ਇਸ਼ਕ- ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 3
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਸੁੱਖਾ ਕਾਹਲੋਂ ਦਾ ਹਊਆ ਇਹ ਸੀ ਕਿ ਉਸਦੀ ਪਹੁੰਚ ਪੁਲਿਸ ਢਾਂਚੇ ਦੇ ਅੰਦਰ ਤੱਕ ਸੀ। ਪੁਲਿਸ ਇਧਰ ਉਸਨੂੰ ਫੜਨ ਦੀ ਤਿਆਰੀ ਕਰਦੀ ਸੀ ਅਤੇ ਓਧਰ ਉਸਨੂੰ ਪਤਾ ਚੱਲ ਜਾਂਦਾ ਸੀ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
“ਕੱਢ ਬਾਹਰ ਇਨੂੰ”। ਸੁੱਖਾ ਬੋਲਿਆ।
ਪਿਛਲੀ ਵਾਰ ਆਪਾਂ ਪੜਿਆ ਸੀ ਕਿ ਟੈਕਸੀ ਜੇਲ ਤੋਂ ਫਰਾਰ ਹੋ ਜਾਂਦਾ ਹੈ ਅਤੇ ਤੇਜੀ ਨਾਲ ਕਾਰ ਚਲਾਂਓਦਾ ਹੋਇਆ ਓਹ ਸ਼ਹਿਰ ਤੋਂ ਦੂਰ ਜਾ ਰਿਹਾ ਹੈ। ਸੁੱਖਾ ਰਸਤੇ ਵਿੱਚ ਇਕ ਸੁੰਨਸਾਨ ਜਗਾ ਉਪਰ ਟੈਕਸੀ ਨੂੰ ਮਿਲਦਾ ਹੈ।
ਟੈਕਸੀ ਆਪਣੇ ਨਾਲ ਕਿਸੇ ਨੂੰ ਲੈ ਆਇਆ ਹੈ। ਓਹ ਜੇਲ ਤੋਂ ਭੱਜਿਆ ਸੀ। ਉਸਦੀ ਕਾਰ ਦੀ ਡਿੱਕੀ ਵਿੱਚ ਕੋਈ ਹੈ। ਸੁੱਖਾ ਟੈਕਸੀ ਨੂੰ ਕਹਿੰਦਾ ਹੈ ਕਿ ਓਹ ਡਿੱਕੀ ਖੋਲ ਕੇ ਉਸਨੂੰ ਬਾਹਰ ਕੱਢੇ।
ਜਦੋਂ ਟੈਕਸੀ ਡਿੱਕੀ ਖੋਲਦਾ ਹੈ ਤਾਂ ਓਥੇ ਬੰਟੀ ਪਿਆ ਹੁੰਦਾ ਹੈ। ਸੁੱਖੇ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਬੰਟੀ ਘਬਰਾ ਕੇ ਉਠਦਾ ਹੈ। ਉਹ ਸੁੱਖੇ ਵੱਲ ਦੇਖਦਾ ਹੈ। ਸੁੱਖਾ ਕਾਹਲੋਂ ਬੰਟੀ ਵੱਲ ਦੇਖ ਰਿਹਾ ਹੈ।
“ਲੈ ਬਾਈ! ਕੱਢ ਲਿਆਇਆ ਇਨੂੰ ਵੀ ਨਾਲ ਈ”। ਟੈਕਸੀ ਬੋਲਿਆ।
“ਟੈਕਸੀ ਸਾਲਿਆ ਮੈਨੂੰ ਧੋਖਾ ਦਿੱਤਾ ਤੂੰ!!!” ਬੰਟੀ ਚੀਕਿਆ।
ਓਹ ਟੈਕਸੀ ਉਪਰ ਝਪਟ ਪਿਆ। ਉਸਨੇ ਟੈਕਸੀ ਦਾ ਗਲਾ ਫੜ ਲਿਆ। ਟੈਕਸੀ ਨੇ ਬੰਟੀ ਨੂੰ ਆਪਣੇ ਆਪ ਤੋਂ ਪਿੱਛੇ ਕੀਤਾ। ਸੁੱਖੇ ਦੇ ਬੰਦਿਆਂ ਨੇ ਬੰਟੀ ਨੂੰ ਟੈਕਸੀ ਤੋਂ ਛੁਡਾਇਆ।
“ਸੁੱਖਿਆ!!! ਕੰਮ ਖਰਾਬ ਹੋਜੂ ਓਏ!!! ਮੈਂ ਰੰਧਾਵਾ ਗਰੁੱਪ ਦਾ ਬੰਦਾ ਵਾਂ!!! ਛੋਟਾ ਭਾਈ ਆਂ ਮੈਂ ਜੱਗੀ ਰੰਧਾਵਾ ਦਾ!!!” ਬੰਟੀ ਚੀਕਦਾ ਹੋਇਆ ਬੋਲਿਆ।
ਸੁੱਖੇ ਨੇ ਇੱਕ ਮੁੱਕਾ ਬੰਟੀ ਦੇ ਢਿੱਡ ਵਿੱਚ ਮਾਰਿਆ ਤੇ ਇੱਕ ਮੂੰਹ ਤੇ ਮਾਰਿਆ। ਫਿਰ ਵਾਲਾਂ ਤੋਂ ਫੜਕੇ ਬੰਟੀ ਨੂੰ ਕੋਡਾ ਕੀਤਾ ਅਤੇ ਉਸਦੀ ਢੂਹੀ ਸੇਕ ਦਿੱਤੀ।
“ਤੇਰੀ ਭੈ@# ਦੀ!! ਬੋਲ ਜੱਗੀ ਕਿੱਥੇ ਆ!!!? ਰੂਹੀ ਕਿੱਥੇ ਆ!!!?” ਸੁੱਖਾ ਬੋਲਿਆ।
“ਓਹ ਤੇਰੀ ਰਾਂਡ ਆ!!! ਤੂੰ ਦੇਖ!! ਕੀਹਦੇ ਨਾਲ ਭੱਜਗੀ!! ਸਾਲਿਆ ਸਾਨੂੰ ਕੀ ਪਤਾ!!!” ਬੰਟੀ ਚੀਕਿਆ।
“ਬਕਵਾਸ ਕਰਦਾਂ!!! ਤੈਨੂੰ ਨੀ ਪਤਾ ਹੋਣਾ। ਪਰ ਜੱਗੀ ਨੂੰ ਜਰੂਰ ਪਤਾ! ਹੁੱਣ ਓਹ ਈ ਦੱਸੂ! ਲੈ ਚੱਲੋ ਓਏ ਇਨੂੰ!!” ਸੁੱਖਾਂ ਬੋਲਿਆ।
ਫਿਰ ਸੁੱਖੇ ਦੇ ਬੰਦਿਆਂ ਨੇ ਬੰਟੀ ਨੂੰ ਚੱਕਿਆ ਅਤੇ ਗੱਡੀ ਚ ਸੁੱਟ ਲਿਆ। ਟੈਕਸੀ ਨੂੰ ਸੁੱਖੇ ਨੇ ਆਪਣੇ ਨਾਲ ਕਾਰ ਵਿੱਚ ਬਿਠਾ ਲਿਆ। ਕਾਰ ਵਿੱਚ ਬੈਠੇ ਸੁੱਖੇ ਨੇ ਜੱਗੀ ਰੰਧਾਵਾ ਨੂੰ ਫੋਨ ਕੀਤਾ।
ਸੁੱਖਾ ਕਾਹਲੋਂ ਦਾ ਨਾਮ ਚੱਲਦਾ ਸੀ ਪੰਜਾਬ ਵਿੱਚ। ਕਈ ਆਰੋਪ ਸਨ ਸੁੱਖੇ ਉਪਰ। ਪਰ ਆਰੋਪ ਸਾਬਿਤ ਤਾਂ ਹੋਣ ਜੇ ਸੁੱਖਾ ਫੜਿਆ ਜਾਵੇ। ਪੜਿਆ ਲਿਖਿਆ ਵਾਧੂ ਸੀ ਸੁੱਖਾ। ਇੰਜੀਨੀਅਰਿੰਗ ਕੀਤੀ ਹੋਈ ਸੀ ਉਸਨੇ। ਪਰ ਕਾੱਲਜ ਵਿੱਚ ਪੜਦਾ ਹੋਇਆ ਹੀ ਗਲਤ ਰਸਤੇ ਤੇ ਪੈ ਗਿਆ। ਨਸ਼ੇ ਨਹੀਂ ਸੀ ਕਰਦਾ। ਪਰ ਬਦਮਾਸ਼ੀ ਪੂਰੀ ਸੀ ਉਸਦੀ। ਪਹਿਲਾਂ ਵੀ ਸੀ ਤੇ ਹੁੱਣ ਵੀ!
“ਸੁੱਖਾ ਕਿੱਥੇ ਆ?” ਤੇਜਬੀਰ ਸਿੰਘ ਵਿਰਕ ਨੇ ਮਹਿੰਦਰ ਪ੍ਰਤਾਪ ਕਾਹਲੋਂ ਨੂੰ ਪੁੱਛਿਆ।
ਪ੍ਰਤਾਪ ਕਾਹਲੋਂ ਦੇ ਨਾਮ ਨਾਲ ਸਾਰਾ ਸ਼ਹਿਰ ਵਾਕਿਫ ਸੀ। ਪ੍ਰਤਾਪ ਕਾਹਲੋਂ ਸੁੱਖੇ ਦਾ ਵੱਡਾ ਭਰਾ ਸੀ। ਓਹ ਇਕ ਉੱਘਾ ਸਮਾਜ ਸੇਵੀ ਸੀ। ਗਰੀਬਾਂ ਦੀ ਡਾਕਟਰੀ ਇਲਾਜ ਵਿੱਚ ਸਹਾਇਤਾ ਕਰਦਾ ਸੀ। ਪ੍ਰਤਾਪ ਦੇ ਇਕ ਇਸ਼ਾਰੇ ਉਪਰ ਸਾਰਾ ਸ਼ਹਿਰ ਇਕੱਠਾ ਹੋ ਜਾਇਆ ਕਰਦਾ ਸੀ।
ਇੱਕ ਵਾਰ ਤੇਜਬੀਰ ਵਿਰਕ ਨੇ ਹੀ ਪ੍ਰਤਾਪ ਕਾਹਲੋਂ ਦੇ ਗਿਰੇਬਾਨ ਨੂੰ ਹੱਥ ਪਾ ਲਿਆ ਸੀ ਤਾਂ ਪ੍ਰਤਾਪ ਨੇ ਸਾਰੇ ਸ਼ਹਿਰ ਵਿੱਚ ਚੱਕਾ ਜਾਮ ਕਰ ਦਿੱਤਾ ਸੀ। ਪਰ ਵਿਰਕ ਵੀ ਅੜਿਆ ਰਿਹਾ ਸੀ। ਉਸਨੇ ਵੀ ਮਾਫੀ ਨਹੀਂ ਸੀ ਮੰਗੀ। ਵੱਡੇ ਅਫਸਰਾਂ ਨੇ ਵਿੱਚ ਪੈ ਕੇ ਮਸਲਾ ਹੱਲ ਕਰਵਾਇਆ ਸੀ।
ਉਸੇ ਦਿਨ ਤੋਂ ਪ੍ਰਤਾਪ ਕਾਹਲੋਂ ਅਤੇ ਤੇਜਬੀਰ ਵਿਰਕ ਦੀ ਆਪਸ ਵਿੱਚ ਬਣਦੀ ਨਹੀਂ ਸੀ। ਪ੍ਰਤਾਪ ਵੀ ਵਿਰਕ ਨੂੰ ਮੰਨਦਾ ਸੀ। ਵਈ ਅੜਬ ਅਫਸਰ ਹੈ। ਪੰਗਾ ਪੈ ਜਾਵੇ ਤਾਂ ਅੱਗੋਂ ਝੁੱਕਦਾ ਨਹੀਂ। ਵਿਰਕ ਵੀ ਜਾਣਦਾ ਸੀ ਕਿ ਪ੍ਰਤਾਪ ਚ ਏਨਾ ਦਮ ਤਾਂ ਹੈ ਕਿ ਸਾਰੇ ਸ਼ਹਿਰ ਨੂੰ ਇਕੱਠਾ ਕਰ ਸਕੇ।
“ਸੁੱਖੇ ਨੂੰ ਮਿਲਣਾ ਮੈਂ”। ਤੇਜਬੀਰ ਵਿਰਕ ਬੋਲਿਆ।
“ਕੀ ਹੋਇਆ?” ਪ੍ਰਤਾਪ ਕਾਹਲੋਂ ਬੋਲਿਆ।
“ਮੇਰਾ ਮੁੰਡਾ ਜੋਸ਼! ਓਹ ਸਾਲਾ ਘਰੋਂ ਭੱਜ ਗਿਆ!” ਵਿਰਕ ਨੇ ਕਿਹਾ।
“ਰੂਹੀ ਨਾਲ ਭੱਜਿਆ ਨਾ?”