ਇੱਕ ਟਾਈਮ ਹੁੰਦਾ ਸੀ ਜਦੋਂ ਇਨਸਾਨ ਤੇ ਜਾਨਵਰ ਵਿਚ ਇੱਕ ਗੂੜਾ ਰਿਸ਼ਤਾ ਹੋਇਆ ਕਰਦਾ ਸੀ !
ਦੋਵੇਂ ਇੱਕ ਦੂਜੇ ਦੀ ਰਮਜ ਪਛਾਣਦੇ ਹੁੰਦੇ ਸੀ ! ਕਾਲਜ ਦੇ ਦਿਨਾਂ ਵਿਚ ਬਿਆਸ ਦੇ ਕੰਡੇ ਵੱਸੇ ਤਲਵਾੜੇ ਨਾਮ ਦੇ ਪਿੰਡ ਤੋਂ ਮੁੰਡਾ ਪੜਦਾ ਸੀ !
ਬੇਟ ਦੇ ਇਲਾਕੇ ਵਿਚ ਘੋੜੀਆਂ ਰੱਖਣ ਦਾ ਰਿਵਾਜ ਆਮ ਹੀ ਹੁੰਦਾ ਸੀ !
ਦੱਸਦਾ ਸੀ ਕੇ ਨਾਨਾ ਉਸਦੇ ਫੌਜ ਚੋਂ ਛੁੱਟੀ ਆਏ ਮਾਮੇ ਨੂੰ ਕਾਦੀਆਂ ਟੇਸ਼ਨ ਤੇ ਘੋੜੀ ਤੇ ਲੈਣ ਜਾਂਦਾ ਹੁੰਦਾ ਸੀ ਨਾਨਾ ਘੋੜੀ ਨੂੰ ਬਿਸ਼ਨੀ ਆਖ ਬੁਲਾਉਂਦਾ ਸੀ!
ਬਿਸ਼ਨੀ ਵੀ ਐਸੀ ਵਫ਼ਾਦਾਰ ਕੇ ਢਿੱਲੀ ਮੱਠੀ ਤੇ ਬਿਮਾਰ ਹੁੰਦੀ ਹੋਈ ਵੀ ਨਾਨੇ ਦੀ ਇੱਕੋ ਵਾਜ ਤੇ ਕੰਨ ਅਕੜਾ ਘੜੀਆਂ ਪਲਾਂ ਵਿਚ ਤਿਆਰ ਹੋ ਜਾਂਦੀ ਸੀ!
ਪਿੰਡੋ ਵੀਹ ਕਿਲੋਮੀਟਰ ਦੂਰ ਮਿਰਜੇ ਦੀਆਂ ਕਾਦੀਆਂ ਤੱਕ ਦਾ ਰਾਹ ਪੂਰਾ ਜਾਣਦੀ ਸੀ ! ਸ਼ਰੀਕਾਂ ਦੀਆਂ ਪੈਲੀਆਂ ਅਤੇ ਬੰਦਿਆਂ ਦੀ ਪੂਰੀ ਪਛਾਣ ਹੁੰਦੀ ਸੀ ! ਅਗਿਓਂ ਓਪਰਾ ਬੰਦਾ ਆਉਂਦਾ ਦੇਖ ਨਾਨੇ ਨੂੰ ਪਹਿਲਾਂ ਹੀ ਫੁੜਕਦਾ ਮਾਰ ਚੁਕੰਨਾ ਕਰ ਦੀਆ ਕਰਦੀ ਸੀ..ਘੋੜੀਆਂ ਖ਼ੁਰਾਕਾਂ ਖੁਆ ਖੁਆ ਤਕੜੀਆਂ ਕਰਨ ਦਾ ਜਨੂਨ ਹੁੰਦਾ ਸੀ ਲੋਕਾਂ ਵਿਚ!
ਓਹਨੀ ਦਿਨੀ ਚੰਗਾ ਤਕੜਾ ਜੁੱਸੇ ਵਾਲਾ ਮਾੜੀ ਘੋੜੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ