ਕਹਾਣੀ – ਇਸ਼ਕ-ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 7
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
7
ਪਿਛਲੀ ਕਿਸ਼ਤ ਵਿੱਚ ਆਪਾਂ ਪੜਿਆ ਕਿ ਸੁੱਖਾ ਅਤੇ ਤੇਜਬੀਰ ਵਿਰਕ ਇਕ ਖੰਡਰ ਨੁਮਾ ਜਗਾ ਵਿੱਚ ਮਿਲਦੇ ਹਨ। ਇਸ ਖੰਡਰ ਵਿੱਚ ਖੜਾ ਸੁੱਖਾ ਯਾਦ ਕਰਦਾ ਹੈ ਜਦੋਂ ਇਕ ਵਾਰ ਓਹ ਅਤੇ ਸੋਨੀ ਮਠਾੜੂ ਹਥਿਆਰ ਲੈਣ ਲਈ ਇੱਥੇ ਆਏ ਸਨ ਤਾਂ ਜੱਗੀ ਰੰਧਾਵਾ ਦੇ ਬੰਦਿਆ ਨੇ ਸੁੱਖੇ ਅਤੇ ਸੋਨੀ ਉਪਰ ਹਮਲਾ ਕਰ ਦਿੱਤਾ ਸੀ।
ਸੁੱਖੇ ਅਤੇ ਸੋਨੀ ਨੇ ਤਕੜੇ ਹੋ ਕੇ ਮੁਕਾਬਲਾ ਕੀਤਾ ਪਰ ਸੋਨੀ ਦੇ ਗੋਲੀ ਲੱਗ ਗਈ ਸੀ। ਸੁੱਖੇ ਨੂੰ ਸਪੋਰਟ ਸੀ ਸ਼ਲਿੰਦਰ ਭਦੌੜ ਦੀ। ਓਹ ਹੀ ਸੁੱਖੇ ਨੂੰ ਹਰ ਕਾਨੂੰਨੀ ਮੱਦਦ ਦਿੰਦਾ ਸੀ। ਜਦੋਂ ਵੀ ਵਿਰਕ ਨੇ ਸੁੱਖੇ ਨੂੰ ਫੜਨਾ ਚਾਹਿਆ ਸੀ ਤਾਂ ਭਦੌੜ ਨੇ ਹੀ ਸੁੱਖਾ ਬਚਾਇਆ ਸੀ। ਭਦੌੜ ਇਕ ਤਰਾਂ ਨਾਲ ਸੁੱਖੇ ਨੂੰ ਪਾਲ ਰਿਹਾ ਸੀ।
ਰੂਹੀ ਨੂੰ ਸੁੱਖੇ ਨੇ ਆਪਣਾ ਨੰਬਰ ਦਿੱਤਾ ਸੀ ਪਰ ਰੂਹੀ ਨੇ ਫੋਨ ਨਹੀਂ ਸੀ ਕੀਤਾ ਸੁੱਖੇ ਨੂੰ। ਇਧਰ ਸੁੱਖਾ ਵੀ ਆਪਣੇ ਕੰਮਾਂ ਵਿੱਚ ਉਲਝਿਆ ਪਿਆ ਸੀ ਜਿਸ ਕਰਕੇ ਉਸਨੇ ਵੀ ਰੂਹੀ ਨੂੰ ਕੋਈ ਫੋਨ ਨਾ ਕੀਤਾ। ਦੋਵਾਂ ਨੂੰ ਮਿਲੇ ਹੋਏ ਮਹੀਨੇ ਤੋਂ ਉਪਰ ਹੋ ਗਿਆ ਸੀ।
“ਤੈਨੂੰ ਮੈਂ ਕਿੰਨੀ ਵਾਰ ਕਿਹਾ ਆਪਣਾ ਇਹ ਛੂਹਣ ਛੂਹਾਈ ਦਾ ਖੇਡਾ ਬੰਦ ਕਰ ਦੇ ਜੱਗੀ ਨਾਲ!! ਤੂੰ ਹੱਟਦਾ ਕਿਓਂ ਨੀ!!!?” ਸ਼ਲਿੰਦਰ ਭਦੌੜ ਨੇ ਸੁੱਖੇ ਨੂੰ ਕਿਹਾ।
“ਮੈਂ ਓਥੇ ਆਪਣੇ ਹਥਿਆਰਾਂ ਦੀ ਡਲੀਵਰੀ ਲੈਣ ਗਿਆ ਸੀ! ਮੈਨੂੰ ਭੈਣ!@ ਕੀ ਪਤਾ ਕਿ ਓਥੇ ਜੱਗੀ ਰੰਧਾਵਾ ਦੇ ਬੰਦਿਆ ਨੇ ਮੇਰੇ ਤੇ ਹਮਲਾ ਕਿਓਂ ਕੀਤਾ!? ਮਠਾੜੂ ਦੇ ਗੋਲੀ ਲੱਗੀ ਆ ਹਿਸਾਬ ਤਾਂ ਸਾਲੇ ਨੂੰ ਦੇਣਾ ਪੈਣਾ!!” ਸੁੱਖਾ ਬੋਲਿਆ।
“ਮੈਂ ਸੁੱਖੇ ਇੰਨਾ ਕਾਬੂ ਨੀ ਕਰ ਸਕਦਾ ਤੇਰਾ ਪਾਇਆ ਖਿਲਾਰਾ!! ਮੰਤਰੀ ਮੈਂ ਨੀ!! ਸੁਰਜਣ ਸਿੰਘ ਆ ਸੁਰਜਣ ਸਿੰਘ!!! ਓਨੂੰ ਸਾਲੇ ਨੂੰ ਕਿਸੇ ਤਰਾਂ ਲਾਹ ਕੇ ਤੇ ਮੈਂ ਬਹਿਣਾ ਗੱਦੀ ਤੇ!! ਕੁੱਛ ਕਰ ਓਦੇ ਬਾਰੇ!!!” ਸਲਿੰਦਰ ਭਦੌੜ ਬੋਲਿਆ।
“ਸਭ ਕੁੱਛ ਬੰਦ!! ਅੱਜ ਤੋਂ ਹਰ ਕੰਮ ਬੰਦ!! ਸਾਲੇ ਜੱਗੀ ਦੀ ਪਿੱਠ ਲਾਉਣੀ ਆ ਪਹਿਲਾਂ!!” ਸੁੱਖਾ ਗਰਮ ਹੋਇਆ ਸੀ।
ਇਸੇ ਵੇਲੇ ਸੁੱਖੇ ਦਾ ਫੋਨ ਵੱਜਿਆ। ਉਸਨੇ ਫੋਨ ਚੱਕਿਆ।
“ਹੈਲੋ!! ਕੌਣ ਆ!!!?” ਸੁੱਖਾ ਉਚੀ ਆਵਾਜ ਵਿੱਚ ਬੋਲਿਆ।
“ਹਾਂਜੀ। ਮੈਂ ਬੋਲਦੀ ਆ”। ਪਿਛਲੀ ਆਵਾਜ ਰੂਹੀ ਦੀ ਸੀ।
“ਹਾਂਜੀ ਕੌਣ ਬੋਲਦਾ?” ਸੁੱਖਾ ਇਕਦਮ ਠੰਡਾ ਹੋ ਗਿਆ।
“ਰੂਹੀ”।
ਸੁੱਖਾ ਇਕਦਮ ਸੁੰਨ ਪੈ ਗਿਆ। ਉਸਨੂੰ ਸਮਝ ਹੀ ਨਾ ਆਵੇ ਕਿ ਕੀ ਗੱਲ ਕਰੇ। ਉਸਦਾ ਚੜਿਆ ਪਾਰਾ ਇਕਦਮ ਹੌਲਾ ਹੋ ਗਿਆ।
“ਪਛਾਣਿਆ ਨੀ ਲੱਗਦਾ”। ਰੂਹੀ ਬੋਲੀ, “ਕੁੜੀਆਂ ਦੇ ਕਾੱਲਜ ਤਾਂ ਓਦਣ ਬੜਾ ਸ਼ੇਰ ਬਣਿਆ ਘੁੰਮਿਆ ਫਿਰਦਾ ਸੀ ਸੁੱਖੇ”। ਰੂਹੀ ਬੋਲੀ।
“ਮੈਨੂੰ ਕਿਹੜਾ ਰੋਕਲੂ ਕਿਤੇ ਜਾਣ ਤੋਂ! ਮੁੰਡਿਆਂ ਦੇ ਕਾੱਲਜ ਹੱਡ ਲਛਕਾਈਦੇ ਸੀ ਤੇ ਚੀਕਾਂ ਕੁੜੀਆਂ ਦੇ ਕਾੱਲਜ ਤੱਕ ਸੁਣਦੀਆਂ ਸੀ!” ਸੁੱਖਾ ਆਪਣੇ ਰੰਗ ਵਿੱਚ ਆ ਗਿਆ ਸੀ, “ਪ੍ਰਧਾਨਗੀ ਰਹੀ ਆ ਮੇਰੇ ਕੋਲ ਤਿੰਨ ਸਾਲ ਤੱਕ ਸਟੂਡੈਂਟ ਯੂਨੀਅਨ ਦੀ!”
“ਤੂੰ ਮੁੰਡਿਆਂ ਦੇ ਕਾੱਲਜ ਦਾ ਪ੍ਰਧਾਨ ਰਿਹਾ ਸੀ ਤੇ ਮੈਂ ਇਸ ਵਾਰ ਕੁੜੀਆਂ ਦੇ ਕਾੱਲਜ ਦੀਆਂ ਵੋਟਾਂ ਚ ਖੜੀ ਹੋਣ ਲੱਗੀ ਆ। ਮੈਂ ਸੋਚਦੀ ਸੀ ਤੂੰ ਮੈਨੂੰ ਫੋਨ ਤਾਂ ਕੀਤਾ ਨੀ! ਮਹੀਨਾ ਹੋ ਗਿਆ”।
“ਨੰਬਰ ਤੈਨੂੰ ਮੈਂ ਆਪਣਾ ਦੇਕੇ ਗਿਆ ਸੀ। ਤੂੰ ਓਧਰੋਂ ਫੋਨ ਨੀ ਲਾਇਆ ਤੇ ਮੈਂ ਸੋਚਿਆ ਪਤਾ ਨੀ ਕੁੜੀ ਇੰਨਟਰਸਟਿਡ ਨੀ ਹੋਣੀ” ਸੁੱਖਾ ਬੋਲਿਆ।
“ਮੈਂ ਤਾਂ ਤੇਰੇ ਫੋਨ ਨੂੰ ਉਡੀਕੀ ਜਾਂਦੀ ਸੀ। ਜਾਂਦਾ ਹੋਇਆ ਤਾਂ ਬੜੀ ਟੌਰ ਨਾਲ ਕਹਿਕੇ ਗਿਆ ਸੀ ਅਖੇ ਨੰਬਰ ਛੱਡ ਡੇਟ ਔਫ ਬਰਥ ਵੀ ਪਤਾ ਕਰਾਲੂੰ। ਮੈਂ ਕਿਹਾ ਖੌਰੇ ਮੁੰਡਾ ਹੋਵੇ ਕਿਸੇ ਕੰਮ ਦਾ! ਪਤਾ ਕਰਾ ਈ ਲਵੇ! ਪਰ ਚੰਦਰਿਆ ਮੇਰਾ ਤਾਂ ਪਿਛਲੇ ਹਫਤੇ ਬਰਥਡੇ ਵੀ ਨਿਕਲ ਗਿਆ!” ਰੂਹੀ ਬੋਲੀ।
“ਲੈ! ਇਹ ਤਾਂ ਫੇਰ ਮੇਰਾ ਇੰਮਪਰੇਸ਼ਨ ਮਾੜਾ ਈ ਪੈ ਗਿਆ!” ਸੁੱਖਾ ਬੋਲਿਆ, “ਤੂੰ ਵੇਟ ਕਰ! ਮੈਂ ਹੁਣੇ ਆਇਆ ਤੇਰੇ ਕਾੱਲਜ!”
“ਮੈਂ ਵੇਟ ਕਰ ਰਹੀ ਆ”। ਰੂਹੀ ਬੋਲੀ।
ਜਿਓਂ ਹੀ ਰੂਹੀ ਨੇ ਫੋਨ ਕੱਟਿਆ ਤਾਂ ਪਿੱਛਿਓਂ ਕਿਸੇ ਨੇ ਉਸਨੂੰ ਜੋਰ ਦੇਣੀ ਧੱਕਾ ਮਾਰਿਆ ਅਤੇ ਫਿਰ ਉਸਦੇ ਚਿਹਰੇ ਤੇ ਕਾਲਾ ਕੱਪੜਾ ਪਾ ਕੇ ਉਸਦੇ ਡੰਡੇ ਤੇ ਹਾੱਕੀਆ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ