ਸੱਤਰ ਦੇ ਦਹਾਕੇ ਵਿੱਚ ਡੱਬਵਾਲੀ ਵਿੱਚ ਇੱਕ ਸੁਰਿੰਦਰ ਕੁਮਾਰ ਨਾਮ ਦਾ ਯੁਵਕ ਆਇਆ ਜਿਸਨੇ ਰਾਮ ਲੀਲਾ ਮੈਦਾਨ ਵਿੱਚ ਸੱਤ ਦਿਨ ਲਗਾਤਾਰ ਸਾਈਕਲ ਚਲਾਉਣਾ ਸੀ। ਉਹ ਸ਼ਾਇਦ ਬੰਗਾਲ ਤੋਂ ਆਇਆ ਸੀ ਇਸ ਲਈ ਉਸਨੂੰ ਸੁਰਿੰਦਰ ਬੰਗਾਲੀ ਕਹਿੰਦੇ ਸਨ। ਉਹ ਸਾਈਕਲ ਤੇ ਹੀ ਸ਼ੇਵ ਕਰਦਾ ਸੀ ਨਹਾਉਂਦਾ ਸੀ ਕਪੜੇ ਬਦਲਦਾ ਸੀ ਤੇ ਸਾਈਕਲ ਤੇ ਹੀ ਸੌਂਦਾ ਸੀ। ਇਸ ਤੋਂ ਇਲਾਵਾ ਉਹ ਹੋਰ ਵੀ ਕਰਤਵ ਕਰਦਾ ਸੀ। ਹਰ ਰੋਜ ਕਿਸੇ ਮੌਜੂਜ ਹਸਤੀ ਨੂੰ ਬੁਲਾਕੇ ਇਕ ਦਿਨ ਪੂਰਾ ਹੋਣ ਦਾ ਕਰਾਸ ਲਗਵਾਇਆ ਜਾਂਦਾ। ਆਇਆ ਮੁੱਖ ਮਹਿਮਾਨ ਆਪਣੀ ਹੈਸੀਅਤ ਮੁਤਾਬਿਕ ਨਕਦ ਇਨਾਮ ਵੀ ਦਿੰਦਾ। ਵੇਖਣ ਵਾਲੇ ਵੀ ਇੱਕ ਦੋ ਪੰਜ ਰੁਪਏ ਇਨਾਮ ਦਿੰਦੇ। ਇਹੀ ਉਸਦੀ ਕਮਾਈ ਸੀ। ਇੱਕ ਦਿਨ ਮੈਂ ਵੀ ਸ਼ਾਮ ਨੂੰ ਬੰਗਾਲੀ ਨੂੰ ਵੇਖਣ ਪਿੰਡ ਘੁਮਿਆਰੇ ਤੋਂ ਡੱਬਵਾਲੀ ਆਇਆ। ਸ਼ਾਮ ਨੂੰ ਉਸਦੇ ਕਰਤਵ ਵੇਖੇ ਅਤੇ ਰਾਤ ਭੂਆ ਜੀ ਘਰੇ ਰੁਕਿਆ। ਇਸੇ ਕਾਰਨ ਅਗਲੇ ਦਿਨ ਸਕੂਲੋਂ ਛੁੱਟੀ ਵੱਜ ਗਈ। ਜਦੋਂ ਅੰਗਰੇਜ਼ੀ ਵਾਲੇ ਮਾਸਟਰ ਨੇ ਪੁੱਛਿਆ ਕਿ ਕੱਲ੍ਹ ਸਕੂਲ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ