ਇੱਕ ਖ਼ਤ ਅਪਣੀ ਅੰਤਰ ਆਤਮਾ ਦੇ ਨਾਂ।
ਮੇਰੀ ਅੰਤਰ ਆਤਮਾ,
ਤੂੰ ਸ਼ਾਇਦ ਮੈਨੂੰ ਮੇਰੀ ਮਾਂ ਤੋਂ ਵੀ ਪਹਿਲਾਂ ਦੀ ਜਾਣਦੀ ਏਂ। ਕਿਓਂਕੇ ਮਾਂ ਤਾਂ ਮੈਨੂੰ ਜਨਮ ਦੇਣ ਤੋਂ ਵਾਅਦ ਹੀ ਜਾਨਣ ਲੱਗੀ ਸੀ। ਤੂੰ ਤਾਂ ਗਰਭ ਕਾਲ ਤੋਂ ਹੀ ਮੇਰੇ ਨਾਲ ਐਂ। ਤੂੰ ਮੇਰੇ ਹਰ ਹਾਵ- ਭਾਵ ਨੂੰ ਕੁੱਖ ਤੋਂ ਹੀ ਜਾਣਦੀ ਏਂ। ਮੈਂ ਤਾਂ ਖ਼ੁਦ ਨੂੰ, ਕਿਤੇ ਹੋਸ਼ ਸੰਭਾਲਣ ਤੋੰ ਬਾਅਦ ਹੀ ਜਾਨਣ ਲੱਗਿਆਂ, ਸ਼ਾਇਦ ਓਹ ਵੀ ਪੂਰਾ ਨਹੀਂ।
ਤੂੰ ਤੇ ਵਰਜ਼ਦੀ ਵੀ ਰਹੀ ਏਂ ਮੈਨੂੰ ਸਮੇਂ- 2
ਮੇਰੀ ਮਾਂ ਵਾਂਗੂੰ, ਪਰ ਮੈਂ ਇੱਕ ਬੱਚੇ ਵਾਂਗ
ਮੁੜ – 2 ਮਿੱਟੀ ਚ ਖੇਡਣ ਚ ਗ਼ਲਤਾਨ ਰਿਹਾ। ਤੇ ਹੁਣ ਤੱਕ ਮਿੱਟੀ ਹੀ ਕੱਠੀ ਕਰਦਾ ਰਿਹਾ।
ਓਸ ਮਿੱਟੀ ਚ ਕਈ ਤਰ੍ਹਾਂ ਦੇ ਰਿਸ਼ਤੇ, ਨਾਤੇ ਤੇ ਦੋਸਤੀ ਦੇ ਬੀਜ਼ ਪੁੰਘਰੇ, ਜਿਨਾਂ ਦੇ ਵਖਤ ਦਰ ਵਖਤ ਪਿਆਰੇ ਪਿਆਰੇ ਫੁੱਲ ਵੀ ਖਿੜੇ। ਤੇ ਮਿਆਦ ਮੁਤਾਬਿਕ ਝੜਦੇ ਗਏ।
ਜਿਵੇਂ ਖੇਡ ਚ ਲੱਗਿਆ ਮੈਂ ਅਪਣੀ ਮਾਂ ਦੀ ਹਾਕ ਨੂੰ ਅਨਸੁਣਿਆ ਕਰ ਦਿੰਦਾ ਸੀ ਕਈ ਵਾਰੀ। ਠੀਕ ਓਸੇ ਤਰ੍ਹਾਂ ਮੈਂ ਦਿਲ ਦੀਆਂ ਖੇਡਾਂ ਚ ਲੱਗਿਆ ਤੇਰੀ ਅਵਾਜ਼ ਨੂੰ ਵੀ ਅਣਗੌਲਿਆਂ ਕਰਦਾ ਰਿਹਾਂ।
ਸੱਚੀਂ ਮੈਂ ਕਈ ਵਾਰੀ ਸੋਚਿਆ, ਕਿ ਅਪਣੀ ਅੰਤਰ ਆਤਮਾ ਨਾਲ ਮਿਲਾਂ, ਪਰ ਰਾਹ ਚ ਮਨ ਦਾ ਚੱਕਰ ਵਿਯੂ ਆ ਜਾਂਦਾ, ਜਿਸ ਨੂੰ ਤੋੜਨਾ ਵਾਕਿਆ ਹੀ ਮੁਸ਼ਕਿਲ ਜਾ ਲੱਗਦਾ ਤੇ ਮੈਂ ਭਟਕ ਜਾਂਦਾ।
ਮੈਂ ਕਈ ਵਾਰ ਤੇਰੇ ਨਾਲ ਵਧੀਕੀਆਂ ਵੀ ਕੀਤੀਆਂ ਹੋਣੀਆਂ। ਗ਼ਲਤ ਫੈਸਲੇ ਵੀ ਲਏ। ਕਈ ਵਾਰ ਮੈਂ ਤੈਨੂੰ ਅਣਗੌਲਿਆਂ ਵੀ ਕੀਤਾ ਆਪਣਿਆਂ ਦੇ ਚੱਕਰ ਚ।
ਫੇਰ ਮੈਨੂੰ ਲੱਗਿਆ ਕਿ ਤੇਰੇ ਤੋਂ ਆਪਣਾ ਮੇਰਾ ਹੈ ਈ ਕੋਈ ਨੀ। ਕਈ ਵਾਰ ਮੈਨੂੰ ਅੰਦਰੋਂ ਕੋਈ ਘਾਟ ਜਹੀ ਮਹਿਸੂਸ ਹੋਣੀ, ਖ਼ਬਰੇ ਕਿਓਂ ?
ਮੈਨੂੰ ਲੱਗਦਾ ਤੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ