ਇੱਕ ਸੋ ਉਨੰਜਾ ਮਾਡਲ ਟਾਊਨ
“149 ਮਾਡਲ ਟਾਊਨਂ ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ ਕਰਦੀ ਸੀ ਜਦੋ ਵੀ ਉਹ ਆਪਣੀ ਮਾਂ ਨੂੰ ਮਿਲਣ ਆਉਦੀ ਸੀ।
ਰਿਕਸੇ ਤੇ ਬੈਠਦੀ ਉਹ ਆਪਣੇ ਵਿਚਾਰਾਂ ਚ ਗੁਆਚ ਗਈ। ਪਹਿਲੋ ਪਹਿਲ ਜਦੋ ਵੀ ਉਹ ਘਰੇ ਕਬੀਲਦਾਰੀ ਵਿੱਚ ਪ੍ਰੇਸ਼ਾਨ ਹੁੰਦੀ ਜਾ ਕਿਸੇ ਗੱਲ ਨੁੰ ਲੈ ਕੇ ਕੋਈ ਤਕਰਾਰ ਹੋ ਜਾਂਦੀ ਤਾਂ ਉਹ ਝੱਟ ਹੀ ਮਾਂ ਕੋਲੇ ਆ ਜਾਂਦੀ ਦਿਲ ਦਾ ਗੁਭ ਗੁਭਾਟ ਕੱਢ ਕੇ ਸ਼ਾਮੀ ਤਰੋ ਤਾਜਾ ਹੋ ਕੇ ਆਪਣੇ ਘਰ ਪਰਤ ਜਾਂਦੀ। ਫਿਰ ਆਪਣੇ ਬਾਪ ਦੇ ਗੁਜਰਨ ਤੋ ਬਾਅਦ ਅਕਸਰ ਉਹ ਆਪਣੀ ਮਾਂ ਦੀ ਇੱਕਲਤਾ ਦੂਰ ਕਰਨ ਲਈ ਤੇ ਮਾਂ ਦਾ ਦਿਲ ਹੌਲਾ ਕਰਨ ਲਈ ਹਰ ਦਸੀ ਪੰਦਰੀ ਮਾਂ ਕੋਲੇ ਜਰੂਰ ਗੇੜਾ ਮਾਰਦੀ ਇਸ ਨਾਲ ਉਸਦੀ ਮਾਂ ਨੂੰ ਵੀ ਸਕੂਨ ਜਿਹਾ ਮਿਲਦਾ। ਮਾਂਵਾਂ ਧੀਆਂ ਖੂਬ ਗੱਲਾਂ ਕਰਦੀਆਂ ।ਭਰਾ ਤੇ ਭਾਬੀ ਕੌੜਦੇ ।ਉਹਨਾ ਨੂੰ ਲੱਗਦਾ ਕਿ ਇਹ ਉਹਨਾ ਦੀਆਂ ਹੀ ਚੁਗਲੀਆਂ ਕਰਦੀਆਂ ਹਨ। ਆਨੀ ਬਹਾਨੀ ਉਹ ਦੋਵੇ ਜੀ ਕਨਸੋਆ ਲੈਂਦੇ ਰਹਿੰਦੇ।ਮੋਬਾਇਲ ਤੇ ਤਾਂ ਉਹ ਨਿੱਤ ਹੀ ਕਾਫੀ ਕਾਫੀ ਚਿਰ ਲੱਗੀਆਂ ਰਹਿੰਦੀਆਂ। ਇੱਕੱਲੀ ਬੈਠੀ ਮਾਂ ਦਾ ਉਹ ਫੋਨ ਜਰੂਰ ਸੁਣਦੀ ਤੇ ਕਦੇ ਵੀ ਵਿਚਾਲੋਂ ਨਾ ਕੱਟਦੀ ਚਾਹੇ ਉਸ ਨੂੰ ਸਕੂਲੋ ਜਾ ਘਰੋ ਝਿੜਕਾਂ ਹੀ ਕਿਉ ਨਾ ਪੈਦੀਆਂ।
ਰਿਕਸ਼ੇ ਵਾਲਾ ਆਪਣੀ ਮਸਤੀ ਵਿੱਚ ਜਾ ਰਿਹਾ ਸੀ ਫਲਾਈ ਓਵਰ ਨੂੰ ਕਰਾਸ ਕਰਕੇ ਉਹ ਟੀ ਵੀ ਟਾਵਰ ਕੋਲ ਦੀ ਕਦੋਂ ਮੁੜ ਗਿਆ ਉਸ ਨੂੰ ਪਤਾ ਹੀ ਨਾ ਲੱਗਾ ।ਤੇ ਗੁਰੂਦਵਾਰੇ ਵਾਲੇ ਚੌਂਕ ਦੀਆਂ ਲਾਈਟਾ ਕੋਲ ਉਹ ਪਹੁੰਚ ਚੁਕਿਆ ਸੀ।ਉਸ ਨੂੰ ਨਾਲਦੀ ਲੰਘਦੇ ਕਿਸੇ ਵਹੀਕਲ ਜਾ ਆਦਮੀ ਬਾਰੇ ਕੋਈ ਪਤਾ ਨਹੀ ਸੀ ਲੱਗਿਆ। ਡੂੰਘੀ ਸੋਚ ਵਿੱਚ ਖੁੱਭਿਆ ਬੰਦਾ ਸੁੱਤੇ ਵਾਂਗ ਹੀ ਹੁੰਦਾ ਹੈ। ਪਤਾ ਨਹੀ ਉਸਨੂੰ ਰਿਕਸ਼ੇ ਤੇ ਬੈਠੀ ਨੂੰ ਕਿਸ ਕਿਸ ਨੇ ਦੇਖਿਆ ਹੋਵੇਗਾ। ਖਬਰੇ ਕੋਈ ਰਿਸਤੇਦਾਰ ਹੀ ਕੋਲ ਦੀ ਲੰਘ ਗਿਆ ਹੋਵੇ। ਤੇ ਗੁੱਸਾ ਹੀ ਕਰੇ ਕਿ ਮੇਰੇ ਵੱਲ ਵੇਖਿਆ ਨਹੀ ਮੈਨੂੰ ਬੁਲਾਇਆ ਹੀ ਨਹੀ।
ਉਹਨਾ ਮਾਵਾਂ ਧੀਆਂ ਦੀਆਂ ਗੱਲਾ ਤੇ ਫੋਨ ਤੇ ਇਹ ਚਾਰੇ ਭਰਾ ਇਤਰਾਜ ਕਰਨ ਲੱਗੇ। ਘਰਵਾਲੀ ਦੇ ਭੜਕਾਏ ਤੇ ਗੁੱਸੇ ਵਿੱਚ ਆਏ ਵੱਡੇ ਨੇ ਇੱਕ ਦਿਨ ਮਾਂ ਤੋ ਮੋਬਾਇਲ ਫੋਨ ਹੀ ਖੋਹ ਲਿਆ ਤੇ ਸਵਿੱਚ ਆਫ ਕਰ ਦਿੱਤਾ। ਭੈਣ ਨੂੰ ਆਪਣੇ ਘਰ ਆਉਣ ਤੋ ਵੀ ਰੋਕ ਦਿੱਤਾ।ਧੀ ਨਾਲ ਹੋਏ ਇਸ ਧੱਕੇ ਤੇ ਮਾਂ ਮਨ ਮਸੋਸ ਕੇ ਰਹਿ ਗਈ ਸੀ । ਭੈਣ ਦੀ ਅਰਜੋਈ ਤੇ ਕਿਤੇ ਵੀ ਸੁਣਵਾਈ ਨਾ ਹੋਈ ਤੇ ਵਿਚਾਲੜਾ ਵੀ ਵੱਡੇ ਦੀ ਬੋਲੀ ਬੋਲਣ ਲੱਗਾ। ਹੁਣ ਪੁੱਤਰਾਂ ਦੀ ਮੁਥਾਜੀ ਝੱਲਦੀ ਤੇ ਧੀ ਦਾ ਵਿਛੋੜਾ ਸਹਾਰਦੀ ਮਾਂ ਬਹੁਤ ਦੁਖੀ ਰਹਿੰਦੀ ।ਜਦੋ ਵੀ ਉਹ ਮਾਂ ਦੀ ਦੇਖ ਰੇਖ ਲਈ ਭਰਾਵਾਂ ਨੂੰ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ