ਇਸ ਸਮਾਜ ਦੇ ਵਿਚ ਹਰ ਇਕ ਇਨਸਾਨ ਦੇ ਦੋ ਚਿਹਰੇ ਹਨ । ਇੱਕ ਤਾਂ ਉਹ ਚਿਹਰਾ ਜੋ ਸਭ ਜਾਣਦੇ ਹਨ । ਦੂਜਾ ਉਹ ਚਿਹਰਾ ਜੋ ਉਹ ਆਪ ਜਾਣਦੇ ਹਨ, ਜਾਂ ਫਿਰ ਕੋਈ ਹੋਰ ਜੋ ਉਸ ਵਿਅਕਤੀ ਦੇ ਬਹੁਤ ਕਰੀਬ ਹਨ ।
ਮੇਰੀ ਇਸ ਕਹਾਣੀ ਦੇ ਵਿਚ ਐਸੇ ਹੀ ਇੱਕ ਸ਼ਖਸ਼ ਦੀ ਗੱਲ ਕਰਨ ਜਾ ਰਿਹੈ ਹਾਂ । ਜਿਸ ਦੇ ਦੋ ਚਿਹਰੇ ਹਨ । ਇੱਕ ਤਾਂ ਉਹ ਜੋ ਦੂਜਿਆਂ ਨੂੰ ਦਿਖਾਉਣ ਲਈ ਰੱਖਦਾ ਹੈ । ਦੂਜਾ ਉਹ ਜੋ ਉਹ ਖੁਦ ਜਾਣਦਾ ਹੈ ।
ਹੁਸਨਪ੍ਰੀਤ ਬੜਾ ਹੀ ਸੁਨੱਖਾ ਅਤੇ ਸ਼ਰਮਾਕਲ ਜਿਹਾ ਮੁੰਡਾ ਸੀ । ਉਸ ਦਾ ਬਚਪਨ ਬੜੇ ਹੀ ਚਾਵਾਂ ਤੇ ਲਾਡਾਂ ਦੇ ਨਾਲ ਨਿਕਲਿਆ ਸੀ । ਉਸਦੀ ਮਾਂ ਬਚਪਨ ਵਿਚ ਹੀ ਉਸਨੂੰ ਜੁਦਾਈ ਦੇ ਗਈ । ਜਿਸ ਤੋਂ ਬਾਅਦ ਉਸ ਦੀ ਸਾਰੀ ਪਰਵਰਿਸ਼ ਉਸ ਦੇ ਪਿਤਾ ਜੀ ਨੇ ਕੀਤੀ । ਉਸਦੇ ਪਿਤਾ ਜੀ ਉਸ ਨੂੰ ਉਸ ਦੀ ਮਾਂ ਨਾਲੋਂ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸਨ । ਪਰ ਪਿਤਾ ਲੱਖ ਚਾਹੇ ਪਿਆਰਾ ਹੋਵੇ । ਹਰ ਇੱਕ ਬੱਚੇ ਨੂੰ ਆਪਣੀ ਮਾਂ ਦੀ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ । ਹੁਸਨਪ੍ਰੀਤ ਨੂੰ ਵੀ ਆਪਣੀ ਮਾਂ ਦੀ ਜਦੋਂ ਯਾਦ ਆਉਂਦੀ ਸੀ, ਤਾਂ ਉਹ ਵੀ ਬਹੁਤ ਉੱਚੀ ਉੱਚੀ ਰੋਣ ਲੱਗ ਜਾਂਦਾ ਸੀ । ਉਸ ਦੇ ਪਿਤਾ ਜੀ ਉਸ ਦਾ ਇਸ ਵਿਚ ਦੁੱਖ ਦੇਖ ਦੇਖ ਕੇ ਕਈ ਵਾਰ ਆਪ ਬਹੁਤ ਹੀ ਦੁਖੀ ਹੋ ਜਾਂਦੇ ਸਨ ।
ਇਸ ਲਈ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨੇ ਸਮਝਾਇਆ ਕਿ ਮਹਿੰਦਰ ਸਿੰਘ ਤੇਰੀ ਹਲੇ ਕੁਝ ਉਮਰ ਨਹੀਂ ਹੈਂ । ਹੁਸਨ ਵੀ ਹਲੇ ਜਿਆਦਾ ਵੱਡਾ ਨਹੀਂ ਹੋਇਆ। ਇਸ ਲਈ ਮੇਰੀ ਮੰਨ ਤਾਂ ਵਿਆਹ ਕਰਵਾ ਲੈ, ਨਾਲੇ ਹੁਸਨ ਨੂੰ ਵੀ ਮਾਂ ਦਾ ਪਿਆਰ ਮਿਲ ਜਾਵੇਗਾ । ਦੇਖ ਭਾਈ ਅਸੀਂ ਤਾਂ ਜੋ ਕਹਿਣਾ ਸੀ ਕਹਿ ਦਿੱਤਾ । ਅੱਗੇ ਤੇਰੀ ਆਪਣੀ ਮਰਜ਼ੀ ਹੈ । ”
ਰਿਸ਼ਤੇਦਾਰਾਂ ਦੀ ਇਸ ਗੱਲ ਦਾ ਮਹਿੰਦਰ ਸਿੰਘ ਉਪਰ ਬਹੁਤ ਅਸਰ ਹੋਇਆ । ਉਨ੍ਹਾਂ ਨੇ ਫੈਸਲਾ ਕੀਤਾ । ਗੱਲ ਤਾਂ ਸਹੀ ਹੈ, ਇਸ ਦੇ ਨਾਲ ਹੁਸਨਪ੍ਰੀਤ ਨੂੰ ਵੀ ਮਾਂ ਦਾ ਪਿਆਰ ਮਿਲ ਜਾਵੇਗਾ । ਪਰ ਇਹ ਫੈਸਲਾ ਲੈਣ ਤੋਂ ਪਹਿਲਾਂ ਮਹਿੰਦਰ ਸਿੰਘ ਨੇ ਆਪਣੀ ਪਹਿਲੀ ਪਤਨੀ ਦੇ ਪਰਿਵਾਰ ਦੀ ਸਲਾਹ ਮੰਗੀ । ਤਾਂ ਉਨ੍ਹਾਂਨੇ ਵੀ ਹਾਂ ਵਿੱਚ ਜਵਾਬ ਦਿੱਤਾ । ਮਹਿੰਦਰ ਸਿੰਘ ਦੀ ਆਪਣੇ ਪਹਿਲੇ ਸਹੁਰਾ ਪਰਿਵਾਰ ਦੇ ਨਾਲ ਚੰਗੀ ਸਾਂਝ ਸੀ, ਇਸ ਲਈ ਉਹ ਕੋਈ ਵੀ ਏਦਾਂ ਦਾ ਫੈਸਲਾ ਆਪਣੀ ਮਰਜ਼ੀ ਦੇ ਨਾਲ ਨਹੀਂ ਲੈ ਸਕਦਾ ਸੀ ।
ਖੈਰ ਚਲੋ ਹਰ ਇੱਕ ਨੇ ਮਹਿੰਦਰ ਸਿੰਘ ਦੇ ਪੱਖ ਦੀ ਗੱਲ ਕੀਤੀ । ਕਿਸੇ ਦੂਰ ਦੇ ਪਿੰਡ ਇਕ ਗਰੀਬ ਪਰਿਵਾਰ ਦੀ ਸੁਨੱਖੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ ।
ਹੁਸਨ ਬੜਾ ਖੁਸ਼ ਸੀ, ਕਿਉਂਕਿ ਉਸ ਦੇ ਪਿਤਾ ਜੀ ਦਾ ਦੂਸਰਾ ਵਿਆਹ ਹੋਣ ਜਾ ਰਿਹਾ ਸੀ । ਪਰ ਹਾਲੇ ਉਸਨੂੰ ਵਿਆਹ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ । ਪਰ ਉਸ ਨੂੰ ਇਸ ਗੱਲ ਦਾ ਪੂਰਾ ਅੰਦਾਜਾ ਸੀ, ਕੀ ਹੁਣ ਉਸ ਨੂੰ ਮਾਂ ਮਿਲ ਜਾਵੇਗੀ ।
ਸਾਰਾ ਕੁਝ ਬੜਾ ਹੀ ਸਾਦ ਮੁਰਾਦਾ ਜਿਹਾ ਹੋਇਆ ।
ਪਰ ਖੁਸ਼ੀ ਸਾਰਿਆਂ ਦੇ ਚਿਹਰੇ ਉੱਤੇ ਸਾਫ ਝਲਕ ਰਹੀ ਸੀ । ਹਰ ਕੋਈ ਇਸ ਰਿਸ਼ਤੇ ਨੂੰ ਲੈ ਕੇ ਬਹੁਤ ਹੀ ਖ਼ੁਸ਼ ਸੀ । ਸਭ ਤੋਂ ਜ਼ਿਆਦਾ ਤਾਂ ਹੁਸਨਪ੍ਰੀਤ ਸੀ, ਅਤੇ ਉਸ ਤੋਂ ਬਾਅਦ ਉਸਦੇ ਪਿਤਾ ਜੀ ।
ਨਵੀਂ-ਨਵੀਂ ਵਹੁਟੀ ਦਾ ਹਰ ਇੱਕ ਨੂੰ ਚਾਅ ਚਾਹੁੰਦਾ ਹੈ । ਸਾਰਿਆਂ ਨੂੰ ਬੜਾ ਹੀ ਚਾਅ ਸੀ ਉਸ ਦਾ । ਹੁਸਨ ਪ੍ਰੀਤ ਨੇ ਜੋ ਸੋਚਿਆ ਸੀ । ਉਸਦੀ ਮਾਂ ਉਸਨੂੰ ਉਸਤੋ ਵੀ ਜਿਆਦਾ ਪਿਆਰ ਕਰਦੀ ਸੀ । ਏਦਾਂ ਹੀ ਇਹ ਦਿਨ ਬੀਤਦੇ ਗਏ ।
ਕਦੋਂ ਚਾਰ ਸਾਲ ਬੀਤ ਗਏ ਪਤਾ ਹੀ ਨੀਂ ਚੱਲਿਆ । ਪਰ ਇਹ ਖ਼ੁਸ਼ੀਆਂ ਹੋਰ ਕਿੰਨੀ ਕੁ ਦੇਰ ਰਹਿਣੀਆਂ ਸੀ । ਮਹਿੰਦਰ ਸਿੰਘ, ਹੁਸਨਪ੍ਰੀਤ, ਅਤੇ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਸੀ । ਇਕ ਦਿਨ ਮਹਿੰਦਰ ਸਿੰਘ ਦੀ ਛਾਤੀ ਵਿੱਚ ਬਹੁਤ ਤੇਜ਼ ਦਰਦ ਹੋਇਆ । ਜਲਦੀ ਨਾਲ ਹਸਪਤਾਲ ਲੈ ਕੇ ਗਏ । ਪਰ ਰਸਤੇ ਵਿਚ ਹੀ ਮਹਿੰਦਰ ਸਿੰਘ ਨੇ ਦਮ ਤੋੜ ਦਿੱਤਾ । ਡਾਕਟਰਾਂ ਨੇ ਕਿਹਾ – ਥੋੜੀ ਦੇਰ ਪਹਿਲਾਂ ਲੈ ਆਉਂਦੇ ਤਾਂ ਬਚ ਜਾਂਦੇ , ਪਰ ਹੁਣ ਅਸੀਂ ਕੁਝ ਨਹੀਂ ਕਰ ਸਕਦੇ ।
ਮਹਿੰਦਰ ਸਿੰਘ ਦੀ ਹਾਟ ਅਟੈਕ ਨਾਲ ਮੌਤ ਹੋ ਗਈ ।
ਜਿੰਨਾ ਸ਼ਕਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ