ਕਹਾਣੀ ਇਸ਼ਕ ਦੀ ਰੁੱਤ
ਮੀਹ ਵਿੱਚ ਭਿੱਜਣਾ ਅਮਰਿੰਦਰ ਨੂੰ ਬੇਹੱਦ ਪਸੰਦ ਸੀ । ਉਹਦਾ ਬਚਪਨ ਤੇ ਜਵਾਨੀ ਪਿੰਡ ਵਿੱਚ ਖੇਤਾਂ ਦੀਆਂ ਵੱਟਾਂ ਉੱਤੇ ਗਲੀਆਂ ਵਿੱਚ ਤੇ ਵਗਦੇ ਪਰਨਾਲਿਆ ਹੇਠਾਂ ਨਹਾਉਂਦੇ ਹੀ ਲੰਘੀ ਸੀ । ਹੁਣ ਮੋਹਾਲੀ ਚ ਆਪਣੀ ਕੋਠੀ ਚ ਬੈਠਾ ਮੀਂਹ ਦੇ ਬਣੇ ਮੌਸਮ ਨੂੰ ਨਿਹਾਰ ਰਿਹਾ ਸੀ । ਉਹ ਕਿਸੇ ਸਰਕਾਰੀ ਮਹਿਕਮੇ ਚ ਨੌਕਰੀ ਕਰਦਾ ਸੀ ਤੇ ਇਸ ਮਹਿੰਗੇ ਸ਼ਹਿਰ ਚ ਵੀ ਇੱਕ ਕੋਠੀ ਕਿਰਾਏ ਤੇ ਲੈ ਕੇ ਰਹਿ ਰਿਹਾ ਸੀ । ਊਹ ਸੋਚਦਾ ਕੁਦਰਤ ਕਿਵੇਂ ਕਿਵੇਂ ਦੇ ਮੇਲ ਬਣਾ ਦਿੰਦੀ ਹੈ । ਜਿੱਥੇ ਮੀਂਹ ਦਾ ਬਰਸਣਾ ਉਸਨੂੰ ਹਸੀਨ ਸਫ਼ਰ ਵਾਂਗ ਲਗਦਾ । ਓਥੇ ਹੀ ਉਸਦੀ ਪਤਨੀ ਹਰਪ੍ਰੀਤ ਨੂੰ ਦੇਖ ਕੇ ਹੀ ਗੁੱਸਾ ਚੜ੍ਹਨ ਲਗਦਾ । ਉਹ ਮੀਂਹ ਨੂੰ ਵੇਖਦੇ ਹੀ ਝੂਰਨ ਲਗਦੀ । ਗਿੱਲੇ ਹੋਏ ਕੱਪੜੇ ਦੂਰ ਸੁੱਟ ਦਿੰਦੀ ਮੀਂਹ ਚ ਭਿੱਜਣ ਮਗਰੋਂ ਬਿਨਾਂ ਨਹਾਏ ਉਸਨੂੰ ਕੋਈ ਵੀ ਕੰਮ ਨਾ ਕਰਨ ਦਿੰਦੀ । ਦੋਂਵੇਂ ਇਸ ਮਸਲੇ ਤੇ ਇੱਕ ਦੂਜੇ ਤੇ ਅਲਗ ਸੀ ਪਰ ਫਿਰ ਵੀ ਆਪਸੀ ਸਾਂਝ ਬੇਹੱਦ ਸੀ ਤੇ ਇੱਕ ਦੂਸਰੇ ਦਾ ਹਰ ਪੱਖੋਂ ਧਿਆਨ ਵੀ ਰੱਖਦੇ ।
ਅਮਰਿੰਦਰ ਸੋਚਦਾ ਤਾਂ ਯਾਦ ਆਉਂਦਾ ਕਿ ਕਿੰਝ ਮੀਂਹ ਚ ਭਿੱਜੇ ਹੀ ਉਹ ਠੁਰ ਠੁਰ ਕਰਦੇ ਚਾਹ ਮੂੰਹ ਨੂੰ ਲਾ ਕੇ ਚੁਲ੍ਹੇ ਅੱਗੇ ਬੈਠ ਜਾਂਦੇ ਫਿਰ ਗਰਮੀ ਨਾਲ ਨਿੱਘੇ ਹੋਏ ਸਿਲੇ ਕਪੜੇ ਉਤਾਰਦੇ । ਕਈ ਵਾਰ ਬਿਨਾ ਉਤਾਰੇ ਘੁੰਮਦੇ ਤੇ ਚੀਂਘਾਂ ਪੈ ਜਾਂਦੀਆਂ। #HarjotDiKalam
ਐਨੇ ਨੂੰ ਬੱਦਲ ਜੋਰ ਦੀ ਗਰਜਿਆ ਤੇ ਮੀਂਹ ਬਰਸਣ ਲੱਗਾ । ਹਰਪ੍ਰੀਤ ਕੁਝ ਬੁੜਬੁੜਾਉਣ ਲੱਗੀ । ਅਮਰਿੰਦਰ ਨੇ ਅਜੇ ਨਾਈਟ ਸੂਟ ਹੀ ਪਾਇਆ ਹੋਇਆ ਸੀ । ਉਵੇਂ ਹੀ ਉਹ ਪੌੜੀਆਂ ਚੜਕੇ ਛੱਤ ਤੇ ਆ ਗਿਆ । ਆਪਣੇ ਸਰੀਰ ਤੇ ਪਈਆਂ ਬੂੰਦਾਂ ਨਾਲ ਜਿਵੇਂ ਉਸਦੀ ਰੂਹ ਨਸ਼ਿਆਂ ਗਈ ਹੋਵੇ । ਪਰ ਇਸ ਮੀਂਹ ਚ ਸੀਮਿੰਟ ਤੇ ਪਈਆਂ ਬੂੰਦਾਂ ਦੀ ਖੁਸ਼ਬੋ ਸੀ । ਉਸਦਾ ਦਿਲ ਪਿੰਡ ਦੀ ਮਿੱਟੀ ਵਾਲੀ ਖੁਸ਼ਬੂ ਨੂੰ ਤਰਸਿਆ । ਪਰ ਕੁਝ ਪਲਾਂ ਚ ਤੇਜ਼ ਮੀਂਹ ਨੇ ਖੁਸ਼ਬੂ ਭੁਲਾ ਕੇ ਸਿਰਫ ਤੇ ਸਿਰਫ ਉਸਦੇ ਕੱਪੜਿਆਂ ਨੂੰ ਪੂਰੇ ਸਰੀਰ ਸਮੇਤ ਤਰ ਕਰ ਦਿੱਤਾ । ਉਸਦੇ ਕੱਪਡ਼ੇ ਸੁਕੜ ਕੇ ਨਾਲ ਹੀ ਜੁੜ ਗਏ ਤੇ ਅੱਖਾਂ ਬੰਦ ਕਰਕੇ ਉਹ ਆਪਣੇ ਜੀਵਨ ਦੇ ਸਾਰੇ ਪੁਰਾਣੇ ਪਲ ਜਿਉਣ ਲੱਗਾ । ਉਸਨੂੰ ਲੱਗਾ ਕਿ ਸਾਉਣ ਦਾ ਇਹ ਮਹੀਨਾ ਪਿਆਸੀ ਧਰਤ ਤੇ ਜੀਵਾਂ ਤੇ ਬਰਸ ਕੇ ਕਿਵੇਂ ਜਿੰਦਗੀ ਧੜਕਾ ਦਿੰਦਾ ਹੈ । ਇਸੇ ਲਈ ਤਾਂ ਇਸ਼ਕ ਦਾ ਮਹੀਨਾ ਕਿਹਾ ਜਾਂਦਾ । ਜਿਸਮ ਤੇ ਪਈਆਂ ਇਹ ਬੂੰਦਾਂ ਮੱਲੋ ਮੱਲੀ ਹਾਣ ਲੱਭਦੀਆਂ ਹਨ । ਤੇ ਅੰਦਰ ਦੀ ਸਾਰੀ ਗਰਮੀ ਜਿਵੇਂ ਜਿਥੋਂ ਵੀ ਜਗ੍ਹਾ ਮਿਲੇ ਬਾਹਰ ਨਿਕਲਣ ਦੀ ਕੋਸ਼ਿਸ ਕਰਦੀ ਹੈ । ਇਹ ਗੱਲਾਂ ਉਹਨੂੰ ਹੁਣ ਸਮਝ ਲੱਗੀਆਂ ਪਹਿਲੀ ਉਮਰੇ ਤਾਂ ਉਹ ਜਜਬਾਤ ਮਹਿਸੂਸ ਸਕਦਾ ਸੀ ਕੀ ਤੇ ਕਿਉਂ ਦੀ ਸਮਝ ਉਸ ਵਿੱਚ ਨਹੀਂ ਸੀ । ਉਹ ਅੱਖਾਂ ਬੰਦ ਕਰਕੇ ਬੱਸ ਇਹੋ ਸੋਚ ਰਿਹਾ ਸੀ ।
ਕੁਝ ਪਲ ਲਈ ਉਸਦੀ ਅੱਖ ਖੁੱਲੀ ਤਾਂ ਉਹ ਆਸਪਾਸ ਤੱਕਣ ਲੱਗਾ । ਉਸਦੀ ਸਾਹਮਣੇ ਵਾਲੀ ਛੱਤ ਤੇ ਉਸਨੂੰ ਨਜ਼ਰੀਂ ਪਿਆ ਕਿ ਇੱਕ ਕੁੜੀ ਵੀ ਉਸ ਵਾਂਗ ਹੀ ਇਸ ਬਾਰਿਸ਼ ਚ ਨਹਾ ਰਹੀ ਏ । ਜਿੱਥੇ ਉਹ ਰਹਿੰਦਾ ਸੀ ਇਹ ਸਾਰਾ ਇਲਾਕਾ ਹੀ ਪੀਜੀ ਤੇ ਕਿਰਾਏ ਦੀਆਂ ਕੋਠੀਆਂ ਸੀ । ਸਾਹਮਣੀ ਕੋਠੀ ਤੇ ਰਹਿੰਦੀਆਂ ਕੁੜੀਆਂ ਸ਼ਾਇਦ ਆਇਲੈਟਸ ਕਰ ਰਹੀਆਂ ਸੀ । ਸ਼ਾਇਦ ਉਹ ਕੁੜੀ ਵੀ ਉਸ ਵਾਂਗ ਕੁਦਰਤ ਦੇ ਇਸ ਮੌਸਮ ਨੂੰ ਪਸੰਦ ਕਰਦੀ ਹੋਏਗੀ । ਸ਼ਾਇਦ ਉਹ ਵੀ ਅਜੇ ਉਸ ਉਮਰ ਵਿੱਚ ਸੀ ਜਿੱਥੇ ਉਸਨੂੰ ਬਾਰਿਸ਼ ਦੇ ਮੌਸਮ ਨਾਲ ਜਗਦੇ ਅਹਿਸਸ ਤਾਂ ਸੀ ਪਰ ਸਮਝ ਨਹੀਂ ਕਿਉਂ ।ਬਿਲਕੁਲ ਇਸ ਕੁੜੀ ਵਾਂਗ !! ਉਸਦੇ ਚੜ੍ਹਦੀ ਉਮਰ ਦੇ ਪਹਿਲੇ ਇਸ਼ਕ ਦੇ ਵਾਂਗ ! #HarjotDiKalam
ਉਸਦਾ ਦਿਮਾਗ ਪਿੱਛੇ ਵੱਲ ਦੌੜਨਾ ਚਾਹੁੰਦਾ ਸੀ । ਪਰ ਉਸਨੇ ਆਪਣੇ ਮਨ ਨੂੰ ਝਟਕਿਆ ਤੇ ਆਪਣਾ ਧਿਆਨ ਸਿਰਫ ਸਾਹਮਣੇ ਦਿਸਦੀ ਕੁੜੀ ਵੱਲ ਲਗਾ ਦਿੱਤਾ । ਕੁੜੀ ਦੀ ਕੋਠੀ ਵਾਲੀ ਛੱਤ ਉਹਦੀ ਛੱਤ ਦੇ ਬਰਾਬਰ ਸੀ ਤੇ ਤਿੰਨ ਪਾਸਿਓਂ ਉਸ ਦੀ ਉਚਾਈ ਐਨੀ ਕੁ ਸੀ ਕਿ ਕੁੜੀ ਕਿਸੇ ਪਾਸਿਓਂ ਦਿਸ ਨਹੀਂ ਸਕਦੀ ਸੀ । ਉਹ ਜਿੱਥੇ ਖੜਾ ਸੀ ਐਨਾ ਕੁ ਓਹਲਾ ਸੀ ਕਿ ਬਿਨਾਂ ਉਚੇਚ ਕੀਤੇ ਕੁੜੀ ਉਸਨੂੰ ਦੇਖ ਨਹੀਂ ਸੀ ਸਕਦੀ ।
ਪਰ ਸ਼ਾਇਦ ਦੇਖ ਨਾ ਦੇਖ ਸਕਣ ਦੀ ਗੱਲ ਕੁੜੀ ਮੁਕਾ ਚੁੱਕੀ ਸੀ । ਮੀਂਹ ਚ ਭਿੱਜਣ ਤੇ ਉਸ ਚ ਗੁਆਚ ਜਾਣ ਕਰਕੇ ਉਹਨੂੰ ਇਹ ਪਰਵਾਹ ਖਤਮ ਸੀ ਕਿ ਕੋਈ ਉਸਨੂੰ ਦੇਖ ਵੀ ਸਕਦਾ ਹੈ । ਉਸਦੇ ਸਾਰੇ ਕੱਪੜੇ ਭਿੱਜ ਕੇ ਉਸ ਨਾਲ ਚਿਪਕ ਗਏ ਸੀ । ਤੇ ਅਮਰਿੰਦਰ ਦੀਆਂ ਨਜਰਾਂ ਚਾਅ ਕੇ ਵੀ ਪਾਸੇ ਨਹੀਂ ਸੀ ਹੋ ਰਹੀਆਂ । ਜਿਵੇਂ ਉਹ ਭਿੱਜੇ ਹੁਸਨ ਦੀਆਂ ਤਰੰਗਾਂ ਨਾਲ ਜਕੜਿਆ ਗਿਆ ਹੋਵੇ । ਮੀਂਹ ਨਾਲ ਭਿੱਜੇ ਤੇ ਹਵਾ ਨਾਲ ਠਰ ਰਹੇ ਉਸਦੇ ਸਰੀਰ ਚ ਛਿੜੇ ਕਾਂਬੇ ਨੂੰ ਉਹ ਮਹਿਸੂਸ ਕਰ ਸਕਦਾ ਸੀ ।
ਇਸ ਵਾਰ ਉਸਦਾ ਮਨ ਪਿਛਾਂਹ ਵੱਲ ਦੌੜ ਹੀ ਗਿਆ । ਇਹੀ ਸਾਉਣ ਦਾ ਮਹੀਨਾ ਦੀ ਉਹਨਾਂ ਦੇ ਸ਼ਰੀਕ ਚੋਂ ਲਗਦੇ ਚਾਚੇ ਤਾਏ ਦੇ ਘਰੋਂ ਇੱਕ ਉਸਦੇ ਹਾਣ ਦੀ ਕੁੜੀ ਆਈ ਹੋਈ ਸੀ । ਉਹ ਲੱਗਪੱਗ ਹਰ ਸਾਲ ਹੀ ਆਉਂਦੀ ਸੀ । ਦੋਵਾਂ ਦੀ ਅੱਖਾਂ ਅੱਖਾਂ ਚ ਹੀ ਗੱਲ ਸੀ ਤੇ ਇਸ਼ਾਰੇ ਤੇ ਹਾਸਾ ਮਜਾਕ ਵੀ ਆਮ ਸੀ । ਉਹ ਵੈਸੇ ਵੀ ਚਾਚੇ ਦੇ ਘਰ ਜਾਂਦਾ ਸੀ ਪਰ ਜਦੋਂ ਕਿਰਨ ਆਉਂਦੀ ਤਾਂ ਉਸਦੇ ਗੇੜੇ ਵੱਧ ਜਾਂਦੇ । ਅੱਖਾਂ ਅੱਖਾਂ ਚ ਕਈ ਕਰਾਰ ਤੇ ਇਕਰਾਰ ਹੋ ਗਏ ਸੀ । ਮਜਾਕ ਮਜਾਕ ਚ ਹੀ ਇਜ਼ਹਾਰ ਹੋ ਗਿਆ ਸੀ । ਇਹ ਅੱਲ੍ਹੜ ਉਮਰ ਦੀਆਂ ਗੱਲਾਂ ਸੀ ਅਜੇ ਮੁਬੈਲ ਵਾਲਾ ਕੰਮ ਨਹੀਂ ਸੀ ਹੋਇਆ । ਖ਼ਤਾਂ ਰਾਹੀਂ ਹੀ ਲੁਕਵੀਆਂ ਗੱਲਾਂ ਹੁੰਦੀਆਂ ਸੀ । ਉਹਨਾਂ ਦੀ ਵੀ ਖ਼ਤਾਂ ਰਾਹੀਂ ਹੀ ਗੱਲ ਕਾਫੀ ਦੂਰ ਤੱਕ ਪਹੰਚ ਗਈ ਸੀ । ਕਿਰਨ ਉੱਤੇ ਵੀ ਹੁਸਨ ਜੋਰ ਦਾ ਆਇਆ ਸੀ । ਉਸਦੀਆਂ ਮੋਟੀਆਂ ਅੱਖਾਂ , ਗੋਲ ਚਿਹਰਾ ,ਲੰਮਾ ਕਦ ਭਰਵਾਂ ਸਰੀਰ ਜਿਹੜਾ ਵੀ ਦੇਖਦਾ ਤਾਂ ਇੱਕ ਵਾਰ ਦੇਖਦਾ ਹੀ ਰਹਿ ਜਾਂਦਾ । #HarjotDiKalam
ਉਸਨੂੰ ਯਾਦ ਆਇਆ ਕਿ ਜਦੋਂ ਉਹ ਪਹਿਲੀ ਤੇ ਅਖੀਰ ਵਾਰ ਮਿਲੇ ਸੀ ਇਹੋ ਸਾਉਣ ਦਾ ਮਹੀਨਾ ਦੀ ਸ਼ਾਮ ਢਲਣ ਤੋਂ ਪਹਿਲ਼ਾਂ ਹੀ ਬੱਦਲ ਘਿਰ ਆਇਆ । ਮੱਝਾਂ ਵਾਲੇ ਘਰ ਉਹ ਪਸ਼ੂ ਤੇ ਪੱਠੇ ਸਾਂਭ ਰਿਹਾ ਸੀ । ਇੰਨੇ ਚ ਹੀ ਉਹ ਮੀਂਹ ਚ ਭਿੱਜ ਗਿਆ ਸੀ । ਉਸਦੇ ਚਾਚੇ ਤੇ ਉਹਨਾਂ ਦਾ ਇਹ ਹਿੱਸਾ ਸਾਂਝਾ ਹੀ ਸੀ । ਦੋਂਵੇਂ ਘਰਾਂ ਚੋਂ ਵਾਰੀ ਸਿਰ ਕੋਈ ਇੱਕ ਜਣਾ ਇੱਧਰ ਰਾਖੀ ਲਈ ਸੌਂ ਜਾਂਦਾ । ਉਹ ਭਿੱਜਿਆ ਹੋਇਆ ਅਜੇ ਸਾਰੇ ਡੰਗਰਾਂ ਨੂੰ ਅੰਦਰ ਕਰਕੇ ਹੀ ਹਟਿਆ ਸੀ ਕਿ ਕਿਰਨ ਸੁਨੇਹਾ ਲੈ ਕੇ ਆਈ ਕਿ ਚਾਚੇ ਦਿਆਂ ਡੰਗਰਾਂ ਨੂੰ ਵੀ ਅੰਦਰ ਕਰ ਦਵੇ ।
ਆਉਂਦੀ ਆਉਂਦੀ ਉਹ ਮੀਂਹ ਚ ਪੂਰੀ ਭਿੱਜ ਗਈ ਸੀ । ਬਿਲਕੁਲ ਉਸ ਕੁੜੀ ਵਾਂਗ ਜੋ ਉਸਦੇ ਸਾਹਮਣੇ ਵਾਲੀ ਛੱਤ ਤੇ ਸੀ । ਪਰ ਕਿਰਨ ਨੂੰ ਆਪਣੇ ਹੁਸਨ ਦਾ ਅਹਿਸਾਸ ਹੋਵੇ ਉਸਨੇ ਚੁੰਨੀ ਨੂੰ ਲਪੇਟ ਕੇ ਖੁਦ ਨੂੰ ਪੂਰੀ ਤਰਾਂ ਕੁੱਜ ਲਿਆ ਸੀ ਪਰ ਫਿਰ ਵੀ ਉਸਨੂੰ ਪੂਰੀ ਤਰਾਂ ਲੁਕੋਣ ਚ ਅਸਮਰਥ ਸੀ । ਉਸਨੂੰ ਇਕੱਲੇ ਨੂੰ ਸਭ ਕੁਝ ਇਕੱਠਾ ਕਰਦੇ ਦੇਖ ਕਿਰਨ ਵੀ ਉਸ ਨਾਲ ਹੱਥ ਵਟਾਉਣ ਲੱਗੀ ।
ਦੋਵਾਂ ਦੇ ਕਪੜੇ ਤੂੜੀ ਕੱਖਾਂ ਤੇ ਗੋਹੇ ਨਾਲ ਲਿਬੜ ਗਏ । ਵਿਹਲਾ ਹੋਕੇ ਅਮਰਿੰਦਰ ਮੀਂਹ ਚ ਨਹਾ ਕੇ ਹੀ ਆਪਣੇ ਆਪ ਨੂੰ ਸਾਫ ਕਰਨ ਲੱਗਾ । ਕਿਰਨ ਉਸਨੂੰ ਖੜੀ ਦੇਖਦੀ ਰਹੀ । ਉਸਨੂੰ ਇੰਝ ਤੱਕਦੇ ਦੇਖ ਜਿਵੇਂ ਉਸਦੇ ਮਨ ਚ ਕਿੰਨੇ ਹੀ ਭੂਚਾਲ ਆ ਗਏ ਹੋਣ ।ਆਪਣੇ ਸਰੀਰ ਦੀ ਬੇਚੈਨੀ ਤੇ ਅੱਖਾਂ ਚ ਆ ਗਈ ਲਾਲੀ ਨੂੰ ਛੁਪਾਉਂਦੇ ਹੋਏ ਉਸਨੇ ਇਸ਼ਾਰਾ ਕਰਕੇ ਉਸਨੇ ਕਿਰਨ ਨੂੰ ਕਿਹਾ ਕਿ ਉਹ ਵੀ ਨਹਾ ਕੇ ਕੱਪੜੇ ਸਾਫ ਕਰ ਲਵੇ ।
ਜਿਵੇਂ ਕਿਰਨ ਤਾਂ ਉਸਦੇ ਇਸ਼ਾਰੇ ਨੂੰ ਹੀ ਉਡੀਕ ਰਹੀ ਹੋਵੇ । ਉਸਦੀ ਸਮਝ ਵੀ ਸ਼ਾਇਦ ਪਿੰਡੇ ਤੇ ਪਈ ਬਾਰਿਸ਼ ਨੇ ਅੰਦਰੋਂ ਉੱਠਦੇ ਵਲਵਲਿਆਂ ਚ ਸਮਾ ਦਿੱਤੀ ਸੀ ।ਭਾਵੇਂ ਸ਼ਰਮਾਉਂਦੀ ਹੋਈ ਹੀ ਪਰ ਉਹ ਵੀ ਆਕੇ ਮੀਂਹ ਚ ਦੁਬਾਰਾ ਭਿੱਜਣ ਲੱਗੀ । ਮੀਂਹ ਐਨਾ ਕੁ ਤੇਜ਼ ਸੀ ਕਿ ਕਿਸੇ ਦੇ ਇੱਧਰ ਆਣ ਦਾ ਚਾਂਸ ਘੱਟ ਹੀ ਸੀ । ਬਾਰਿਸ਼ ਦੇ ਇਸ ਨਸ਼ੇ ਚ ਕਦੋਂ ਦੋਵੇਂ ਇੱਕ ਦੂਸਰੇ ਦੇ ਇੰਝ ਕਰੀਬ ਹੋ ਗਏ ਦੋਵਾਂ ਨੂੰ ਕੋਈ ਅੰਦਾਜ਼ਾ ਨਹੀਂ ਲੱਗਾ । ਕਿਰਨ ਦੀ ਚੁੰਨੀ ਕਿਤੇ ਸੀ ਤੇ ਉਹ ਆਪ ਕਿਤੇ ਹੋਰ । ਦੋਂਵੇਂ ਜਿਵੇਂ ਇੱਕ ਦੂਸਰੇ ਦੇ ਬਿਲਕੁੱਲ ਨਾਲ ਜੁੜੇ ਪੂਰੇ ਮੀਂਹ ਨੂੰ ਆਪਣੇ ਉੱਪਰ ਹੀ ਲੰਘਾ ਦੇਣਾ ਚਾਹੁੰਦੇ ਸੀ । ਤੇਜ ਅਵਾਜ ਚ ਗੜਕਦੇ ਬੱਦਲ ਤੇ ਉਹਨਾਂ ਦਾ ਕੀਤਾ ਹਨੇਰਾ ਤੇ ਨਾਲ ਚਲਦੀ ਹਵਾ ਨੇ ਤੇ ਦੋ ਜਵਾਨ ਜਿਸਮ ਜਿਹਨਾਂ ਦੀ ਧੜਕਣ ਤੇ ਸਾਹਾਂ ਦੀ ਤੇਜ਼ੀ ਨੇ ਕਿਸੇ ਅਲੌਕਿਕ ਨਜਾਰੇ ਨੂੰ ਸਿਰਜਿਆ ਹੋਇਆ ਸੀ । ਐਸੇ ਵਕਤ ਕਦੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਅੱਗੇ ਕੀ ਕਰਨਾ ਤੇ ਹੋਣਾ ਹੈ । ਹੱਥਾਂ ਨੂੰ ਖੁਦ ਬ ਖੁਦ ਪਤਾ ਹੁੰਦਾ ਕਿ ਕੀ ਕਰਨਾ ਤੇ ਬੁੱਲ੍ਹਾ ਨੂੰ ਵੀ ਆਪਣੀ ਮੰਜਿਲ ਦਾ ਪਤਾ ਹੁੰਦਾ । ਤੇ ਉਹਨਾਂ ਦੇ ਸਰੀਰ ਇੱਕ ਦੂਸਰੇ ਨਾਲ ਜੁੜੇ ਤੇ ਚੁੰਮਣ ਦੀ ਬਰਸਾਤ ਨੇ ਲੱਗਪੱਗ ਮਦਹੋਸ਼ ਕਰ ਦਿੱਤਾ ਸੀ । ਉੱਪਰੋਂ ਠੰਡੀ ਹਵਾ ਨੇ ਸਰੀਰ ਨੂੰ ਹੋਰ ਸਰਦ ਕਰ ਦਿੱਤਾ । ਦੋਂਵੇਂ ਉਵੇਂ ਹੀ ਇੱਕ ਦੂਸਰੇ ਚ ਖੋਏ ਨਾਲ ਬਣੇ ਕਮਰੇ ਚ ਵੜ ਗਏ । ਗਿੱਲੇ ਕਪੜਿਆ ਨਾਲ ਫਰਸ਼ ਤੇ ਹੀ ਲੇਟ ਗਏ । ਦੋਵਾਂ ਨੂੰ ਇੱਕ ਦੂਸਰੇ ਤੋਂ ਕੋਈ ਝਿਜਕ ਨਹੀਂ ਸੀ ਅਮਰਿੰਦਰ ਸੋਚਦਾ ਕਿ ਹਰਪ੍ਰੀਤ ਦੇ ਨੱਕ ਨੂੰ ਮੀਂਹ ਨਾਲ ਭਿੱਜੇ ਦੀ ਖੁਸ਼ਬੂ ਕਿੰਨੀ ਬੂਰੀ ਲਗਦੀ ਏ । ਤੇ ਉਹ ਕਿਰਨ ਉਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ