****ਇਨਸਾਫ****
ਪੰਜ ਸਾਲ ਮਗਰੋਂ ਇੰਡੀਆ ਆਇਆ ਤੇ ਆਰਾਮ ਕਰ ਕੇ ਅਗਲੇ ਦਿਨ ਹੀ ਨਾਨਕੇ ਜਾ ਵੱੜਿਆ..ਕੁਦਰਤੀ ਗੱਲ ਆ ਜਿਥੇ ਬਚਪਨ ਦੇ ਸੁਨਹਿਰੀ ਦਿਨ ਬਿਤਾਏ ਹੋਣ ,ਉਹ ਜਗਾ ਤੁਹਾਨੂੰ ਹਮੇਸ਼ਾ ਖਿੱਚ ਪਾਉਂਦੀ ਹੀ ਆ …ਅਸੀਂ ਕੁਲ ਮਿਲਾ 5-6 ਜਣੇ ਹੋ ਜਾਂਦੇ ਪਰ ਸਾਡਾ ਨਾਨਾ ਸੰਤ ਸੁਭਾ ਦਾ ਸੀ,ਖਰੂਦ ਪਾਉਂਦੇ ਜਵਾਕਾਂ ਨੂੰ ਕਦੇ ਨੀ ਸੀ ਟੋਕਦਾ ,ਸਗੋ ਹੋਰ ਖੁਸ਼ ਹੁੰਦਾ ਸੀ ਦੇਖ ਦੇਖ ਤੇ ਨਾਨੀ ਵੀ ਸਿਧੀ ਸਾਧੀ ਸੀ …
ਨਾਨਕੇ ਪਹੁੰਚ ਨਾਨਾ ਤਾ ਬਾਹਰ ਹੀ ਟੱਕਰ ਗਿਆ ਤੇ ਅੰਦਰ ਜਾ ਨਾਨੀ ਨੂੰ ਮੱਥਾ ਟੇਕ ਤੇ ਮਾਮੀ ਨੂੰ ਮਿਲ ਕੇ ਦੋ ਦਿਨ ਇਥੇ ਹੀ ਟਿਕਣ ਦਾ ਫੈਸਲਾ ਕੀਤਾ ਤੇ ਦਿਲ ਮੁੜ ਉਸ ਸੁਨਹਿਰੀ ਸਮੇ ਚ ਪਹੁੰਚ ਗਿਆ ਜਦ ਛੁੱਟੀਆਂ ਬਿਤਾਉਣ ਨਾਨਕੇ ਆਉਂਦੇ ਸੀ ..
ਰਾਤ ਨੂੰ ਸੌਣ ਲਗੇ ਗਲਬਾਤ ਦਾ ਦੋਰ ਚਲ ਪਿਆ …ਹਜੇ ਅਸੀਂ ਨਾਨੀ ਦਵਾਲੇ ਹੋਏ ਹੀ ਸੀ ਕਿ ਸਾਡੀ ਗੱਲਾਂ ਦੀ ਲੜੀ ਨੂੰ ਇਕ ਦਰਦ ਭਰੀ ਅਵਾਜ ਨੇ ਤੋੜ ਦਿਤਾ ..ਨਾਲ ਦੇ ਘਰ ਨੂੰ ਛੱਡ ਕੇ ਇਕ ਮਕਾਨ ਸੀ ,ਜਿਥੋਂ ਇਹ ਅਵਾਜ ਆ ਰਹੀ ਸੀ …ਸ਼ਇਦ ਕਿਸੇ ਬਜ਼ੁਰਗ ਦੇ ਕਰਾਹਣ ਦੀ ਅਵਾਜ ਸੀ ਜੋ ਉੱਚੀ ਕਿਸੇ ਨੂੰ ਵਾਜਾਂ ਮਾਰ ਰਿਹਾ ਹੋਵੇ ..
ਪੁੱਛਣ ਤੇ ਨਾਨੀ ਨੇ ਦਸਿਆ “ਇਹ ਕੇਹਰ ਸਿੰਘ ਪੋਲਿਸੀਅਾ ਆ …ਪੁਲਿਸ ਵਿਚ ਰਿਹਾ …ਪਹਿਲਾਂ ਸ਼ਹਿਰ ਰਹਿੰਦੇ ਰਹੇ ਆ ਪੁਲਿਸ ਕਾਲੋਨੀ ..ਹੁਣ ਪਿੰਡ ਕੋਠੀ ਪਾਈ ਰਿਟਾਇਰ ਹੋ ਕੇ …
ਖੁਲਾ ਪੈਸਾ ਪਰ ਕਈ ਸਾਲ ਹੋ ਗਏ ,ਘਰਵਾਲੀ ਕੈਂਸਰ ਨਾਲ ਮਰਗੀ …ਕੁੜੀ ਵਿਆਹ ਦਿਤੀ ਤੇ ਇਕੋ ਇਕ ਮੁੰਡਾ ਸੀ ..ਓਹਨੂੰ ਪੜਨ ਲਈ ਕੈਨੇਡਾ ਭੇਜਿਆ ਪਰ ਓਥੋਂ ਫੇਰ ਭੱਜ ਆਇਆ ..ਓਹਨੀ ਕੱਢ ਦਿੱਤਾ ਖਰੇ ….ਏਧਰ ਨਸ਼ੇ ਪੱਤੇ ਕਰਨ ਲਗ ਪਿਆ …ਇਕ ਦਿਨ ਪਿਓ ਨਾਲ ਲੱੜ ਪਤਾ ਨੀ ਕਿੱਧਰ ਚਲ ਗਿਆ …ਦੋ ਸਾਲ ਹੋ ਗਏ ਆ ..ਕੋਈ ਖਬਰ ਨੀ ..ਹੁਣ ਇਕੱਲਾ ਹੀ ਸ਼ੁਦਾਈਆਂ ਵਾਂਗੂ ਟੱਕਰਾਂ ਮਾਰਦਾ ਤੇ ਮੁੰਡੇ ਨੂੰ ਹੱਾਕਾਂ ਮਾਰਦਾ ਰਹਿੰਦਾ …”
“ਉਹ ਫੇਰ ਤੇ ਬਹੁਤ ਮਾੜਾ ਹੋਇਆ ,ਮੈ ਦੇਖ ਕੇ ਆਵਾਂ ਨਹੀਂ ਤਾਂ …”.
ਮੈ ਕੁਝ ਮਦਦ ਕਰਨ ਦੇ ਇਰਾਦੇ ਨਾਲ ਉਠਿਆ ਤਾਂ ਨਾਨੇ ਨੇ ਖਿੱਚ ਕੇ ਬਿਠਾਉਂਦੇ ਹੋਏ ਕਿਹਾ ..
“ਦੱਫਾ ਕਰ ਕੰਜਰ ਨੂੰ …ਬੰਦੇ ਦੀਆ ਕੀਤੀਆਂ ਮੋਹਰੇ ਆਉਂਦੀਆਂ ..”.
ਸੰਤ ਸੁਭਾ ਦੇ ਨਾਨੇ ਦੇ ਮੂੰਹੋਂ ਪਹਿਲੀ ਵਾਰ ਕਿਸੇ ਲਈ ਅਪਸ਼ਬਦ ਸੁਣ ਰਿਹਾ ਸੀ..
“ਇਸ ਨੇ ਕਿਹੜਾ ਘਟ ਕੀਤੀ ਸੀ …ਪੂਰੀ ਅੱਤ ਚੁਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ