ਓਹਨੀ ਦਿੰਨੀ ਮੈਂਨੂੰ ਕਈ ਵਾਰ ਪੱਠੇ ਵੱਢਣ ਮਗਰੋਂ ਸਿਰ ਤੇ ਪੰਡ ਚੁਕਾਉਣ ਵਾਲਾ ਕੋਈ ਨਾ ਮਿਲਿਆ ਕਰਦਾ..
ਮੈਂ ਕਿੰਨਾ ਚਿਰ ਕੋਲੋਂ ਲੰਘਦੀ ਸੜਕ ਤੇ ਆ ਕਿਸੇ ਲੰਘਦੇ ਆਉਂਦੇ ਨੂੰ ਉਡੀਕਦਾ ਰਹਿੰਦਾ..
ਉਹ ਕੋਈ ਪੰਜਾਹਾਂ ਕੂ ਵਰ੍ਹਿਆਂ ਦੀ ਮੇਰੀ ਮਾਂ ਦੀ ਉਮਰ ਦੀ ਹੋਵੇਗੀ..ਮੇਰੇ ਨਾਲ ਹੀ ਪੱਠਿਆਂ ਦਾ ਟੱਕ ਮੁੱਲ ਲਿਆ ਹੁੰਦਾ ਸੀ..!
ਡੰਗਰ ਜਿਆਦਾ ਹੋਣ ਕਰਕੇ ਸ਼ਾਇਦ ਉਸਨੂੰ ਦੋ ਪੰਡਾਂ ਵੱਢਣੀਆਂ ਪੈਂਦੀਆਂ..ਇੱਕ ਸੁਵੇਰੇ ਤੇ ਦੂਜੀ ਮੇਰੇ ਨਾਲ ਸ਼ਾਮਾਂ ਨੂੰ..!
ਮੈਂ ਇੱਕ ਵਾਰ ਪੁੱਛ ਲਿਆ ਚਾਚੀ ਕੋਈ ਮੁੰਡਾ ਹੈਨੀ ਘਰੇ..?
ਆਖਣ ਲੱਗੀ “ਹੈਗਾ ਏ ਤੇਰੇ ਵਰਗਾ ਇੱਕ ਗੱਬਰੂ ਪੁੱਤ ਪਰ ਨਾ ਤੇ ਸਕੂਲੇ ਜਾਂਦਾ ਤੇ ਨਾ ਕਿਸੇ ਕੰਮ ਧੰਦੇ ਹੀ ਲੱਗਦਾ..”
ਉਹ ਆਪਣਾ ਟੱਕ ਬਚਾਉਣ ਖਾਤਿਰ ਅੱਧੇ ਪੱਠੇ ਵੱਡਿਆ ਕਰਦੀ ਤੇ ਅੱਧਾ ਪੰਡ ਘਾਹ ਦੀ ਕਰ ਲਿਆ ਕਰਦੀ..!
ਇੱਕ ਦਿਨ ਕੋਲ ਬੈਠੀ ਪੱਠੇ ਵੱਢ ਰਹੀ ਸੀ ਕੇ ਮੁੰਡਾ ਓਥੇ ਆ ਗਿਆ..ਆਖਣ ਲੱਗਾ ਪੈਸੇ ਚਾਹੀਦੇ ਨੇ..ਕਿਧਰੇ ਜਾਣਾ ਏ”
ਉਹ ਅੱਗਿਓਂ ਆਖਣ ਲੱਗੀ “ਮੇਰੇ ਕੋਲ ਹੈਨੀ ਕੁਝ ਵੀ ਪੁੱਤ..”
ਪਰ ਉਹ ਉਸਦੀ ਰਗ ਰਗ ਤੋਂ ਵਾਕਿਫ ਸੀ..
ਉਸਨੇ ਅਗਾਂਹ ਹੋ ਕੇ ਉਸਦੀ ਚੁੰਨੀ ਦੀ ਨੁੱਕਰ ਨਾਲ ਬੰਨੇ ਹੋਏ ਸਾਰੇ ਪੈਸੇ ਖੋਲ ਲਏ ਤੇ ਗਾਇਬ ਹੋ ਗਿਆ!
ਉਹ ਪਿੱਛੋਂ ਏਨਾ ਹੀ ਆਖਦੀ ਰਹੀ “ਵੇ ਰਾਤੀ ਆਟਾ ਕਾਹਦਾ ਲਿਆਉਣਾ ਈ..ਮੁੜਕੇ ਤੁਰੇ ਜਾਦੇ ਵੱਲ ਨੂੰ ਵੇਖ ਉਸਦਾ ਰੋਣ ਨਿੱਕਲ ਗਿਆ”
ਮੁੜਕੇ ਕਿੰਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
nice and right paji