ਇੱਕ ਨਜ਼ਰ (ਇਬਾਦਤ-ਏ-ਨੂਰ)
ਰੁੱਖ ਫੁੱਲਾਂ ਦੀ ਬਾਰਿਸ਼ ਕਰਦੇ
ਨੇ ਕਰਦੇ ਤੇਰੇ ਵਾਸਤੇ
ਬਿਨ ਮਰਜ਼ੀ ਤੈਂਨੂੰ ਦੇਖਣ ਦੀ
ਇੱਕ ਗ਼ਲਤੀ ਕਰਦੇ ਮਾਫ਼ ਤੇ
ਤੇਰੀ ਇੱਕ ਨਜ਼ਰ ਨੂੰ ਪਾਉਣ ਲਈ
ਅਸੀਂ ਸਭ ਕੁਝ ਦਾਅ ਤੇ ਲਾਇਆ ਏ
ਤੇਰੀਆਂ ਅੱਖਾਂ ਨੂੰ ਦੇਖ ਸੱਜਣਾਂ
ਮੈਂ ਆਪਣਾ ਹੋਸ਼ ਗਵਾਇਆ ਏ
ਕੀ ਹਾਂ ਤੇ ਕੌਣ ਹਾਂ ਮੈਂ
ਸਭ ਕੁਝ ਹੀ ਤੂੰ ਭੁਲਾਇਆ ਏ
ਗੁਰਦੀਪ ਰੱਖੜਾ
~
ਰੋਜ਼ ਵਾਂਗ ਅੱਜ ਵੀ ਸਵੇਰੇ ਜਲਦੀ ਉੱਠ ਆਪਣੇ ਘਰ ਵਾਲੀ ਛੱਤ ਤੇ ਕਸਰਤ ਕਰਨ ਲਈ ਚਲਾ ਗਿਆ ਗਿਆ। ਅੱਜ ਤਕਰੀਬਨ ਵੀਹ ਪੱਚੀ ਦਿਨ ਹੀ ਹੋਏ ਸੀ ਕਸਰਤ ਕਰਦਿਆਂ ਨੂੰ, ਜਦੋਂ ਨਵਾਂ ਨਵਾਂ ਸਵੇਰੇ ਇੰਨੀ ਜਲਦੀ ਉੱਠਣਾ ਸ਼ੁਰੂ ਕੀਤਾ ਸੀ ਤਾਂ ਬਹੁਤ ਹੀ ਔਖਾ ਜਿਆ ਲੱਗਦਾ ਸੀ ਐਨੀ ਜਲਦੀ ਉਠਣਾ, ਪਰ ਹੁਣ ਤੇ ਆਦਤ ਜੀ ਪੈ ਗਈ ਸੀ, ਉਦੋਂ ਤਾਂ ਛੱਤ ਤੇ ਜਾਣ ਵਾਲੀਆਂ ਪੌੜੀਆਂ ਵੀ ਪਹਾੜ ਚੜ੍ਹਨ ਦੇ ਬਰਾਬਰ ਲੱਗਦੀਆਂ ਸੀ। ਅੱਜ ਦਾ ਦਿਨ ਬਹੁਤ ਸੋਹਣਾ ਜਿਆ ਲੱਗ ਰਿਹਾ ਸੀ, ਰਾਤੀਂ ਮੀਂਹ ਵੀ ਪੈ ਕੇ ਹਟਿਆ ਸੀ ਜਿਸ ਕਰਕੇ ਮੋਸਮ ਵੀ ਠੰਡਾ ਸੀ। ਠੰਡੀ ਠੰਡੀ ਹਵਾ ਵੀ ਚੱਲ ਰਹੀ ਸੀ ਤੇ ਚਿੜੀਆਂ ਦੀਆਂ ਆਵਾਜ਼ਾਂ ਵੀ ਮਨ ਨੂੰ ਬਹੁਤ ਹੀ ਸਕੂਨ ਜਿਆ ਦੇ ਰਹੀਆਂ ਸੀ, ਇੰਝ ਲੱਗ ਰਿਹਾ ਸੀ ਜਿਵੇਂ ਕਿ ਉਹ ਮੈਂਨੂੰ ਆਪਣਾ ਮਨਪਸੰਦੀ ਗੀਤ ਗਾ ਕੇ ਸੁਣਾ ਰਹੀਆਂ ਹੋਣ ਤੇ ਓਥੇ ਉਹਨਾਂ ਨੂੰ ਸੁਣਨ ਵਾਲਾ ਮੈਂ ਇਕੱਲਾ ਹੀ ਦਰਸ਼ਕ ਹੋਵਾ।
ਅਜੇ ਕਸਰਤ ਕਰਨ ਲਈ ਮੈਂ ਖੁਦ ਨੂੰ ਤਿਆਰ ਹੀ ਕਰ ਰਿਹਾ ਸੀ ਕਿ ਅਚਾਨਕ ਮੇਰੀ ਨਿਗ੍ਹਾ ਸਾਡੇ ਘਰ ਦੇ ਸਾਹਮਣੇ ਦੇ ਦੋ ਤਿੰਨ ਘਰ ਛੱਡ ਕੇ ਇੱਕ ਛੱਤ ਤੇ ਪਈ। ਇਹ ਸਾਡੇ ਘਰ ਤੋਂ ਕੋਈ ਬਹੁਤੀ ਦੂਰ ਨਹੀਂ ਸੀ, ਉਹਨਾਂ ਦੇ ਘਰ ਦੀ ਛੱਤ ਤੇ ਪਈ ਹਰੇਕ ਚੀਜ਼ ਐਥੋਂ ਬੜੀ ਸਾਫ਼ ਦਿਸਦੀ।
ਮੇਰਾ ਸਾਰਾ ਧਿਆਨ ਕਸਰਤ ਤੋਂ ਹਟਕੇ ਉਹਨਾਂ ਦੇ ਘਰ ਦੀ ਛੱਤ ਤੇ ਖੜ੍ਹੀ ਇੱਕ ਕੁੜੀ ਤੇ ਜਾਕੇ ਪਿਆ, ਜੋ ਕਿ ਬਹੁਤ ਸੋਹਣੀ ਲੱਗ ਰਹੀ ਸੀ ਜਿਸਨੇ ਪੀਲੇ ਰੰਗ ਦਾ ਸੂਟ ਤੇ ਵਾਲ ਜਿਹੇ ਖੁੱਲੇ ਛੱਡੇ ਹੋਏ ਸੀ, ਇਹ ਕੁੜੀ ਮੈਂਨੂੰ ਇੱਥੇ ਪਰੋਣੀ ਆਈ ਜਾਪਦੀ ਸੀ, ਕਿਉਂਕਿ ਮੈਂ ਇਸ ਨੂੰ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਦੇਖਿਆ। ਉਹ ਬਹੁਤ ਹੀ ਸੋਹਣੀ ਸੀ ਜਿਸ ਦੀ ਸੁੰਦਰਤਾ ਦੀ ਤਰੀਫ਼ ਕਰਨੀ ਮੇਰੇ ਵੱਸੋਂ ਬਾਹਰ ਹੈ, ਇੰਝ ਜਾਪ ਰਿਹਾ ਸੀ ਜਿਵੇਂ ਕਿ ਚਿੱਟੇ ਚਿੱਟੇ ਬੱਦਲਾਂ ਨੇ ਹੁਣੇ ਬਣਾ ਕੇ ਨੀਚੇ ਉਤਾਰੀ ਹੋਵੇ। ਐਨੀ ਸੋਹਣੀ ਕੁੜੀ ਮੈਂ ਆਪਣੀ ਜ਼ਿੰਦਗੀ ਵਿੱਚ ਅੱਜ ਤੋਂ ਪਹਿਲਾਂ ਕਦੇ ਵੀ ਨ੍ਹੀ ਸੀ ਦੇਖੀ। ਮੈਂ ਉਸਨੂੰ ਦੇਖਦਾ ਹੀ ਰਹਿ ਗਿਆ ਸੀ ਤੇ ਆਪਣੀ ਕਸਰਤ ਕੁਸਰਤ ਕਿਧਰੇ ਹੀ ਭੁੱਲ ਗਿਆ ਸੀ।
ਉਹ ਛੱਤ ਤੇ ਕਿਸੇ ਛੋਟੇ ਜਿਹੇ ਬੱਚੇ ਨਾਲ ਖੇਡ ਰਹੀ ਸੀ, ਉਹ ਬੱਚਾ ਤਾਂ ਸਾਡੇ ਹੀ ਪਿੰਡ ਦਾ ਸੀ ਜਿਹਨਾਂ ਘਰੇ ਉਹ ਪਰੋਣੀ ਆਈ ਹੋਈ ਸੀ। ਉਹ ਬੱਚਾ ਅੱਗੇ ਅੱਗੇ ਭੱਜ ਰਿਹਾ ਸੀ ਤੇ ਉਹ ਉਸਦੇ ਪਿੱਛੇ ਪਿੱਛੇ, ਉਹ ਹੱਸਦੀ ਖੇਡ ਰਹੀ ਸੀ ਤੇ ਹੱਸਦੀ ਹੋਰ ਵੀ ਪਿਆਰੀ ਲੱਗ ਰਹੀ ਸੀ। ਹਲਕੀ ਹਲਕੀ ਤੇ ਠੰਡੀ ਠੰਡੀ ਹਵਾ ਵੀ ਉਸਦੇ ਖੁੱਲੇ ਵਾਲਾ ਨੂੰ ਉਡਾ ਰਹੀ ਸੀ ਤੇ ਉੱਡਦੇ ਵਾਲ ਉਸਦੇ ਚਿਹਰੇ ਤੇ ਖੇਡ ਰਹੇ ਸੀ। ਮੈਂ ਉਸਦੀਆਂ ਸਾਰੀਆਂ ਹਰਕਤਾਂ ਨੂੰ ਦੂਰ ਖੜਾ ਬਹੁਤ ਹੀ ਗੌਰ ਨਾਲ ਦੇਖੀ ਜਾ ਰਿਹਾ ਸੀ। ਪਰ ਉਸ ਨੇ ਅਜੇ ਤੱਕ ਇੱਕ ਨਜ਼ਰ ਮੇਰੇ ਵੱਲ ਦੇਖਿਆ ਨਾ, ਜਿਸ ਕਰਕੇ ਮੈਂਨੂੰ ਬਹੁਤ ਹੀ ਬੇਚੈਨੀ ਜੀ ਹੋ ਰਹੀ ਸੀ। ਮੇਰਾ ਮਨ ਤਾਂ ਕਰ ਰਿਹਾ ਸੀ ਕਿ ਮੈਂ ਭੱਜ ਉਹਨਾਂ ਦੀ ਛੱਤ ਤੇ ਚੱਲ ਜਾਵਾਂ ਤੇ ਉਸਨੂੰ ਉਸ ਬਾਰੇ ਪੁੱਛਾ ਕਿ ਉਹ ਕੌਣ ਹੈ..? ਤੇ ਉਹ ਐਥੇ ਕਿੰਨੇ ਦਿਨਾਂ ਲਈ ਆਈ ਹੈ..? ਹੋਰ ਬਹੁਤ ਗੱਲਾਂ ਦੇ ਵਲਵਲੇ ਜੇ ਜ਼ਿਹਨ ਵਿੱਚ ਬਣੀ ਜਾ ਰਹੇ ਸੀ ਜੋ ਉਸ ਕੋਲੋ ਪੁੱਛਣ ਦਾ ਦਿਲ ਕਰ ਰਿਹਾ ਸੀ,,,,
~
…. ਅੱਜ ਛੱਤ ਤੇ ਹੀ ਰਹਿਣਾ…? ਨੀਚੇ ਨ੍ਹੀ ਆਉਣਾ ਹੁਣ….?
ਨੀਚੇ ਤੋਂ ਜ਼ੋਰ ਨਾਲ ਆਵਾਜ਼ ਆਈ, ਇਹ ਆਵਾਜ਼ ਮੇਰੀ ਮਾਂ ਨੇ ਦਿੱਤੀ ਸੀ ਕਿਉਂਕਿ ਮੈਂ ਅੱਜ ਤੋਂ ਪਹਿਲਾਂ ਇੰਨਾ ਸਮਾਂ ਕਦੀ ਵੀ ਨਹੀਂ ਸੀ ਛੱਤ ਤੇ ਖਲੋਤਾ… ਪਰ ਅੱਜ ਤਾਂ ਮੇਰਾ ਨੀਚੇ ਜਾਣ ਨੂੰ ਦਿਲ ਹੀ ਨਹੀਂ ਸੀ ਕਰ ਰਿਹਾ…
ਨਿੱਚੋ ਫ਼ੇਰ ਤੋਂ ਮੰਮੀ ਦੀ ਆਵਾਜ਼ ਆਈ…
ਮੰਮੀ :- ਪੁੱਤ ਦਫ਼ਤਰ ਲਈ ਦੇਰੀ ਹੋ ਰਹੀ ਹੈ… ਆਕੇ ਨਹਾ ਲੈ ਹੁਣ ਤੇ ਜਾ ਦਫ਼ਤਰ….
ਸਮਾਂ ਸੱਚੀਓ ਬਹੁਤ ਹੋ ਗਿਆ ਸੀ.. ਜਿਸਦਾ ਮੈਂਨੂੰ ਰਤਾ ਵੀ ਪਤਾ ਨਾ ਲੱਗਾ… ਕਿਉਂਕਿ ਮੇਰਾ ਸਾਰਾ ਧਿਆਨ ਤਾਂ ਉਸ ਕੁੜੀ ਵੱਲ ਸੀ… ਇਸ ਵੇਲ਼ੇ ਕੋਈ ਬਹੁਤੇ ਲੋਕ ਨਹੀਂ ਸੀ ਆਉਂਦੇ ਉਪਰ ਛੱਤ ਤੇ ਸਿਰਫ਼ ਮੈਂ ਤੇ ਉਹ ਕੁੜੀ ਹੀ ਦਿਖਾਈ ਦੇ ਰਹੇ ਸੀ…।
ਜਿਸ ਬੱਚੇ ਨਾਲ ਉਹ ਖੇਡ ਰਹੀ ਸੀ ਉਹ ਖੇਡ ਦਾ ਖੇਡ ਦਾ ਨੀਚੇ ਵੱਲ ਭੱਜ ਗਿਆ ਤੇ ਉਹ ਕੁੜੀ ਵੀ ਜਿਵੇਂ ਖੇਡ ਦੀ ਖੇਡ ਦੀ ਥੱਕ ਜੀ ਗਈ ਹੋਵੇ ਤੇ ਸਾਹ ਲੈਣ ਲਈ ਓਥੇ ਹੀ ਪਏ ਮੰਜੇ ਤੇ ਬੈਠ ਗਈ, ਇਧਰ ਉਧਰ ਦੇਖਣ ਲੱਗੀ ਤੇ ਅਚਾਨਕ ਉਸਦੀ ਨਿਗ੍ਹਾ ਮੇਰੇ ਤੇ ਵੀ ਪਈ…..
ਨੀਰਾ ਹੀ ਨਸ਼ਾ ਸੀ ਉਹਦੀਆਂ ਅੱਖਾਂ ਵਿੱਚ,… ਬਹੁਤ ਡੂੰਘਾ ਸਮੁੰਦਰ ਪਿਆਰ ਦਾ …. ਇੱਕ ਤੇਜ਼ ਰਫਤਾਰ ਨਾਲ ਜਿਵੇਂ ਮੇਰੇ ਤੇ ਕਿਸੇ ਨੇ ਵਾਰ ਕੀਤਾ ਹੋਵੇ ਤੇ ਮੇਰੇ ਕੋਲੋਂ ਸੰਭਾਲਿਆ ਨਾ ਸੰਭਲ ਰਿਹਾ ਹੋਵੇ,,, ਮੇਰੇ ਤੋਂ ਬਹੁਤ ਦੂਰ ਨਹੀਂ ਸੀ ਉਹ, ਪਰ ਫ਼ੇਰ ਵੀ ਬਹੁਤ ਦੂਰ ਸੀ… ਸਾਡੇ ਦੋਵਾਂ ਵਿਚਕਾਰ ਇੰਨਾਂ ਕੁ ਫਾਸਲਾ ਸੀ ਜਿੰਨਾਂ ਕਿ ਇੱਕ ਸੁਪਨੇ ਤੇ ਹਕੀਕਤ ਵਿੱਚ ਹੁੰਦਾ ਹੈ… ਮੈਂ ਉਸ ਵੱਲ ਦੇਖਦਾ ਹੀ ਰਹਿ ਗਿਆ ਸੀ….. ਜਿਸਦੀਆਂ ਅੱਖਾਂ ਨੇ ਮੇਰੀ ਸੁਰਤ ਭੁਲਾ ਦਿੱਤੀ ਹੋਵੇ…..
~
ਤੇਰੀਆਂ ਅੱਖਾਂ ਨੂੰ ਦੇਖ ਸੱਜਣਾਂ
ਮੈਂ ਆਪਣਾ ਹੋਸ਼ ਗਵਾਇਆ ਏ,
ਕੀ ਹਾਂ ਤੇ ਕੌਣ ਹਾਂ ਮੈਂ
ਸਭ ਕੁਝ ਹੀ ਤੂੰ ਭੁਲਾਇਆ ਏ
ਲੱਖ ਸਕਦੇ ਜਾਵਾਂ ਓਸ ਰੱਬ ਤੇ
ਜਿਸਨੇ ਤੈਂਨੂੰ ਬਣਾਇਆ ਏ,
ਕੱਲੇ ਕੱਲੇ ਤਾਰੇ ਨੇ
ਤੈਂਨੂੰ ਆਣ ਜਿਵੇਂ ਸਜਾਇਆ ਏ
ਲੱਗਦਾ ਤੇਰੇ ਲਈ ਹੀ ਚਿੜੀਆਂ ਨੇ
ਆਪਣਾ ਮਨਪਸੰਦੀ ਗੀਤ ਗਾਇਆ ਏ
ਤੇਰੀਆਂ ਅੱਖਾਂ ਨੂੰ ਦੇਖ ਸੱਜਣਾਂ
ਮੈਂ ਆਪਣਾ ਹੋਸ਼ ਗਵਾਇਆ ਏ,
ਚਿੱਟੇ ਬੱਦਲਾਂ ਤੋਂ ਰੰਗ ਲੈ
ਜਿਵੇਂ ਤੈਂਨੂੰ ਸੂਟ ਸਵਾਇਆ ਏ
ਤੇਰੀਆਂ ਗੱਲਾਂ ਦਾ ਰੰਗ ਜਿਵੇਂ
ਸੋਹਣੇ ਫੁੱਲਾਂ ਤੋਂ ਬਣ ਆਇਆ ਏ
ਕਿਸੇ ਇਨਸਾਨ ਦਾ ਨਹੀਂ
ਲੱਗਦੀ ਕੁਦਰਤ ਦਾ ਜਾਇਆ ਏ
ਤੇਰੀਆਂ ਅੱਖਾਂ ਨੂੰ ਦੇਖ ਸੱਜਣਾਂ
ਮੈਂ ਆਪਣਾ ਹੋਸ਼ ਗਵਾਇਆ ਏ,
ਰੁੱਖ ਫੁੱਲਾਂ ਦੀ ਬਾਰਿਸ਼ ਕਰਦੇ
ਨੇ ਕਰਦੇ ਤੇਰੇ ਵਾਸਤੇ
ਬਿਨ ਮਰਜ਼ੀ ਤੈਂਨੂੰ ਦੇਖਣ ਦੀ
ਇੱਕ ਗ਼ਲਤੀ ਕਰਦੇ ਮਾਫ਼ ਤੇ
ਤੇਰੀ ਇੱਕ ਨਜ਼ਰ ਨੂੰ ਪਾਉਣ ਲਈ
ਅਸੀਂ ਸਭ ਕੁਝ ਦਾਅ ਤੇ ਲਾਇਆ ਏ
ਤੇਰੀਆਂ ਅੱਖਾਂ ਨੂੰ ਦੇਖ ਸੱਜਣਾਂ
ਮੈਂ ਆਪਣਾ ਹੋਸ਼ ਗਵਾਇਆ ਏ
ਕੀ ਹਾਂ ਤੇ ਕੌਣ ਹਾਂ ਮੈਂ
ਸਭ ਕੁਝ ਹੀ ਤੂੰ ਭੁਲਾਇਆ ਏ
~
ਉਹ ਦੇਖਦੀ ਦੇਖਦੀ ਛੱਤ ਤੋਂ ਨੀਚੇ ਨੂੰ ਚਲੀ ਗਈ…
ਤੇ ਮੈਂਨੂੰ ਵੀ ਨੀਚੋਂ ਮੰਮੀ ਨੇ ਹੁਣ ਤੱਕ ਬਹੁਤ ਹਾਕਾਂ ਮਾਰੀਆਂ ਸੀ…
ਮੈਂ ਵੀ ਭੱਜ ਨੀਚੇ ਉਤਰ ਗਿਆ ਤੇ ਮੰਮੀ ਆਖਣ ਲੱਗੀ
…
ਮੰਮੀ :- ਕੀ ਗੱਲ ਤੂੰ ਜਾਣਾ ਨ੍ਹੀ ਕੰਮ ਤੇ ਅੱਜ…. ਸਮਾਂ ਤਾਂ ਦੇਖ ਕੀ ਹੋਇਆ ਏ….
ਮੈਂ :- ਉਹ.. ਮੰਮੀ ਸਮੇਂ ਦਾ ਪਤਾ ਹੀ ਨ੍ਹੀ ਲੱਗਿਆ…. ਵਾਲਾ ਟਾਈਮ ਹੋ ਗਿਆ ਏ… ਮੈਂ ਜਲਦੀ ਜਲਦੀ ਤਿਆਰ ਹੁੰਨਾਂ…
ਮੈਂ ਜਲਦੀ ਨਹਾਂ ਕੇ ਤਿਆਰ ਹੋ ਬਿਨਾਂ ਰੋਟੀ ਖਾਏ… ਕੰਮ ਤੇ ਚਲਾ ਗਿਆ…. ਮੰਮੀ ਨੂੰ ਲੱਗਿਆ ਕਿ ਸ਼ਾਇਦ ਮੈਂਨੂੰ ਦੇਰੀ ਹੋਣ ਦੇ ਚੱਕਰ ਵਿੱਚ ਨ੍ਹੀ ਮੈਂ ਰੋਟੀ ਖਾਦੀ…. ਪਰ ਮੈਂਨੂੰ ਤਾਂ ਹੁਣ ਭੁੱਖ ਲੱਗ ਹੀ ਨ੍ਹੀ ਸੀ ਰਹੀ.. ਮੰਮੀ ਨੇ ਮੇਰੀ ਰੋਟੀ ਵਾਲੇ ਡੱਬੇ ਵਿੱਚ ਰੋਟੀ ਜ਼ਿਆਦਾ ਪਾ ਦਿੱਤੀ ਕਿਉਂਕਿ ਉਹਨਾਂ ਨੂੰ ਇੰਝ ਸੀ ਕਿ ਮੈਂ ਦਫ਼ਤਰ ਜਾਕੇ ਖਾ ਲਵਾਂਗਾ….. ਪਰ ਮੈਂ ਓਥੇ ਵੀ ਕੁਝ ਨਾ ਖਾਇਆ…. । ਪਤਾ ਨ੍ਹੀ ਕਿਉਂ…. ਜਿਵੇਂ ਮੇਰੇ ਦਿਲ ਨੇ ਭੁੱਖ ਹੜਤਾਲ ਜਿਹੀ ਕਰ ਦਿੱਤੀ ਹੋਵੇ….
ਮੇਰਾ ਸਾਰਾ ਧਿਆਨ ਹੁਣ ਵੀ ਓਸੇ ਕੁੜੀ ਵੱਲ ਸੀ ਜਿਸਨੂੰ ਮੈਂ ਸਵੇਰੇ ਦੇਖਿਆ…. ਮੇਰਾ ਕੰਮ ਤੇ ਵੀ ਧਿਆਨ ਨਾ ਲੱਗਦਾ… ਮੇਰੇ ਬੌਸ ਨੇ ਮੈਂਨੂੰ ਦੋ ਹਾਕਾਂ ਮਾਰ ਦਿੱਤੀਆਂ ਸੀ ਜੋ ਕਿ ਮੈਂਨੂੰ ਬਿਲਕੁਲ ਵੀ ਸੁਣਾਈ ਨਹੀਂ ਸੀ ਦਿੱਤੀਆਂ…. ਇਸੇ ਲਈ ਉਹ ਆਪਣੀ ਸੀਟ ਤੋਂ ਉੱਠ ਮੇਰੇ ਕੋਲ ਆ ਗਏ…. ਤੇ ਬੋਲੇ..
ਬੌਸ :- ਦੀਪ… ਕੀ ਹੋਇਆ ਮੈਂ ਪੰਜਾਹ ਹਾਕਾਂ ਮਾਰ ਤੀਆਂ… ਤੇ ਤੂੰ ਇੱਕ ਦਾ ਵੀ ਜਵਾਬ ਨਾ ਦਿੱਤਾ… ਕੀ ਗੱਲ ਠੀਕ ਤਾਂ ਹੈ ਸਾਰਾ ਕੁਝ….
ਮੇਰੇ ਨਾਲ ਬੈਠੇ ਮੁੰਡੇ ਪ੍ਰਗਟ ਨੇ, ਜੋ ਕਿ ਮੇਰੇ ਨਾਲ ਹੀ ਕੰਮ ਕਰਦਾ ਹੈ, ਤੇ ਮੇਰਾ ਬਹੁਤ ਵਧੀਆ ਦੋਸਤ ਵੀ ਹੈ, ਉਹ ਬੋਲਿਆ ……
ਪ੍ਰਗਟ:- ਸਰ… ਮੈਂ ਵੀ ਸਵੇਰੇ ਦਾ ਦੇਖ ਰਿਹਾ ਇਹਨੂੰ… ਪਤਾ ਨ੍ਹੀ ਕਿਹੜੀ ਦੁਨੀਆਂ ਚ ਖੋਇਆ ਪਿਆ ਇਹ….
ਮੈਂ ਬੋਲਿਆ…
ਮੈਂ :- ਸਰ… ਕੁਝ ਨ੍ਹੀ ਜੀ, ਮੈਂਨੂੰ ਬਸ ਸੁਣਿਆ ਨ੍ਹੀ ਸੀ…. ਹਾਂ ਜੀ ਵੈਸੇ ਕੀ ਹੋਇਆ ਕਿਸ ਲਈ ਬੁਲਾ ਰਹੇ ਸੀ….
ਬੌਸ :- ਹੋਇਆ ਤਾਂ ਤੈਂਨੂੰ ਪਿਆ ਕੁਝ…. ਜੇ ਠੀਕ ਨ੍ਹੀ ਹੈਗਾ ਤਾਂ ਦੱਸਦੇ …ਨਹੀਂ ਫ਼ੇਰ ਮੈਂ ਤੈਂਨੂੰ ਕੰਮ ਦੇ ਰਿਹਾ ਉਹ ਜਲਦੀ ਕਰਕੇ ਦੇ ਮੈਂਨੂੰ…
ਮੈਂ :- ਹਾਂ ਜੀ ਸਰ… ਮੈਂ ਕਰ ਦਿੰਨਾਂ ਜੀ…. ਤੁਸੀਂ ਦੱਸੋ ਕੀ ਕਰਨਾ….?
ਪ੍ਰਗਟ:- ਦੀਪ.. ਮੈਂਨੂੰ ਤਾਂ ਦੱਸਦੇ ਕਿਦੇ ਖ਼ਿਆਲਾ ਚ ਖੋਇਆ ਪਿਆ ਏ….
ਮੈਂ :- ਕੋਈ ਨ੍ਹੀ ਜਦੋਂ ਕੋਈ ਗੱਲ ਹੋਈ ਦੱਸਦੂੰ… ਫਿਲਹਾਲ ਤਾਂ ਕੋਈ ਗੱਲ ਨ੍ਹੀ….
ਇੰਝ ਹੀ ਕੰਮ ਕਰਦੇ ਕਰਾਉਂਦੇ ਸਾਰਾ ਦਿਨ ਬੀਤ ਗਿਆ… ਤੇ ਘਰ ਆ ਗਿਆ… ਘਰ ਆਉਂਦਿਆ ਹੀ ਮੈਂ ਜਲਦੀ ਤੋਂ ਜਲਦੀ ਭੱਜ ਛੱਤ ਤੇ ਚੜ੍ਹ ਗਿਆ… ਮੈਂਨੂੰ ਇੰਝ ਸੀ ਕਿ ਖੋਰੇ ਉਹੀ ਕੁੜੀ ਮੈਂਨੂੰ ਫ਼ੇਰ ਤੋਂ ਦਿਸ ਜਾਵੇ… ਪਰ ਬਹੁਤਾ ਸਮਾਂ ਓਥੇ ਹੀ ਖੜ੍ਹਾ ਰਿਹਾ ਪਰ ਉਹ ਕਿਤੇ ਵੀ ਨਾ ਦਿਸੀ… ਮੇਰਾ ਮਨ ਉਦਾਸ ਜਿਹਾ ਹੋਈ ਜਾ ਰਿਹਾ ਸੀ ਕਿ ਕਿਤੇ ਉਹ ਆਪਣੇ ਘਰ ਵਾਪਿਸ ਚਲੀ ਨਾ ਗਈ ਹੋਵੇ….. ਮੈਂ ਜਿੱਥੇ ਉਹ ਪਰੋਣੀ ਆਈ ਹੋਈ ਸੀ ਉਹਨਾਂ ਘਰ ਮੂਹਰੇ ਵੀ ਦੋ ਗੇੜੇ ਮਾਰ ਆਇਆ, ਕਿ ਖ਼ਬਰੇ ਕਿਤੇ ਦਿਸ ਹੀ ਜਾਵੇ ਪਰ ਮੇਰੀਆਂ ਕਸਾਈਆਂ ਚੱਪਲਾਂ ਦਾ ਵੀ ਕੋਈ ਮੁੱਲ ਨਾ ਪਿਆ…. ਉਹਨਾਂ ਦੇ ਘਰ ਵੱਲ ਜਾਂਦਿਆਂ ਨੇ ਮੈਂ ਦੇਖਿਆ ਕਿ ਓਥੇ ਸਾਡੇ ਪਿੰਡ ਦੇ ਹੋਰ ਵੀ ਬਹੁਤ ਮੁੰਡੇ ਖੜੇ ਸੀ… ਜਿਵੇਂ ਕਿ ਉਹ ਵੀ ਓਸੇ ਕੁੜੀ ਨੂੰ ਦੇਖਣ ਲਈ ਹੀ ਐਥੇ ਆਏ ਹੋਏ ਨੇ… ਇਹਨਾਂ ਨੂੰ ਇੰਝ ਖੜ੍ਹੇ ਦੇਖ ਮੈਂਨੂੰ ਇਹਨਾਂ ਤੇ ਗੁੱਸਾ ਵੀ ਆਈ ਜਾ ਰਿਹਾ ਸੀ… ਪਰ ਮੈਂ ਕਰ ਵੀ ਕੀ ਸਕਦਾ ਸੀ…. ਫ਼ੇਰ ਮੈਂ ਇਹ ਵੀ ਸੋਚਣ ਲੱਗਾ ਕਿ ਇਹ ਤਾਂ ਕਈ ਮੇਰੇ ਤੋਂ ਵੀ ਜ਼ਿਆਦਾ ਸੋਹਣੇ ਤੇ ਵਧੀਆ ਘਰੋਂ ਹਨ ਤੇ ਫ਼ੇਰ ਜੇ ਓਸ ਕੁੜੀ ਨੇ ਗੱਲ ਕਰਨੀ ਹੋਈ ਤਾਂ ਉਹ ਇਹਨਾਂ ਚੋਂ ਹੀ ਕਿਸੇ ਇੱਕ ਨਾਲ ਕਰ ਲਵੇਗੀ…. ਮੈਂਨੂੰ ਮੇਰਾ ਪੱਤਾ ਬਿਲਕੁਲ ਹੀ ਕੱਟਦਾ ਨਜ਼ਰ ਆ ਰਿਹਾ ਸੀ…. ਮੇਰੇ ਦਿਲ ਵਿੱਚ ਬਹੁਤ ਹੀ ਗੱਲਾਂ ਸੀ ਜੋ ਮੈਂ ਉਸ ਨਾਲ ਕਰਨਾ ਚਾਹੁੰਦਾ ਸੀ… ਤੇ ਘਰ ਆਕੇ ਸਾਰੀਆਂ ਗੱਲਾਂ ਆਪਣੀ ਡਾਇਰੀ ਨੂੰ ਹੀ ਆਪਣਾ ਯਾਰ ਬਣਾ ਇਸੇ ਨਾਲ ਕਰਨ ਲੱਗਾ…….
~
ਕਿੰਨੀਆਂ ਨੇ ਰੀਝਾਂ ਤੇਰੇ ਵਾਸਤੇ
ਨੀ ਮੂਹਰੇ ਬੈਠ ਸੁਣ ਲੈ…
ਚਿੜੀਆਂ ਦੀਆਂ ਚਿਹਕਾਂ ਸੁਣ
ਜੀ ਜਿਆ ਲੱਗੇ
ਦਿਲ ਤੇਰੇ ਲਈ ਬਚਾਇਆ
ਬਾਕੀ ਗਏ ਸਭ ਠੱਗੇ
ਬੈਠਾ ਸੁਪਨੇ ਸੰਜੋਈ ਤੇਰੇ ਵਾਸਤੇ
ਤੂੰ ਵੀ ਖ਼ੂਆਬ ਬੁਣ ਲੈ
ਕਿੰਨੀਆਂ ਨੇ ਰੀਝਾਂ ਤੇਰੇ ਵਾਸਤੇ
ਨੀ ਮੂਹਰੇ ਬੈਠ ਸੁਣ ਲੈ…..
ਕਿੰਨੇ ਅਰਮਾਨ ਸਾਰੇ
ਤੇਰੇ ਨਾਮ ਨੇ
ਦੱਸਿਆ ਕਿਸੇ ਨ੍ਹੀ
ਤਾਹੀਓਂ ਗੁਮਨਾਮ ਨੇ
ਅਰਮਾਨਾਂ ਵਾਲੀ ਪੌਣੀ ਵਿੱਚੋਂ ਮੇਰੇ ਸੋਹਣੀਏ
ਤੂੰ ਅਰਮਾਨ ਪੁਣ ਲੈ
ਕਿੰਨੀਆਂ ਨੇ ਰੀਝਾਂ ਤੇਰੇ ਵਾਸਤੇ
ਨੀ ਮੂਹਰੇ ਬੈਠ ਸੁਣ ਲੈ…..
ਤੇਰਾ ਹੁਸਨ ਜਿਵੇਂ ਲੱਖਾਂ ਹੀ
ਪਤਾਸੇ ਘੋਲੇ ਨੇ
ਅਸੀਂ ਦਿਲਾਂ ਵਾਲੇ ਭੇਤ
ਡਾਇਰੀ ਨਾਲ ਖੋਲੇ ਨੇ
ਲੱਖਾਂ ਦੀ ਕਤਾਰ ਤੇਰੇ ਪਿੱਛੇ ਸੋਹਣੀਏ
ਨੀ ਵਿੱਚੋਂ ਸਾਨੂੰ ਚੁਣ ਲੈ
ਕਿੰਨੀਆਂ ਨੇ ਰੀਝਾਂ ਤੇਰੇ ਵਾਸਤੇ
ਨੀ ਮੂਹਰੇ ਬੈਠ ਸੁਣ ਲੈ…..
~
ਰੋਟੀ ਖ਼ਾਲੋ ਲੇਖਕ ਸਾਬ ਜੇ ਲਿਖਿਆ ਗਿਆ ਹੋਵੇ ਕੁਝ…. (ਇਹ ਆਵਾਜ਼ ਮੇਰੀ ਮੰਮੀ ਦੀ ਸੀ ਜੋ ਰੋਟੀ ਖਾਣ ਲਈ ਬੁਲਾ ਰਹੇ ਸੀ)
ਮੈਂ :- ਹਾਂ ਜੀ… ਆਇਆ ਜੀ… ( ਮੈਂ ਆਪਣੀ ਡਾਇਰੀ ਤੇ ਪੇਨ ਨੂੰ ਕਿਤਾਬਾਂ ਵਾਲੇ ਰੱਖਣੇ ਵਿੱਚ ਰੱਖ ਦਿੱਤਾ ਜੋ ਕਿ ਮੇਰੇ ਤੋਂ ਬਿਨਾਂ ਕੋਈ ਵੀ ਨ੍ਹੀ ਸੀ ਖੋਲ੍ਹਦਾ)
ਮੰਮੀ :- ਤੂੰ ਰੋਟੀ ਨ੍ਹੀ ਖਾਈ ਸੀ ਦੁਪਿਹਰ ਦੀ…? ਰੋਟੀ ਆਲਾ ਡੱਬਾ ਸਾਰਾ ਓਵੇਂ ਹੀ ਪਿਆ…? ਕੀ ਗੱਲ ਸਵੇਰੇ ਵੀ ਨ੍ਹੀ ਸੀ ਖ਼ਾਕੇ ਗਿਆ ਸੀ… ਠੀਕ ਤਾਂ ਹੈ ਸਭ (ਮੇਰੀ ਮੰਮੀ ਨੇ ਮੇਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ)
ਮੈਂ :- ਓਹ ਸਵੇਰੇ ਲੇਟ ਹੋ ਰਿਹਾ ਸੀ ਕੰਮ ਤੋਂ ਤੇ ਓਥੇ ਬਾਹਰੋਂ ਮੰਗਵਾ ਕੇ ਖਾ ਲਿਆ ਸੀ ਕੁਝ… 11 ਕੇ ਵਜ਼ੇ ਖਾਇਆ ਸੀ ਤਾਂ ਕਰਕੇ ਦੁਪਿਹਰੇ ਆਲੀ ਭੁੱਖ ਜੀ ਵੀ ਮਰਗੀ…....
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
harjit singh
very intrusting