“ਇੱਕ ਸੱਚੀ ਘਟਨਾ,
ਮੈਂ ਉਦੋਂ ਪਿੰਡ ਤੋਂ ਸ਼ਹਿਰ ਨਵਾਂ ਨਵਾਂ ਆਇਆ ਸੀ ਮੈਨੂੰ ਕੁੱਝ ਅਜਿਹੇ ਦੋਸਤਾਂ ਦੀ ਭਾਲ ਸੀ ਜਿਨ੍ਹਾਂ ਦੇ ਵਿਚਾਰ ਥੋੜੇ ਬਹੁਤੇ ਮੇਰੇ ਨਾਲ ਮਿਲਦੇ ਹੋਣ ਕਿਉਂਕਿ ਸੌ ਪ੍ਰੀਤਸਤਿ ਤਾਂ ਕਿਸੇ ਨਾਲ ਵੀ ਨਹੀਂ ਮਿਲਦੇ ਭਾਵ ਕਿ ਮੁਸੀਬਤ ਵਿੱਚ ਫਸੇ ਕਿਸੇ ਇਨਸਾਨ ਲਈ ਸੇਵਾ ਭਾਵਨਾ ਰੱਖਦੇ ਹੋਣ ਅਤੇ ਨਸ਼ਿਆਂ ਤੋਂ ਪਰਹੇਜ਼ ਕਰਦੇ ਹੋਣ ਵਾਹਿਗੁਰੂ ਦੀ ਕ੍ਰਿਪਾ ਨਾਲ ਮੈਨੂੰ ਅਜਿਹੇ ਮਿੱਤਰ ਮਿਲ ਵੀ ਗਏ ਅਤੇ ਮੈਂ ਉਹਨਾਂ ਦੇ ਕਲੱਬ ਵਿੱਚ ਸ਼ਾਮਿਲ ਹੋ ਗਿਆ ਜਿਥੋਂ ਤੱਕ ਸੰਭਵ ਹੋ ਸਕਦਾ ਅਸੀਂ ਤਨ ਮਨ ਅਤੇ ਸਮਰੱਥਾ ਅਨੁਸਾਰ ਧਨ ਨਾਲ ਕਿਸੇ ਮੁਸੀਬਤ ਵਿੱਚ ਫ਼ਸੇ ਵਿਅਕਤੀ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਹੁਣ ਮੈਂ ਜਿਸ ਘਟਨਾ ਬਾਰੇ ਇਸ ਲੇਖ ਵਿੱਚ ਲਿਖ ਰਿਹਾ ਹਾਂ ਉਹ ਬਿਲਕੁੱਲ ਸੱਚ ਦੇ ਅਧਾਰਿਤ ਹੈ।
ਸ਼ਹਿਰਾਂ ਵਿੱਚ ਲੋਕ ਆਪਣੇ ਕੰਮਾਂ ਕਾਰਾ ਵਿੱਚ ਇੰਨੇ ਰੁੱਝੇ ਹੁੰਦੇ ਹਨ ਗਵਾਂਢ ਵਿੱਚ ਕੀ ਹੋ ਰਿਹਾ ਹੈ ਇਸ ਬਾਰੇ ਕੁੱਝ ਪਤਾ ਨਹੀਂ ਹੁੰਦਾ ਕਈਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਆਪਣੇ ਗੁਆਂਢ ਵਿੱਚ ਕੋਣ ਰਹਿ ਰਿਹਾ ਹੈ ! ਅਜਿਹਾ ਹੀ ਇੱਕ ਕੇਸ ਸਾਡੇ ਕੋਲ ਆਇਆ ਬਜ਼ਾਰ ਵਿੱਚ ਦੁਕਾਨਾਂ ਦੇ ਪਿੱਛੇ ਇੱਕ ਖੰਡਰ ਬਣੇ ਮਕਾਨ ਨੇੜੇ ਕੁੱਝ ਬੱਚੇ ਕ੍ਰਿਕਟ ਖੇਡ ਰਹੇ ਸੀ ਉਨ੍ਹਾਂ ਕੋਲੋਂ ਬਾਲ ਅਚਾਨਕ ਉਸ ਖੰਡਰ ਬਣੇ ਮਕਾਨ ਅੰਦਰ ਚਲੀ ਗਈ ਜਦੋਂ ਉਹ ਬਾਲ ਲੱਭਣ ਲਈ ਮਕਾਨ ਅੰਦਰ ਗਏ ਤਾਂ ਚੀਕਾਂ ਮਾਰਦੇ ਬਹਾਰ ਵੱਲ ਨੂੰ ਭੱਜੇ ਅਤੇ ਰੌਲਾ ਪਾਉਣ ਲੱਗੇ ਕਿ ਅੰਦਰ ਕੋਈ ਭੂਤ ਹੈ ਕਿਸੇ ਸਿਆਣੇ ਬੰਦੇ ਨੇ ਹੌਸਲਾ ਜਿਹਾ ਕਰ ਜਾਕੇ ਵੇਖਿਆ ਕਿ ਇੱਕ ਡਰਾਵਣੀ ਜਿਹੀ ਸ਼ਕਲ ਦਾ ਬਜ਼ੁਰਗ ਜਿਸ ਦੇ ਸਿਰ ਦੇ ਵਾਲ ਅਤੇ ਦਾੜੀ ਬਹੁਤ ਵਧੇ ਹੋਏ ਸਨ ਇੱਕ ਫਟੀ ਹੋਈ ਰਜਾਈ ਲੈ ਮੰਜੇ ਤੇ ਕੰਧ ਨਾਲ ਢੂ ਲਾਈ ਬੈਠਾ ਸੀ ਉਹ ਵਿਅਕਤੀ ਉਸ ਨੂੰ ਦੇਖ ਬਾਹਰ ਆ ਗਿਆ ਪਰ ਉਸਨੇ ਕਿਸੇ ਤਰ੍ਹਾਂ ਇਹ ਗੱਲ ਸਾਡੇ ਕੋਲ ਪਹੁੰਚਦੀ ਕਰ ਦਿੱਤੀ ਜਦੋਂ ਅਸੀ ਜਾ ਕੇ ਵੇਖਿਆ ਤਾਂ ਉਸ ਬਜ਼ੁਰਗ ਦੀ ਹਾਲਤ ਬਹੁਤ ਖਰਾਬ ਸੀ ਉਸ ਦਾ ਮਲ ਮੂਤਰ ਸਭ ਬਿਸਤਰੇ ਵਿੱਚ ਹੀ ਸੀ ਸਿਰ ਅਤੇ ਦਾੜੀ ਵਿਚ ਬਹੁਤ ਸਾਰੀਆਂ ਜੂਆਂ ਨੇ ਵਾਸ ਕੀਤਾ ਹੋਇਆ ਸੀ ਸਰੀਰ ਦੇ ਤੇ ਜਖਮਾਂ ਨਾਲ ਟਾਕੀਆਂ ਬਣੀਆਂ ਹੋਈਆਂ ਸਨ ਉਸ ਕੋਲ ਅੱਧਾ ਪੈਕਟ ਖ਼ਰਾਬ ਹੋਏ ਰਸ ਅਤੇ ਖਾਲੀ ਜੱਗ ਗਲਾਸ ਤੋਂ ਬਿਨਾਂ ਉਸ ਨੇ ਇੱਕ ਘਸਮੇਲੀ ਜਿਹੀ ਲੀਰ ਵਿੱਚ ਲਪੇਟੇ ਦਸ- ਦਸ ਦੇ ਦੋ ਨੋਟ ਆਪਣੀ ਮੁੱਠੀ ਵਿੱਚ ਘੁੱਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ