ਓਹਨਾ ਵੇਲਿਆਂ ਦੀ ਗੱਲ ਏ ਜਦੋਂ ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਭੈਣ ਨੇ ਚਿੱਠੀ ਲਿਖ ਪੱਕੀ ਕੀਤੀ ਕੇ ਇਸ ਵੇਰ ਮੇਰੀ ਪਹਿਲੀ ਲੋਹੜੀ ਏ ਜਰੂਰ ਅੱਪੜਨਾ..!
ਉਸ ਦਿਨ ਕੋਚਿੰਗ ਸੈਂਟਰ ਥੋੜਾ ਪਹਿਲਾਂ ਬੰਦ ਕਰ ਸਿੱਧਾ ਅੱਡੇ ਤੇ ਅੱਪੜ ਗਿਆ..ਦਸ ਵਜੇ ਦੀ ਆਖਰੀ ਬੱਸ ਸੀ..ਸੁਵੇਰੇ ਸਵਖਤੇ ਹੀ ਓਥੇ ਅੱਪੜ ਜਾਣਾ ਸੀ..!
ਕੜਾਕੇ ਦੀ ਠੰਡ..ਨਿੱਕਾ ਜਿਹਾ ਬੱਸ ਸਟੈਂਡ..ਟਾਵੇਂ ਟਾਵੇਂ ਲੋਕ ਹੀ..ਹਾਲਾਂਕਿ ਦੂਰ ਇੱਕ ਢਾਬੇ ਤੇ ਬੈਠੇ ਕੁਝ ਲੋਕ ਸ਼ਰਾਬ ਪੀ ਰਹੇ ਸਨ..ਮੈਂ ਕੋਲ ਡੱਠੇ ਟੁੱਟੇ ਜਿਹੇ ਬੇਂਚ ਤੇ ਉੱਤੇ ਲਈ ਲੋਈ ਵਿਚ ਹੀ ਇਕੱਠਾ ਜਿਹਾ ਹੋ ਗਿਆ..!
ਅਚਾਨਕ ਪਿਛਲੇ ਪਾਸੇ ਗੁਸਲਖ਼ਾਨੇ ਕੋਲੋਂ ਅਵਾਜ ਆਈ..ਨੌਂ ਦਸ ਸਾਲਾਂ ਦੀ ਇੱਕ ਕੁੜੀ ਸੀ..ਸ਼ਾਇਦ ਕਦੇ ਦੀ ਓਥੇ ਲੁਕ ਕੇ ਬੈਠੀ ਹੋਈ ਮੈਨੂੰ ਵੇਖ ਬਾਹਰ ਨਿੱਕਲ ਆਈ..!
ਹੁਣ ਤੱਕ ਰੋ ਰੋ ਕੇ ਗੱਲਾਂ ਤੇ ਹੰਜੂ ਵੀ ਸੁੱਕ ਗਏ ਸਨ..ਆਉਂਦਿਆਂ ਹੀ ਮੇਰੇ ਨਾਲ ਲੱਗ ਗਈ..ਸੀਮਤ ਜਿਹੇ ਕੱਪੜਿਆਂ ਵਿਚ ਪੂਰੀ ਤਰਾਂ ਠਰੀ ਅਤੇ ਕੰਬਦੀ ਹੋਈ..ਅਖ਼ੇ “ਮੇਰੀ ਮੰਮੀ ਕਿਧਰੇ ਗਵਾਚ ਗਈ ਏ..ਮੈਨੂੰ ਡਰ ਲੱਗੀ ਜਾਂਦਾ..ਕਿੰਨੇ ਲੋਕ ਮੈਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਨੇ..ਪਰ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ