ਇਕੋ ਜਹੀ ਪੀੜ——–
ਵਾਅਦਾ ਤਾਂ 7 ਜਨਮਾਂ ਦਾ ਸਾਥ ਨਿਭਾਉਣ ਦਾ ਕੀਤਾ ਸੀ ਪਰ ਓਹ ਤਾਂ ਇਸੇ ਜਨਮ ਚ ਈ ਧੋਖਾ ਦੇ ਗਈ। ਗਿਣੇ ਚੁਣੇ ਦਿੰਨ ਹੀ ਜਿਊਣ ਦੇ ਰਹਿ ਗਏ ਸਨ ਜਦੋਂ ਇਸ ਨਾਮੁਰਾਦ ਬਿਮਾਰੀ ਦਾ ਪਤਾ ਲਗਿਆ ਸੀ। ਨਿੰਮੀ ਨੇ ਵਾਸਤਾ ਪਾਇਆ ਸੀ।
” ਗੁਰਨਾਮ!ਆਣ ਵਾਲੀ ਸਚਾਈ ਹੁਣ ਕਿਸੇ ਤੋਂ ਉਹਲੇ ਨੀ। ਜਿਹੜੇ 10 ਸਾਲ ਨਿਭਾਏ, ਬੜੀਆਂ ਪਿਆਰ ਤੇ ਵਿਸ਼ਵਾਸ਼ ਦੀਆਂ ਮਜਬੂਤ ਤੰਦਾਂ ਨਾਲ ਆਪਾਂ ਬੱਝੇ ਰਹੇ ਆਂ।ਇਕੱਲਾ ਨਾ ਰਹੀਂ। ਸਾਥ ਜਰੂਰ ਲੱਭ ਲਈ। ਤੈਨੂੰ ਤੇ ਮੇਰੇ ਬੱਚਿਆਂ ਨੂੰ ਲੋੜ ਆ”
ਇਕ ਦਿਨ ਸਭ ਨੂੰ ਰੋਂਦੇ ਕੁਰਲਾਉਂਦੇ ਛੱਡ ਉਹ ਤੁਰ ਈ ਗਈ।ਸਾਰਿਆਂ ਦੇ ਕਹਿਣ ਤੇ ਅਤੇ ਨਿੰਮੀ ਦੀ ਸੌਂਹ ਕਰਕੇ ਨਾ ਚਾਹੁੰਦੇ ਹੋਏ ਵੀ ਨਵਾਂ ਹਾਣੀ (ਕਮਲ) ਲਿਆਣਾ ਪਿਆ।ਉਸ ਪਿਓ ਦੀ ਧੀ ਨੇ ਆਂਦਿਆਂ ਗੁਮਨਾਮ ਦੇ ਕਮਰੇ ਚੋਂ ਨਿੰਮੀ ਦੀ ਫੋਟੋ ਕੱਢ ਮਾਰੀ।
“ਕਮਲ! ਥੋੜਾ ਚਿਰ ਰਹਿਣ ਦੇ ਹਾਲੇ ।ਮੈਂ ਤੈਨੂੰ ਸਮਝਾਇਆ ਵੀ ਸੀ ਕਿ ਉਹਨੂੰ ਨੂੰ ਮੈ ਭੁਲਾ ਨੀ ਸਕਦਾ ਪਰ ਤੈਨੂੰ ਪੁਰਾ ਪਿਆਰ ਸਤਿਕਾਰ ਮਿਲੇਗਾ”
“ਬੱਸ! ਮੈਂ ਕਹਿ ਦਿੱਤਾ ਇਹ ਮੈ tolerate (ਸਹਿਣ) ਨੀ ਕਰ ਸਕਦੀ ਆਪਣੇ ਕਮਰੇ ਚ”
ਉਹਦੀ ਜਿਦ ਅੱਗੇ ਝੁਕਣਾ ਪਿਆ ਗੁਰਨਾਮ ਨੂੰ।
“ਵਾਸਤਾ ਰੱਬ ਦਾ! ਮੇਰੇ ਬੱਚਿਆਂ ਦੇ ਕਮਰੇ ਚੋਂ ਨਾ ਚੁੱਕੀਂ ਉਹਨਾਂ ਦੀ ਮਾਂ ਦੀ ਫੋਟੋ”
ਕਮਲ ਨੇ ਨਿੰਮੀ ਦੇ ਕਪੜੇ-ਲੀੜੇ, ਗਹਿਣੇ-ਗੱਟੇ ਚੰਗੀ ਤਰਾਂ ਸਾਂਭ ਲਏ ਤੇ ਘਰ ਦਾ ਵੀ ਥੋੜਾ ਬਹੁਤਾ ਕੰਮ ਸਾਂਭ ਲਿਆ। ਬੱਚਿਆਂ ਦਾ ਵੀ ਧਿਆਨ ਰੱਖਦੀ ਕਿਉਂਕਿ ਉਹਨਾਂ ਦੇ ਦਾਦਾ ਦਾਦੀ ਦੀ ਨਿਗਰਾਨੀ ਵੀ ਨਾਲ ਸੀ।
ਗੁਰਨਾਮ ਬੱਚਿਆਂ ਦੇ ਕਮਰੇ ਚ ਜਾਕੇ ਰੋਜ ਨਿੰਮੀ ਦੀ ਫੋਟੋ ਨਾਲ ਗੱਲਾਂ ਕਰ ਆਉਂਦਾ
“ਨਿੰਮੀ! ਬਹੁਤ ਔਖਾ ਲਗਦਾ ਜੀਣਾ ਤੇਰੇ ਬਿਨਾ”
“ਬੱਸ ਬੱਚਿਆਂ ਦੀ ਦੇਖ ਰੇਖ ਸੋਹਣੀ ਹੋਈ ਜਾਂਦੀ, ਤੇਰਾ ਖਿਆਲ ਰੱਖਿਆ ਜਾਦਾਂ, ਬਹੁਤ ਆ। ਮੈਨੂੰ ਭੁੱਲਣ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ