ਨਿੱਕੇ ਹੁੰਦੇ ਆਦਤ ਹੁੰਦੀ ਸੀ..
ਅੰਮ੍ਰਿਤਸਰ ਸਟੇਸ਼ਨ ਤੇ ਸ਼ੀਸ਼ੇ ਵਿਚ ਜੜਿਆ ਦਰਬਾਰ ਸਾਹਿਬ ਦਾ ਮਾਡਲ ਜਰੂਰ ਵੇਖਣ ਜਾਂਦਾ..!
ਕਿੰਨੀ-ਕਿੰਨੀ ਦੇਰ ਤੱਕ ਵੇਖਦਾ ਹੀ ਰਹਿੰਦਾ..ਜੀ ਕਰਦਾ ਵਿਚ ਵੜ ਜਾਵਾਂ..ਤੇ ਸਦਾ ਲਈ ਓਥੇ ਹੀ ਰਹਿ ਜਾਵਾਂ!
ਬਾਪੂ ਹੂਰੀ ਗੱਲਬਾਤ ਵਿਚ “ਇਨਸਾਨੀਅਤ” ਸਬਦ ਵਰਤਿਆ ਕਰਦੇ..
ਸਹਿ ਸੁਭਾ ਪੁੱਛ ਲਿਆ ਇਹ ਹੁੰਦੀ ਕੀ ਏ?
ਆਖਣ ਲੱਗੇ ਅਗਲੀ ਵਾਰ ਦਰਬਾਰ ਸਾਹਿਬ ਜਾਵਾਂਗੇ ਤਾਂ ਵਿਖਾਵਾਂਗਾ..!
1981 ਦੇ ਮਈ ਮਹੀਨੇ ਦੀ ਇਕ ਗਰਮ ਦੁਪਹਿਰ..
ਉਸ ਦਿਨ ਵੀ ਅਮ੍ਰਿਤਸਰ ਟੇਸ਼ਨ ਤੇ ਦੌੜਾ ਦੌੜਾ ਮਾਡਲ ਵੇਖਣ ਗਿਆ..ਪਰ ਉਹ ਤੇ ਟੁੱਟਾ ਪਿਆ ਸੀ..!
ਮੈਨੂੰ ਖਿਲਰਿਆ ਕੱਚ ਵਿਖਾਉਂਦੇ ਹੋਏ ਆਖਣ ਲੱਗੇ “ਪੁੱਤ ਜਿਉਂਦੀ ਇਨਸਾਨੀਅਤ ਤੇ ਤੈਨੂੰ ਦਰਬਾਰ ਸਾਹਿਬ ਜਾ ਕੇ ਵਿਖਾਵਾਂਗਾ ਪਰ ਜੇ ਮਰੀ ਹੋਈ ਦਾ ਰੂਪ ਵੇਖਣਾ ਏ ਤਾਂ ਅਹੁ ਸਾਮਣੇ ਵੇਖ..”
ਬਾਹਰ ਟਾਂਗਿਆਂ ਵਾਲੇ ਅੱਡੇ ਕੋਲ ਖਲੋਤੀ ਹਿੰਸਕ ਭੀੜ ਭੜਕੀਲੇ ਨਾਹਰੇ ਲਗਾ ਰਹੀ ਸੀ!
ਫੇਰ ਦਰਬਾਰ ਸਾਹਿਬ ਅਜਾਇਬ ਘਰ ਭਾਈ ਘਣੰਈਏ ਜੀ ਦੀ ਫੋਟੋ ਅੱਗੇ ਸਾਰੀ ਕਹਾਣੀ ਸੁਣਾਈ..!
ਇੱਕ ਵੀਡੀਓ ਵੇਖ ਰਿਹਾਂ ਸਾਂ..
ਕੁੜੀ ਚਾਹ ਦੀ ਭਰੀ ਕੇਤਲੀ ਭਰ ਕੇ ਬਿਨਾ ਕੈਮਰੇ ਵੱਲ ਵੇਖਿਆਂ ਕੋਲ ਖੜੇ ਕਿੰਨੇ ਸਾਰੇ ਲੋਕਾਂ ਦੇ ਗਲਾਸਾਂ ਵਿਚ ਪਾਉਣਾ ਸ਼ੁਰੂ ਕਰ ਦਿੰਦੀ..!
ਕੋਲ ਹੀ ਬਾਲਟੀ ਫੜ ਖਲੋਤਾ ਖਲੋਤਾ ਉਸਦਾ ਭਰਾ..ਦੋਵੇਂ ਮੇਂਹਗੇ ਸ਼ਹਿਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ..
ਕੋਈ ਪੁੱਛਦਾ ਕਿਥੋਂ ਦੇ ਜੰਮਪਲ ਹੋ?
ਆਖਦੀ ਮੇਰਠ ਦੇ..ਸੁਵੇਰ ਤੋਂ ਹੀ ਪੰਜਾਬੋਂ ਗਿਆਂ ਨੂੰ ਚਾਹ ਵਰਤਾ ਰਹੇ ਹਾਂ..!
ਲੋਰ ਵਿਚ ਆਇਆ ਇੱਕ ਬਜ਼ੁਰਗ ਬੋਝੇ ਵਿਚੋਂ ਨੋਟ ਕੱਢ ਉਸ ਵੱਲ ਨੂੰ ਕਰਦਾ..
ਪੰਜਾਬ ਵਿੱਚ ਰਿਵਾਜ ਏ ਧੀਆਂ ਦੇ ਘਰੋਂ ਕੁਝ ਖਾ ਕੇ ਬਿਨਾ ਕੁਝ ਦਿੱਤਿਆਂ ਨਹੀਂ ਤੁਰੀਦਾ..!
ਉਹ ਅੱਗਿਉਂ ਨਾਂਹ ਕਰ ਦਿੰਦੀ..
ਫੇਰ ਆਪ ਹੀ ਉਸਦਾ ਹੱਥ ਫੜ ਆਪਣੇ ਸਿਰ ਤੇ ਰੱਖ ਲੈਂਦੀ ਏ..ਆਖਦੀ ਬਾਬਾ ਜੀ ਬੱਸ ਅਸ਼ੀਰਵਾਦ ਦੇ ਦਿਓ!
ਮੈਨੂੰ ਝਟਕਾ ਲੱਗਾ..ਇੰਝ ਲੱਗਾ ਉਸਨੇ ਬਜ਼ੁਰਗ ਦਾ ਨਹੀਂ ਸਗੋਂ ਦਸਮ ਪਿਤਾ ਦਾ ਹੱਥ ਫੜ ਹਮੇਸ਼ਾਂ ਲਈ ਆਪਣੇ ਸਿਰ ਤੇ ਰੱਖ ਲਿਆ ਹੋਵੇ..
ਤੀਰ ਵਾਲਾ ਅਕਸਰ ਆਖਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ