ਇਹ ਕਹਾਣੀ ਹਰ ਉਸ ਸ਼ਖਸ ਨੂੰ ਸਮਰਪਿਤ ਹੈ ਜਿਸਨੂੰ ਜ਼ਿੰਦਗੀ ਵਿਚ ਇਕ ਵਾਰ ਇਲਾਹੀ ਮੁਹੱਬਤ ਜ਼ਰੂਰ ਹੋਈ, ਪਰ ਉਹ ਕਿਸੇ ਨਾ ਕਿਸੇ ਵਜ੍ਹਾ ਕਾਰਨ ਅਧੂਰੀ ਹੀ ਰਹਿ ਗਈ,ਇਹ ਕਹਾਣੀ ਤੁਹਾਡੀ ਹੀ
ਜਿੰਦਗੀ ਦਾ ਕੁਝ ਹਿੱਸਾ ਹੈ,ਇਸ ਤੁਹਾਡੀਆਂ ਹੀ ਆਪਣੀਆਂ ਕੁਝ ਗੱਲਾਂ ਨੇ…ਜੋ ਮੁਹੱਬਤ ਵਿਚ ਸਭ ਦੀਆਂ ਹੀ ਸਾਂਝੀਆਂ ਹੁੰਦੀਆਂ ਨੇ
ਇੱਕ ਸ਼ਾਇਰ
ਇਸ ਕਹਾਣੀ ਵਿਚ ਇੱਕ ਕੁੜੀ ਕਹਾਣੀ ਵਿਚ ਕੁੜੀ ਦੁਬਾਰਾ ਭੇਟ ਕੀਤੀ ਡਾਇਰੀ ਦੇ ਕੁਝ ਪੰਨਿਆਂ ਦਾ ਸਾਰ ਸਮਝ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਕਹਾਣੀ ਪੜ੍ਹੀ ਹੋਣੀ, ਇੱਕ ਕੁੜੀ ਜੇ ਨਹੀਂ ਪੜੀ ਤਾਂ ਪਹਿਲਾਂ ਉਸਨੂੰ ਪੜ੍ਹੋ, ਨਹੀਂ ਥੱਲੇ ਨੰਬਰ ਹੈ, ਮੈਸਜ਼ ਕਰ ਲਵੋ, ਇੱਕ ਕੁੜੀ ਕਹਾਣੀ ਦਾ ਅੱਧਾ ਹਿੱਸਾ ਇਹ ਹੈ, ਕਹਾਣੀ ਸ਼ੁਰੂ ਹੁੰਦੀ ਹੈ….
ਨਵਾਂ ਚੰਨ ਉੱਗਿਆ ਈ ਬਨੇਰੇ ਤੇ
ਅਸਾਂ ਇੱਕ ਗੱਲ ਦੱਸਣੀ…ਜੋ ਢੁੱਕਦੀ ਆ ਤੇਰੇ ਤੇ
ਸੁਖ ਦਾ ਵਿਆਹ ਹੋ ਗਿਆ, ਉਸਦੀ ਘਰਵਾਲੀ ਦਾ ਨਾਮ ਵੀ ਸੁਖਦੀਪ ਹੈ, ਵਿਆਹ ਨੂੰ ਹੋਇਆ ਤਕਰੀਬਨ ਛੇ ਮਹੀਨੇ ਬੀਤ ਗਏ,ਸੁਖ ਦੀ ਇੱਕ ਲਾਗੇ ਹੀ ਸ਼ਹਿਰ ਆਪਣੀ ਦੁਕਾਨ ਹੈ, ਜੋ ਵਿਆਹ ਤੋਂ ਬਾਅਦ ਹੀ ਸ਼ੁਰੂ ਕੀਤੀ ਹੈ, ਉਹ ਸਵੇਰੇ ਜਲਦੀ ਹੀ ਦੁਕਾਨ ਤੇ ਚਲਾ ਜਾਂਦਾ ਹੈ,ਤੇ ਸ਼ਾਮ ਨੂੰ ਛੇ ਜਾਂ ਸਾਢੇ ਛੇ ਘਰ ਵਾਪਿਸ ਪਰਤਦਾ ਹੈ, ਇੱਕ ਦਿਨ ਸੁਖ ਦੀ ਮੰਮੀ ਤੇ ਸੁਖਦੀਪ ਘਰ ਦੀ ਸਫ਼ਾਈ ਕਰ ਰਹੇ ਹੁੰਦੇ ਨੇ, ਸੁਖਦੀਪ ਦੇ ਹੱਥ ਉਹ ਡਾਇਰੀ ਲੱਗਦੀ ਹੈ,ਜੋ ਅਲਫ਼ਨੂਰ ਨੇ ਸੁਖ ਨੂੰ ਦਿੱਤੀ ਸੀ, ਉਹ ਉਸਨੂੰ ਖੋਲਦੀ ਹੈ ਤੇ ਵੇਖ ਕਿ ਹੈਰਾਨ ਹੁੰਦੀ ਹੈ ਕਿ ਕਿਤੇ ਵੀ ਕਿਸੇ ਦਾ ਨਾਮ ਨਹੀਂ ਲਿਖਿਆ ਹੁੰਦਾ, ਉਹ ਉਸਨੂੰ ਪੜਨ ਲਈ ਇੱਕ ਪਾਸੇ ਰੱਖ ਲੈਂਦੀ ਹੈ,ਘਰ ਦਾ ਸਾਰਾ ਕੰਮ ਨਿਬੇੜ ਉਹ ਗਿਆਰਾਂ ਵਜੇ ਬਿਲਕੁਲ ਵੇਹਲੀ ਹੋ ਜਾਂਦੀ ਹੈ, ਤੇ ਮੰਮੀ ਨੂੰ ਚਾਹ ਕਰਕੇ ਦੇ ਕੇ ਆ ਕੇ ਆਪਣੇ ਕਮਰੇ ਵਿਚ ਬੈਠ ਉਹ ਡਾਇਰੀ ਖੋਲ ਕੇ ਪੜ੍ਹਨੀ ਸ਼ੁਰੂ ਕਰਦੀ ਹੈ…
ਮੈਂ ਨਾਮ ਨਹੀਂ ਲਿਖਾਂਗੀ ਕਿਉਂਕਿ ਮੈਨੂੰ ਨਹੀਂ ਪਤਾ ਕਿ ਇਹ ਡਾਇਰੀ ਜਾਂ ਕਿਤਾਬ ਕਹਿ ਲੈ ਲਵੋ, ਸਿਰਫ਼ ਤੁਸੀਂ ਹੀ ਪੜੋਗੇ ਜਾਂ ਨਹੀਂ, ਕੋਈ ਹੋਰ ਵੀ ਪੜੇਗਾ, ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਜੋ ਜੋ ਇਸ ਵਿਚ ਲਿਖਿਆ ਉਹਨਾਂ ਨੂੰ ਮੈਂ ਕੀ ਕਿਹਾ ਕਿ ਇਹ ਕਵਿਤਾਵਾਂ ਨੇ , ਕੀ ਇਹ ਕਹਾਣੀਆਂ ਨੇ, ਜਾਂ ਜੋ ਵੀ ਕੁਝ ਵੀ ਹੁੰਦਾ ਹੈ, ਮੈਂ ਬਸ ਸਿਰਫ਼ ਲਿਖਣਾ ਜਾਂਣਦੀ ਹਾਂ, ਮੈਂ ਸਿਰਫ਼ ਆਪਣੀਆਂ ਅਧੂਰੀਆਂ ਗੱਲਾਂ ਇਸ ਰਾਹੀਂ ਪੂਰੀਆਂ ਕਰਨੀਆਂ ਨੇ ਹੋਰ ਕੁਝ ਨਹੀਂ, ਪਤਾ ਨਹੀਂ ਇਹ ਸਹੀ ਵੀ ਹੋਵੇਗਾ ਜਾਂ ਨਹੀਂ, ਕੱਲ੍ਹ ਮੇਰੇ ਦਿਮਾਗ ਚ ਖਿਆਲ ਆਇਆ, ਮੇਰੇ ਨਾਂ ਦੇ ਤਾਂ ਕਿੰਨੇ ਲੋਕ ਹੋਣਗੇ,ਮੰਨ ਲਾ ਜੇ ਇਹ ਡਾਇਰੀ ਕਿਸੇ ਹੋਰ ਦੇ ਹੱਥ ਲੱਗ ਗਈ ਫੇਰ, ਕਿਉਂ ਨਾ ਇੱਕ ਪੰਨੇ ਤੇ ਆਪਣੀ ਤਸਵੀਰ ਬਣਾ ਲਵਾਂ,ਮੇਰੀ ਸਹੇਲੀ ਮਨੂੰ ਬੜੀ ਹੀ ਸੋਹਣੀ ਬਣਾਉਂਦੀ ਆ, ਪਰ ਫੇਰ ਸੋਚਿਆ ਮੈਂ ਲਿਖ ਤਾਂ ਤੇਰੇ ਲਈ ਰਹੀਂ ਆਂ, ਲੋਕਾਂ ਲਈ ਥੋੜ੍ਹੀ, ਤੂੰ ਤੇ ਮੈਨੂੰ ਜਾਣਦਾਂ ਹੀ ਏ, ਤੂੰ ਤੇ ਵੇਖਿਆ ਵੀ ਹੈ, ਤੈਨੂੰ ਹੀ ਵਿਖਾਉਣ ਲਈ ਤਾਂ ਬਣਾਉਂਣੀ ਸੀ, ਚੱਲ ਛੱਡ ਗੱਲਾਂ ਨਹੀਂ ਮੁੱਕਦੀਆਂ ਇਨਸਾਨ ਮੁੱਕ ਜਾਂਦਾ ਏ,
ਸੁਣ… ਸੁਣ ਨਾ ਪੜ,ਪੜ…ਨਾ ਪੜ ਵੀ ਨਾ, ਗੌਰ ਕਰ
ਤੇਰੇ ਕੰਨ ਦੇ ਕੋਲ਼ ਘੁੰਮਦੀ ਹਵਾ, ਮੇਰੇ ਪਿੰਡ ਚੋਂ ਆਈ ਹੈ,ਪਰ ਅਫਸੋਸ ਤੈਨੂੰ ਨਹੀਂ ਪਤਾ, ਧਿਆਨ ਦੇ… ਗੱਲ ਪੁਰਾਣੀ ਹੈ, ਮੇਰੇ ਅੱਬੂ ਨੇ ਮੈਨੂੰ ਪੰਜਵੀਂ ਜਮਾਤ ਤੋਂ ਬਾਅਦ ਪੜਨੋਂ ਹਟਾ ਲਿਆ, ਕਿਉਂਕ ਮੇਰੇ ਪਿੰਡ ਸਕੂਲ ਹੀ ਪੰਜਵੀਂ ਤੀਕ ਸੀ,ਪਰ ਦੋ ਤਿੰਨ ਕੁੜੀਆਂ ਹੋਰ ਸਨ,ਉਹ ਵੀ ਹੱਟ ਗਈਆਂ, ਫੇਰ ਘਰਦਿਆਂ ਨੇ ਸੋਚਿਆ ਨਾਲਦਾ ਪਿੰਡ ਦੋ ਤਾਂ ਕਿਲੋਮੀਟਰ ਹੈ, ਕਿਉਂ ਨਾ ਕੁੜੀਆਂ ਨੂੰ ਪੜਨ ਲਗਾ ਦੇਈਏ, ਫੇਰ ਸਾਨੂੰ ਪੜਨੇ ਪਾ ਦਿੱਤਾ, ਮੈਂ ਛੇਵੀਂ ਜਮਾਤ ਵਿਚ ਪੂਰੇ ਸੂਰੇ ਨੰਬਰਾਂ ਤੇ ਪਾਸ ਹੋਈ, ਸੱਤਵੀਂ ਵਿਚ ਹੀ ਵਸ ਸਮਾਂ ਹੀ ਬਤੀਤ ਕੀਤਾ ਸਮਝ ਲਵੋ,ਪਰ ਅੱਠਵੀਂ ਵਿਚ ਆ ਕੇ ਵਧੀਆ ਨੰਬਰ ਆ ਗਏ, ਅਸੀਂ ਨੌਵੀਂ ਜਮਾਤ ਵਿਚ ਸਾਡੇ ਪਿੰਡ ਦੀਆਂ ਸਿਰਫ਼ ਦੋ ਕੁੜੀਆਂ ਰਹਿ ਗਈਆਂ, ਕਹਿੰਦੇ ਹੁੰਦੇ ਨੇ ਨਾ ਇੱਕ ਸਮਾਂ ਹੁੰਦਾ ਜਦੋਂ ਕੁਝ ਨਹੀਂ ਪਤਾ ਹੁੰਦਾ ਕਿਸੇ ਜਾ ਫ਼ਿਕਰ ਨਹੀਂ ਹੁੰਦਾ, ਬਸ ਹਰ ਪਲ਼ ਦਾ ਚਾਅ ਹੀ ਚਾਅ ਹੁੰਦਾ,ਬਸ ਨੋਵੀਂ ਜਮਾਤ ਦੇ ਅੱਧ ਵਿੱਚ ਆ ਕੇ ਪਤਾ ਲੱਗਾ ਕਿ ਪੜ੍ਹਾਈ ਦੀ ਦੁਨੀਆਂ ਦੇ ਨਾਲ ਨਾਲ ਇੱਕ ਹੋਰ ਦੁਨੀਆਂ ਵੀ ਹੈ, ਇਸ਼ਕੇ ਦੀ ਦੁਨੀਆਂ… ਅਕਸਰ ਮਹੀਨੇ ਵਿਚ ਇੱਕ ਨਾ ਅੱਧੇ ਮੁੰਡੇ ਨੇ ਜਮਾਤ ਦੇ ਬਾਹਿਰ ਇੱਕਲੀ ਨੂੰ ਦੋ ਮਿੰਟ ਰੁਕਣ ਲਈ ਕਹਿਣਾਂ,ਤੇ ਸ਼ੁਰੂ ਹੋ ਜਾਣਾਂ, ਮੈਂ ਤੈਨੂੰ ਪਿਆਰ ਕਰਦਾਂ ਹਾਂ, ਮੈਂ ਤੈਨੂੰ ਰੋਜ਼ ਲੁੱਕ ਲੁੱਕ ਕੇ ਵੇਖਦਾਂ ਹਾਂ,ਕੀ ਤੂੰ ਮੇਰੇ ਨਾਲ ਪਿਆਰ ਕਰੇਂਗੀ, ਮੈਂ ਸਹੇਲੀਆਂ ਕੋਲੋਂ ਸਿੱਖੀਆਂ ਤੱਤੀਆਂ ਤੱਤੀਆਂ ਗਾਲਾਂ ਦੇ ਭਜਾ ਦੇਣਾਂ ਤੇ ਮਾਸਟਰਾਂ ਨੂੰ ਦੱਸ ਦੇਣ ਦੀ ਧਮਕੀ ਦੇਣੀ, ਨੌਵੀਂ ਜਮਾਤ ਪੂਰੀ ਹੋ ਗਈ ਦਸਵੀਂ ਜਮਾਤ ਵੀ ਲੰਘ ਗਈ, ਗਿਆਰਵੀਂ ਜਮਾਤ ਦੀਆਂ ਜਮਾਤਾਂ ਅਜੇ ਸ਼ੁਰੂ ਹੀ ਹੋਈਆਂ ਸੀ, ਬਹੁਤ ਜਵਾਕ ਅਜੇ ਆਉਣ ਵੀ ਨਹੀਂ ਸੀ ਲੱਗੇ,
ਗਿਆਰਾਂ ਵੱਜੇ ਸਨ, ਸਾਰੇ ਪਾਸਿਓਂ ਬੱਦਲ ਚੜ ਆਇਆ, ਐਨੀਆਂ ਕਾਲੀਆਂ ਘਾਟਾਂ ਸਨ,ਕਿ ਕਲਾਸ ਦੇ ਦਰਵਾਜ਼ੇ ਬੰਦ ਕਰਕੇ , ਲਾਇਟ ਲਾ ਲਈ ਪਰ ਫੇਰ ਵੀ ਐਦਾਂ ਲੱਗ ਰਿਹਾ ਸੀ, ਜਿਵੇਂ ਲਾਇਟ ਚੱਲੀ ਗਈ ਹੋਵੇ ਤੇ ਹਨੇਰਾ ਹੀ ਹਨੇਰਾ ਹੋਵੇਂ, ਜਾਂ ਮੰਨ ਲਵੋ ਸੂਰਜ ਨਾ ਆਇਆ ਹੋਵੇ, ਉੱਪਰੋਂ ਉਹ ਮਾਸਟਰ ਅੱਜ ਆਇਆ ਵੀ ਨਹੀਂ ਸੀ,ਜਿਸਦੀ ਇਹ ਕਲਾਸ ਸੀ,ਸਾਰੀ ਕਲਾਸ ਆਪਣੇ ਆਪ ਵਿਚ ਮਸਤ ਹੋਈ ਪਈ ਸੀ,ਥੋੜੀ ਹੀ ਚਿਰ ਬਾਅਦ ਮੀਂਹ ਆਉਂਣਾ ਸੁਰੂ ਹੋ ਗਿਆ, ਲਗਪਗ ਡੇਢ਼ ਘੰਟਾ ਮੀਂਹ ਆਈ ਗਿਆ,ਠੰਢੀ ਠੰਢੀ ਹਵਾ ਚੱਲ ਰਹੀ ਸੀ,ਵਾਹਲਾ ਹੀ ਨਜ਼ਾਰਾ ਆ ਰਿਹਾ ਸੀ, ਬਸ ਪੁੱਛੋ ਨਾ, ਮੈਂ ਨਾ ਕਦੇ ਕਦੇ ਸੋਚਦੀ ਹੁੰਨੀ ਕਿ ਜੇ ਹਮੇਸ਼ਾ ਛਾਂ ਹੀ ਰਹੇ, ਅਸਮਾਨ ਵਿਚ ਥੋੜ੍ਹੇ ਥੋੜ੍ਹੇ ਬੱਦਲ਼ ਹੀ ਰਹਿਣ…ਹਾਏ… ਸੱਚੀਂ ਕਿੰਨਾ ਸੋਹਣਾ ਹੋਵੇਗਾ ਨਾ… ਮੈਂ ਸਾਰਾ ਦਿਨ ਫੇਰ ਫੁੱਲਾਂ ਵਾਂਗ ਖਿੜੀ ਖਿੜੀ ਰਹਾਂ,ਪਰ ਫੇਰ ਸੋਚਦੀਂ ਆਂ ਮੇਰੇ ਕਹਿਣ ਨਾਲ ਥੋੜ੍ਹਾ ਏਵੇਂ ਹੋ ਜਾਵੇਗਾ ਮੌਸਮ , ਫੇਰ ਖ਼ਿਆਲਾਂ ਵਿਚੋਂ ਨਿਕਲਦੀ ਆਂ , ਕਿਸੇ ਹੋਰ ਹੀ ਖਿੱਤੇ ਦੀ ਦੁਨੀਆਂ ਨੂੰ ਵੇਖਣ ਲਈ , ਜਿੱਥੇ ਅਮਰੂਦਾਂ, ਆੜੂਆਂ,ਚੀਕੂਆਂ , ਅੰਗੂਰਾਂ ਦੇ ਅਨੰਤ ਬਾਗ਼ ਹੋਂਣ, ਜਿੱਥੇ ਸੇਬਾਂ ਦੀ ਖ਼ੇਤੀ ਹੁੰਦੀ ਹੋਵੇ,ਕਿੰਨੀ ਸੋਹਣੀ ਦੁਨੀਆਂ ਹੈ ਨਾ ਉਹ… ਕਾਸ਼ ਮੈਂ ਵੀ ਜਾ ਸਕਦੀ ਹੁੰਦੀਂ… ਨਾਲ਼ ਬੈਠੀਂ ਸਹੇਲੀ ਨੇ , ਅੱਖਾਂ ਮੁਹਰੇ ਹੱਥ ਕਰ , ਇੱਕ ਅੰਗੂਠੇ ਤੇ ਉਂਗਲ ਨਾ ਚੁਟਕੀ ਵਜਾਈ ਤੇ ਕਿਹਾ ਉਹ ਸ਼ਾਇਰ ਸਹਿਬਾ ਕਿਹੜੇ ਰਾਜਕੁਮਾਰ ਦੇ ਖਿਆਲਾਂ ਵਿਚ ਖੋਈ ਪਈ ਆਂ, ਉਹ ਕਿਸੇ ਦੇ ਨਹੀਂ,ਪਰ ਏਵੇਂ ਸੋਚ ਰਹੀਂ ਸੀ, ਕਿੰਨਾਂ ਸਕੂਨ ਮਿਲਦਾ ਨਾ, ਜਦੋਂ ਪਾਣੀ ਵਰਸਦਾ ਵੇਖਦੇ ਆਂ, ਕਿੰਨੀਂ ਸੋਹਣੀ ਕਰਾਮਾਤ ਹੈ ਨਾ, ਹਾਂ ਇਹ ਤਾਂ ਹੈ,ਓਹ ਵੇਖ ਪ੍ਰਿੰਸੀਪਲ ਆਉਂਦਾ,ਆਜਾ ਕਲਾਸ ਵਿੱਚ ਅੰਦਰ ਜਾ ਬੈਠਦੇ ਆਂ…
ਅੱਜ ਪੰਜਾਬੀ ਵਾਲ਼ੀ ਮੈਡਮ ਨੇ ਸੂਟ ਕਿੰਨਾ ਸੋਹਣਾ ਪਾਇਆ ਹਨਾਂ,…ਹਾਂ , ਮੇਰਾ ਵੀ ਜੀ ਕਰਦਾ, ਪਰ ਅੰਮੀ ਨੇ ਕਹਿਣਾ ਅਜੇ ਪੰਦਰਾਂ ਦਿਨ ਪਹਿਲਾਂ ਤਾਂ ਨਵਾਂ ਲੈ ਕੇ ਦਿੱਤਾ, ਚੱਲ ਕੋਈ ਨਾ ਮੇਰੇ ਕੋਲ ਹੈਗਾ,ਜੇ ਕਿਤੇ ਜਾਣਾ ਹੋਇਆ ਮੇਰਾ ਪਾ ਜਾਵੀਂ, ਨਹੀਂ ਉਹ ਗੱਲ ਨਹੀਂ ਆ ਮਨੂੰ, ਹੋਰ ਕੀ ਆ,ਕੁਝ ਨਹੀਂ ਚੱਲ ਛੱਡ, ਮੈਨੂੰ ਇਤਿਹਾਸ ਦੀ ਕਾਪੀ ਦੇ ਦੇਵੀਂ,ਮੇਰਾ ਤਾਂ ਕੰਮ ਵੀ ਲਿਖਣਾ ਪਿਆ ਅਜੇ , ਉਹ ਸੱਚ ਮੈਂ ਤੇ ਆਪ ਨਹੀਂ ਲਿਖਿਆ, ਫੇਰ ਐਵੇਂ ਮਨੂੰ ਤੂੰ ਘਰ ਜਾਕੇ, ਕੱਪੜੇ ਬਦਲ ਸਾਡੇ ਘਰ ਆ ਜਾਈਂ, ਆਪਾਂ ਚੁਬਾਰੇ ਵਿਚ ਬੈਠ ਦੋਵੇਂ ਇੱਕਠੀਆਂ ਹੀ ਕਰ ਲਵਾਂ ਗੇ , ਨਹੀਂ ਤੈਨੂੰ ਪਤਾ ਹੀ ਆ, ਇੱਕਲੀ ਨੂੰ ਤਾਂ ਮੈਨੂੰ ਨੀਂਦ ਆਉਣ ਲੱਗ ਜਾਣੀਂ ਆ
ਸੁਖ ਦੀ ਮਾਂ : ਪੁੱਤ ਸੁਖਦੀਪ ਸੌਂ ਗਈ
ਸੁਖਦੀਪ : ਨਹੀਂ ਮੰਮੀ ਜਾਗਦੀ ਹੀ ਆਂ
ਮਾਂ : ਪੁੱਤ ਸਿਲਾਈਆਂ ਹੀ ਫੜਾ ਜਾ ਮੈਨੂੰ, ਮੈਂ ਸਵੈਟਰ ਬੁਣ ਲਵਾਂ,ਨੀਂਦ ਤੇ ਆ… ਨਹੀਂ ਰਹੀ
ਸੁਖਦੀਪ : ਹਾਂਜੀ ਮੰਮੀ ਜੀ ਫੜਾ ਜਾਣੀਂ ਆ ( ਸੁਖਦੀਪ ਡਾਇਰੀ ਨੂੰ ਬੈੱਡ ਤੇ ਮੁਧੀ ਮਾਰ , ਮੰਮੀ ਨੂੰ ਸਲਾਈਆਂ ਫੜਾਉਣ ਚਲੀ ਗਈ )
ਮਾਂ : ਕੀ ਕਰਦੀ ਸੀ ਪੁੱਤ
ਸੁਖਦੀਪ : ਕੁਝ ਨਹੀਂ ਮੰਮੀ ਇੱਕ ਕਿਤਾਬ ਮਿਲ਼ੀ ਸੀ,ਉਹ ਪੜ ਰਹੀ ਸੀ
ਮਾਂ : ਸੱਚ ਇੱਕ ਗੱਲ ਹੋਰ ਤੈਨੂੰ ਸੁਖ ਨੇ ਤਾਂ ਦੱਸੀਂ ਨੀਂ ਹੋਣੀਂ,ਸੁਖ ਵਿਆਹ ਤੋਂ ਪਹਿਲਾਂ ਸਾਰਾ ਦਿਨ ਹੀ ਲਿਖੀ ਜਾਂਦਾ ਹੁੰਦਾ ਸੀ, ਜਦੋਂ ਵੀ ਉਹਨੂੰ ਸਮਾਂ ਲੱਗਦਾ ਸੀ,ਇਹ ਵੀ ਉਹਨੇ ਹੀ ਲਿਖੀ ਹੋਊ
ਸੁਖਦੀਪ : ਪਤਾ ਨਹੀਂ ਮੰਮੀ, ਪਰ ਨਾਮ ਨਹੀਂ ਲਿਖਿਆ
ਮਾਂ : ਜਾ ਪੁੱਤ ਪੜ ਲਾ ਤੂੰ… ( ਸੁਖਦੀਪ ਕਮਰੇ ਵਿਚ ਆ ਗਈ
)
ਅਗਲਾ ਵਰਕਾ ਥੱਲਿਆ, ਵੇਖਿਆ ਕੁਝ ਵਰਕੇ ਬਿਲਕੁਲ ਨਾ ਪੜਨ ਯੋਗ ਹਾਲਤ ਵਿੱਚ ਨਹੀ ਸੀ, ਸੁਖਦੀਪ ਨੇ ਪੰਜ ਛੇ ਵਰਕੇ ਪਲ਼ਟਾ ਪੜਨਾ ਸ਼ੁਰੂ ਕਰ ਦਿੱਤਾ।
ਸਾਵਣ ਮਹੀਨਾ ਹੁੰਦਾ ਹੀ ਬਰਸਾਤਾਂ ਦਾ ਏ, ਕੱਲ੍ਹ ਮੀਂਹ ਪੈ ਕੇ ਹਟਿਆ ਸੀ,ਤੇ ਅੱਜ ਵੀ ਭੂਰ ਜਿਹੀ ਆ ਕੇ ਹਟੀ ਸੀ, ਅਜੇ ਅੱਧੀ ਛੁੱਟੀ ਹੋਈ ਸੀ, ਮੈਂ ਕਲਾਸ ਵਿਚੋਂ ਬਾਹਿਰ ਨਿਕਲੀ, ਸਾਹਮਣੇ ਇੱਕ ਮਹਿੰਦੀ ਦੇ ਬੂਟੇ ਕੋਲ਼ ਮੁੰਡਾ ਖੜਾ ਸੀ, ਉਸਦੇ ਇੱਕ ਦੋਸਤ ਨੇ ਉਸ ਉੱਪਰ ਤੇ ਉਸਦੇ ਦੋਸਤ ਉੱਪਰ ਪੱਤਿਆਂ ਉਪਰਲਾ ਪਾਣੀ ਬੂਟੇ ਨੂੰ ਹਲਾ ਉਹਨਾਂ ਉੱਤੇ ਝਾੜ ਦਿੱਤਾ, ਉਸਨੇ ਜਦੋਂ ਕੱਪੜੇ ਝਾੜਦੇ ਨੇ, ਸਾਡੇ ਵੱਲ਼ ਨੂੰ ਮੂੰਹ ਕੀਤਾ, ਤਾਂ ਮੇਰੀਆਂ ਅੱਖਾਂ ਉਥੇ ਹੀ ਖੜ ਗਈਆਂ,ਸਾਰੇ ਪਾਸੇ ਆਸੇ ਦੀ ਹਵਾ ਰੁੱਕ ਗਈ, ਕੋਈ ਕਰਾਮਾਤ ਹੁੰਦੀ ਲੱਗੀ, ਕਿੰਨਾ ਚਿਰ ਹੀ ਉਹਦੇ ਵੱਲ ਵੇਖਦੀ ਰਹੀਂ, ਐਦਾਂ ਲੱਗਿਆ ਜਿਵੇਂ ਯੂਸੁਫ਼ ਦਾ ਭਰਾ ਹੋਵੇ,ਐਨਾ ਸੋਹਣਾ ਮੁੰਡਾ ਮੈਂ ਪਹਿਲੀ ਵਾਰ ਵੇਖਿਆ ਸੀ, ਨਿੱਕੀਆਂ ਨਿੱਕੀਆਂ ਅੱਖਾਂ,ਹਲਕੀ ਜਿਹੀ ਮੁੱਛ,ਪੰਜ ਫੁੱਟ ਦਸ ਇੰਚ ਕੱਦ,ਨਾ ਮੋਟਾ ਨਾ ਪਤਲਾ,ਆਮ ਨਾਲੋਂ ਥੋੜ੍ਹੇ ਲੰਮੇ ਵਾਲ, ਮੈਂ ਮਨੂੰ ਨੂੰ ਕਿਹਾ,ਓਹ ਵੇਖ ਕਿੰਨਾ ਸੋਹਣਾ ਮੁੰਡਾ ਹੈ,ਉਹ ਮੇਰੇ ਮੂੰਹ ਵੱਲ ਵੇਖੀ, ਕਹਿੰਦੀ ਉਹ ਸ਼ਾਇਰ ਸਾਬ,ਅਗਲਾ ਨਾਲਦੇ ਪਿੰਡ ਦੇ ਸਰਦਾਰਾਂ ਦਾ ਇੱਕਲੌਤਾ ਮੁੰਡਾ ਆ, ਮੈਂ ਕਿਹਾ ਫੇਰ ਕੀ ਹੁੰਦਾ ਜੇ ਇੱਕਲੌਤਾ ਆ, ਮੈਂ ਵੀ ਤਾਂ ਇੱਕਲੌਤੀ ਹੀ ਆਂ, ਉਹ ਕੁੜੀਏ , ਪਤਾ ਵੀ ਆ ਕੀ ਕਹੀ ਜਾਣੀ ਆ, ਮੈਂ ਸਾਰੀ ਅੱਧੀ ਛੁੱਟੀ ਉਹਨੂੰ ਵੇਖਦੀ ਨੇ ਕੱਢ ਦਿੱਤੀ,ਕਲਾਸ ਵਿੱਚ ਵੀ ਬੈਠੀ ਉਹਦੇ ਬਾਰੇ ਹੀ ਸੋਚਦੀ ਰਹੀ, ਲੱਗਦਾ ਸੀ ਜਿਵੇਂ ਮੈਂ ਸਾਰੇ ਸਕੂਲ ਵਿੱਚੋਂ ਅਵੱਲ ਆ ਗਈ ਹੋਵਾਂ,ਪਤਾ ਨਹੀਂ ਮਨ ਐਨਾ ਖੁਸ਼ ਸੀ ਕਿ ਦੱਸ ਵੀ ਨਹੀਂ ਸੀ ਹੋ ਰਿਹਾ,ਬਸ ਚਾਅ ਜਿਹਾ ਚੜ ਰਿਹਾ ਸੀ, ਵੇਖ ਵੇਖ ਕੇ, ਸਾਰੀ ਛੁੱਟੀ ਵੀ ਜਿੰਨਾਂ ਚਿਰ ਉਹਦੇ ਪਿੰਡ ਵਾਲ਼ਾ ਰਾਹ ਨਾ ਆਇਆ, ਮੈਂ ਉਹਦੇ ਮਗਰ ਹੌਲ਼ੀ ਹੌਲ਼ੀ ਸਾਈਕਲ ਲੈ ਕੇ ਜਾਂਦੀ ਰਹੀ,
ਘਰ ਪਹੁੰਚੀ ਤਾਂ ਅੰਮੀ ਕਹੇ , ਪੁੱਤ ਕੀ ਗੱਲ ਆ ਅੱਜ ਐਨੀ ਖੁਸ਼ ਆ, ਨਹੀਂ ਮਾਂ ਕੁਝ ਨਹੀਂ ਬਸ ਉਂਝ ਹੀ,ਠੀਕ ਹੈ ਪੁੱਤ, ਮੈਂ ਰੋਟੀ ਖਾ ਚੁਬਾਰੇ ਵਿਚ ਚਲੀ ਗਈ, ਅੰਮੀਂ ਨੂੰ ਕਹਿ ਦਿੱਤਾ ਕਿ ਸਕੂਲ ਦਾ ਕੰਮ ਕਰਦੀ ਆ, ਪਰ ਉੱਪਰ ਜਾ ਕਿੰਨਾ ਚਿਰ ਕੱਚੀ ਪੈਨਸਿਲ ਨਾਲ ਉਹਦੀ ਸ਼ਕਲ ਬਣਾ ਬਣਾ ਕੇ ਵੇਖਦੀ ਰਹੀ, ਸਾਰੀ ਰਾਤ ਨੀਂਦ ਨਾ ਆਈ,ਪਤਾ ਨਹੀਂ ਕੀ ਕੀ ਸੋਚਦੀ ਰਹੀ, ਦੂਸਰੇ ਦਿਨ ਸਕੂਲ ਜਾਣ ਦਾ ਬੜਾ ਹੀ ਚਾਅ ਸੀ,ਬਸ ਫੇਰ ਹਰਰੋਜ਼ ਉਹੀ ਹਾਲ, ਹਰਰੋਜ਼ ਉਸ ਨੂੰ ਲੁੱਕ ਲੁੱਕ ਕੇ ਵੇਖਣਾ, ਇੱਕ ਦਿਨ ਉਸਨੂੰ ਪਤਾ ਲੱਗ ਗਿਆ ਕਿ ਮੈਂ ਉਹਦੇ ਵੱਲ ਵੇਖ ਰਹੀ ਆ,ਉਹ ਵੀ ਮੇਰੇ ਵੇਖਣ ਲੱਗਾ, ਕਿੰਨਾ ਚਿਰ ਉਹ ਮੇਰੇ ਵੱਲ ਬਿਨਾਂ ਅੱਖ ਟਪਕਾਏ ਵੇਖਦਾ ਰਿਹਾ ਤੇ ਮੈਂ ਵੀ ਵੇਖਦੀ ਰਹੀ, ਹੁਣ ਅੱਗੋਂ ਉਹ ਵੀ ਵੇਖਣ ਲੱਗਾ ਸੀ, ਕਰਦੇ ਕਰਾਉਂਦੇ ਤਿੰਨ ਮਹੀਨੇ ਲੰਘ ਗਏ, ਅੱਜ ਆਖ਼ਰੀ ਦਿਨ ਸੀ ਇਸ ਤੋਂ ਬਾਅਦ ਮਹੀਨੇ ਦੀਆਂ ਛੁੱਟੀਆਂ ਮਿਲ਼ ਜਾਣੀਆਂ ਸੀ, ਮੈਂ ਮਨੂੰ ਨੂੰ ਕਿਹਾ ਕਿ ਮੈਂ ਉਸ ਮੁੰਡੇ ਨੂੰ ਬੁਲਾਉਣਾ ਆ,ਚਾਹੇ ਕੁਝ ਵੀ ਹੋ ਜਾਏ, ਮਨੂੰ ਮੈਂ ਤਾਂ ਤੇਰੇ ਨਾਲ ਜਾਂਦੀ ਨਹੀਂ,ਜੇ ਕਿਸੇ ਨੇ ਵੇਖ ਲਿਆ ਫੇਰ ਅੱਬੂ ਨੂੰ ਦੱਸ ਦਿੱਤਾ,ਬਸ ਫੇਰ ਤੈਨੂੰ ਪਤਾ ਹੀ ਆ, ਨਹੀਂ ਕੋਈ ਨਹੀਂ ਵੇਖਦਾ,
ਮਨੂੰ : ਤੈਨੂੰ ਪਤਾ ਉਸਦਾ ਨਾਂ ਕੀ ਆ
ਮੈਂ : ਹਾਂ ਪਤਾ… ਸੁਖਦੀਪ ਆ
ਮਨੂੰ : ਤੂੰ ਕਿਥੋਂ ਪਤਾ ਕੀਤਾ,
ਮੈਂ : ਉਸਦੀ ਕਲਾਸ ਦੀ ਕੁੜੀ ਤੋਂ,ਜੋ ਆਪਣੇ ਪਿੰਡ ਵਿੱਚੋਂ ਦੀ ਲੰਘ ਦੀ ਹੁੰਦੀ ਆ,
ਮਨੂੰ : ਹਾਏ ਜੇ ਉਹਨੇ ਕਿਸੇ ਨੂੰ ਦੱਸ ਦਿੱਤਾ ਫੇਰ
ਮੈਂ : ਮਨੂੰ ਤੂੰ ਐਵੇਂ ਕਿਉਂ ਬੋਲੀਂ ਜਾਣੀਂ ਆ, ਚੁੱਪ ਕਰਜਾ, ਵੇਖੀ ਜਾਊ ਜੋ ਹੋਊ…
ਮੈਂ ਸਿੱਧਾ ਉਹਦੀ ਕਲਾਸ ਵੱਲ ਤੁਰ ਪਈ ਨਾਲ ਹੀ ਮਨੂੰ ਸੀ,ਡਰ ਤਾਂ ਮੈਨੂੰ ਵੀ ਲੱਗ ਰਿਹਾ ਸੀ,ਪਰ ਫੇਰ ਵੀ ਉਹਦੇ ਕੋਲ ਜਾ ਖੜ ਗਈ, ਮਨੂੰ ਮੇਰੇ ਮਗਰ ਖੜੀ,ਮੇਰੀ ਬਾਂਹ ਖਿੱਚ ਰਹੀ ਸੀ, ਨਹੀਂ ਆਜਾ ਚੱਲਦੇ ਆਂ,
ਮੈਂ : ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ
ਉਹ : ਹਾਂ ਜੀ ਦੱਸੋ
ਮੈਂ ( ਮੇਰੇ ਤੋਂ ਹੋਰ ਤਾਂ ਕੁੱਝ ਕਹਿ ਨਹੀਂ ਹੋਇਆ ) ਪੰਜਾਬੀ ਵਾਲੇ ਮੈਡਮ ਵੇਖੇ ਨੇ,
ਉਹ : ਨਹੀਂ ਸੀ, ਪਰ ਤੁਸੀਂ ਐਨਾ ਡਰ ਕਿਉਂ ਰਹੇ ਓ
ਮੈਂ : ਬਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Beant
Next part plz
Lovely sidhu
next part da j koi link hai ta cmnt ch snd kr deyo yr
Lovely sidhu
kahani bht nc aa , waiting for a next part , kado kr rhe ho next part upload ?
Ajit singh
very nice …agla bhag send kroge ji khahni da
Aman deep Kaur
very nice story
ਸੁਖਦੀਪ ਸਿੰਘ ਰਾਏਪੁਰ
🤭ਅੱਜ ਹੀ ਕਰ ਦੇਨੇਂ ਆ, ਖੁਸ਼…
kaur sukh
kine din di wait krdye pye aa
kaur sukh
krdo next upload please
Sarbjeet Singh
bai ji karoo upload..
kaur sukh
jo mrji ho jave lekin aa story please complete kroo..
jldi
amrik Sroye
second part kdo
ਸੁਖਦੀਪ ਸਿੰਘ ਰਾਏਪੁਰ
Sunday,aaa javega next part
Deep
nice g
lachhmi
very nice story. I’m eagerly waiting for its next part. plz provide its next part apas.
Amardeep Sangar
bahut sohni story aw ji
javeerkaur
Tusi next part likho jida lay likhi a story oo jura pad na gay
Kp bajwa
Main tuhadiya sariya stories read krda es da nxt part kd awega
Deepraman kaur
heart touching story
ਸੁਖਦੀਪ ਸਿੰਘ ਰਾਏਪੁਰ
ਜਿਹਦੇ ਲਈ ਕਹਾਣੀ ਲਿਖੀਏ,ਉਹ ਕਹਾਣੀ ਨਾ ਪੜੇ… ਫੇਰ ਤੁਸੀਂ ਲਿਖੋਗੇ ਕਿ ਨਹੀਂ …
ਨਹੀਂ ਨਾ
( ਫੇਰ ਮੈਂ ਤੇ ਸਿਰਫ਼ ਨਾਮ ਹੀ ਬਦਲਿਆ )
ਇਸ ਕਹਾਣੀ ਦਾ ਅਗਲਾ ਭਾਗ ਤਦ ਹੀ ਰਿਲੀਜ਼ ਕਰਨਾ,ਜਦ ਉਹ ਕਹਿਣਗੇ, ਨਹੀਂ ਤੇ ਨਹੀਂ ਕਰਨਾ….🤲
nish
nxt part pls jldi upload kro nd tuc nm kto chng kita eh story da usda e nxt part …