ਇਕ ਵਾਰ ਇਕ ਪਿੰਡ ਵਿੱਚ ਸੋਕਾ ਪੈ ਗਿਆ। ਬੜੇ ਦਿਨ ਨਿੱਕਲ ਗਏ ਪਰ ਬਰਸਾਤ ਨਾ ਹੋਈ। ਲੋਕ ਭੁੱਖੇ-ਪਿਆਸੇ ਮਰਨ ਲੱਗੇ। ਓਨਾ ਨੇ ਬੜੇ ਯਤਨ ਕੀਤੇ, ਬੜਾ ਪੂਜਾ ਪਾਠ ਕਰਵਾਇਆ ਪਰ ਇੰਦਰ ਦੇਵਤਾ ਖੁੱਸ਼ ਨਾ ਹੋਏ।
ਅੰਤ ਓਹ ਸਾਰੇ ਮੰਦਰ ਵਿੱਚ ਜਾ ਕੇ ਰੱਬ ਸਾਹਮਣੇ ਮਿੰਨਤ ਕਰਨ ਲੱਗੇ ਕਿ ਹੁੱਣ ਤਾਂ ਤੂੰ ਹੀ ਸਾਨੂੰ ਬਚਾ ਸਕਦਾ ਹੈਂ। ਰੱਬ ਨੇ ਆਪਣਾ ਇਕ ਦੂਤ ਭੇਜਿਆ।
ਓਹ ਦੂਤ ਪ੍ਰਗਟ ਹੋਇਆ ਅਤੇ ਪਿੰਡ ਵਾਲਿਆਂ ਨੂੰ ਕਹਿਣ ਲੱਗਿਆ ਕਿ ਤੁਸੀਂ ਸਾਰੇ ਅੱਜ ਰਾਤ ਇਕ ਲੋਟਾ ਦੁੱਧ ਦਾ ਆਪੋ-ਆਪਣੇ ਘਰਾਂ ਤੋਂ ਲੈ ਕੇ ਆਓਣਾ ਅਤੇ ਪਿੰਡ ਦੇ ਖੂਹ ਵਿੱਚ ਪਾ ਦੇਣਾ। ਕੱਲ ਤੱਕ ਤੁਹਾਡੇ ਪਿੰਡ ਵਿੱਚ ਬਰਸਾਤ ਹੋ ਜਾਏਗੀ।
ਪਰ ਜਦੋਂ ਦੁੱਧ ਪਾਓਣਾ ਹੈ ਤਾਂ ਖੂਹ ਵਿੱਚ ਨਹੀਂ ਦੇਖਣਾ।
ਸਾਰੇ ਪਿੰਡ ਵਾਲੇ ਤਾਂ ਮੰਨ ਗਏ, ਪਰ ਓਨਾ ਵਿੱਚੋਂ ਇਕ ਕੰਜੂਸ ਬੰਦੇ ਦੇ ਮੰਨ ਵਿੱਚ ਬੇਈਮਾਨੀ ਆ ਗਈ। ਉਸਨੇ ਸੋਚਿਆ ਕਿ ਸੁੱਕੇ ਖੂਹ ਵਿੱਚ ਸਾਰੇ ਪਿੰਡ ਵਾਲੇ ਤਾਂ ਦੁੱਧ ਪਾ ਹੀ ਰਹੇ ਹਨ! ਮੈਂ ਇਕੱਲਾ ਇਕ ਲੋਟਾ ਪਾਣੀ ਦਾ ਵੀ ਪਾ ਦਵਾਂਗਾ ਤਾਂ ਕਿਸੇ ਨੂੰ ਕੀ ਪਤਾ ਚੱਲੇਗਾ।
ਉਸ ਕੰਜੂਸ ਬੰਦੇ ਨੇ ਇਸੇ ਤਰਾਂ ਕੀਤਾ। ਉਸਨੇ ਚੋਰੀ ਛੁਪੇ ਇਕ ਲੋਟਾ ਪਾਣੀ ਦਾ ਖੂਹ ਵਿੱਚ ਪਾ ਦਿੱਤਾ।
ਅਗਲੀ ਸਵੇਰ ਸਾਰੇ ਲੋਕ ਮੀਂਹ ਦਾ ਇੰਤਜਾਰ ਕਰਨ ਲੱਗੇ। ਪਰ ਬਰਸਾਤ ਨਾ ਹੋਈ। ਸੋਕਾ ਖਤਮ ਨਾ ਹੋਇਆ। ਸਾਰੇ ਪਿੰਡ ਵਾਲਿਆਂ ਨੇ ਸੋਚਿਆ ਕਿ ਓਨਾ ਨੂੰ ਖੂਹ ਜਾ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ