ਇਸ਼ਕਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 1
ਲੇਖਕ – ਗੁਰਪ੍ਰੀਤ ਸਿੰਘ ਭੰਬਰ
1
ਸੁਰਜਣ ਸਿੰਘ ਦੀ ਧੀ ਘਰੋਂ ਭੱਜ ਗਈ ਸੀ। ਕੱਲ ਰਾਤ ਤੋਂ ਓਹ ਗਾਇਬ ਸੀ। ਕੱਲ ਰਾਤ ਤੋਂ ਰੂਹਦੀਪ ਗਾਇਬ ਸੀ। ਓਹ ਭੱਜੀ ਸੀ ਜੋਸ਼ ਨਾਮ ਦੇ ਮੁੰਡੇ ਨਾਲ। ਜੋਸ਼ ਦਾ ਅਸਲ ਨਾਮ ਜਸਨੂਰ ਸੀ ਪਰ ਸਾਰੇ ਉਸਨੂੰ ਜੋਸ਼ ਕਹਿ ਕੇ ਹੀ ਪੁਕਾਰਦੇ ਸਨ।
ਸੁਰਜਣ ਸਿੰਘ ਸੱਤਾ ਪਾਰਟੀ ਦਾ ਵਿਧਾਇਕ ਸੀ। ਐਮ.ਐਲ.ਏ ਵੱਜਦਾ ਸੀ ਅਗਲਾ ਤੇ ਉਸੇ ਦੀ ਧੀ ਉਪਰ ਕਿਸੇ ਨੇ ਬੁਰੀ ਅੱਖ ਰੱਖੀ!! ਸਾਰੇ ਸ਼ਹਿਰ ਵਿੱਚ ਲੋਕੀ ਥੂ-ਥੂ ਕਰ ਰਹੇ ਸਨ। ਕੁੱਛ ਦਿਨਾ ਵਿੱਚ ਵਿਆਹ ਸੀ ਰੂਹੀ ਦਾ। ਰੂਹਦੀਪ ਨੂੰ ਸਾਰੇ ਰੂਹੀ ਕਿਹਾ ਕਰਦੇ ਸਨ।
ਬੜੀ ਨਕਚੜੀ ਸੀ ਰੂਹੀ। ਸੀ ਤਾਂ ਕੁੜੀ ਪਰ ਪਾਲਿਆ ਸੁਰਜਣ ਸਿੰਘ ਨੇ ਮੁੰਡਿਆ ਵਾਂਗ ਹੀ ਸੀ। ਇੱਕੋ-ਇੱਕ ਸੀ ਨਾ! ਏਰੀਏ ਵਿੱਚ ਪੂਰੀ ਬਦਮਾਸ਼ੀ ਸੀ ਰੂਹੀ ਸੀ। ਕੋਈ ਮੁੰਡਾ ਓਦੇ ਵੱਲ ਅੱਖ ਚੱਕ ਕੇ ਦੇਖਣ ਦੀ ਹਿੰਮਤ ਨਹੀਂ ਸੀ ਕਰਦਾ ਹੁੰਦਾ। ਆਪਣੇ ਕੋਲ ਇਕ ਰਿਵਾਲਵਰ ਰੱਖਿਆ ਕਰਦੀ ਸੀ। ਇਕ ਲੋਹੇ ਦੀ ਰੌਡ ਤੇ ਡਰਦੀ ਕਿਸੇ ਤੋਂ ਨਹੀਂ ਸੀ ਹੁੰਦੀ।
ਹਮੇਸ਼ਾਂ ਕਾਲੀ ਰੇਬਨ ਦੀ ਐਨਕ ਲਗਾ ਕੇ ਰੱਖਦੀ ਸੀ। ਆਪਣੇ ਨਾਲ ਚਾਰ-ਪੰਜ ਕੁੜੀਆਂ ਦੀ ਟੋਲੀ ਲੈ ਕੇ ਲੰਡੀ ਜੀਪ ਭਜਾਂਓਦੀ ਫਿਰਦੀ ਸੀ ਸ਼ਹਿਰ ਵਿੱਚ ਰੂਹੀ।
ਓਹ ਆਪਣੇ ਪਿਤਾ ਸੁਰਜਣ ਸਿੰਘ ਦਾ ਸੱਜਾ ਹੱਥ ਸਮਝ ਲਵੋ। ਸੁਰਜਣ ਸਿੰਘ ਦੀ ਤਰਾਂ ਹੀ ਰੂਹੀ ਵੀ ਸੱਤਾ ਵਿੱਚ ਆ ਰਹੀ ਸੀ। ਅਗਲੀਆਂ ਚੋਣਾਂ ਵਿੱਚ ਸੁਰਜਣ ਸਿੰਘ ਰੂਹੀ ਨੂੰ ਪਾਰਟੀ ਟਿਕਟ ਦਵਾਓਣ ਵਾਲਾ ਸੀ। ਸਭ ਕੁੱਛ ਸੈੱਟ ਸੀ। ਫਿਰ ਕਿਓਂ ਭੱਜ ਗਈ!?
“ਲੱਭੋ!!! ਲੱਭੋ ਸਾਲਿਓ ਲੱਭੋ!!! ਸ਼ਹਿਰ ਤੋਂ ਬਾਹਰ ਨੀ ਜਾਣੀ ਚਾਹੀਦੀ!! ਜਿਓਂਦਾ ਨੀ ਰਹਿਣਾ ਚਾਹੀਦਾ ਓਹ ਮੁੰਡਾ!! ਮਾਰ ਦੋ ਕੰਜਰ ਦੇ ਪੁੱਤ ਨੂੰ!!!” ਸੁਰਜਣ ਸਿੰਘ ਭਖਿਆ ਪਿਆ ਸੀ।
“ਕਿੱਥੇ ਗਈ ਮੇਰੀ ਧੀ ਰਾਣੀ!!! ਮੇਰੀ ਰੂਹੀ!! ਓ ਮੇਰੀ ਰੂਹੀ!!!” ਮੇਨਕਾ ਬੋਲੀ।
“ਤੂੰ ਚੁੱਪ ਕਰਜਾ!!! ਤੈਨੂੰ ਬੜੀ ਓਦੀ ਫਿਕਰ ਸੀ!!” ਕਹਿੰਦੇ ਹੋਏ ਸੁਰਜਣ ਸਿੰਘ ਨੇ ਮੇਨਕਾ ਦੇ ਇਕ ਥੱਪੜ ਜੜ ਦਿੱਤਾ।
ਕੋਲ ਹੀ ਸ਼ਲਿੰਦਰ ਭਦੌੜ ਖੜਾ ਸੀ। ਓਹ ਸੁਰਜਣ ਸਿੰਘ ਵੱਲ ਗੁੱਸੇ ਨਾਲ ਦੇਖ ਰਿਹਾ ਸੀ।
“ਸ਼ਲਿੰਦਰ ਭਦੌੜ!! ਮੇਰੇ ਵੱਲ ਇੱਦਾਂ ਨਾ ਦੇਖ ਓਏ!!!” ਸੁਰਜਣ ਸਿੰਘ ਨੇ ਉਸਦਾ ਗਿਰੇਬਾਨ ਫੜ ਲਿਆ, “ਮੈਂ ਸੁਰਜਣ ਸਿੰਘ ਆ ਸੁਰਜਣ ਸਿੰਘ!!! ਮੈਂ ਕਿਸੇ ਨੂੰ ਇੱਦਾਂ ਆਪਣੇ ਵੱਲ ਦੇਖਣ ਨੀ ਦਿੰਦਾ!!”
“ਸੁਰਜਣ ਸਿੰਘ!! ਜੇ ਤੇਰੀ ਕੁੜੀ ਦਾ ਪਹਿਲਾਂ ਈ ਕਿਸੇ ਹੋਰ ਨਾਲ ਚੱਕਰ ਚੱਲਦਾ ਸੀ ਸਾਲਿਆ ਤਾਂ ਮੈਨੂੰ ਕਿਓਂ ਇਸ ਪਚੜੇ ਚ ਫਸਾਇਆ!!! ਮੇਰੇ ਪਰਿਵਾਰ ਦੀ ਕਿਓਂ ਬੇਇੱਜਤੀ ਕੀਤੀ ਓਏ!!!” ਸ਼ਲਿੰਦਰ ਭਦੌੜ ਬੋਲਿਆ।
“ਬਕਵਾਸ ਬੰਦ ਕਰ!!!” ਸੁਰਜਣ ਸਿੰਘ ਨੇ ਅਸਲਾ ਕੱਢਿਆ ਤੇ ਭਦੌੜ ਦੀ ਠੋਡੀ ਤੇ ਰੱਖ ਦਿੱਤਾ।
“ਹਰਾਮਜਾਦਿਆ!! ਤੂੰ ਜਾਣਦਾ ਨੀ ਤੂੰ ਕੀਹਦੇ ਨਾਲ ਪੰਗਾ ਲੈ ਰਿਹਾ!! ਪਾਰਟੀ ਚ ਮੇਰੀ ਹੈਸੀਅਤ ਕੀ ਹੈ ਤੂੰ ਭੁੱਲ ਗਿਆ!! ਹੁੱਣ ਤੇਰੀ ਭਗੌੜੀ ਕੁੜੀ ਨੂੰ ਤਾਂ ਟਿਕਟ ਕੀ ਮਿਲਣੀ ਆ! ਸਾਲਿਆ!!! ਤੈਨੂੰ ਵੀ ਨੀ ਮਿਲਦੀ ਅਗਲੀਆਂ ਚੋਣਾਂ ਚ!!!” ਸ਼ਲਿੰਦਰ ਭਦੌੜ ਬੋਲਿਆ।
“ਓਏ!!!” ਸੁਰਜਣ ਸਿੰਘ ਗਰਜਿਆ।
ਸ਼ਲਿੰਦਰ ਭਦੌੜ ਓਹ ਸਖਸ਼ ਸੀ ਜਿਸਦੇ ਮੁੰਡੇ ਗੈਰੀ ਉਰਫ ਗੁਰਬਚਨ ਨਾਲ ਰੂਹੀ ਦਾ ਵਿਆਹ ਤੈਅ ਹੋਇਆ ਸੀ। ਗੈਰੀ ਨਸ਼ੇੜੀ ਸੀ। ਚਿੱਟਾ ਲੈਣ ਦਾ ਆਦੀ। ਦੋ ਤਿੰਨ ਵਾਰ ਓਹ ਅਮਰੀਕਾ ਵੀ ਇਲਾਜ ਕਰਾ ਆਇਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ