ਮਿੰਨੀ ਕਹਾਣੀ—-“ਇੱਕ ਪਹਿਲ”
ਗੁਰਜੀਤ ਸਿੰਘ ਤੇ ਸੁਖਜੀਤ ਨੇ ਗੁਰਕੀਰਤ ਦੇ ਵਿਆਹ ਲਈ ਕੀਤੀ ਖਰੀਦਦਾਰੀ ਦੇ ਭਰੇ ਪੰਜ-ਸੱਤ ਥੈਲੇ ਲਿਆ ਕੇ ਕਮਰੇ ਵਿੱਚ ਰੱਖੇ ਤਾਂ ਗੁਰਜੀਤ ਨੇ ਮਜ਼ਾਕ ਵਿੱਚ ਕਿਹਾ, “ਅੱਜ ਨਈਂ ਤੇਰੇ ਗੋਡੇ ਦੁੱਖਦੇ?ਸਵੇਰ ਦੇ ਘਰੋਂ ਨਿਕਲੇ,ਹੁਣ ਦਿਨ ਢਲੇ ਵਾਪਸ ਆਏ ਹਾਂ। “ਸੁਖਜੀਤ ਨੇ ਖੁਸ਼ੀ ਵਿੱਚ ਚਹਿਕਦਿਆਂ ਕਿਹਾ, “ਨਾ ਜੀ।ਅੱਜ ਤਾਂ ਮੈਂ ਬਾਗੋ-ਬਾਗ ਹਾਂ। ਤੁਹਾਨੂੰ ਪਤਾ, ਸਾਡੇ ਵਿਆਹ ਤੋਂ ਪੰਜਾਹ ਸਾਲ ਬਾਅਦ ਇਹ ਸ਼ੁੱਭ ਦਿਹਾੜਾ ਆਇਆ। ਗੋਡੇ ਕਿੱਦਾਂ ਦੁੱਖਦੇ? ਬਸ ਵਿਆਹ ਵਿੱਚ ਦਸ ਦਿਨ ਰਹਿ ਗਏ ਨੇ—ਉਸ ਤੋਂ ਬਾਅਦ ਨੂੰਹ ਰਾਣੀ ਦੇ ਆਉਣ ਤੇ ਅਰਾਮ ਹੀ ਅਰਾਮ—-।
ਗੁਰਜੀਤ ਨੇ ਹੈਰਾਨ ਹੁੰਦਿਆਂ ਕਿਹਾ, “ਸੁਖਜੀਤ ਤੂੰ ਤਾਂ ਪੜ੍ਹੀ ਲਿਖੀ ਏਂ।ਤੇਰੀ ਇਹ ਸੋਚ ਕਦੋਂ ਤੋਂ ਹੋ ਗਈ ਕਿ ਮੁੰਡੇ ਦੇ ਵਿਆਹ ਤੋਂ ਬਾਅਦ ਨੂੰਹ ਦੇ ਘਰ ਆਉਂਦਿਆਂ ਹੀ ਅਰਾਮ ਹੀ ਅਰਾਮ—।ਤੈਨੂੰ ਯਾਦ ਹੈ—-ਜਦੋਂ ਸਾਡਾ ਵਿਆਹ ਹੋਇਆ ਸੀ ਤੇ ਮੈਂ ਪੰਦਰਾਂ ਦਿਨ ਬਾਅਦ ਇਕੱਲਾ ਹੀ ਅਪਣੀ ਡਿਊਟੀ ਤੇ ਪਿੰਡ ਤੋਂ ਬਹੁਤ ਦੂਰ ਬੰਗਲੌਰ ਚਲਾ ਗਿਆ ਸੀ। ਬੇਬੇ ਜੀ ਤੇ ਬਾਪੂ ਜੀ ਨੇ ਇਹ ਕਹਿ ਕੇ ਤੈਨੂੰ ਆਪਣੇ ਕੋਲ ਰੱਖ ਲਿਆ ਸੀ ਕਿ ਅਸੀਂ ਹੁਣ ਨੂੰਹ ਦੀਆਂ ਪੱਕੀਆਂ ਖਾਣੀਆਂ। ਅਸੀਂ ਬਿਰਧ ਹੋ ਗਏ ਹਾਂ, ਸਾਡੇ ਤੋਂ ਹੁਣ ਪਸ਼ੂਆਂ ਦਾ ਕੰਮ ਨਹੀਂ ਹੁੰਦਾ।ਤੈਨੂੰ ਯਾਦ ਹੋਣੈ— ਸਾਨੂੰ ਦੋਨਾਂ ਨੂੰ ਕਿੰਨਾ ਬੁਰਾ ਲੱਗਿਆ ਸੀ। ਤੂੰ ਤਾਂ ਝੱਟ ਮੈਨੂੰ ਕਹਿ ਦਿੱਤਾ ਸੀ ਕਿ ਇਹਨਾਂ ਨੂੰਹ ਲਿਆਂਦੀ ਹੈ ਕਿ ਨੌਕਰਾਣੀ? ਨੂੰਹ ਆਉਂਦਿਆਂ ਹੀ ਚੰਗੇ ਭਲੇ ਬਿਰਧ ਬਣ ਗਏ। ਫਿਰ ਤੇਰੇ ਤੇ ਬੇਬੇ ਜੀ ਦੇ ਰਿਸ਼ਤੇ ਵਿੱਚ ਮਿਠਾਸ ਗਾਇਬ ਹੁੰਦੀ ਰਹੀ। ਗੱਲ ਗੱਲ ਤੇ ਕਾਟੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ