ਇਰਫ਼ਾਨ ਖਾਨ
ਕੁਝ ਮਹੀਨੇ ਪਹਿਲਾਂ ਮੈਨੂੰ ਅਚਾਨਕ ਪਤਾ ਚੱਲਿਆ ਕਿ ਮੈਂ ਨਿਊਰੋਐਂਡੋਕ੍ਰਿਨ ਕੈਂਸਰ ਨਾਲ ਗ੍ਰਸਤ ਹਾਂ। ਮੈਂ ਪਹਿਲੀ ਵਾਰ ਉਦੋਂ ਹੀ ਇਹ ਸ਼ਬਦ ਸੁਣਿਆ। ਇਸ ਬਾਰੇ ਜਾਣਕਾਰੀ ‘ਕੱਠੀ ਕਰਦਿਆਂ ਮੈਨੂੰ ਪਤਾ ਚੱਲਿਆ ਕਿ ਇਸ ਬਿਮਾਰੀ ’ਤੇ ਹਾਲੇ ਕੋਈ ਜ਼ਿਆਦਾ ਕੰਮ ਨਹੀਂ ਹੋਇਆ। ਕਿਉਂਕਿ ਇਹ ਇਕ ਦੁਰਲਭ ਸਰੀਰਕ ਅਵਸਥਾ ਦਾ ਨਾਂ ਹੈ ਅਤੇ ਇਸੇ ਕਾਰਨ ਇਸ ਦੇ ਇਲਾਜ ਦੀ ਗੁੰਜਾਇਸ਼ ਵੀ ਘੱਟ ਹੈ। ਹਾਲੇ ਤੱਕ ਆਪਣੇ ਸਫਰ ਵਿਚ ਮੈਂ ਹੌਲੀ-ਤੇਜ ਗਤੀ ਨਾਲ ਤੁਰਦਾ ਜਾ ਰਿਹਾ ਸੀ … ਮੇਰੇ ਨਾਲ ਮੇਰੀਆਂ ਵਿਉਂਤਾਂ, ਅਕਾਂਖਿਆਵਾਂ, ਸੁਪਨੇ ਤੇ ਮੰਜ਼ਿਲਾਂ ਸੀ। ਮੈਂ ਇਸ ਵਿਚ ਮਗਨ ਅੱਗੇ ਵਧਦਾ ਜਾ ਰਿਹਾ ਸੀ ਕਿ ਅਚਾਨਕ ਸ਼ੌਹਰਤ ਨੇ ਪਿੱਠ ਉੱਪਰ ਹੱਥ ਰੱਖਦਿਆਂ ਕਿਹਾ, “ਭਾਈ, ਟੇਸ਼ਨ ਆ ਗਿਆ ਤੇਰਾ, ਉੱਤਰ ਜਾ ਹੁਣ।” ਮੇਰੀ ਸਮਝ ਵਿਚ ਨਹੀਂ ਆਇਆ .. ਨ ਨ, ਮੇਰਾ ਟੇਸ਼ਨ ਹਾਲੇ ਨਹੀਂ ਆਇਆ। ਜਵਾਬ ਮਿਲਿਆ, “ਅਗਲੇ ਸਟਾਪ ’ਤੇ ਉੱਤਰ ਜਾਈਂ, ਤੇਰੀ ਮੰਜ਼ਿਲ ਆ ਗਈ….” ਅਚਾਨਕ ਮਹਿਸੂਸ ਹੋਇਆ ਕਿ ਤੁਸੀਂ ਕਿਸੇ ਕਾਰਕ (ਢੱਕਣ) ਵਾਂਗ ਬੇਤਹਾਸ਼ੇ ਕਿਸੇ ਅਣਜਾਣ ਨਗਰ ਵਿਚ ਲਹਿਰਾਂ ਵਾਂਗ ਵਹਿ ਰਹੇ ਸੀ। ਲਹਿਰਾਂ ਨੂੰ ਕਾਬੂ ਕਰਨ ਦੀ ਗਲਤਫਹਿਮੀ ਨਾਲ ਲੈ ਕੇ।
ਇਸ ਹੁੜਦੰਗ, ਸਹਿਮ ਅਤੇ ਡਰ ਵਿਚ ਘਬਰਾ ਕੇ ਮੈਂ ਆਪਣੇ ਬੇਟੇ ਨੂੰ ਕਿਹਾ, “ਅੱਜ ਇਸ ਹਾਲਾਤ ਵਿਚ ਮੈਂ ਸਿਰਫ ਏਨਾ ਹੀ ਕਹਿਣਾ ਚਾਹੁੰਦਾ ਹਾਂ … ਮੈਂ ਇਸ ਮਾਨਸਿਕ ਹਾਲਤ ਨੂੰ ਹੜਬੜਾਹਟ, ਡਰ, ਬਦਹਵਾਸੀ ਨਾਲ ਨਹੀਂ ਜੀਣਾ ਚਾਹੁੰਦਾ। ਮੈਨੂੰ ਕਿਸੇ ਵੀ ਸੂਰਤ ਵਿਚ ਆਪਣੇ ਪੈਰ ਚਾਹੀਦੇ ਹਨ ਜਿਨ੍ਹਾਂ ਉੱਪਰ ਖੜਾ ਹੋ ਕੇ ਆਪਣੀ ਹਾਲਤ ਨਾਲ ਸਿੱਧੇ ਮੂੰਹ ਮਿਲ ਸਕਾਂ। ਮੈਂ ਖੜਾ ਹੋਣਾ ਚਾਹੁੰਦਾ ਹਾਂ।”
ਇਹ ਮੇਰੀ ਮੰਸ਼ਾ ਸੀ, ਮੇਰਾ ਇਰਾਦਾ ਸੀ …
ਕੁਝ ਹਫਤਿਆਂ ਮਗਰੋਂ ਮੈਂ ਇਕ ਹਸਪਤਾਲ ਵਿਚ ਭਰਤੀ ਹੋ ਗਿਆ। ਬੇਹਿਸਾਬਾ ਦਰਦ ਹੋ ਰਿਹਾ ਹੈ। ਇਹ ਤਾਂ ਪਤਾ ਸੀ ਕਿ ਦਰਦ ਹੋਊ ਪਰ ਏਨਾ ਦਰਦ ? ਹੁਣ ਦਰਦ ਦੀ ਤੀਬਰਤਾ ਪਤਾ ਲੱਗ ਰਹੀ ਹੈ। ਕੁਸ਼ ਵੀ ਕੰਮ ਨਹੀਂ ਕਰ ਰਿਹਾ। ਨਾ ਕੋਈ ਹੌਂਸਲਾ-ਅਫਜ਼ਾਈ ਤੇ ਨਾ ਕੋਈ ਦਿਲਾਸਾ। ਪੂਰੀ ਕਾਇਨਾਤ ਉਸ ਦਰਦ ਵਾਲੇ ਪਲ ਵਿਚ ਸਿਮਟ ਗਈ ਸੀ। ਦਰਦ ਖੁਦਾ ਤੋਂ ਵੀ ਵੱਡਾ ਤੇ ਵਿਸ਼ਾਲ ਮਹਿਸੂਸ ਹੋਇਆ।
ਮੈਂ ਜਿਸ ਹਸਪਤਾਲ ਵਿਚ ਭਰਤੀ ਹਾਂ, ਉਸ ਵਿਚ ਬਾਲਕੋਨੀ ਵੀ ਹੈ, ਬਾਹਰ ਦਾ ਨਜ਼ਾਰਾ ਦਿਖਦਾ ਹੈ। ਕੋਮਾ ਵਾਰਡ ਮੇਰੇ ਉੱਪਰ ਹੈ। ਸੜਕ ਵਾਲੇ ਪਾਸੇ ਮੇਰਾ ਹਸਪਤਾਲ ਹੈ ਅਤੇ ਦੂਜੇ ਪਾਸੇ ਲਾਰਡਸ ਸਟੇਡੀਅਮ ਹੈ। ਮੇਰੇ ਬਚਪਨ ਦੇ ਸੁਪਨਿਆਂ ਦਾ ਮੱਕਾ ਜਿੱਥੇ ਉੱਥੇ ਵਿਵੀਅਨ ਰਿਚਰਡਸ ਦਾ ਮੁਸਕਰਾਉਂਦਾ ਪੋਸਟਰ ਹੈ। ਉਸ ਨੂੰ ਦੇਖਕੇ ਪਹਿਲੀ ਨਜ਼ਰੇ ਤਾਂ ਮੈਨੂੰ ਕੋਈ ਅਹਿਸਾਸ ਨਹੀਂ ਹੋਇਆ। ਮੰਨੋ ਉਹ ਦੁਨੀਆ ਮੇਰੀ ਕਦੇ ਸੀ ਹੀ ਨਹੀਂ।
ਮੈਂ ਦਰਦ ਦੀ ਗ੍ਰਿਫਤ ਵਿਚ ਹਾਂ।
ਅਤੇ ਫਿਰ ਇਕ ਦਿਨ ਇਹ ਅਹਿਸਾਸ ਹੋਇਆ… ਜਿਵੇਂ ਮੈਂ ਕਿਸੇ ਐਸੀ ਚੀਜ ਦਾ ਹਿੱਸਾ ਹਾਂ ਹੀ ਨਹੀਂ ਜੋ ਨਿਸ਼ਚਿਤ ਹੋਣ ਦਾ ਦਾਅਵਾ ਕਰੇ। ਨਾ ਹਸਪਤਾਲ ਤੇ ਨਾ ਸਟੇਡੀਅਮ। ਮੇਰੇ ਅੰਦਰ ਜੋ ਬਚਿਆ ਸੀ, ਉਹ ਅਸਲ ਵਿਚ ਕਾਇਨਾਤ ਦੀ ਅਸੀਮ ਸ਼ਕਤੀ...
...
ਅਤੇ ਸਿਆਣਪ ਦਾ ਪ੍ਰਭਾਵ ਸੀ। ਮਨ ਨੇ ਕਿਹਾ, “ਸਿਰਫ ਬੇਯਕੀਨੀ ਹੀ ਅੰਤਿਮ ਸੱਚ ਹੈ।”
ਇਸ ਅਹਿਸਾਸ ਨੇ ਮੈਨੂੰ ਸਮੱਪਰਣ ਅਤੇ ਭਰੋਸੇ ਲਈ ਤਿਆਰ ਕੀਤਾ। ਹੁਣ ਭਾਵੇਂ ਜੋ ਵੀ ਨਤੀਜਾ ਹੋਵੇ, ਇਹ ਭਾਵੇਂ ਮੈਨੂੰ ਜਿੱਥੇ ਮਰਜੀ ਲੈ ਜਾਵੇ, ਅੱਜ ਤੋਂ ਅੱਠ ਮਹੀਨਿਆਂ ਬਾਅਦ, ਚਾਰ ਮਹੀਨਿਆਂ ਬਾਅਦ ਜਾਂ ਫਿਰ ਦੋ ਸਾਲ…… ਚਿੰਤਾ ਪਾਸੇ ਹਟਣ ਲੱਗ ਪਈ ਅਤੇ ਫਿਰ ਧੁੰਦਲੀ ਹੋਣ ਲੱਗੀ ਅਤੇ ਫਿਰ ਮੇਰੇ ਦਿਮਾਗ ਵਿਚੋਂ ਜੀਣ-ਮਰਨ ਵਾਲਾ ਗਣਿਤ ਫੁੱਰਰ ਹੋ ਗਿਆ।
ਪਹਿਲੀ ਵਾਰ ਮੈਨੂੰ ‘ਆਜ਼ਾਦੀ’ ਸ਼ਬਦ ਦਾ ਅਹਿਸਾਸ ਹੋਇਆ ਅਸਲ ਅਰਥਾਂ ਵਿਚ ! ਇਕ ਪ੍ਰਾਪਤੀ ਦਾ ਅਹਿਸਾਸ।
ਇਸ ਕਾਇਨਾਤ ਦੀ ਹੋਣੀ ਵਿਚ ਮੇਰਾ ਭਰੋਸਾ ਹੀ ਮੇਰੇ ਲਈ ‘ਸੰਪੂਰਨ ਸੱਚ’ ਬਣ ਗਿਆ। ਉਸ ਤੋਂ ਮਗਰੋਂ ਲੱਗਿਆ ਕਿ ਉਹ ਭਰੋਸਾ ਮੇਰੇ ਹਰ ਸੈੱਲ (ਕੋਸ਼ਿਕਾ) ਵਿਚ ਬੈਠ ਗਿਆ। ਸਮਾਂ ਹੀ ਦੱਸੇਗਾ ਕਿ ਉਹ ਟਿਕ ਕੇ ਬੈਠਦਾ ਹੈ ਜਾਂ ਨਹੀਂ। ਫਿਲਹਾਲ ਮੈਂ ਇਹੀ ਮਹਿਸੂਸ ਕਰ ਰਿਹਾ ਹਾਂ।
ਇਸ ਸਫਰ ਵਿਚ ਸਾਰੀ ਦੁਨੀਆ ਦੇ ਲੋਕ….. ਸਾਰੇ ਮੇਰੇ ਸਿਹਤਮੰਦ ਹੋਣ ਦੀ ਦੁਆ ਕਰ ਰਹੇ ਹਨ, ਅਰਦਾਸ ਕਰ ਰਹੇ ਹਨ, ਮੈਂ ਜਿਨ੍ਹਾਂ ਨੂੰ ਜਾਣਦਾ ਹਾਂ ਅਤੇ ਜਿਨ੍ਹਾਂ ਨੂੰ ਨਹੀਂ ਜਾਣਦਾ, ਉਹ ਸਾਰੇ ਅਲਗ ਅਲਗ ਥਾਵਾਂ ਅਤੇ ਟਾਈਮ ਜੋਨ ਤੋਂ ਮੇਰੇ ਲਈ ਦੁਆ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸਾਰਿਆਂ ਦੀਆਂ ਦੁਆਵਾਂ ਇਕ ਥਾਂ ਇਕੱਠੀਆਂ ਹੋ ਗਈਆਂ ਹਨ… ਇਕ ਵੱਡੀ ਸ਼ਕਤੀ…. ਤੀਬਰ ਜੀਵਨ ਧਾਰਾ ਬਣਕ ਕੇ ਮੇਰੇ ਸਪਾਈਨ ਵਿਚੋਂ ਹੁੰਦੀ ਹੋਈ ਮੇਰੇ ਸਿਰ ਦੇ ਉੱਪਰਲੇ ਪਾਸੇ ਕਪਾਲ ਵਿਚੋਂ ਫੁੱਟ ਰਹੀ ਹੈ।
ਫੁੱਟਣ ਮਗਰੋਂ ਇਹ ਕਦੇ ਕਲੀ, ਕਦੇ ਪੱਤੀ, ਕਦੇ ਟਹਿਣੀ ਤੇ ਕਦੀ ਸ਼ਾਖ ਬਣ ਜਾਂਦੀ ਹੈ…. ਮੈਂ ਖੁਸ਼ ਹੋ ਕੇ ਇਨ੍ਹਾਂ ਨੂੰ ਦੇਖਦਾ ਹਾਂ। ਲੋਕਾਂ ਦੀ ਸਮੂਹਿਕ ਪ੍ਰਾਰਥਨਾ ਨਾਲ ਉਪਜੀ ਹਰ ਟਹਿਣੀ, ਹਰ ਪੱਤੀ, ਹਰ ਫੁੱਲ ਮੈਨੂੰ ਇਕ ਨਵੀਂ ਦੁਨੀਆ ਦਿਖਾਉਂਦਾ ਹੈ।
ਅਹਿਸਾਸ ਹੁੰਦਾ ਹੈ ਕਿ ਜ਼ਰੂਰੀ ਨਹੀਂ ਕਿ ਲਹਿਰਾਂ ਕਾਰਕ (ਢੱਕਣ) ਦੇ ਵੱਸ ਵਿਚ ਹੋਣ ਹੀ.. ਤੁਸੀਂ ਕੁਦਰਤ ਦੇ ਪਾਲਣੇ ਵਿਚ ਉਂਝ ਵੀ ਝੂਟੇ ਲੈ ਸਕਦੇ ਹੋਂ !!!
ਇਰਫ਼ਾਨ ਨੂੰ ਜਦੋਂ ਉਸਦੀ ਬਿਮਾਰੀ ਦਾ ਪਤਾ ਚੱਲਿਆ ਸੀ ਤਾਂ ਉਦੋਂ ਹੀ ਉਸਨੂੰ ਹਸਪਤਾਲ ਦਾਖਿਲ ਕਰਵਾ ਦਿੱਤਾ ਗਿਆ ਸੀ। ਉਦੋਂ ਉਹ ਏਨਾ ਬਿਮਾਰ ਹੋ ਚੁੱਕਿਆ ਸੀ ਕਿ ਉਹ ਡਰ ਗਿਆ ਕਿ ਉਸਨੇ ਆਪਣੇ ਪਿਆਰਿਆਂ ਨੂੰ ਨਹੀਂ ਮਿਲਣਾ ।ਇਲਾਜ ਦੇ ਦੌਰਾਨ ਇਰਫਾਨ ਜਿਸਦੇ ਸਰਹਾਣੇ ਦੇ ਇਕ ਪਾਸੇ ਜ਼ਿੰਦਗੀ ਸੀ ਤੇ ਦੂਜੇ ਪਾਸੇ ਹਨ੍ਹੇਰਾ ਸੀ, ਉਦੋਂ ਉਸ ਨੇ ਆਪਣੀ ਰੂਹ ਦੀ ਸਿਆਹੀ ਨਾਲ ਇਕ ਖਤ ਲਿਖਿਆ। ਉਮੀਦ ਦੀ ਇਕ ਕਿਰਨ। ਕਿਸੇ ਕਵਿਤਾ ਵਰਗੀ ਫਿਲਾਸਫੀ।
ਜੋ ਆਖੋਂ ਸੇ ਨਾ ਟਪਕਾ
ਤੋ ਫਿਰ ਲਹੂ ਕਯਾ ਹੈ !!
ਇਹ ਖਤ ਇਰਫਾਨ ਨੇ ਸੀਨੀਅਰ ਫਿਲਮ ਪੱਤਰਕਾਰ ਅਜੇ ਬ੍ਰਹਮਾਤਮਜ ਨੂੰ ਲਿਖਿਆ ਸੀ।)
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕਾਫੀ ਅਰਸਾ ਪਹਿਲਾਂ ਦੀ ਗੱਲ ਏ, ਉੜੀਸਾ ਆਂਧਰਾ ਵੱਲ ਟਰੱਕਾਂ ਤੇ ਧੱਕੇ ਧੋੜੇ ਖਾ ਕੇ ਅਖੀਰ ਬੜੇ ਤਰਲਿਆਂ , ਸਿਫਾਰਿਸ਼ਾਂ ਨਾਲ ਪੰਜਾਬ ਰੋਡਵੇਜ਼ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਸ਼ੁਬੇਗ ਸਿੰਘ ਨੂੰ । ਖ਼ਾਕੀ ਪੈਂਟ ਕਮੀਜ਼ ਤੇ ਪੱਗ ਬੰਨ੍ਹ ਕੇ ਓਸਤੋ ਚਾਅ ਚੁੱਕਿਆ ਨਹੀ ਸੀ ਜਾਂਦਾ , ਜਿਵੇ ਸਾਰੀ ਦੁਨੀਆਂ Continue Reading »
ਸ਼ਾਇਦ ਇਹ ਕਿਸਮਤ ਹੈ, ਉਸਨੇ ਸੋਚਿਆ….ਕਿਸਮਤ ਦਾ ਲਿਖਿਆ ਕੋਈ ਵੀ ਬਦਲ ਨਹੀ ਸਕਦਾ…ਉਹ ਮਨ ਈ ਮਨ ਪਈ ਸੋਚੀ ਜਾ ਰਹੀ ਸੀ….ਤੇ ਸ਼ਿਵਮ ਲਗਾਤਾਰ ਉਸਨੂੰ ਛੂਹੀ ਜਾ ਰਿਹਾ ਸੀ ਪਰ ਉਹ ਬਿਲਕੁੱਲ ਵੀ ਮੂਡ ਵਿਚ ਨਹੀਂ ਸੀ ਤੇ ਨਾ ਹੀ ਉਹ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕਰ ਸਕਦੀ ਸੀ…..ਆਪਣੇ ਆਪ ਨੂੰ Continue Reading »
ਸਵਾਰੀਆਂ ਨਾਲ ਭਰੀ ਬੱਸ ਅੱਡੇ ਤੋਂ ਨਿੱਕਲੀ ਹੀ ਸੀ ਕੇ ਡਰਾਈਵਰ ਨੇ ਅੱਗੇ ਖੱੜ੍ਹੀ ਖਰਾਬ ਹੋਈ ਹੋਰ ਬੱਸ ਦੀਆਂ ਕੁਝ ਸੁਵਾਰੀਆਂ ਆਪਣੀ ਬੱਸ ਵਿਚ ਚੜਾ ਲਈਆਂ! ਮੁੜਕੇ ਨਾਲ ਭਿੱਜੀ ਸੋਟੀ ਦੇ ਸਹਾਰੇ ਤੁਰਦੀ ਇੱਕ ਬੁੱਢੀ ਮਾਤਾ ਨੇ ਹਸਰਤ ਭਰੀਆਂ ਨਜਰਾਂ ਨਾਲ ਸਭ ਪਾਸੇ ਸੀਟਾਂ ਤੇ ਬੈਠੇ ਲੋਕਾਂ ਵੱਲ ਦੇਖਿਆ ! Continue Reading »
ਇਕ ਦਿਨ ਮੈਨੂੰ ਫੇਸਬੁਕ ਤੇ ਇਕ ਫ਼੍ਰੈਂਡ ਰੁਕਵਸਟ(friend request) ਆਈ,,ਮੈ ਉਹਦਾ ਨਾਂ ਤੇ ਉਹਦੀਆ ਪੋਸਟ ਵੇਖਕੇ ਉਹਨੂੰ ਆਪਣੇ ਫੇਸਬੁਕ ਦੋਸਤ ਖਾਤੇ ਵਿੱਚ ਸਾਮਲ ਕਰ ਲਿਆ,,ਮੈ ਉਹਦੇ ਫੇਸਬੁਕ ਖਾਤੇ ਤੇ ਜਾ ਕੇ ਵੇਖਿਆਂ ਕੇ ਉਹ ਬੰਦਾ ਹਰ ਰੋਜ਼ ਮਾਂ ਪਿਓ(ਬੁੱਢਪੇ) ਦੇ ਬਾਰੇ ਕੁੱਝ ਨਾ ਕੁੱਝ ਲਿਖਕੇ ਜਾ ਕਿਸੇ ਦਾ ਲਿਖਿਆਂ ਸ਼ੇਅਰ Continue Reading »
ਈਰਖਾ ਨਿਆਣਿਆਂ ‘ਚ ਵੀ ਆ ਜਾਂਦੀ ਐ ! * ਕਈ ਵਰ੍ਹੇ ਪੁਰਾਣੀ ਗੱਲ ਹੈ… ਤੀਜੀ ਚੌਥੀ ‘ਚ ਪੜ੍ਹਦਾ ਸਾਡਾ ਦੋਹਤਾ ਪਿੰਡ ਆਇਆ ਹੋਇਆ ਸੀ। ਸਾਡੇ ਗੁਆਂਢ ‘ਚ ਰਹਿੰਦੀ ਇਕ ਫੌਜਣ ਬੀਬੀ ਦਾ ਕਾਕਾ ਵੀ ਸਾਡੇ ਵਿਹੜੇ ‘ਚ ਖੇਲ੍ਹਣ ਆਉਂਦਾ ਸੀ। ਹਾਣ-ਪ੍ਰਵਾਣ ਹੋਣ ਕਰਕੇ ਉਹ ਸਾਡੇ ਦੋਹਤੇ ਦਾ ਆੜੀ ਬਣ ਗਿਆ…ਦੋਏ Continue Reading »
“ਵਧਾਈਆਂ ਜੀ ਵਧਾਈਆਂ” ਪਿੰਡ ਦੀਆਂ ਸੂਝਵਾਨ ਜਨਾਨੀਆਂ ਤੇ ਮਰਦ ਮਨਦੀਪ ਦੇ ਘਰ ਆ ਕੇ ਇਕ ਸੁਰ ਅਵਾਜ਼ ਕਰਦੇ ਹੋਏ ਕਹਿਣ ਲੱਗੇ। ਮਨਦੀਪ ਦੀ ਮਾਤਾ ਜੀ ਨੇ ਕਿਹਾ “ਤੁਹਾਡੀਆਂ ਵਧਾਈਆਂ ਕਬੂਲ ਹਨ। ਤੁਸੀਂ ਸਾਰੇ ਅੰਦਰ ਕਮਰੇ ਵਿੱਚ ਬੈਠ ਜਾਓ। ਮਨਦੀਪ ਅੰਦਰ ਹੀ ਹੈ। ਉਹ ਤੁਹਾਨੂੰ ਮਿਲ ਕੇ ਖੁਸ਼ ਹੋ ਜਾਵੇਗੀ।” ਮਨਦੀਪ Continue Reading »
ਇਕ ਦਿਨ ਮੈ ਆਪਣੀ ਵੱਡੀ ਮਾਸੀ ਜੀ ਨੂੰ ਮਿਲਣ ਉਸ ਦੇ ਪਿੰਡ ਗਿਆ । ਮਾਸੀ ਨੇ ਆਖਿਆ ਮੈ ਅੱਜ ਨਹੀ ਜਾਣ ਦੇਣਾ ਬਹੁਤ ਚਿਰ ਪਿਛੋ ਤੂੰ ਆਇਆ ਮੇਰੇ ਕੋਲ , ਆਪਾ ਬੈਠ ਕੇ ਗੱਲਾ ਕਰਾਗੇ । ਮੈ ਆਖਿਆ ਠੀਕ ਆ ਮਾਸੀ ਜੀ ਗਰਮੀਆਂ ਦੇ ਦਿਨ ਸਨ ਮਾਸੀ ਨੇ ਸ਼ਾਮ ਨੂੰ Continue Reading »
ਪੁਰਾਣੇ ਭਾਰਤ – ਪਾਕਿਸਤਾਨ ਦੇ ਲੋਕ ਕਿਵੇ ਸਨ ਅੱਜ ਲੜਾਈ ਕਿਉ ? ਕਵਲ -ਪਾਕਿਸਤਾਨ ਵੇਲੇ ਦੀ ਗੱਲ ਦੱਸਣ ਲੱਗਾ ਜਦੋ ਦਾਦੇ ਹੋਰੀ ਜੂਰ ਮੰਡੀ(zoormandi) ਪਾਕਿਸਤਾਨ ਰਹਿੰਦੇ ਸਨ ਤੇ ਮੇਰੀ ੳਮਰ ਦੇ ਹੁੰਦੇ ਸੀ । ਫੇਰ 1990 ਵਿਚ ਪੰਜਾਬ ਦੇ ਸਹਿਰ ਪਟਿਆਲੇ ਵਿਚ ਇੱਕ ਨਿੱਕੇ ਜਿਹੇ ਪਿੰਡ ਕੋਟਲੇ ਆ ਗਏ ਸਨ। Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Happy Punjab खुश रहे भारत
Good ji