾਂ ਅਲਫ਼ਨੂਰ ਵਰਗੀ ਲੱਗੀ, ਸਾਨੂੰ ਤੇ ਇਹ ਵੀ ਨਹੀਂ ਪਤਾ,ਉਸਦੇ ਇਲਾਜ ਖਾਤਰ ਸਾਨੂੰ ਪੈਸੇ ਕੌਣ ਭੇਜ ਰਿਹਾ
ਸੁਖ : ਯਰ ਮੈਂ ਅੰਮ੍ਰਿਤਸਰ ਆਉਂਣਾ
ਦੋਸਤ : ਸੁਖ ਮੈਨੂੰ ਪੱਕਾ ਨਹੀਂ ਪਤਾ ਕਿ ਉਹ ਅਲਫ਼ ਆ ਜਾ ਕੋਈ ਹੋਰ
ਸੁਖ : ਯਰ ਤੂੰ ਉਸ ਤੋਂ ਕੀ ਲੈਣਾਂ ਤੂੰ ਬਸ ਉਹਦਾ ਧਿਆਨ ਰੱਖੀਂ
ਦੋਸਤ : ਹਾਂ , ਮੈਂ ਉਥੇ ਹੀ ਆਂ
ਸੁਖ : ਠੀਕ ਹੈ ਮੈਂ ਰੁੱਕ ਕੇ ਕਰਦਾਂ ਗੱਲ
ਸੁਖ ਨੇ ਨਾਲ਼ ਦੀ ਨਾਲ਼ ਜੋ ਸੁੱਝਿਆ ਉਹੀ ਕਰਿਆ,ਉਸਨੇ ਚੰਨਨ ਨੂੰ ਫ਼ੋਨ ਲਗਾਇਆ ਤੇ ਕਿਹਾ ਕਿ ਉਹ ਉਸਦੇ ਕੱਪੜੇ ਤਿਆਰ ਕਰੇ, ਜਲਦੀ ਜਲਦੀ ਉਸਨੇ ਕਿਤੇ ਐਮਰਜੈਂਸੀ ਮੀਟਿੰਗ ਵਿੱਚ ਜਾਣਾ ਹੈ,ਤੇ ਉਹ ਕੁਝ ਹੀ ਮਿੰਟਾਂ ਵਿੱਚ ਘਰ ਪਹੁੰਚ ਜਾਵੇਗਾ,ਸੁਖ ਨੇ ਘਰ ਜਾ ਜਲਦੀ ਜਲਦੀ ਕੱਪੜੇ ਬਦਲੇ ਤੇ ਸਿੱਧੀ ਅੰਮ੍ਰਿਤਸਰ ਵਾਲ਼ੀ ਬੱਸ ਫੜ ਲਈ,ਓਧਰ ਚੰਨਨ ਨੂੰ ਲਖਤਾ ਤਾਂ ਲਗਾ ਲਿਆ ਸੀ ਕਿ ਸੁਖ ਜ਼ਰੂਰ ਅਲਫ਼ਨੂਰ ਨੂੰ ਮਿਲਣ ਜਾ ਰਿਹਾ ਹੈ,ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਮੁੜਕੇ ਵਾਪਿਸ ਆਵੇਗਾ ਵੀ ਜਾਂ ਨਹੀਂ,ਉਹ ਕਿੰਨਾ ਚਿਰ ਸੁਖ ਬਾਰੇ ਸੋਚਦੀ ਰਹੀ ਤੇ ਸੋਚਦੀ ਸੋਚਦੀ ਰੋਟੀ ਖਾਣੀਂ ਵੀ ਭੁੱਲ ਗਈ, ਸੁਖ ਅਜੇ ਅੱਧੇ ਰਸਤੇ ਵਿਚ ਹੀ ਪਹੁੰਚਾ ਸੀ ਕਿ ਬੱਸ ਦਾ ਟਾਇਰ ਫੱਟ ਗਿਆ , ਜਿਸ ਕਰਕੇ ਦੂਸਰੀ ਬੱਸ ਬੁਲਾਉਣੀ ਪਈ ਦੋ ਤਿੰਨ ਘੰਟੇ ਵਾਧੂ ਸਮਾਂ ਲੱਗ ਗਿਆ, ਸ਼ਾਮ ਦੇ ਸੱਤ ਵੱਜ ਗਏ ਜਦੋਂ ਨੂੰ ਸੁਖ ਅੰਮ੍ਰਿਤਸਰ ਪਹੁੰਚਾ, ਚਾਰੇ ਪਾਸਿਓਂ ਠੰਢੀ ਠੰਢੀ ਹਵਾ ਵਗ ਰਹੀ ਸੀ ਤੇ ਰੇਲ ਗੱਡੀ ਵਾਂਗ ਅਸਮਾਨ ਵਿਚ ਕਾਲੇ ਬੱਦਲ਼ ਭੱਜ ਰਹੇ ਸਨ,ਐਦਾਂ ਲੱਗ ਰਿਹਾ ਸੀ ਜਿਦਾਂ ਅੱਜ ਦਾ ਦਿਨ ਆਖ਼ਰੀ ਹੋਵੇਂ,ਸੁਖ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਪਹੁੰਚ ਗਿਆ ਹੈ,ਉਸਦੇ ਦੋਸਤ ਨੇ ਸਹਿਮੀ ਜਿਹੀ ਆਵਾਜ਼ ਵਿਚ ਕਿਹਾ ਕਿ ਉਹ ਉਸਨੂੰ ਲੁਕੇਸ਼ਨ ਭੇਜ ਰਿਹਾ ਹੈ,ਲੁਕੇਸ਼ਨ ਮਿਲਦੇ ਸਾਰ ਹੀ ਸੁਖ ਨੇ ਇੱਕ ਟੈਕਸੀ ਵਾਲ਼ੇ ਨੂੰ ਜਗਾਹ ਦਾ ਨਾਮ ਦੱਸਿਆ ਤੇ ਜਲਦੀ ਜਲਦੀ ਜਾਣ ਲਈ ਕਿਹਾ , ਜਦੋਂ ਸੁਖ ਓਥੇ ਪਹੁੰਚਾ ਤਾਂ ਉਸਦਾ ਦੋਸਤ ਪਹਿਲਾਂ ਹੀ ਬਾਹਿਰ ਖੜ੍ਹਾ ਸੀ, ਉਸਨੇ ਹਾਲ ਚਾਲ ਪੁੱਛਿਆ ਤੇ ਕਿਹਾ ਕਿ ਕਿੱਥੇ ਹੈ ਅਲਫ਼ ਤਾਂ ਉਸਦੇ ਦੋਸਤ ਨੇ ਦੱਸਿਆ ਕਿ ਉਸਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ, ਜਿਸ ਕਰਕੇ ਉਹ ਐਮਰਜੈਂਸੀ ਰੂਮ ਵਿਚ ਹੈ, ਪਰ ਸੁਖ ਨੇ ਕਿਹਾ ਕਿ ਉਹ ਉਸਨੂੰ ਵੇਖਣਾਂ ਚਾਹੁੰਦਾ ਹੈ, ਸੁਖ ਦੇ ਦੋਸਤ ਨੇ ਸਾਰੀ ਗੱਲ ਆਪਣੀ ਭੂਆ ਨੂੰ ਦੱਸੀ ਜਿਸ ਦਾ ਕਿ ਇਹ ਹਸਪਤਾਲ ਸੀ,ਉਸ ਨੇ ਸਿਰਫ਼ ਪੰਜ ਮਿੰਟ ਲਈ ਕਮਰੇ ਵਿਚ ਜਾਣ ਲਈ ਕਿਹਾ, ਜਦੋਂ ਸੁਖ ਨੇ ਵੇਖਿਆ ਤਾਂ ਉਹ ਅਲਫ਼ਨੂਰ ਹੀ ਸੀ, ਉਸਦੇ ਆਕਸੀਜਨ ਲੱਗੀ ਹੋਈ ਸੀ, ਸੁਖ ਨੇ ਅਲਫ਼ਨੂਰ ਦੇ ਹੱਥ ਉੱਪਰ ਆਪਣਾ ਧਰਿਆ ਤੇ ਹਲਕਾ ਜਿਹਾ ਉਂਗਲਾਂ ਨਾਲ਼ ਘੁੱਟਿਆ ਤਾਂ ਅਲਫ਼ ਨੇ ਅੱਖਾਂ ਖੋਲ੍ਹ ਲਈਆਂ , ਪਰ ਉਸ ਤੋਂ ਕੁਝ ਬੋਲਿਆ ਨਹੀਂ ਸੀ ਜਾ ਰਿਹਾ,ਪਰ ਉਸਦੀ ਅੱਖ ਵਿਚੋਂ ਫੁੱਟਦੇ ਹੋਏ ਝਰਨੇ ਦੀ ਤਰ੍ਹਾਂ ਪਾਣੀ ਵਹਿਣ ਲੱਗਾ,ਸੁਖ ਨੇ ਚੁੱਪ ਹੋਣ ਤੇ ਹਲਕਾ ਜਿਹਾ ਹੱਸਣ ਦਾ ਹੱਥ ਨਾਲ ਇਸ਼ਾਰਾ ਕੀਤਾ, ਅਲਫ਼ਨੂਰ ਨੇ ਹਲਕੀ ਜਿਹੀ ਮੁਸਕਰਾਹਟ ਦਿੱਤੀ, ਐਨੇ ਵਿਚ ਹੀ ਡਾਕਟਰ ਨੇ ਆਵਾਜ਼ ਲਗਾ ਦਿੱਤੀ,ਸੁਖ ਬਾਹਿਰ ਆ ਕੇ ਕਿੰਨਾਂ ਚਿਰ ਰੋਂਦਾ ਰਿਹਾ ਕਿ ਮੈਂ ਇੱਕ ਵਾਰ ਵੀ ਅਲਫ਼ ਨੂੰ ਸਮਝਣ ਦੀ ਕੋਸ਼ਿਸ਼ ਨਾ ਕੀਤੀ ਆਪਣੇ ਵੱਲੋਂ ਕਿੰਨਾਂ ਕੁਝ ਬਣਾਉਂਦਾ ਰਿਹਾ ਉਹ ਕੀ ਕੀ ਤਕਲੀਫ਼ ਝੱਲ ਰਹੀ ਸੀ, ਰਾਤ ਦੇ ਨੌਂ ਵੱਜ ਗਏ,ਸੁਖ ਦਾ ਦੋਸਤ ਤੇ ਸੁਖ ਅਲਫ਼ ਦੇ ਕਮਰੇ ਦੇ ਬਾਹਿਰ ਬੈਠੇ ਸਨ, ਅੰਦਰ ਇੱਕ ਨਰਸ ਅਲਫ਼ ਨੂੰ ਦਵਾਈ ਦੇ ਰਹੀ ਸੀ,ਉਹ ਕਾਹਲ਼ੀ ਨਾਲ਼ ਬਾਹਿਰ ਆਈ ਤੇ ਦੂਸਰੇ ਡਾਕਟਰਾਂ ਨੂੰ ਬੁਲਾ ਕੇ ਲੈ ਗਈ ਤੇ ਪੰਦਰਾਂ ਵੀਹ ਮਿੰਟ ਤੀਕ ਕੁਝ ਨਾ ਪਤਾ ਲੱਗਾ ਕਿ ਕੀ ਹੋ ਰਿਹਾ ਹੈ,ਉਸ ਤੋਂ ਬਾਅਦ ਇੱਕ ਡਾਕਟਰ ਬਾਹਿਰ ਆਇਆ ਉਸ ਨੇ ਦੱਸਿਆ ਕਿ ਅਲਫ਼ਨੂਰ ਇਸ ਦੁਨੀਆਂ ਤੇ ਨਹੀਂ ਰਹੀ,ਇਹ ਸੁਣਦੇ ਸਾਰ ਸੀ ਸੁਖ ਤੜਾਕ ਦਿੰਨੇ ਡਿੱਗ ਗਿਆ,ਜਲਦੀ ਜਲਦੀ ਉਸ ਨੂੰ ਚੁੱਕ ਕੇ ਬੈੱਡ ਤੇ ਪਾਇਆ ਗਿਆ, ਜਦੋਂ ਡਾਕਟਰ ਨੇ ਸੁਖ ਦੀ ਦਿਲ ਦੀ ਧੜਕਣ ਚੈੱਕ ਕਰੀ ਤਾਂ ਉਹ ਰੁੱਕ ਚੁੱਕੀ ਸੀ,ਦੋ ਪਲ ਦੇ ਵਿਚ ਹੀ ਇੱਕ ਕਿੱਸਾ ਇੱਕ ਕਹਾਣੀ ਬਣ ਗਿਆ, ਅਗਲੇ ਦਿਨ ਸੁਖ ਦੇ ਪਰਿਵਾਰ ਨੂੰ ਦੱਸਿਆ ਗਿਆ ਤਾਂ ਉਹਨਾਂ ਨੂੰ ਯਕੀਨ ਨਾ ਆਇਆ ਕਿ ਇਹ ਕਿਵੇਂ ਹੋ ਗਿਆ, ਅਲਫ਼ਨੂਰ ਦੇ ਘਰ ਤੇ ਪਰਿਵਾਰ ਦਾ ਪਹਿਲਾਂ ਹੀ ਕੁਝ ਨਹੀਂ ਸੀ ਪਤਾ,ਜਿਸ ਕਰਕੇ ਉਸ ਦੀ ਡੈੱਡ ਬੌਡੀ ਸੁਖ ਦੇ ਦੋਸਤ ਦੇ ਕਹਿਣ ਤੇ ਸੁਖ ਦੇ ਪਿੰਡ ਹੀ ਸੁਖ ਦੇ ਨਾਲ ਭੇਜ ਦਿੱਤੀ ਗਈ , ਇਸ ਅਣਹੋਣੀ ਘਟਨਾ ਨੂੰ ਬੀਤੇ ਹੋਏ ਇੱਕ ਹਫ਼ਤਾ ਹੋ ਗਿਆ, ਚੰਨਨ ਨੇ ਮੈਨੂੰ ਇੱਕ ਗੱਲ ਪੁੱਛੀ ਜੋ ਮੇਰੇ ਪੈਰਾਂ ਥੱਲੋਂ ਦੀ ਜ਼ਮੀਨ ਖਿਸਕਣ ਵਾਲ਼ੀ ਗੱਲ ਸੀ ਕਿ ਜੋ ਸੁਖ ਦੇ ਡੈੱਡ ਬੌਡੀ ਦੇ ਨਾਲ ਬੌਡੀ ਸੀ ਉਹ ਅਲਫ਼ਨੂਰ ਦੀ ਸੀ, ਮੇਰੇ ਤੋਂ ਝੂਠ ਨਾ ਬੋਲਿਆ ਗਿਆ ਮੈਂ ਹਾਂ ਕਹਿ ਦਿੱਤਾ ਚੰਨਨ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਸੀ, ਕਿਉਂਕਿ ਸੁਖ ਨੂੰ ਬਲੱਡ ਕੈਂਸਰ ਸੀ ਤੇ ਅਲਫ਼ ਨਾਲ ਉਸਨੇ ਸਰੀਰਕ ਸੰਬੰਧ ਬਣਾਏ ਜਿਸ ਕਰਕੇ ਅਲਫ਼ ਵੀ ਉਸਦਾ ਸ਼ਿਕਾਰ ਹੋ ਗਈ,ਪਰ ਉਹ ਜਾਣਦੇ ਦੋਵੇਂ ਹੀ ਨਹੀਂ ਸਨ, ਮੇਰੀ ਇਹ ਬੇਟੀ ਮੇਰਾ ਆਪਣਾ ਖੂਨ ਨਹੀਂ ਆ,ਇਹ ਗੱਲ ਸਿਰਫ ਮੈਂ ਤੇ ਸੁਖ ਹੀ ਜਾਣਦੇ ਸੀ,ਤੇ ਜੋ ਅਲਫ਼ਨੂਰ ਦੀ ਹਸਪਤਾਲ ਦੀ ਫ਼ੀਸ ਭਰਦਾ ਸੀ ਉਹ ਕੋਈ ਹੋਰ ਨਹੀਂ ਉਹ ਮੈਂ ਹੀ ਸੀ, ਮੈਨੂੰ ਇਹ ਸਭ ਸੁਣ ਕੇ ਹੈਰਾਨ ਸੀ, ਮੈਂ ਕਿਹਾ ਕਿ ਜੇ ਤੁਸੀਂ ਇਸ ਸਭ ਜਾਣਦੇ ਸੀ ਫੇਰ ਤੁਸੀਂ ਸੁਖ ਨੂੰ ਕਿਉਂ ਨਹੀਂ ਦੱਸਿਆ ,
ਚੰਨਨ : ਕਿਉਂਕਿ ਸੁਖ ਨੇ ਮੈਨੂੰ ਵਿਆਹ ਤੋਂ ਪਹਿਲਾਂ ਇਹ ਨਹੀਂ ਦੱਸਿਆ ਕਿ ਉਹ ਅਲਫ਼ਨੂਰ ਨੂੰ ਧੋਖਾ ਦੇ ਕੇ ਮੇਰੇ ਨਾਲ ਵਿਆਹ ਕਰਵਾ ਰਿਹਾ ਹੈ,
ਮੈਂ: ਫੇਰ ਤੁਸੀਂ ਅਲਫ਼ਨੂਰ ਦੇ ਮਾਤਾ ਪਿਤਾ ਨੂੰ ਤਾਂ ਦੱਸ ਹੀ ਸਕਦੇ ਸੀ
ਚੰਨਨ : ਦੱਸ ਸਕਦੀ ਸੀ ਨੀ ਮੈਂ ਦੱਸਿਆ ਸੀ,ਜਿਸ ਦਿਨ ਅਲਫ਼ਨੂਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਉਸੇ ਦਿਨ ਹੀ ਦੱਸ ਦਿੱਤਾ ਸੀ,ਪਰ ਉਹਦੇ ਘਰਦਿਆਂ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਤੇ ਸਗੋਂ ਇਹ ਗੱਲ ਕਹਿ ਫੋਨ ਕੱਟ ਦਿੱਤਾ ਕਿ ਉਹ ਕੌਣ ਹੈ ਅਸੀਂ ਨਹੀਂ ਜਾਣਦੇ
ਮੈਂ : ਤੁਹਾਡੀ ਸੁਖ ਨਾਲ ਦੁਸ਼ਮਣੀ ਸੀ
ਚੰਨਨ : ਨਹੀਂ ਮੈਂ ਵੀ ਉਸ ਨੂੰ ਪਿਆਰ ਕਰਦੀ ਸੀ,ਪਰ ਉਹ ਸਿਰਫ਼ ਅਲਫ਼ਨੂਰ ਨੂੰ
ਮੈਂ : ਤੁਸੀਂ ਚੰਗਾ ਨਹੀਂ ਕੀਤਾ
ਚੰਨਨ : ਮੈਨੂੰ ਵਧੀਆ ਲੱਗ ਰਿਹਾ ਹੈ, ਏਦਾਂ ਹੀ ਹੋਣਾਂ ਚਾਹੀਦਾ ਸੀ
ਮੈਂ : ਕਿਸੇ ਦਾ ਘਰ ਉਜਾੜ ਕੇ ਕੋਈ ਵੀ ਔਰਤ ਖੁਦ ਨਹੀਂ ਵੱਸ ਸਕਦੀ
ਚੰਨਨ : ਪਤਾ ਨਹੀਂ
ਚੰਨਨ ਪੰਦਰਾਂ ਦਿਨ ਬਾਅਦ ਹੀ ਆਪਣੇ ਪੇਕੇ ਘਰ ਚਲੀ ਗਈ ਤੇ ਅਲਫ਼ ਨੂੰ ਸੁਖ ਦੇ ਮਾਂ ਪਿਓ ਕੋਲ਼ ਹੀ ਛੱਡ ਗਈ, ਇੱਕ ਵਧੀਆ ਹੱਸਦਾ ਵੱਸਦਾ ਪਰਿਵਾਰ ਪਲਾਂ ਵਿਚ ਹੀ ਟੁੱਟ ਕੇ ਚੂਰ ਹੋ ਗਿਆ,ਚੰਨਨ ਜਿੰਨੀਂ ਮੂੰਹ ਤੋਂ ਮਿੱਠੀ ਸੀ ਓਨੀ ਹੀ ਦਿਲ ਦੀ ਕੌੜੀ ਸੀ ,ਪਰ ਕਿਸੇ ਦਾ ਅੰਦਰ ਕੌਣ ਪੜ ਸਕਦਾ,ਬਾਕੀ ਸੁਖ ਦੇ ਮਾਂ ਬਾਪ ਨੇ ਇਹ ਆਖ ਮਨ ਸਮਝਾ ਲਿਆ ਕਿ … ਤੇਰਾ ਭਾਣਾ ਮੀਠਾ ਲਾਗੇ….ਜੋ ਹੋਇਆ ਕਿਸਮਤ ਵਿੱਚ ਲਿਖਿਆ ਸੀ
ਹੌਲ਼ੀ ਹੌਲ਼ੀ ਸਮਾਂ ਲੰਘਣ ਲੱਗਾ, ਬਾਪੂ ਨੇ ਰਹਿੰਦੀ ਪੈਲ਼ੀ ਠੇਕੇ ਤੇ ਦੇਣੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਕੁਝ ਕੁ ਸਾਲਾਂ ਬਾਅਦ ਫ਼ਸਲ ਘੱਟ ਹੋਣ ਲੱਗ ਗਈ, ਲੋਕਾਂ ਨੇ ਵਾਹਨ ਠੇਕੇ ਤੇ ਲੈਣਾਂ ਛੱਡ ਦਿੱਤਾ, ਹੁਣ ਬੁੱਢੇ ਮਾਂ ਪਿਓ ਕੋਲੋਂ ਕੋਈ ਕੰਮ ਵੀ ਨਹੀਂ ਸੀ ਹੁੰਦਾ ਕਿ ਉਹ ਰੋਟੀ ਪਾਣੀ ਦਾ ਖਰਚਾ ਦਹਾੜੀ ਕਰ ਕੇ ਹੀ ਕਮਾ ਲੈਦੇਂ, ਅਖੀਰ ਸਾਰੀ ਜ਼ਮੀਨ ਵੇਚ ਦਿੱਤੀ, ਜਿਸ ਨਾਲ ਦੋ ਕੁ ਸਾਲ ਤੇ ਚੰਗੇ ਲੱਗੇ,ਪਰ ਹੁਣ ਅਲਫ਼ ਵੀ ਵੱਡੀ ਹੋ ਰਹੀ ਸੀ, ਉਸਨੂੰ ਵੀ ਪੜਨ ਲਾਉਣਾ ਸੀ, ਜਦੋਂ ਸੁਖ ਦੇ ਮਾਂ ਬਾਪ ਨੂੰ ਕੋਈ ਰਾਹ ਨਾ ਮਿਲਿਆ ਤਾਂ ਸੁਖ ਦੇ ਮਾਂ ਬਾਪ ਨੇ ਆਤਮ-ਹੱਤਿਆ ਕਰ ਲਈ, ਖੇਤ ਲੰਘਦੇ ਟੱਪਦੇ ਰਾਹੀਂ ਨੇ ਜਦੋਂ ਵੇਖਿਆ ਤਾਂ ਪਿੰਡ ਵਾਲਿਆਂ ਨੇ ਦਾਅ ਕਰ ਦਿੱਤਾ, ਹੁਣ ਵਿਚਾਰੀ ਅਲਫ਼ ਰਹਿ ਗਈ, ਪਿੰਡ ਵਿੱਚ ਕੋਈ ਵੀ ਆਪਣੇ ਘਰ ਇਸ ਬੱਚੀ ਨੂੰ ਰੱਖਣ ਲਈ ਤਿਆਰ ਨਾ ਹੋਇਆ, ਅਖ਼ੀਰ ਇਹ ਗੱਲ ਸੁਖ ਦੇ ਦੋਸਤ ਨੂੰ ਪਤਾ ਲੱਗੀ, ਉਹ ਅਲਫ਼ ਨੂੰ ਆਪਣੇ ਘਰ ਲੈ ਗਿਆ, ਅਲਫ਼ ਬਹੁਤ ਹੀ ਨਰਮ ਜਿਹੀ ਤੇ ਭੋਲੀ ਜਿਹੀ ਬੱਚੀ ਸੀ, ਸੁਖ ਦੇ ਦੋਸਤ ਦੀ ਘਰਵਾਲੀ ਅਲਫ਼ ਦਾ ਰੱਤੀ ਭਰ ਵੀ ਮੋਹ ਨਾ ਕਰਦੀ ਸਗੋਂ ਉਸ ਨਾਦਾਨ ਨੂੰ ਬੁਰਾ ਭਲਾ ਬੋਲਦੀ, ਜਦੋਂ ਸੁਖ ਦੇ ਦੋਸਤ ਨੂੰ ਇਹ ਗੱਲ ਪਤਾ ਲੱਗੀ ਤਾਂ ਸੁਖ ਦਾ ਦੋਸਤ ਉਸਨੂੰ ਅੰਮ੍ਰਿਤਸਰ ਅਨਾਥਆਸ਼ਰਮ ਵਿਚ ਛੱਡ ਆਇਆ, ਉਥੇ ਹੀ ਉਸਨੇ ਪੜਨਾ ਸ਼ੁਰੂ ਕੀਤਾ, ਅਲਫ਼ ਨੂੰ ਛੋਟੀ ਉਮਰੇ ਹੀ ਲਿਖਣ ਦਾ ਸ਼ੌਕ ਪੈ ਗਿਆ,ਕਹਿ ਲਵੋ ਇਹ ਉਸਦੇ ਖੂਨ ਵਿਚ ਹੀ ਸੀ,ਅਨਾਥ ਆਸ਼ਰਮ ਵਿਚ ਹੀ ਉਸਦੇ ਬਹੁਤ ਸਾਰੇ ਦੋਸਤ ਬਣੇ , ਉਥੇ ਹੀ ਉਸਦੀ ਦੋਸਤੀ ਇੱਕ ਦੀਪ ਨਾਂ ਦੇ ਮੁੰਡੇ ਨਾਲ ਹੋਈ ਜੋ ਅਲਫ਼ ਨੂੰ ਸਭ ਤੋਂ ਚੰਗਾ ਲੱਗਦਾ,ਤੇ ਦੀਪ ਨੂੰ ਅਲਫ਼ ਨਾਲ ਗੱਲਾਂ ਕਰਨਾ ਚੰਗਾ ਲੱਗਦਾ,
ਹੌਲ਼ੀ ਹੌਲ਼ੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ,ਦੀਪ ਪੜਨ ਵਿਚ ਕਾਫ਼ੀ ਹੁਸ਼ਿਆਰ ਸੀ ਜਿਸ ਕਰਕੇ ਉਸਨੂੰ ਇੱਕ ਪ੍ਰਾਈਵੇਟ ਨੌਕਰੀ ਆਸਾਨੀ ਨਾਲ ਮਿਲ਼ ਗਈ,ਤੇ ਅਲਫ਼ ਨੂੰ ਲਿਖਣ ਦਾ ਸ਼ੌਕ ਸੀ, ਉਸਨੂੰ ਇੱਕ ਅਖਬਾਰ ਵਿੱਚ ਕੰਮ ਮਿਲ ਗਿਆ, ਦੋਵੇਂ ਜਾਣੇ ਬਹੁਤ ਖੁਸ਼ ਸਨ, ਦੋਵਾਂ ਨੇ ਰਲ਼ ਕੇ ਵਿਆਹ ਕਰ ਲਿਆ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਬੁਲਾਇਆ, ਦੋਵੇਂ ਜਾਣੇ ਇੱਕ ਕਰਾਏ ਦਾ ਮਕਾਨ ਲੈ ਕੇ ਰਹਿਣ ਲੱਗੇ, ਅਲਫ਼ ਦਾ ਸੁਪਨਾ ਸੀ ਕਿ ਉਹ ਇੱਕ ਆਪਣਾ ਘਰ ਖਰੀਦਣ,ਦੀਪ ਨੇ ਅਲਫ਼ ਦਾ ਇਹ ਸੁਪਨਾ ਪੂਰਾ ਕਰਨ ਤੇ ਪੂਰਾ ਜ਼ੋਰ ਲਗਾ ਦਿੱਤਾ,ਅਖੀਰ ਉਹਨਾਂ ਨੇ ਘਰ ਵੇਖਣੇ ਸ਼ੁਰੂ ਕਰ ਦਿੱਤੇ, ਸ਼ਹਿਰ ਦੇ ਬਾਹਿਰ ਇੱਕ ਹਰਿਆਵਲੀ ਜਿਹੀ ਜਗਾਹ ਤੇ ਇੱਕ ਛੋਟੀ ਜਿਹੀ ਕਲੋਨੀ ਸੀ, ਜਿੱਥੇ ਇੱਕ ਮਕਾਨ ਬਹੁਤ ਲੰਮੇ ਸਮੇਂ ਤੋਂ ਬੰਦ ਸੀ,ਤੇ ਵਿਕਾਊ ਵੀ ਸੀ, ਕਿਸੇ ਨੂੰ ਕੁਝ ਨਹੀਂ ਸੀ ਪਤਾ ਇਸਦਾ ਅਸਲੀ ਮਾਲਕ ਕੌਂਣ ਹੈ,ਪਰ ਜਿਸ ਨੇ ਸਾਨੂੰ ਦੱਸਿਆ ਸੀ, ਅਸੀਂ ਉਸਦੇ ਨਾਲ ਗੱਲ ਕੀਤੀ ਇਸਨੇ ਸਾਨੂੰ ਬਹੁਤ ਘੱਟ ਪੈਸਿਆਂ ਵਿੱਚ ਇਹ ਮਕਾਨ ਖਰੀਦਣ ਦਾ ਆਫਰ ਦਿੱਤਾ, ਇਸਦੀ ਵਜਾਹ ਇਸ ਸੀ ਕਿ ਅਸੀਂ ਦੋਵੇਂ ਅਨਾਥ ਸਾਂ ਤੇ ਅੱਗੋਂ ਉਹ ਵੀ ਅਨਾਥ ਸੀ, ਅਸੀਂ ਉਹ ਘਰ ਖਰੀਦ ਲਿਆ, ਮੈਂ ਤੇ ਦੀਪ ਅਸੀਂ ਦੋਵੇਂ ਬਹੁਤ ਖੁਸ਼ ਸਾਂ, ਅਸੀਂ ਜਿਸ ਮਕਾਨ ਵਿਚ ਰਹਿੰਦੇ ਸਾਂ, ਉਸਦਾ ਮਹੀਨਾ ਖਤਮ ਹੋਣ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Raman
Very nice story…. real life wangu laggi
Plz ..Hor stories v share karo
Tusi vadia writer o
Thanks
Rekha Rani
nice story👍👍 🙏
kirat
can u clear my confusion
kirat
hlo Sir the story is very is very interesting the second part of the story end when sukh goes to meet alafnoor but the 3rd part of the story start with alfnoor losted