ਇੱਕ ਨਜ਼ਰ (ਇਬਾਦਤ-ਏ-ਨੂਰ)
ਜਿੱਥੇ ਹਵਾਵਾਂ ਵਗਣ ਪਿਆਰ ਦੀਆਂ
ਉਹ ਸ਼ਹਿਰ ਸੁਣੀਦਾ ਓਹਦਾ ਏ,
ਜਦ ਇਬਾਦਤ ਹੁੰਦੀ ਇਸ਼ਕੇ ਦੀ
ਉਹ ਪਹਿਰ ਸੁਣੀਦਾ ਓਹਦਾ ਏ,
ਜਿੱਥੇ ਰਾਂਝੇ ਮਰਦੇ ਹੀਰਾਂ ਦੇ
ਉਹ ਕਹਿਰ ਸੁਣੀਦਾ ਓਹਦਾ ਏ,
ਜਿੱਥੇ ਫੁੱਲ ਲੱਗਦੇ ਮੁਹੱਬਤਾਂ ਦੇ
ਉਹ ਸ਼ਹਿਰ ਸੁਣੀਦਾ ਓਹਦਾ ਏ ।
ਗੁਰਦੀਪ ਰੱਖੜਾ
ਭਾਗ – ਦੂਜਾ
ਸੂਰਜ ਦੀ ਤਪਸ਼ ਨਾਲੋਂ ਤੇਜ਼ ਨੇ
ਨਜ਼ਰਾਂ ਮੁਟਿਆਰ ਦੀਆਂ,
ਪਤਾ ਨੀ ਕੌਣ ਏ ਤੇ ਕਿੱਥੋਂ ਆਈ ਏ
ਕਦੇ ਜਾਪੇ ਚਿੱਟੇ ਬੱਦਲਾਂ ਵਰਗੀ
ਕਦੇ ਲੱਗਦੀ ਪਰੀਆਂ ਦੀ ਪਰਛਾਈ ਏ,
ਜਿਵੇਂ ਕੋਈ ਫਰਿਸ਼ਤਾ ਆਣ
ਛੇੜੇ ਬਾਤਾਂ ਯਾਰ ਦੀਆਂ,
ਸੂਰਜ ਦੀ ਤਪਸ਼ ਨਾਲੋਂ ਤੇਜ਼ ਨੇ
ਨਜ਼ਰਾਂ ਮੁਟਿਆਰ ਦੀਆਂ
ਜਿਵੇਂ ਉਹ ਰੱਬ ਨੇ ਅੱਜ ਹੀ ਉਤਾਰੀ ਏ
ਤੱਕ ਤੱਕ ਲੋਰ ਚੜੇ ਜਿਸਨੂੰ
ਅਜੀਬ ਜਿਹੀ ਇੱਕ ਚੜ੍ਹੀ ਖੁਮਾਰੀ ਏ
ਦੇਖ ਲਵੇ ਜੇ ਇੱਕ ਨਜ਼ਰ ਭਰ
ਨੇ ਜਾਨੋਂ ਮਾਰ ਦੀਆਂ
ਸੂਰਜ ਦੀ ਤਪਸ਼ ਨਾਲੋਂ ਤੇਜ਼ ਨੇ
ਨਜ਼ਰਾਂ ਮੁਟਿਆਰ ਦੀਆਂ
ਕੋਈ ਵੇਦ ਹਕੀਮ ਦੇ ਨਾ ਸਮਝ ਆਈ
ਜੋ ਹੋਈ ਮੈਂਨੂੰ ਬੀਮਾਰੀ ਏ
ਉਹਦੇ ਤੋਂ ਸ਼ੁਰੂ ਹੋ ਮੁੱਕਦੀ
ਉਹਦੇ ਤੇ ਗੱਲ ਸਾਰੀ ਏ
ਸਾਰਿਆਂ ਤੋਂ ਉਹ ਸੋਹਣੀ ਜਾਪੇ
ਜਿੰਨੀਆਂ ਕੀਮਤੀ ਚੀਜ਼ਾਂ ਨੇ ਸੰਸਾਰ ਦੀਆਂ
ਸੂਰਜ ਦੀ ਤਪਸ਼ ਨਾਲੋਂ ਤੇਜ਼ ਨੇ
ਨਜ਼ਰਾਂ ਮੁਟਿਆਰ ਦੀਆਂ
ਮੇਰੀ ਕਲਮ ਵੀ ਹੁਣ ਮੇਰੇ ਵੱਸ ਨਾ ਰਹੀ
ਚਾਹੁੰਦੀ ਤਾਰੀਫ਼ ਬਸ ਓਸੇ ਦੀ ਲਿਖਣਾ ਜੀ
ਇੰਨਾ ਸੋਹਣਾ ਹੁਸਨ ਨਾ ਕਦੀ ਦੇਖਿਆ
ਤੇ ਨਾ ਕਦੇ ਦਿਸਣਾ ਜੀ
ਮੇਰੇ ਵੀ ਸਮਝ ਨਾ ਆਵੇ ਹੁਣ
ਜੋ ਕਰਦੀ ਗੱਲਾਂ ਪਾਰ ਦੀਆਂ,
ਸੂਰਜ ਦੀ ਤਪਸ਼ ਨਾਲੋਂ ਤੇਜ਼ ਨੇ
ਨਜ਼ਰਾਂ ਮੁਟਿਆਰ ਦੀਆਂ।
…….. ਅਜੇ ਨਾਮ ਦੱਸਣ ਹੀ ਲੱਗੀ ਸੀ ਕਿ ਇਸ ਤੋਂ ਪਹਿਲਾਂ ਬੱਸ ਨੇ ਆਪਣੇ ਅਗਲੇ ਬੱਸ ਸਟਾਪ ਤੇ ਜਾਕੇ ਬ੍ਰੇਕ ਮਾਰੀ ਤੇ ਓਥੇ ਕਈ ਨਵੀਂਆਂ ਸਵਾਰੀਆਂ ਬੱਸ ਚੜ੍ਹ ਗਈਆਂ। ਜਿਨ੍ਹਾਂ ਵਿੱਚ ਇੱਕ ਆਦਮੀ ਬਹੁਤ ਬਜ਼ੁਰਗ ਜਿਆ ਸੀ, ਉਸ ਤੋਂ ਠੀਕ ਤਰੀਕੇ ਨਾਲ ਖੜਿਆ ਵੀ ਨਹੀਂ ਸੀ ਜਾ ਰਿਹਾ…. ਤੇ ਬੱਸ ਵਿੱਚ ਹੋਰ ਕੋਈ ਬੈਠਣ ਲਈ ਸੀਟ ਖ਼ਾਲੀ ਵੀ ਨਹੀਂ ਸੀ… ਇਸੇ ਲਈ ਮੈਂ ਆਪਣੇ ਆਲੀ ਸੀਟ ਖ਼ਾਲੀ ਕਰ ਦਿੱਤੀ ਤੇ ਉਹਨਾਂ ਨੂੰ ਬੈਠਣ ਲਈ ਕਹਿ ਦਿੱਤਾ…..
ਹੁਣ ਸਾਰੇ ਰਾਸਤੇ ਮੇਰੀ ਉਸ ਕੁੜੀ ਨਾਲ ਹੋਰ ਕੋਈ ਵੀ ਗੱਲ ਨਾ ਹੋਈ… ਤੇ ਪਟਿਆਲੇ ਬੱਸ ਸਟੈਂਡ ਤੇ ਪਹੁੰਚ ਗਏ…. ਬੱਸ ਚੋਂ ਉੱਤਰ ਉਹ ਸਿੱਧਾ ਮੇਰੇ ਕੋਲ ਆਈ ਤੇ ਮੈਂਨੂੰ ਪੁੱਛਣ ਲੱਗੀ…. ਤੁਸੀਂ ਮੈਂਨੂੰ ਪੰਜਾਬੀ ਯੂਨੀਵਰਸਿਟੀ ਦਾ ਰਸਤਾ ਦੱਸ ਦੇਵੋ ਗੇ….
ਮੈਂ :- ਹਾਂ ਜੀ ਜਰੂਰ… ਜੇ ਕਹੋ ਤਾਂ ਛੱਡ ਵੀ ਆਊਂਗਾ….
ਓਹ ਬੋਲੀ :- ਨਾ.. ਜੀ ਧੰਨਵਾਦ…. ਵੈਸੇ ਤਾਂ ਮੈਂਨੂੰ ਪਤਾ ਵੀ ਕਿੱਥੇ ਕੁ ਆ… ਬਸ ਇੰਨਾ ਕੇ ਦੱਸ ਦੋ ਕਿ ਕੋਈ ਆਟੋ ਜਾ ਬੱਸ ਕਿੱਥੋਂ ਮਿਲੂ… ਓਥੇ ਜਾਣ ਵਾਸਤੇ…..
ਮੈਂ ਉਸ ਨੂੰ ਸਾਰਾ ਰਸਤਾ ਸਮਝਾ ਦਿੱਤਾ ਤੇ ਅੱਗਿਓਂ ਮੈਂ ਉਸ ਬਾਰੇ ਦੁਬਾਰਾ ਤੋਂ ਕੁਝ ਪੁੱਛਦਾ ਇੰਨੇ ਨੂੰ ਉਹ ਖੁਦ ਹੀ ਬੋਲੀ ਜੀ ਚਲੋ ਮੈਂ ਚੱਲਦੀ ਆ… ਮੈਂਨੂੰ ਦੇਰੀ ਹੋ ਰਹੀ ਹੈ….।
ਮੈਂ :- ਠੀਕ ਐ ਜੀ….
ਉਹ ਵੀ ਚਲੀ ਗਈ ਤੇ ਮੈਂ ਵੀ ਛੋਟੀ ਬਾਰਾਦਰੀ ਵੱਲ ਆਪਣੇ ਕੰਮ ਨੂੰ ਨਿਕਲ ਆਇਆ…..
ਮੈਂ ਆਪਣੇ ਆਪ ਨੂੰ ਕੋਸੀ ਵੀ ਜਾ ਰਿਹਾ ਸੀ ਕਿ ਇੰਨਾਂ ਵਧੀਆ ਮੌਕਾ ਸੀ ਅੱਜ, ਉਸ ਨਾਲ ਗੱਲ ਕਰਨ ਦਾ ਪਰ ਜਮਾਂ ਵੀ ਗੱਲ ਨਾ ਹੋਈ… ਗੱਲ ਤਾਂ ਦੂਰ ਉਸਦਾ ਨਾਮ ਵੀ ਨਾ ਪਤਾ ਲੱਗਾ…. ਬਾਕੀ ਇਸ ਗੱਲ ਦੀ ਖੁਸ਼ੀ ਵੀ ਸੀ ਕਿ ਜਿੰਨੀ ਵੀ ਹੋਈ.. ਪਰ ਗੱਲ ਤਾਂ ਹੋਈ ਹੀ ਹੈ…..
ਮੈਂ ਇਹ ਵੀ ਸੋਚ ਰਿਹਾ ਸੀ ਕਿ ਹੋ ਸਕਦਾ ਉਹ ਮੈਂਨੂੰ ਸ਼ਾਮੀਂ ਵੀ ਵਾਪਿਸ ਮਿਲੇ…. ਜਾਂ ਫ਼ੇਰ ਸਵੇਰੇ ਫ਼ੇਰ ਤੋਂ ਮੇਰੇ ਨਾਲ ਬੱਸ ਆਵੇ… ਕੁਝ ਵੀ ਹੋ ਸਕਦਾ… ਮੈਂ ਕਿਉਂ ਇੰਨਾ ਸੋਚੀ ਜਾ ਰਿਹਾ… ਪਤਾ ਨ੍ਹੀ… ਲੱਗਦਾ ਪਾਗਲ ਹੋ ਜਾਣਾ ਮੈਂ….
ਸੋਚਦਾ ਸੋਚਦਾ ਕੰਮ ਤੇ ਜਾ ਰਿਹਾ ਸੀ…. ਤੁਰਦਾ ਤੁਰਦਾ ਇਹ ਵੀ ਭੁੱਲ ਗਿਆ ਸੀ ਕਿ ਮੈਂ ਪਟਿਆਲਾ ਮੇਨ ਸੜਕ ਤੇ ਤੁਰ ਰਿਹਾ…. ਸਾਹਮਣੇ ਤੋਂ ਮੋਟਰਸਾਈਕਲ ਵਾਲੇ ਨੇ ਮੇਰੇ ਵਿੱਚ ਮੋਟਰਸਾਈਕਲ ਮਾਰਨਾ ਸੀ…. ਬਾਲ ਬਾਲ ਬਚਿਆ….
ਓਏ ਦੇਖ ਕੇ ਨ੍ਹੀ ਤੁਰਿਆ ਜਾਂਦਾ ਤੇਰੇ ਤੋਂ…… ਮਰ ਜਾਣਾ ਸੀ ਥੱਲੇ ਆਕੇ ਹੁਣ..
ਉਸ ਮੋਟਰਸਾਇਕਲ ਸਵਾਰ ਨੇ ਮੈਂਨੂੰ ਬਹੁਤੇ ਗੁੱਸੇ ਵਿੱਚ ਕਿਹਾ ਤੇ ਮੈਂ ਅੱਗਿਓਂ ਉਸ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ.. ਕਿਉਂ ਕਿ ਗ਼ਲਤੀ ਵੀ ਮੇਰੀ ਹੀ ਸੀ…..
ਸ਼ਾਮੀਂ ਫ਼ੇਰ ਕੰਮ ਤੋਂ ਘਰ ਜਾ ਉਹੀ ਕੁਝ… ਮੈਂ ਭੱਜ ਛੱਤ ਤੇ ਚਲਾ ਗਿਆ ਤੇ ਉਸ ਕੁੜੀ ਦਾ ਇੰਤਜ਼ਾਰ ਕਰਨ ਲੱਗਾ, ਪਰ ਉਹ ਨਾ ਆਈ…..
ਅਗਲੇ ਦਿਨ ਸਵੇਰੇ ਵੀ ਛੱਤ ਤੇ ਨਾ ਆਈ….ਪਰ ਕਿਸਮਤ ਨੇ ਮੇਰਾ ਸਾਥ ਅੱਜ ਫ਼ੇਰ ਦਿੱਤਾ ਉਹ ਮੈਂਨੂੰ ਅੱਜ ਵੀ ਮਿਲੀ ਓਥੇ ਹੀ ਬੱਸ ਅੱਡੇ ਤੇ…. ਅੱਜ ਮੈਂ ਪੂਰਾ ਹੌਂਸਲਾ ਕਰ ਲਿਆ ਸੀ ਕਿ ਕੁਝ ਵੀ ਹੋ ਜਾਵੇ ਅੱਜ ਉਸ ਨਾਲ ਸਾਰੀ ਗੱਲ ਕਰਨੀ ਹੀ ਆ….
ਬੱਸ ਵਿੱਚ ਬੈਠ ਗਏ ਤੇ ਮੈਂ ਬੈਠਣ ਸਾਰ ਹੀ ਉਸਦਾ ਹਾਲ ਪੁੱਛ ਲਿਆ ਤੇ ਅੱਗਿਓਂ ਉਸਨੇ ਵੀ ਵਧੀਆ ਚ ਜਵਾਬ ਦਿੱਤਾ ਤੇ ਫ਼ੇਰ ਮੈਂ ਪੁੱਛਿਆ ਕਿ ਉਹ ਉਸ ਨਾਲ ਨਰਾਜ ਤਾਂ ਨ੍ਹੀ…
ਅੱਗਿਓਂ ਉਸਨੇ ਜਵਾਬ ਦਿੱਤਾ….
ਉਹ :- ਨਰਾਜ…! ਕਿਉਂ..? ਮੈਂ ਥੋਡੇ ਤੋਂ ਨਰਾਜ ਕਿਉਂ ਹੋਣਾ….
ਮੈਂ ਜਵਾਬ ਦਿੱਤਾ..
ਮੈਂ :- ਉਹ ਮੈਂ ਕੱਲ੍ਹ ਥੋਨੂੰ ਸਾਡੇ ਘਰ ਦੀ ਛੱਤ ਤੋਂ ਖੜ੍ਹ ਕੇ ਹੱਥ ਮਾਰਿਆ ਸੀ ਤੇ ਮੈਂਨੂੰ ਲੱਗਿਆ ਕਿ ਥੋਨੂੰ ਮੇਰੀ ਹਰਕਤ ਵਧੀਆ ਨਾ ਲੱਗੀ ਹੋਵੇ ਤੇ ਕਿਤੇ ਗੁੱਸਾ ਕਰ ਗਏ ਹੋਵੋ …..
ਅੱਗਿਓਂ ਉਹਨੇ ਜਵਾਬ ਦਿੱਤਾ…ਅੱਛਾ.. ਜੀ….. ਉਹ ਤੁਸੀਂ ਹੀ ਸੀ…? ਮੈਂ ਨ੍ਹੀ ਧਿਆਨ ਦਿੱਤਾ…
ਮੈਂ ਜੋ ਕਿ ਸੱਤਵੇਂ ਅਸਮਾਨ ਤੇ ਉੱਡ ਦਾ ਫਿਰਦਾ ਸੀ ਦੋ ਚਾਰ ਦਿਨਾਂ ਤੋਂ… ਜਿਵੇਂ ਉਸਨੇ ਜ਼ੋਰ ਨਾਲ ਥੱਲੇ ਨੂੰ ਮਾਰ ਸੁਟਿਆ ਹੋਵੇ…. ਮੇਰਾ ਜਿਵੇਂ ਦਿਲ ਹੀ ਤੋੜ ਦਿੱਤਾ ਹੋਵੇ ਉਸਨੇ ਇਹ ਗੱਲ ਕਹਿ ਕੇ.. ਕਿ ਉਸਨੇ ਤਾਂ ਮੇਰੇ ਵੱਲ ਧਿਆਨ ਹੀ ਨ੍ਹੀ ਦਿੱਤਾ….. ਮੈਂ ਉਈਂ ਪਤਾ ਨ੍ਹੀ ਕੀ ਕੀ ਸੋਚੀ ਜਾ ਰਿਹਾ ਸੀ….
ਅੱਗਿਓਂ ਉਹ ਬੋਲੀ :- ਕਿਉਂ ਥੋਡਾ ਰੰਗ ਕਿਉਂ ਫਿੱਕਾ ਜਿਆ ਪੈ ਗਿਆ….?
ਮੈਂ :- ਨਾ ਜੀ…. ਉਂਝ ਹੀ ਲੱਗਦਾ ਥੋਨੂੰ….
~
ਮੇਰਾ ਦਿਲ ਲੁੱਟਿਆ ਏ
ਜਿਵੇਂ ਕਾਗਜ਼ ਫਾੜ ਸੁੱਟਿਆ ਏ
ਮੈਂ ਹਾਲ ਕਿਸਨੂੰ ਸੁਣਾਵਾਂ ਜੀ
ਮੈਂ ਕਿਹੜੇ ਰਾਹੇ ਜਾਵਾਂ ਜੀ
ਜਿਵੇਂ ਸਾਰੀ ਕਾਇਨਾਤ ਨੇ
ਮੇਰੇ ਤੋਂ ਪਾਸਾ ਵੱਟਿਆ ਏ
ਮੇਰਾ ਦਿਲ ਲੁੱਟਿਆ ਏ
ਜਿਵੇਂ ਕਾਗਜ਼ ਫਾੜ ਸੁੱਟਿਆ ਏ।
~
ਉਹ :- ਹਾ.. ਹਾ.. ਲੱਗਦਾ ਜੀ ਪਤਾ ਉਹ ਤੇ…..ਵੈਸੇ ਤੁਸੀਂ ਪਹਿਲੇ ਨੀ ਓ… ਮੈਂ ਤਾਂ ਛੋਟੀ ਤੋਂ ਵੱਡੀ ਹੀ ਇਹੋ ਕੁਝ ਦੇਖਦੀ ਹੋਈ ਆ… ਮੈਂ ਹੀ ਨੀ ਬਲਕਿ ਬਹੁਤ ਕੁੜੀਆਂ ਨਾਲ ਏਹੋ ਕੁਝ ਤੇ ਹੁੰਦਾ ਏ.. ਜਿੱਥੇ ਕੋਈ ਕੱਲੀ ਕੁੜੀ ਦਿਸੀ ਨੀ ਕਿ ਕਈ ਮੁੰਡੇ ਉਸਨੂੰ ਆਪਣਾ ਮੌਕਾ ਸਮਝਣ ਲੱਗ ਪੈਂਦੇ ਨੇ…..
ਮੈਂ :- ਅੱਛਾ ਜੀ ਮਾਫ਼ ਕਰਦੋ… ਗ਼ਲਤੀ ਹੋਗੀ…. ਮੈਂ ਅੱਜ ਤੱਕ ਕਦੀ ਵੀ ਨ੍ਹੀ ਏਹੋ ਜਿਹਾ ਕੁਝ ਕੀਤਾ ਸੀ… ਇਹ ਗ਼ਲਤੀ ਮੇਰੇ ਤੋਂ ਪਹਿਲੀ ਵਾਰ ਹੋਈ ਏ.. ਮਾਫ਼ ਕਰਦੋ ਜੀ….
ਮੈਂਨੂੰ ਨੀ ਪਤਾ ਸੀ ਕਿ ਥੋਨੂੰ ਇੰਨਾਂ ਬੁਰਾ ਲੱਗਣਾ….
ਅੱਗਿਓਂ ਉਹ ਬੋਲੀ….
ਉਹ :- ਕੋਈ ਨ੍ਹੀ ਜੀ… ਨਾਲੇ ਇਹ ਕਿਹੜਾ ਥੋਡੀ ਕੋਈ ਲਿਖੀ ਕਹਾਣੀ ਏ ਜਿਸਨੂੰ ਜਿਵੇਂ ਮਰਜ਼ੀ ਲਿਖ ਦੇਵੋ ਗੇ… ਇਹ ਤਾਂ ਅਸਲ ਜ਼ਿੰਦਗੀ ਏ… ਏਥੇ ਫ਼ਰਕ ਪੈਂਦਾ ਏ ਹਰ ਉਸ ਸ਼ਖਸ ਨੂੰ ਜੋ ਥੋਡੇ ਨਾਲ ਜੁੜਿਆ ਹੋਇਆ ਏ..ਤੇ ਛੋਟੀ ਤੋਂ ਛੋਟੀ ਚੀਜ਼ ਦਾ ਸਾਹਮਣੇ ਆਲੇ ਤੇ ਫ਼ਰਕ ਪੈਂਦਾ ਹੈ……
ਮੈਂਨੂੰ ਉਸ ਦੀ ਇਸ ਗੱਲ ਨੇ ਇੱਕ ਅਚੰਭੇ ਵਿਚ ਫ਼ਸਾ ਦਿੱਤਾ ਸੀ,, ਕਿ ਅਜੇ ਅਸੀਂ ਮਿਲੇ ਹੀ ਦੋ ਵਾਰ ਆ… ਤੇ ਸਾਡੀ ਇੰਨੀ ਗੱਲ ਵੀ ਨ੍ਹੀ ਹੋਈ… ਮੈਂਨੂੰ ਤੇ ਅਜੇ ਤੱਕ ਉਸਦਾ ਨਾਮ ਤੱਕ ਨ੍ਹੀ ਪਤਾ… ਤੇ ਇਸ ਨੂੰ ਇਹ ਕਿਵੇਂ ਪਤਾ ਲੱਗਾ ਕਿ ਮੈਂ ਕਹਾਣੀਆਂ ਲਿਖਦਾ ਹਾਂ…
ਮੈਂ ਉਸ ਨੂੰ ਪੁੱਛਿਆ…
ਮੈਂ :- ਵੈਸੇ ਥੋਨੂੰ ਕਿਵੇਂ ਪਤਾ ਜੀ ਕਿ ਮੈਂ ਲਿਖਦਾ ਹਾਂ….
ਅੱਗਿਓਂ ਜਵਾਬ ਆਇਆ:- ਬਸ ਜੀ ਪਤਾ….
ਮੈਂ :- ਪਰ ਕਿਵੇਂ ਮੈਂਨੂੰ ਤੇ ਥੋਡਾ ਨਾਮ ਵੀ ਨ੍ਹੀ ਪਤਾ.. ਤੇ ਤੁਸੀਂ ਮੇਰੇ ਬਾਰੇ ਕਿਵੇਂ ਜਾਣਦੇ ਓ…
ਉਹ :- ਜਾਣਦੇ ਤਾਂ ਤੁਸੀਂ ਵੀ ਓ.. ਪਰ ਫ਼ੇਰ ਵੀ ਅਣਜਾਣ ਓ…
ਮੈਂਨੂੰ ਉਸ ਦੀਆਂ ਗੋਲ ਗੋਲ ਜੀਆਂ ਗੱਲਾਂ ਤੋਂ ਬਿਲਕੁਲ ਵੀ ਨਾ ਸਮਝ ਲੱਗ ਰਹੀ ਸੀ ਕਿ ਉਹ ਹੈ ਕੌਣ…. ਉਸਦੇ ਆਖੇ ਬੋਲ ਮੈਂਨੂੰ ਹੋਰ ਹੀ ਉਲਝਣ ਵਿੱਚ ਫ਼ਸਾ ਰਹੇ ਸੀ….
ਮੈਂ :- ਨਹੀਂ ਯਾਰ ਦੱਸੋ…. ਤੁਸੀਂ ਕੌਣ ਓ… ਕੀ ਨਾਮ ਆ ਥੋਡਾ ਤੇ ਮੈਂਨੂੰ ਕਿਵੇਂ ਜਾਣਦੇ ਓ….
ਅੱਗਿਓਂ ਉਸਨੇ ਆਖਿਆ :-….
ਉਹ :-.. “ਇਬਾਦਤ ਨੂਰ”… ਨਾਮ ਮੇਰਾ…. ਜਿਸਨੂੰ ਤੁਸੀਂ ਹਮੇਸ਼ਾ ਹੀ ਨੂਰ-ਨੂਰ ਆਖਦੇ ਰਹਿੰਦੇ ਸੀ…. ਥੋਡੀ ਬਚਪਨ ਆਲੀ ਦੋਸਤ…. ਆਇਆ ਯਾਦ ਜਾਂ ਭੁੱਲ ਗਏ….?
ਜਿੱਥੇ ਫੁੱਲ ਲੱਗਦੇ ਮੁਹੱਬਤਾਂ ਨੂੰ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਦ ਇਬਾਦਤ ਹੁੰਦੀ ਇਸ਼ਕੇ ਦੀ
ਉਹ ਪਹਿਰ ਸੁਣੀਦਾ ਓਹਦਾ ਏ
ਜਿੱਥੇ ਰਾਂਝੇ ਮਰਦੇ ਹੀਰਾਂ ਦੇ
ਉਹ ਕਹਿਰ ਸੁਣੀਦਾ ਓਹਦਾ ਏ
ਕੁਝ ਪਲ ਤਾਂ ਕਰਦੇ ਦਾਨ ਸਾਨੂੰ
ਜੋ ਤੇਰੇ ਨਾਲ ਬਿਤਾਉਣੇ ਨੇ
ਇੱਕ ਝਲਕ ਤੇਰੀ ਅਸੀਂ ਪਾਉਣ ਲਈ
ਸਾਡੇ ਸਾਹ ਵੀ ਦਾਅ ਤੇ ਲਾਉਣੇ ਨੇ
ਜਿੱਥੇ ਹਵਾਵਾਂ ਵਗਣ ਪਿਆਰ ਦੀਆਂ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਦ ਇਬਾਦਤ ਹੁੰਦੀ ਇਸ਼ਕੇ ਦੀ
ਉਹ ਪਹਿਰ ਸੁਣੀਦਾ ਓਹਦਾ ਏ
ਕਿੰਨੇ ਭਾਗਾਂ ਵਾਲੇ ਹੋਣੇ ਉਹ
ਜੋ ਤੇਰੇ ਨਾਲ ਰਹਿੰਦੇ ਨੇ
ਤੂੰ ਅੰਬਰੋਂ ਉੱਤਰੀ ਹੂਰ ਕੋਈ
ਜਿਹੜੇ ਹਰ ਪਲ ਤੈਂਨੂੰ ਕਹਿੰਦੇ ਨੇ
ਜਿੱਥੇ ਚਸ਼ਮੇ ਵਗਦੇ ਦੁਆਵਾਂ ਦੇ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਿੱਥੇ ਫੁੱਲ ਲੱਗਦੇ ਮੁਹੱਬਤਾਂ ਨੂੰ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਦ ਇਬਾਦਤ ਹੁੰਦੀ ਇਸ਼ਕੇ ਦੀ
ਉਹ ਪਹਿਰ ਸੁਣੀਦਾ ਓਹਦਾ ਏ
ਜਿੱਥੇ ਮੋਰ ਪੈਲਾਂ ਪਾਉਂਦੇ ਨੇ
ਜਦ ਜਦ ਵੀ ਤੂੰ ਖੁਸ਼ ਹੋਵੇ ਨੀ
ਆਸਮਾਨ ਵੀ ਤੇਰੇ ਨਾਲ ਰੋਂਦਾ
ਜਦ ਜਦ ਤੈਂਨੂੰ ਦੁੱਖ ਹੋਵੇ ਨੀ
ਜਿੱਥੇ ਪੀਂਘਾ ਪੈਣ ਪਿਆਰ ਦੀਆਂ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਿੱਥੇ ਫੁੱਲ ਲੱਗਦੇ ਮੁਹੱਬਤਾਂ ਨੂੰ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਿੱਥੇ ਤਾਰੇ ਟੁੱਟ ਕੇ ਗਿਰਦੇ ਨੇ
ਉਹ ਸ਼ਹਿਰ ਸੁਣੀਦਾ ਓਹਦਾ।
ਜਿੱਥੇ ਰਾਂਝੇ ਮਰਦੇ ਹੀਰਾਂ ਦੇ
ਉਹ ਕਹਿਰ ਸੁਣੀਦਾ ਓਹਦਾ ਏ।
~
ਮੈਂ ਬਿਲਕੁਲ ਹੀ ਸੁੰਨ ਹੋ ਗਿਆ ਸੀ… ਤੇ ਜਿਵੇਂ ਮੇਰੇ ਪੈਰਾਂ ਹੇਠੋਂ ਤਾਂ ਜ਼ਮੀਨ ਹੀ ਖਿਸਕ ਗਈ ਹੋਵੇ… ਮੈਂ ਬਹੁਤ ਜ਼ਿਆਦਾ ਖੁਸ਼ ਵੀ ਸੀ…. ਤੇ ਹੈਰਾਨ ਵੀ ਬਹੁਤ… ਕਿ ਇਹ ਇਵੇਂ ਅਚਾਨਕ ਇੰਨੇ ਸਾਲਾਂ ਬਾਅਦ ਕਿਵੇਂ… ਇਹ ਤਾਂ ਆਪਣੀ ਮਾਂ ਨਾਲ ਬਹੁਤ ਸਾਲ ਪਹਿਲਾਂ ਹੀ ਘਰ ਛੱਡ ਕੇ ਚਲੀ ਗਈ ਸੀ, ਜਦੋਂ ਇਸਦੇ ਮਾਂ ਤੇ ਬਾਪ ਦਾ ਤਲਾਕ ਹੋਇਆ ਸੀ… ਤਾਂ ਇਸਦੀ ਮਾਂ ਇਸਨੂੰ ਆਪਣੇ ਨਾਲ ਲੈ ਚਲੀ ਗਈ ਸੀ ਤੇ ਇਸਦੇ ਵੱਡੇ ਭਰਾ ਨੂੰ ਇਸਦੇ ਅੱਬੂ ਕੋਲ ਛੱਡ ਗਈ ਸੀ….. ਅਸੀਂ ਇਕੱਠੇ ਹੀ ਇੱਕੋ ਜਮਾਤ ਵਿੱਚ ਪੜ੍ਹਦੇ ਸੀ….ਮੇਰੀ ਬਚਪਨ ਦੀ ਦੋਸਤ “ਇਬਾਦਤ ਨੂਰ” ….. ਮੈਂ ਬਚਪਨ ਤੋਂ ਹੀ ਜਿਸਨੂੰ ਬਹੁਤ ਪਸੰਦ ਕਰਦਾ…. ਜਿਸਨੂੰ ਮੈਂ ਸਮਝ ਰਿਹਾ ਸੀ ਕਿ ਉਹ ਇਸ ਘਰ ਵਿੱਚ ਪਰੋਣੀ ਆਈ ਹੋਈ ਏ ਪਰ ਇਹ ਤਾਂ ਉਸਦਾ ਆਪਦਾ ਘਰ ਸੀ… ਉਹ ਅਚਾਨਕ ਮੇਰੀਆਂ ਅੱਖਾਂ ਸਾਹਮਣੇ…. ਹੁਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਤੇ ਉਸਦੇ ਚਿਹਰੇ ਤੇ ਇੱਕ ਸੋਹਣੀ ਜੀ ਹਸੀ ਨੇ ਦਸਤਕ ਦਿੱਤੀ ਹੋਈ ਸੀ….
ਨੂਰ ਤੁਸੀਂ…. ਤੁਸੀਂ ਇੱਦਾਂ ਅਚਾਨਕ… ਮੈਂ ਤਾਂ ਸਮਝੀ ਜਾ ਰਿਹਾ ਸੀ ਕਿ ਤੂੰ ਕਦੇ ਵੀ ਮੁੜ ਕੇ ਨ੍ਹੀ ਆਉਣਾ ਹੁਣ ਐਥੇ….
ਅੱਗਿਓਂ ਨੂਰ ਨੇ ਜਵਾਬ ਦਿੱਤਾ…
ਨੂਰ :- ਤਲਾਕ ਤੋਂ ਬਾਅਦ ਮੇਰੀ ਅੰਮੀ ਨੇ ਕਦੀ ਵੀ ਮੇਰੇ ਅੱਬੂ ਤੇ ਭਰਾ ਨੂੰ ਮਿਲਣ ਨਾ ਦਿੱਤਾ ਤੇ ਪਰ ਹੁਣ ਛੇ ਮਹੀਨੇ ਪਹਿਲਾਂ ਹੀ ਮੇਰੀ ਅੰਮੀ ਦੀ ਮੌਤ ਹੋ ਗਈ ਤੇ ਮੇਰੇ ਮਾਮਾ ਨੂੰ ਲੱਗਿਆ ਕਿ ਉਹਨਾਂ ਕੋਲ ਰਹਿ ਮੈਂ ਉਹਨਾਂ ਦਾ ਖਰਚਾ ਵਧਾਵਾਂਗੀ ਤੇ ਉਹਨਾਂ ਦੇ ਘਰ ਵਿੱਚ ਹਿੱਸਾ ਵੀ ਨਾ ਮੰਗ ਲਵਾਂ ਇਸੇ ਲਈ ਉਹਨਾਂ ਨੇ ਮੈਂਨੂੰ ਮੇਰੇ ਅੱਬੂ ਦੇ ਹਵਾਲੇ ਕਰ ਦਿੱਤਾ…..
ਮੈਂਨੂੰ ਉਸਦੀ ਹਾਲਤ ਬਾਰੇ ਸੁਣ ਕੇ ਉਸ ਤੇ ਅਫ਼ਸੋਸ ਵੀ ਹੋ ਰਿਹਾ ਸੀ ਪਰ ਮੈਂ ਕਰ ਵੀ ਕੀ ਸਕਦਾ ਸੀ….
ਮੈਂ :- ਤੇ ਫ਼ੇਰ ਹੁਣ ਹਮੇਸ਼ਾ ਲਈ ਐਥੇ ਹੀ ਰਹੋ ਗੇ…?
ਨੂਰ :- ਜਦੋਂ ਤੱਕ ਮੇਰਾ ਨਿਕਾਹ ਨ੍ਹੀ ਹੁੰਦਾ… ਉਦੋਂ ਤੱਕ…
ਮੈਂ :- ਆਹੋ ਮੇਰੇ ਕਹਿਣ ਦਾ ਮਤਲਬ ਵੀ ਏਹੀ ਸੀ…. ਵਿਆਹ ਦੀ ਬਹੁਤ ਜਲਦੀ ਲੱਗਦੀ ਆ ਤੈਂਨੂੰ….
ਨੂਰ :- ਨਾ ਜੀ.....
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
bahut vadia tusi lekheya. mostly kavita. fabulous story and poetry. God blessed u
javeerkaur
Both soni story a next part jaldi likho a story da 😊