ਇੱਕ ਕੁੜੀ
ਭਾਗ : ਅਖੀਰਲਾ.
ਹੋਣਾ ਉਹੀ ਹੁੰਦਾ,ਜੋ ਅਸੀਂ ਸੋਚ ਵੀ ਨਹੀਂ ਸਕਦੇ,ਜੋ ਹੱਥਾਂ ਦੀਆਂ ਲਕੀਰਾਂ ਤੇ ਵੀ ਨਹੀਂ ਲਿਖਿਆ, ਅਲਫ਼ਨੂਰ ਨੇ ਮੁੜ ਮੈਸਜ਼ ਨਾ ਕਰਿਆ,ਸੁਖ ਨੇ ਹਰ ਦਿਨ ਉਸ ਨੂੰ ਮੈਸਜ਼ ਕਰਿਆ, ਹਰ ਲਿਖਤ ਉਹਦੇ ਨਾਮ ਲਿਖੀ,ਪਰ ਅਲਫ਼ਨੂਰ ਨੇ ਨਾ ਪੜੀ, ਕਿਉਂਕਿ ਜੇ ਉਹ ਪੜ੍ਹਦੀ ਤਾਂ ਜ਼ਰੂਰ ਮੈਸਜ਼ ਕਰਦੀਂ, ਇੱਕ ਹਫ਼ਤਾ ਬੀਤ ਗਿਆ,ਸੁਖ ਦੇ ਸੁਭਾਅ ਤੇ ਜ਼ਿੰਦਗੀ ਵਿਚ ਐਨਾ ਬਦਲਾਅ ਆਇਆ ਕਿ ਸੁਖ ਦੀ ਮਾਂ ਨੂੰ ਸੁਖ ਦੀਆਂ ਫਿਕਰਾਂ ਸਤਾਉਣ ਲੱਗਿਆ ਸੁਖ ਦੀ ਮਾਂ ਨੂੰ ਲੱਗਦਾ ਸੀ ਕਿ ਕਿਸੇ ਨੇ ਕੋਈ ਸੁਖ ਉੱਪਰ ਟੂਣਾ ਟੱਪਾ ਕਰ ਦਿੱਤਾ ਹੈ, ਜਾਂ ਉਸਨੂੰ ਕੁਝ ਖਵਾ ਦਿੱਤਾ ਹੈ,ਪਰ ਮਾਂ ਇਹ ਨਹੀਂ ਸੀ ਜਾਣਦੀ, ਕਿਸੇ ਦਾ ਅਚਾਨਕ ਨੇੜੇ ਆ,ਐਨੀ ਦੂਰ ਚਲਾ ਜਾਣਾਂ ਪੱਥਰ ਨੂੰ ਵੀ ਤੋੜ ਕਿ ਰੱਖ ਦੇਂਦਾ ਹੈ ਤੇ ਸੁਖ ਤਾਂ ਫਿਰ ਵੀ ਇਨਸਾਨ ਸੀ, ਐਤਵਾਰ ਦਾ ਦਿਨ ਸੀ, ਰਾਤ ਨੂੰ ਸੁਖ ਛੱਤ ਤੇ ਪਿਆ ਸੀ, ਗਿਆਰਾਂ ਵੱਜ ਚੁੱਕੇ ਸਨ,ਸੁਖ ਦੇ ਮਨ ਵਿਚ ਖਿਆਲ ਆਇਆ ਕਿ ਉਹ ਅਲਫ਼ਨੂਰ ਨੂੰ ਟੈਕਸਟ ਮੈਸਜ਼ ਕਰੇਗਾ,ਉਸ ਨੇ ਲਿਖਣਾ ਸ਼ੁਰੂ ਕੀਤਾ…
ਅਲਫ਼ਨੂਰ ..
ਮੈਂ ਸੁਖ , ਮਾਫ਼ ਕਰਨਾ ਮੈਂ ਐਦਾਂ ਮੈਸਜ਼ ਕਰ ਰਿਹਾਂ ਹਾਂ, ਪਰ ਸੱਚੀਂ ਦੱਸਾਂ ਮੈਨੂੰ ਬਹੁਤ ਹੀ ਬੁਰਾ ਲੱਗ ਰਿਹਾ ਹੈ ਤੇਰਾ ਮੈਸਜ਼ ਕਰਨਾ ਬੰਦ ਕਰ ਦੇਣਾ, ਮੈਂ ਤੈਨੂੰ ਕਦੇ ਵੀ ਨਹੀਂ ਕਿਹਾ ਕਿ ਤੂੰ ਮੈਨੂੰ ਹਰਰੋਜ਼ ਮੈਸਜ਼ ਕਰ,ਬਸ ਇਹ ਕਹਿਣਾ ਹਾਂ ਕਿ ਜਦ ਵੀ ਕਰੇਂ, ਮੈਂ ਕੁਝ ਗੱਲਾਂ ਸੁਣ ਲਵੇਂ ਤੇ ਕੁਝ ਸੁਣਾ ਦੇਵੇ, ਬਾਕੀ ਤੇਰੀ ਆਪਣੀ ਜ਼ਿੰਦਗੀ ਹੈ, ਜੇਕਰ ਤੇਰੀ ਜਿੰਦਗੀ ਵਿੱਚ ਕੋਈ ਬਹੁਤ ਜ਼ਰੂਰੀ ਪਰਸਨ ਹੈ ਤਾਂ ਮੈਨੂੰ ਇੱਕ ਵਾਰ ਦੱਸ ਦੇ , ਸੱਚੀਂ ਤੈਨੂੰ ਕਦੇ ਵੀ ਮੈਸਜ਼ ਨਹੀਂ ਕਰਾਂਗਾ, ਤੇਰੀ ਕਦੇ ਵੀ ਉਡੀਕ ਨਹੀਂ ਕਰਾਂਗਾ, ਹਮੇਸ਼ਾ ਲਈ ਭੁੱਲ ਜਾਵਾਂਗਾ,ਪਰ ਐਦਾਂ ਬਿਨਾਂ ਕਿਸੇ ਗੱਲ ਤੋਂ ਤੁਸੀਂ ਚੁੱਪ ਨਾ ਹੋ, ਬਾਕੀ ਤੁਸੀਂ ਜੋ ਵੀ ਮੈਸਜ਼ ਕਰੋਗੇ ਮੈਂ ਉਸ ਤੋਂ ਬਾਅਦ ਕੋਈ ਮੈਸਜ਼ ਨਹੀਂ ਕਰਾਂਗਾ…ਸੁਖ
ਸੁਖ ਨੂੰ ਫੇਰ ਯਾਦ ਆਇਆ ਨਹੀਂ ਜੇ ਮੈਸਜ਼ ਕਿਸੇ ਹੋਰ ਨੇ ਪੜ ਲਿਆ ਫੇਰ, ਨਹੀਂ…ਨਹੀਂ, ਉਸਨੇ ਸਾਰਾ ਮੈਸਜ਼ ਕੱਟ ਕਰ ਦਿੱਤਾ, ਤੇ ਸੋਚਦਾ ਸੋਚਦਾ ਸੋ ਗਿਆ, ਸਵੇਰੇ ਚਾਰ ਕੁ ਵੱਜੇ ਸਨ ਜਦੋਂ ਸੁਖ ਨੂੰ ਜਾਗ ਆ ਗੲੀ, ਵੇਖਿਆ ਅਲਫ਼ਨੂਰ ਦੇ ਰਾਤ ਦੇ ਕੲੀ ਮੈਸਜ਼ ਆਏ ਪਏ ਨੇ…
ਅਲਫ਼ਨੂਰ : ਹੈਲੋ ਸੁਖ ਕਿਵੇਂ ਆ
ਅਲਫ਼ਨੂਰ : ਤੁਸੀਂ ਕਿਹਾ ਸੀ ਨਾ,ਕਿ ਮੈਂ ਕੁਝ ਲਿਖ ਕੇ ਭੇਜਾਂ,ਲੈ ਪੜ ਲਵੋ , ਕੁਝ ਜਜ਼ਬਾਤ ਲਿਖੇ ਨੇ, ਤੁਹਾਡੇ ਜਿੰਨਾਂ ਸੋਹਣਾ ਤੇ ਨਹੀਂ ਲਿਖਿਆ ਗਿਆ,ਪਰ ਦਿਲ ਤੋਂ ਲਿਖਿਆ ਹੈੇ…
ਹਾਲੇ ਤੀਕ ਨਾ ਲੱਗੀਆਂ ਸਮਝਾਂ,ਕੀ ਰਿਸ਼ਤਾ ਤੇਰਾ ਮੇਰੇ ਨਾਲ,
ਜਦ ਵੀ ਉੱਠਦੀ ਬੈਠਦੀ, ਮੈਨੂੰ ਘੇਰਾ ਪਾ ਲੈਵਣ ਤੇਰੇ ਖਿਆਲ,
ਮੇਰੇ ਚਿੱਤ ਨੂੰ ਕੰਬਣੀ ਛਿੜ ਗਈ, ਕੱਲ੍ਹ ਦੇਖਿਆ ਤੈਨੂੰ ਜ਼ਰਾ,
ਮੈਨੂੰ ਸਮਝ ਨੀਂ ਆਉਂਦੀ ਹਾਣੀਆਂ, ਦੱਸ ਕਿਦਾਂ ਬਿਆਨ ਕਰਾਂ
ਮੈਂ ਬਦਲ ਬਦਲ ਸੂਟ ਪਾਂਵਦੀ,ਜਦ ਵੀ ਜਾਣਾਂ ਮਸਜਿਦ ਵੱਲ ਨੂੰ,
ਵੇ ਅੱਜ ਵਿਖਿਆ ਨਾ ਵਿਚ ਰਾਹ ਦੇ, ਖ਼ਬਰੇ ਖੜ੍ਹਾ ਹੋਵੇਂ ਤੂੰ ਕੱਲ੍ਹ ਨੂੰ,
ਵੇ ਮੈਨੂੰ ਨੀਂਦਰ ਨਾ ਆਵੇ ਰਾਤ ਨੂੰ, ਲੰਘੇ ਸੋਚਾਂ ਵਿਚ ਦੁਪਹਿਰ,
ਵੇ ਮੈਨੂੰ ਛੋਟੇ ਲੱਗਣ ਲੱਗ ਗਏ, ਜੇ ਸੱਚ ਦੱਸਾਂ ਅੱਠੇ ਪਹਿਰ,
ਕੀ ਤੂੰ ਵੀ ਉਹੀਓ ਸੋਚਦਾ,ਜੋ ਸੋਚੇ ਦਿਲ ਮੇਰੇ ਦਾ ਖ਼ਿਆਲ,
ਜੇ ਰੱਬ ਤੋਂ ਮੰਗਲਾਂ ਤੈਨੂੰ,ਮੇਰਾ ਕਰੇਂਗਾ ਤਾਂ ਨੀਂ ਬੁਰਾ ਹਾਲ,
ਮੈਂ ਇੱਕ ਗੱਲ ਦੱਸਣੀ ਤੈਨੂੰ ,ਜੇ ਭਰੇ ਹੁੰਗਾਰਾ ਰੱਜ ਕੇ
ਜੇ ਤੂੰ ਚਾਹੁਣਾ ਚੰਨਾ ਸਾਂਭਣੀ,ਕੀ ਤਸਵੀਰ ਭੇਜਾਂ ਤੈਨੂੰ ਸੱਜ ਕੇ,
ਤੇਰਾ ਗੁਰੂਘਰ ਤੇ ਮੇਰੀ ਮਸਜਿਦ ਮਿਲਾ ਬਣਾਉਣਾ ਨਵਾਂ ਹੈ ਮੰਦਰ ਵੇ,
ਮੈਂ ਲੈ ਕੇ ਜਾਵਣਾਂ ਮੱਕੇ ਵੱਲ ਨੂੰ, ਤੂੰ ਲੈ ਜਾਵੀਂ ਮੈਨੂੰ ਹਰਿਮੰਦਰ ਵੇ ..
ਇਹ ਮਜ਼ਹਬ ਤੇ ਜਾਤ ਵਾਲ਼ੀ ਤਾਂ ਹੈ ਦੁਨੀਆਂ ਦੀ ਖੇਡ ਪੁਰਾਣੀ ਵੇ,
ਜੇ ਇਸ ਜਨਮ ਇੱਕਠੇ ਨਾ ਹੋ ਸਕੇ, ਅਗਲੇ ਜਨਮ ਮਿਲਾਂਗੇ ਹਾਣੀ ਵੇ,
ਮੈਂ ਪੜਿਆ ਬਹੁਤੀ ਵਾਰ ਵੇ,ਬੜਾ ਸੋਹਣਾ ਹੈ ਤੂੰ ਲਿਖਦਾਂ
ਮੇਰੀ ਅਰਜ਼ ਤੂੰ ਮੇਰੀ ਵੀ ਲਿਖੀ ਹਾੜੇ ਇੱਕ ਕਹਾਣੀ ਵੇ…
ਤੇਰੇ ਲਈ ਬੇਸ਼ੱਕ ਇਹ ਕੋਈ, ਗ਼ਜ਼ਲ, ਕਵਿਤਾ, ਨਜ਼ਮ ਦਾ ਟੁਕੜੇ ਜਾਂ ਹਿੱਸਾ ਹੋਣਾਂ,ਪਰ ਮੇਰੇ ਤਾਂ ਦਿਲ ਦੀ ਰੀਝ ਸੀ,
ਤੂੰ ਆਇਆ ਮੇਰੀ ਜਿੰਦਗੀ ਵਿੱਚ ਤਾਂ ਮੈਨੂੰ ਪਤਾ ਲੱਗਿਆ,
ਕਿ ਮੁਹੱਬਤ ਨਾਂ ਦੀ ਵੀ ਦੁਨੀਆਂ ਤੇ ਹੈ ਕੋਈ ਚੀਜ਼ ਸੀ…
ਸੁਖ : ਵਾਹ ਕਿਆ ਬਾਤਾਂ ਨੇ ਸੱਜਣਾਂ,ਐਨਾ ਸੋਹਣਾ, ਤੁਸੀਂ ਲਿਖਿਆ
ਅਲਫ਼ਨੂਰ : ਹਾਂ ਜੀ, ਵਧੀਆ ਲੱਗਾ
ਸੁਖ : ਹਾਂਜੀ ਬਹੁਤ ਵਧੀਆ,ਇਹ ਵੀ ਪਤਾ ਲੱਗ ਗਿਆ,ਕਿ ਤੁਸੀਂ ਐਨੇ ਦਿਨ ਕੀ ਸੋਚਦੇ ਰਹੇ
ਅਲਫ਼ਨੂਰ : ਸ਼ਾਇਦ ਇਸੇ ਨੂੰ ਮੁਹੱਬਤ ਕਹਿੰਦੇ ਨੇ,
ਸੁਖ : ਹੋ ਸਕਦਾ
ਅਲਫ਼ਨੂਰ : ਮੈਨੂੰ ਅੱਜ ਵੀ ਆਉਂਣ ਵਾਲੇ ਕੱਲ੍ਹ ਤੋਂ ਬੜਾ ਡਰ ਲੱਗਦਾ,ਪਰ ਫੇਰ ਵੀ ਪਤਾ ਨਹੀਂ ਕਿਉਂ, ਮੈਂ ਇਹ ਰਾਹ ਚੁਣਿਆਂ…
ਸੁਖ : ਰੱਬ ਕੋਈ ਵੀ ਚੀਜ਼ ਵਿਅਰਥ ਨਹੀਂ ਬਣਾਉਂਦਾ,ਜੇ ਉਸਨੇ ਇਹ ਰਾਹ ਬਣਾਇਆ ਹੈ, ਤਾਂ ਜ਼ਰੂਰ ਕੋਈ ਇਸ ਦੀ ਮੰਜ਼ਿਲ ਵੀ ਬਣਾਈ ਹੋਵੇਗੀ
ਅਲਫ਼ਨੂਰ : ਹਾਂਜੀ, ਬਿਲਕੁਲ ਸਹੀ … ਹੋਰ ਕਿਵੇਂ ਓ
ਸੁਖ : ਹੁਣ ਵਧੀਆ,ਪਰ ਪਹਿਲਾਂ ਬਹੁਤ ਬੁਰਾ ਹਾਲ ਸੀ,ਸਾਰਾ ਦਿਨ ਸੋਚਦਿਆਂ ਹੀ ਲੰਘ ਜਾਂਦਾ ਸੀ
ਅਲਫ਼ਨੂਰ : ਮੇਰਾ ਵੀ ਏਹੀ ਹਾਲ ਸੀ
ਸੁਖ : ਘਰ ਕਿਵੇਂ ਨੇ ਸਾਰੇ
ਅਲਫ਼ਨੂਰ : ਵਧੀਆ ਨੇ, ਤੁਸੀਂ ਦੱਸੋ
ਸੁਖ : ਵਧੀਆ
ਅਲਫ਼ਨੂਰ : ਤੁਹਾਨੂੰ ਪਤਾ ਮੈਂ ਮੁਸਲਿਮ ਪਰਿਵਾਰ ਤੋਂ ਆਂ
ਸੁਖ : ਹਾਂਜੀ ਲਿਖਿਆ ਸੀ ਤੁਸੀਂ
ਅਲਫ਼ਨੂਰ : ਹਾਂਜੀ, ਕੇਹੋ ਜਿਹੀਆਂ ਖੇਡਾਂ ਨੇ ਦੁਨੀਆਂ ਦੀਆਂ
ਸੁਖ : ਹਾਂਜੀ
ਅਲਫ਼ਨੂਰ : ਜੇ ਧਰਮ ਵੰਡਣੇ ਸੀ,ਦਿਲ ਵੀ ਵੰਡ ਦੇਂਦੇ ,
ਸੁਖ : ਫੇਰ ਦੁਨੀਆਂ ਦੀ ਰੰਗਤ ਕੌਣ ਕਹਿੰਦਾ, ਇਹ ਤਾਂ ਚੱਲਦਾ ਆਇਆ ਹੈ ਤੇ ਚੱਲਦਾ ਰਹਿਣਾ ਹੈ…
ਅਲਫ਼ਨੂਰ : ਜੀ, ਤੁਸੀਂ ਮੈਨੂੰ ਇੱਕਲੇ ਤਾਂ ਨੀਂ ਛੱਡਦੇ
ਸੁਖ : ਮਸਾਂ ਤਾਂ ਕੋਈ ਸਾਂਭ ਕੇ ਰੱਖਣ ਲਈ ਮਿਲਿਆ ਜੇ ਇਸ ਨੂੰ ਹੀ ਇੱਕਲਾ ਛੱਡ ਦਿੱਤਾ, ਫੇਰ ਮੇਰੀ ਜਿੰਦਗੀ ਦਾ ਮਕਸਦ ਹੀ ਰਹਿ ਜਾਵੇਗਾ
ਅਲਫ਼ਨੂਰ : ਸੱਚੀਂ
ਸੁਖ : ਯਕੀਨ ਨਹੀਂ ਆ
ਅਲਫ਼ਨੂਰ : ਨਹੀਂ ਹੈਗਾ ਏ
ਸੁਖ : ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਂ ਵੀ ਕਦੇ ਮੁਹੱਬਤ ਕਰਾਂਗਾ
ਅਲਫ਼ਨੂਰ : ਮੈਂ ਤੇ ਨਾਂ ਪੜਨੋਂ ਵੀ ਡਰਦੀ ਸੀ, ਲਿਖਣਾਂ ਤਾਂ ਦੂਰ
ਸੁਖ : ਐਵੇਂ ਹੀ ਹੁੰਦਾ ਹੈ,ਪਤਾ ਨਹੀਂ ਹੱਥਾਂ ਦੀਆਂ ਲਕੀਰਾਂ ਨੇ ਕਿੱਥੇ ਕਿਸ ਨਾਲ ਮਿਲਾ ਦੇਣਾ ਹੈ,
ਅਲਫ਼ਨੂਰ : ਹਾਂਜੀ
ਸੁਖ : ਹੁਣ ਤੇ ਨਹੀਂ ਬਲੌਕ ਕਰਦੇ,
ਅਲਫ਼ਨੂਰ : ਮਸਾਂ ਤਾਂ ਕਿਸੇ ਲਈ ਮੁੜ ਚਲਾਈ ਹੈ,ਜੇ ਉਹਨਾਂ ਨੂੰ ਹੀ ਬਲੌਕ ਕਰਤਾ, ਫੇਰ ਫੋਨ ਦਾ ਕੀ ਕਰਨਾ
ਸੁਖ : ਮੇਰੀਆਂ ਗੱਲਾਂ ਵਿਚੋਂ
ਅਲਫ਼ਨੂਰ : ਤੁਹਾਡੀਆਂ ਹੀ ਹੋਣਗੀਆਂ ਹੁਣ ਤੇ
ਸੁਖ : ਜੀ, ਚੱਲੋ ਸ਼ਾਮ ਨੂੰ ਕਰਦੇ ਆਂ ਗੱਲ
ਅਲਫ਼ਨੂਰ : ਜੀ
ਸੁਖ : ਜੀ
ਜੋ ਕਦੇ ਸੋਚਿਆ ਵੀ ਨਹੀਂ ਸੀ,ਸੁਖ ਦੀ ਜ਼ਿੰਦਗੀ ਵਿਚ ਉਹੀ ਹੋਇਆ ਜੋ ਗੱਲ ਸੁਖ ਅਲਫ਼ਨੂਰ ਨੂੰ ਨਾ ਕਹਿ ਸਕਿਆ ਉਹ ਅਲਫ਼ਨੂਰ ਨੇ ਕਹਿ ਦਿੱਤੀ, ਸੁਖ ਬੜਾ ਖੁਸ਼ ਸੀ,ਓਧਰ ਅਲਫ਼ਨੂਰ ਨੂੰ ਬੜਾ ਚਾਅ ਸੀ,ਉਸ ਨੇ ਆਪਣੀ ਸਾਰੀ ਗੱਲਬਾਤ ਜੋ ਸੁਖ ਨਾਲ ਹੋਈ ਸੀ,ਉਹ ਆਪਣੀ ਅਜ਼ੀਜ਼ ਸਹੇਲੀ ਨੂੰ ਦੱਸ ਦਿੱਤੀ, ਉਸਨੇ ਸੁਖ ਬਾਰੇ ਕਾਫ਼ੀ ਕੁਝ ਉਸਨੂੰ ਮਾੜਾ ਚੰਗਾ ਕਿਹਾ ਤੇ ਕਿਹਾ ਕਿ ਅੱਜ ਦੇ ਸਾਰੇ ਮੁੰਡੇ ਹੀ ਮਤਲਬੀ ਨੇ,ਉਹ ਕੁੜੀਆਂ ਦਾ ਫਾਇਦਾ ਚੁੱਕਦੇ ਨੇ ਹੋਰ ਬਹੁਤ ਕੁਝ , ਮਤਲਬ ਕਿ ਜਿੰਨਾ ਵੀ ਉਹ ਕਹਿ ਸਕਦੀ ਸੀ, ਅਲਫ਼ਨੂਰ ਦੇ ਮਨ ਵਿਚ ਦੋ ਤਰਫੇ਼ ਖ਼ਿਆਲ ਆਉਂਣ ਲੱਗੇ, ਉਸਨੇ ਸ਼ਾਮ ਨੂੰ ਸੁਖ ਨਾਲ ਗੱਲ ਤਾਂ ਕਰੀਂ ਪਰ ਡਰ ਡਰ ਕੇ , ਸੁਖ ਨੂੰ ਵੀ ਪਤਾ ਲੱਗ ਗਿਆ ਕਿ ਕੋਈ ਤੇ ਗੱਲ ਹੈ,ਜੋ ਅਲਫ਼ਨੂਰ ਹਰ ਗੱਲ ਦਾ ਐਨਾ ਸੋਚ ਸੋਚ ਕੇ ਜਵਾਬ ਦੇਂਦੀ ਹੈ,ਸੁਖ ਨੇ ਅਲਫ਼ਨੂਰ ਨੂੰ ਪੁੱਛਿਆ,ਪਰ ਅਲਫ਼ਨੂਰ ਨੇ ਨਾ ਦੱਸਿਆ, ਫੇਰ ਇੱਕ ਦਿਨ ਅਚਾਨਕ ਹੀ ਗੱਲ ਚੱਲ ਪਈ, ਅਲਫ਼ਨੂਰ ਨੇ ਸਭ ਦੱਸ ਦਿੱਤਾ,ਸੁਖ ਨੇ ਉਸ ਨੂੰ ਕਿਹਾ ਕਿ ਜੇ ਮੈਂ ਉਹਨਾਂ ਵਰਗਾ ਹੁੰਦਾ ਤਾਂ ਸ਼ਾਇਦ ਐਨੇ ਦਿਨ ਤੇਰੇ ਮੈਸਜ਼ ਦੀ ਉਡੀਕ ਨਾ ਕਰਦਾ, ਮੇਰੇ ਕੋਲ ਤੇਰਾ ਨੰਬਰ ਵੀ ਸੀ, ਮੈਂ ਫੋਨ ਵੀ ਕਰ ਸਕਦਾ ਸੀ,ਪਰ ਮੈਂ ਨਹੀਂ ਕੀਤਾ ਕਿਉਂਕਿ ਮੈਂ ਤੇਰੇ ਬਾਰੇ ਸੋਚਿਆ , ਕਿ ਜੇ ਤੁਹਾਨੂੰ ਸੱਚਮੁੱਚ ਹੀ ਮੇਰੀ ਫ਼ਿਕਰ ਹੋਈ ਤਾਂ ਤੁਸੀਂ ਆਪ ਮੈਸਜ਼ ਕਰੋਗੇ , ਫੇਰ ਤੁਸੀਂ ਆਪ ਹੀ ਕੀਤਾ,ਬਾਕੀ ਜੇਕਰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਮੈਂ ਗ਼ਲਤ ਹਾਂ, ਤਾਂ ਮੈਨੂੰ ਕੋਈ ਵੀ ਇਤਰਾਜ਼ ਨਹੀਂ ਆ, ਆਪਾਂ ਇਸ ਰਿਸ਼ਤੇ ਨੂੰ ਏਥੇ ਹੀ ਰੋਕ ਸਕਦੇ ਹਾਂ, ਤੁਸੀਂ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਖੁਸ਼ ਰਹੋ,
ਅਲਫ਼ਨੂਰ : ਸੁਖ ਨਹੀਂ ਮੈਨੂੰ ਯਕੀਨ ਹੈ, ਤੁਸੀਂ ਐਵੇਂ ਨਾ ਕਹੋ,ਪੰਜੇ ਉਂਗਲਾਂ ਇਕ ਸਾਰ ਨਹੀਂ ਹੁੰਦੀਆਂ
ਸੁਖ : ਤੁਸੀਂ ਸੋਚ ਸਕਦੇ ਹੋ…
ਅਲਫ਼ਨੂਰ : ਨਹੀਂ ਮੈਂ ਸੋਚ ਕੇ ਹੀ ਤੁਹਾਨੂੰ ਮੈਸਜ਼ ਕੀਤਾ ਸੀ…
ਦਿਨਾਂ ਦੇ ਦਿਨ ਬੀਤਦੇ ਗਏ, ਰਿਸ਼ਤਾ ਤਿਉਂ ਤਿਉਂ ਗੂੜ੍ਹਾ ਹੁੰਦਾ ਗਿਆ, ਸਾਰੀ ਸਾਰੀ ਰਾਤ ਲੰਘ ਜਾਂਦੀ ਗੱਲ ਕਰਦਿਆਂ,ਹਰ ਇਕ ਗੱਲ ਸਾਂਝੀ ਹੁੰਦੀ,ਇਸੇ ਤਰ੍ਹਾਂ ਹੀ ਇੱਕ ਮਹੀਨਾ ਬੀਤ ਗਿਆ,ਲਾੱਕਡਾਊਨ ਦਾ ਸਮਾਂ ਸੀ,ਪਰ ਅਲਫ਼ਨੂਰ ਨੇ ਸੁਖ ਨੂੰ ਕਿਹਾ ਕਿ ਉਹ ਮਿਲ਼ਣਾਂ ਚਾਹੁੰਦੀ ਹੈ,ਪਰ ਸੁਖ ਨੇ ਮਿਲ਼ਣ ਤੋਂ ਇਨਕਾਰ ਕਰ ਦਿੱਤਾ ਇੱਕ ਤੇ ਲਾੱਕਡਾਊਨ ਕਰਕੇ ਕਿਤੇ ਵੀ ਜਾਣਾ ਆਉਂਣਾ ਬਹੁਤ ਔਖਾ ਹੋਇਆ ਪਿਆ ਸੀ, ਉੱਪਰੋਂ ਖੇਤ ਵਿਚ ਵੀ ਝੋਨੇ ਦੀ ਪਨੀਰੀ ਤਿਆਰ ਕਰਨੀ ਸੀ, ਨਿੱਕੇ ਨਿੱਕੇ ਕੰਮਾਂ ਤੋਂ ਵੇਹਿਲ ਹੀ ਨਹੀਂ ਸੀ ਮਿਲ਼ਦੀ,ਪਰ ਅਲਫ਼ਨੂਰ ਨਾ ਮੰਨੀਂ ਆਖ਼ਿਰ ਸੁਖ ਨੇ ਕਹਿ ਹੀ ਦਿੱਤਾ ਕਿ ਉਹ ਉਸਨੂੰ ਐਤਵਾਰ ਨੂੰ ਮਿਲਣ ਆਵੇਗਾ,ਉਹ ਸ਼ਹਿਰ ਆ ਜਾਵੇ, ਸੁਖ ਨੇ ਆਪਣੇ ਇੱਕ ਦੋਸਤ ਨੂੰ ਨਾਲ ਚੱਲਣ ਲਈ ਕਿਹਾ ਜੋ ਕਿ ਨਾਲਦੇ ਪਿੰਡ ਦਾ ਹੀ ਸੀ,ਜੋ ਭਰੋਸੇ ਯੋਗ ਬੰਦਾ ਸੀ,ਸੁਖ ਨੇ ਘਰ ਝੂਠ ਬੋਲ ਦਿੱਤਾ ਕਿ ਉਹ ਅੱਜ ਆਪਣੇ ਦੋਸਤ ਦੇ ਵਿਆਹ ਜਾ ਰਿਹਾ ਹੈ,ਉਹ ਦੋਵੇਂ ਐਤਵਾਰ ਨੂੰ ਸਵੇਰੇ ਹੀ ਚਾਰ ਵਜੇ ਤੁਰ ਪਏ ਚਾਰ ਕੁ ਘੰਟੇ ਦਾ ਸਮਾਂ ਲੱਗਿਆ ਉਹਨਾਂ ਨੂੰ ਅਲਫ਼ਨੂਰ ਦੇ ਸ਼ਹਿਰ ਪਹੁੰਚਣ ਲਈ, ਸੁਖ ਨੇ ਸ਼ਹਿਰ ਪਹੁੰਚਦੇ ਹੀ ਅਲਫ਼ਨੂਰ ਨੂੰ ਫੋਨ ਕੀਤਾ,
ਸੁਖ : ਹੈਲੋ ਆ ਗਏ ਸ਼ਹਿਰ ਤੁਸੀਂ,
ਅਲਫ਼ਨੂਰ : ਹਾਂਜੀ , ਤੁਸੀਂ ਦੱਸੋ
ਸੁਖ : ਅਸੀਂ ਵੀ ਆ ਗਏ, ਆਉਣਾ ਕਿੱਥੇ ਹੈ
ਅਲਫ਼ਨੂਰ : ਅੰਮ੍ਰਿਤ ਪਾਰਕ ਆ ਜਾਵੋ, ਮੈਂ ਭੇਜ ਦੇਂਦੀ ਹਾਂ,ਲੁਕੇਸ਼ਨ ( location )
ਸੁਖ : ਹਾਂਜੀ ਭੇਜ ਦੇਵੋ,
ਥੋੜ੍ਹੇ ਹੀ ਸਮੇਂ ਵਿੱਚ ਸੁਖ ਤੇ ਉਸਦਾ ਦੋਸਤ ਉਸ ਪਾਰਕ ਵਿਚ ਪਹੁੰਚ ਗਏ, ਸਾਹਮਣੇ ਹੀ ਇੱਕ ਝੋਪੜੀ ਵਾਂਗ ਇੱਕ ਬੈਠਣ ਲਈ ਜਗ੍ਹਾ ਬਣੀਂ ਹੋੲੀ ਸੀ, ਜਿੱਥੇ ਦੋ ਕੁੜੀਆਂ ਸਨ, ਸੁਖ ਨੇ ਦੂਰੋਂ ਹੀ ਅੰਦਾਜ਼ਾ ਲਗਾ ਲਿਆ ਕਿ ਜਿਸ ਦੇ ਕਾਲੇ ਦਾ ਸੂਟ ਤੇ ਨਾਬੀ ਰੰਗ ਦਾ ਦੁਪੱਟਾ ਲਿਆ ਹੈ ਉਹ ਅਲਫ਼ਨੂਰ ਹੈ ਤੇ ਨਾਲ ਉਸਦੀ ਸਹੇਲੀ ਹੀ ਆ, ਅਲਫ਼ਨੂਰ ਨੂੰ ਵੀ ਦੂਰੋਂ ਹੀ ਪਤਾ ਲੱਗ ਗਿਆ ਕਿ ਉਹ ਸੁਖ ਹੀ ਹੈ, ਉਹ ਜਿੰਨੀਂ ਜ਼ਿਆਦਾ ਮਿਲਣ ਲਈ ਤਤਪਰ ਸੀ, ਉਸਤੋਂ ਜ਼ਿਆਦਾ ਹੀ ਉਸਨੂੰ ਪਤਾ ਨਹੀਂ ਕਿਉਂ ਡਰ ਜਿਹਾ ਵੀ ਲੱਗ ਰਿਹਾ ਸੀ, ਅਲਫ਼ਨੂਰ ਦੂਰੋਂ ਹੀ ਪਹੁੰਚ ਗਏ ਜੀ ਜਨਾਬ
ਸੁਖ : ਹਾਂਜੀ, ਕਿਵੇਂ ਓ
ਅਲਫ਼ਨੂਰ : ਵਧੀਆ ਤੁਸੀਂ ਦੱਸੋ,
ਸੁਖ : ਤੁਸੀਂ ਕਿਵੇਂ ਓ ਜੀ,( ਅਲਫ਼ਨੂਰ ਦੀ ਸਹੇਲੀ ਨੂੰ ਕਿਹਾ )
ਸਹੇਲੀ : ਵਧੀਆ ਜੀ
ਅਲਫ਼ਨੂਰ : ਕੋਈ ਪ੍ਰੇਸ਼ਾਨੀ ਤੇ ਨਹੀਂ ਆਈ ਰਸਤੇ ਵਿਚ
ਸੁਖ : ਨਹੀਂ , ਹੋ ਸਕਦਾ ਜਾਂਦੇ ਆ ਜਾਵੇ ( ਮਜ਼ਾਕ ਚ )
ਅਲਫ਼ਨੂਰ : ਅੱਛਾ ਜੀ
ਸੁਖ : ਸੂਟ ਪਹਿਲੀ ਵਾਰ ਪਾਇਆ ਲੱਗਦਾ
ਅਲਫ਼ਨੂਰ : ਹਾਂਜੀ ਦੱਸਿਆ ਤਾਂ ਸੀ,ਉਸ ਦਿਨ ਬਣਾ ਰਹੀ ਸੀ
ਸੁਖ : ਅੱਛਾ ਕਿ ਉਹੀ ਹੈ,ਮੋਰ ਤਾਂ ਹੋਰ ਵੀ ਬਹੁਤ ਸੋਹਣੇ ਲੱਗਦੇ ਨੇ ,
ਅਲਫ਼ਨੂਰ : ਸੱਚੀਂ
ਸੁਖ : ਉਹ ਹਾਂ
ਅਲਫ਼ਨੂਰ : ਹੋਰ ਸੁਣਾਓ ਜੀ ਕੋੲੀ ਗੱਲ ਬਾਤ
ਸੁਖ : ਤੁਸੀਂ ਦੱਸੋ,ਐਨੀ ਦੂਰ ਤੁਹਾਡੀਆਂ ਸੁਣਨ ਲਈ ਆਏ ਆ
ਅਲਫ਼ਨੂਰ : ਮੈਂ ਤੇ ਰੋਜ਼ ਹੀ ਸੁਣਾਉਣੀ ਆ ਕੁਝ ਨਾ ਕੁਝ ਤੁਸੀਂ ਸੁਣਾਓ
ਸੁਖ : ਘਰ ਕਿਵੇਂ ਨੇ ਸਾਰੇ
ਅਲਫ਼ਨੂਰ : ਉਹ ਵੇਖ ਕੇ ਆਈਏ ( ਸਾਹਮਣੇ ਕਿਆਰੀ ਵਿੱਚ ਲੱਗੇ , ਗੁਲਾਬ ਤੇ ਹੋਰ ਫੁੱਲਾਂ ਵੱਲ ਇਸ਼ਾਰਾ ਕਰਦੇ ਕਿਹਾ )
ਸੁਖ : ਜੀ ਆਜੋ
( ਅਲਫ਼ਨੂਰ ਤੁਰ ਪਈ ,ਉਸਦੀ ਸਹੇਲੀ ਤੇ ਸੁਖ ਦਾ ਦੋਸਤ ਉਥੇ ਹੀ ਪਏ ਅਲੱਗ ਅਲੱਗ ਬੈਂਚ ਤੇ ਬੈਠੇ ਰਹੇ )
ਅਲਫ਼ਨੂਰ : ਵਧੀਆ ਜੀ ਤੁਸੀਂ ਦੱਸੋ
ਸੁਖ : ਆਪਣੇ ਵੀ ਵਧੀਆ
ਅਲਫ਼ਨੂਰ : ਵੈਸੇ ਮੈਂ ਇੱਕ ਗੱਲ ਤੁਹਾਨੂੰ ਬਹੁਤ ਵਾਰ ਦੱਸਦੀ ਦੱਸਦੀ ਰੁੱਕ ਗਈ ਕਿ ਮੰਮੀ ਥੋੜ੍ਹੇ ਬਿਮਾਰ ਰਹਿੰਦੇ ਨੇ, ਉਹ ਸੋਚਦੇ ਨੇ ਕਿ ਉਹਨਾਂ ਦੇ ਸਹੀ ਸਲਾਮਤ ਰਹਿੰਦੇ ਰਹਿੰਦੇ,ਉਹ ਮੇਰਾ ਨਿਕਾਹ ਕਰ ਦੇਣ
ਸੁਖ : ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਦੇ…
ਅਲਫ਼ਨੂਰ : ( ਸੁਖ ਦਾ ਹੱਥ ਫੜਦਿਆਂ ) ਸੁਖ ਕਦੇ ਹਿੰਮਤ ਜਿਹੀ ਨਹੀਂ ਪੲੀ ਦੱਸਣ ਦੀ
( ਅਲਫ਼ਨੂਰ ਦੀਆਂ ਅੱਖਾਂ ਭਰ ਆਈਆਂ )
ਸੁਖ : ਅਲਫ਼ ਰੋਂਦੇ ਨੀਂ ਹੁੰਦੇ, ਮੈਂ ਕਿੰਨੇ ਵਾਰ ਕਿਹਾ ਤੈਨੂੰ,
ਅਲਫ਼ਨੂਰ : ਨਹੀਂ ਰੋ ਨਹੀ ਰਹੀ, ਮੈਨੂੰ ਡਰ ਲੱਗਦਾ ਹੈ,ਕਿ ਕਿਤੇ ਘਰਦੇ ਮੇਰਾ ਨਿਕਾਹ ਨਾ ਕਰ ਦੇਣ, ਮੈਂ ਤੁਹਾਡੇ ਤੋਂ ਬਿਨਾਂ ਹੋਰ ਕਿਸੇ ਨਾਲ ਨਹੀਂ ਰਹਿ ਸਕਦੀ, ਮੈਂ ਮਰਨਾ ਪਸੰਦ ਕਰਾਂਗੀ
ਸੁਖ : ਕਮਲ਼ੀਏ ਜ਼ਿਆਦਾ ਨਾ ਸੋਚਿਆ ਕਰ, ਮੈਂ ਹੈਗਾ ਨਾ ਤੇਰੇ ਨਾਲ, ਐਦਾਂ ਦਾ ਕੁਝ ਵੀ ਨਹੀਂ ਹੋਵੇਗਾ
ਅਲਫ਼ਨੂਰ : ( ਉਹ ਕਿੰਨਾ ਚਿਰ ਸੁਖ ਦੇ ਮੂੰਹ ਵੱਲ ਵੇਖਦੀ ਰਹੀ )
ਸੁਖ : ਕੀ ਲੱਭ ਰਹੇ ਓ
ਅਲਫ਼ਨੂਰ : ਆਪਣੀ ਤਸਵੀਰ
ਸੁਖ : ਉਹ ਦਿਲ ਚ ਆਂ,
ਅਲਫ਼ਨੂਰ : ਰਹਿਣਦੋ… ਫ਼ਿਲਮੀ ਗੱਲਾਂ
ਸੁਖ : ਚੰਗਾ ਫੇਰ
ਅਲਫ਼ਨੂਰ : ਆਜੋ ਉਥੇ ਬੈਠਦੇ ਆਂ
ਸੁਖ : ਚੱਲੋ
ਅਲਫ਼ਨੂਰ : ਹੋਰ ਖਾਵੋਂਗੇ ਕੁਝ…???
ਸੁਖ : ਨਹੀਂ ਰਸਤੇ ਵਿਚ ਖਾ ਲਿਆ ਸੀ
ਅਲਫ਼ਨੂਰ : ਮੈਂ ਲੈ ਕੇ ਆਈ ਸੀ, ਘਰੋਂ ਤੁਹਾਡੇ ਲਈ
ਸੁਖ : ਸੱਚੀਂ ਕਿ
ਅਲਫ਼ਨੂਰ : ਹੋਰ ਹੁਣ…ਪਤਾ ਨਹੀਂ ਫੇਰ ਮਿਲਾਂਗੇ ਜਾਂ ਨਹੀਂ
ਸੁਖ : ਅਲਫ਼ ਜਦੋਂ ਤੂੰ ਐਵੇਂ ਦੀਆਂ ਗੱਲਾਂ ਕਰਦੀਂ ਆ ਨਾਂ ਮੈਨੂੰ ਗ਼ੁੱਸਾ ਬਹੁਤ ਆਉਂਦਾ, ਕਿਉਂ ਕੱਲ੍ਹ ਬਾਰੇ ਸੋਚ ਸੋਚ ਆਪਣਾ ਅੱਜ ਖ਼ਰਾਬ ਕਰ ਰਹੀਂ ਆਂ, ਪਹਿਲਾਂ ਜੋ ਅੱਜ ਹੈ ਉਸਨੂੰ ਤਾਂ ਸਹੀ ਢੰਗ ਨਾਲ ਜੀ ਲੈ
ਅਲਫ਼ਨੂਰ : ਆਉਂਣ ਵਾਲ਼ਾ ਅੱਜ ਦਾ ਨਤੀਜਾ ਹੈ,
ਸੁਖ : ਫੇਰ ਉਹੀ
ਅਲਫ਼ਨੂਰ : ਠੀਕ ਹੈ ਹੁਣ ਨਹੀਂ ਕਰਦੀ ਐਵੇਂ ਦੀ ਗੱਲ… ਹੋਰ ਦੱਸੋ
ਸੁਖ : ਕੀ ਦੱਸਾਂ… ਤੁਸੀਂ ਹੀ ਪੁੱਛ ਲਵੋ ਕੁਝ, ਮੈਨੂੰ ਤੇ ਕੁਝ ਦੱਸਣਾ ਨਹੀਂ ਆਉਂਦਾ
ਅਲਫ਼ਨੂਰ : ਹੁਣ ਤੀਕ ਐਨਾ ਤਾਂ ਪਤਾ ਲੱਗ ਗਿਆ, ਦੁਬਾਰਾ ਕਦੋਂ ਆਵੋਗੇ
ਸੁਖ : ਹੁਣ ਤੁਸੀਂ ਹੀ ਆ ਜਾਈਓ
ਅਲਫ਼ਨੂਰ : ਐਨੀ ਦੂਰ ਘਰਦਿਆਂ ਨੇ ਜਾਣ ਹੀ ਨਹੀਂ ਦੇਣਾਂ,ਨਾ ਕੋਈ ਹੋਰ ਰਿਸ਼ਤੇਦਾਰੀ ਹੈ ਤੁਹਾਡੇ ਵੱਲ
ਸੁਖ : ਹਾਂ ਇਹ ਤਾਂ ਹੈ… ਫੇਰ ਹੁਣ ਪੱਕੇ ਤੌਰ ਹੀ ਲੈਕੇ ਜਾਣਾਂ ਹੈ ਤੁਹਾਨੂੰ ( ਅਲਫ਼ਨੂਰ ਹਲਕਾ ਜਿਹਾ ਮੁਸਕਾਈ ) ਜੋ ਮੁੜ ਨਾ ਕੋਈ ਲਿਆ ਸਕੇ
ਅਲਫ਼ਨੂਰ : ਮੈਂ ਤੇ ਤਿਆਰ ਹਾਂ, ਤੁਸੀਂ ਆਪਣੇ ਘਰ ਪੁੱਛੋ ਕਿ ਰੱਖ ਲੈਣਗੇ ਇੱਕ ਵੱਖਰੀ ਜਾਤ ਦੀ ਕੁੜੀ ਨੂੰ
ਸੁਖ : ਰੱਖਣਾਂ ਤਾਂ ਮੈਂ, ਉਹਨਾਂ ਨੇ ਥੋੜ੍ਹੀ ( ਦੋਵੇਂ ਹੱਸ ਪਏ )
ਕਿੰਨਾ ਚਿਰ ਨਿੱਕੀਆਂ ਨਿੱਕੀਆਂ ਗੱਲਾਂ ਚੱਲਦੀਆਂ ਰਹੀਆਂ ਪਤਾ ਹੀ ਨਾ ਲੱਗਾ ਕਦੋਂ ਤਿੰਨ ਘੰਟੇ ਲੰਘ ਗਏ, ਅਲਫ਼ਨੂਰ ਨੂੰ ਘਰੋਂ ਫੋਨ ਆ ਗਿਆ,ਸੁਖ ਨੂੰ ਵੀ ਕੲੀ ਫੋਨ ਆ ਰਹੇ ਸੀ, ਬਾਪੂ ਦਾ ਫ਼ੋਨ ਆਇਆ ਬਾਪੂ ਆਖ ਰਿਹਾ ਸੀ , ਪੁੱਤ ਵਿਆਹ ਤੋਂ ਛੇਤੀ ਮੁੜ ਆਵੀਂ , ਅਲਫ਼ਨੂਰ ਨੂੰ ਸੁਣ ਗਿਆ,ਉਹ ਕਿੰਨਾ ਚਿਰ ਖਿੜ ਖਿੜ ਹੱਸਦੀ ਰਹੀ, ਝੂਠ ਸੋਹਣਾ ਬੋਲਿਆ ਹੈ,
ਸੁਖ : ਐਨਾ ਕੁ ਤਾਂ ਕਰਨਾ ਪੈਂਦਾ ਆਪਣਿਆਂ ਲਈ, ਨਾਲ਼ੇ ਮੈਂ ਤੁਹਾਡੇ ਲਈ ਕੁਝ ਲੈਕੇ ਆਇਆ ,
ਅਲਫ਼ਨੂਰ : ਉਹ ਸੱਚ ਮੈਂ ਵੀ ਭੁੱਲ ਗੲੀ ਸੀ, ਮੈਂ ਵੀ ਕੁਝ ਦੇਣਾ ਹੈ ਤੁਹਾਨੂੰ
ਸੁਖ : ਆ ਲਵੋ ( ਇੱਕ ਨਿੱਕਾ ਜਿਹੀ ਚੋਰਸੀ ਪੈਕਿੰਗ ਵਾਲਾ ਗਿਫਟ ਫੜਾਉਂਦਿਆਂ ਕਿਹਾ )
ਅਲਫ਼ਨੂਰ : ਕੀ ਹੈ ਇਸਦੇ ਵਿੱਚ
ਸੁਖ : ਘਰ ਜਾ ਖੋਲ ਕੇ ਵੇਖਿਓ ਤੇ ਸ਼ਾਮ ਨੂੰ ਦੱਸਿਓ
ਅਲਫ਼ਨੂਰ : ਜੀ ਜਰੂਰ , ਜ਼ਰੂਰ ਕੁਝ ਸੋਚ ਤੋਂ ਪਰੇ ਹੋਵੇਗਾ, ਆਹ ਲਵੋ ( ਇੱਕ ਡਾਇਰੀ ਫੜਾਉਂਦੇ ਕਿਹਾ )
ਸੁਖ : ਇੱਕ ਸ਼ਾਇਰ , ਤੁਸੀਂ ਲਿਖੀਂ ਹੈ ਇਹ ਕਿਤਾਬ
ਅਲਫ਼ਨੂਰ : ਨਹੀਂ ਇਹ ਮੇਰੀ ਡਾਇਰੀ ਹੈ,ਬਸ ਮੈਂ ਚਾਹੁੰਦੀ ਹਾਂ, ਤੁਸੀਂ ਇਸ ਨੂੰ ਓਦੋਂ ਖੋਲ ਕੇ ਪੜ੍ਹੋ, ਜਦੋਂ ਤੁਹਾਨੂੰ ਲੱਗੇ,ਕਿ ਕਾਸ਼ ਮੈਂ ਤੁਹਾਡੇ ਕੋਲ ਹੋਵਾਂ…
ਸੁਖ : ਏਹੋ ਜਿਹਾ ਕੀ ਹੈ, ਇਹਨਾਂ ਕਾਗ਼ਜ ਦੇ ਟੁਕੜਿਆਂ ਉੱਪਰ, ਜੋ ਕਿਸੇ ਰੱਬ ਦੇ ਪਿਆਰੇ ਦੀ ਜਗਾਹ ਲੈ ਰਿਹਾ
ਅਲਫ਼ਨੂਰ : ਸ਼ਾਇਰ ਸਾਬ ਇਹ ਡੂੰਘੀਆਂ ਗੱਲਾਂ ਫੇਰ ਕਰਾਂਗਾ ਕਦੇ, ਉਹ ਵੇਖੋ ਬੱਦਲ਼ ਚੜ ਕੇ ਆ ਰਿਹਾ ਹੈ,ਤੇ ਮੇਰੀ ਬੱਸ ਦਾ ਵੀ ਟਾਇਮ ਹੋਣ ਵਾਲ਼ਾ ਹੈ, ਤੁਸੀਂ ਆਓ ਜਲਦੀ ਰੋਟੀ ਖਾ ਲਵੋ
ਸੁਖ : ਜੀ ਜਨਾਬ ( ਹਲਕਾ ਜਿਹਾ ਹੱਸ ਕੇ )
ਚਾਰੇ ਜਾਂਣੇ ਰੋਟੀ ਖਾਣ ਲੱਗ ਗਏ,ਰੋਟੀ ਖਾਣ ਤੋਂ ਬਾਅਦ ਅਲਫ਼ਨੂਰ ਬੋਲੀ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਅਲਫ਼ਨੂਰ : ਮੈਂ ਬਣਾਈ ਸੀ ਪਹਿਲੀ ਵਾਰ ਵਧੀਆ ਤਾਂ ਸੀ
ਸੁਖ : ਹਾਂ ਬਿਲਕੁਲ ਮਾਂ ਦੇ ਹੱਥਾਂ ਦੇ ਵਰਗੀ
ਅਲਫ਼ਨੂਰ : ਸੱਚੀਂ
ਸੁਖ : ਹਾਂ ਜੀ , ਨਾਲ਼ੇ ਸਾਰਾ ਕੰਮ ਸਿੱਖ ਲਵੋ ਹੁਣ, ਫੇਰ ਨਹੀਂ ਸੱਸ ਗਾਲਾਂ ਦੇਆ ਕਰੂ
ਅਲਫ਼ਨੂਰ : ਨਹੀਂ ਜੀ ਆਉਂਦਾ ਹੈ,ਬਸ ਕਰਦੀ ਨੀਂ ਹੈਗੀ, ਅੰਮੀ ਆਖ ਦੇਂਦੇ ਆਂ, ਕੁੜੀ ਨੇ ਸਾਰੀ ਉਮਰ ਕੰਮ ਹੀ ਕਰਨਾ
ਸੁਖ : ਅੱਛਾ ਜੀ, ਚੱਲੋ ਵਧੀਆ ਫੇਰ ਤੇ
ਅਲਫ਼ਨੂਰ : ਹਾਂਜੀ , ਅੰਮੀ ਦਾ ਫੋਨ ਆ ਰਿਹਾ,ਚੰਗੂ ਅਸੀਂ ਚੱਲਦੇ ਆਂ
ਸੁਖ : ਜੀ,ਬਾਏ
anjali Meshal
main bhut jyada roi eh story read karke very imosnel and very nice God bless you
pardeep singh
bhaji bahut vadia story aa te …te tuhadi soch ajj de time de according v bahut clean aa..hor story payi tan dseo m jroor pduga
ਸੁਖਦੀਪ ਸਿੰਘ ਰਾਏਪੁਰ
ਧੀ ਦਾ ਸਵਾਲ , ਕਹਾਣੀ ਜ਼ਰੂਰ ਪੜਿਓ,ਅੱਜ ਵੀ ਅਪਲੋਡ ਕਰੀ ਆ
kaur sukh
👌👌👌😥😥
kaur sukh
bhut hyi vdia story aa….
javeerkaur
Both soni story cc 😞
ਸੁਖਦੀਪ ਸਿੰਘ ਰਾਏਪੁਰ
ਚੰਗਾ ਤਾਂ ਕੁਝ ਵੀ ਨਹੀਂ ਲੱਗਦਾ,ਇਹ ਦੁਨੀਆਂ ਵੀ ਨਹੀਂ, ਫੇਰ ਕੀ ਛੱਡ ਜਾਵਾਂ ਸਭ ਕੁਝ 🤲
ਸੁਖਦੀਪ ਸਿੰਘ ਰਾਏਪੁਰ
ਮੈਨੂੰ ਵਿਸ਼ਵਾਸ ਹੈ, ਅਲਫ਼ਨੂਰ ਜ਼ਰੂਰ ਵਾਪਿਸ ਆਵੇਗੀ,🤲 ,( ਇੱਕ ਖ਼ਾਲੀ ਜਗਾਹ ਨੂੰ ਭਰਨ ਲਈ, ਚੰਗਾ ਦੋਸਤ ਬਣ )🤐
Sukhdeep kaur
jyada udeek chngi ni hundi…
🤐
ਸੁਖਦੀਪ ਸਿੰਘ ਰਾਏਪੁਰ
ਮੈਂ ਤੇ ਉਡੀਕ ਕਰ ਰਿਹਾਂ ਹਾਂ, ਉਸਨੇ ਮੈਨੂੰ ਨਹੀਂ ਕਰਿਆ, ਸੁਖ ਨੂੰ ਕਰਿਆ ਆ
Sukhdeep kaur
chlo alfnoor da msg ta aya…
Kajal Chawla
Menu tuhadi khaani bohttt psnd ayi….. Mai iss khaani de saare hi part bohttt dhyan nll read kre aa..bohtt gallan sikhn nu miliya te kuj part meri zindagi nll V judeya hoya c
ਸੁਖਦੀਪ ਸਿੰਘ ਰਾਏਪੁਰ
ਲੋਕਾਂ ਵਰਗੀਆਂ ਹੀ ਕਹਾਣੀਆਂ ਨੇ, ਜਦੋਂ ਉਹ ਚੇਂਜ ਹੋ ਜਾਂਦੇ ਨੇ , ਫੇਰ ਇਹਨਾਂ ਨੇ ਵੀ ਤਾਂ ਹੋਣਾਂ ਹੀ ਹੋਇਆ 🤲 ਬਾਕੀ ਜੋ ਸੱਚ ਸੀ, ਉਹੀ ਲਿਖਿਆ, ਕੁਝ ਆਪਣਾ ਸੀ ਕੁਝ ਆਪਣਿਆਂ ਦਾ ਸੀ… ਮੈਨੂੰ ਇੰਤਜ਼ਾਰ ਹੈ🤐
nish
god sb da pyr pura kre🙏🙏
Sukhdeep kaur
boht vadia story….Best nd superb wishes for ur future…bt ajj story thori change ho gyi aa
Preet
shabd Ni mere kol isdi tareef lyi
best wishes for future 🙏🙏