ਨੱਬੇ ਤੋਂ ਪਹਿਲਾਂ ਦੀ ਅੱਖੀ ਵੇਖੀ..
ਖੁੱਲੇ ਖੇਤ ਵਿਚ ਭੱਜਾ ਜਾਂਦਾ ਇੱਕ ਕੱਲਾ ਸਿੱਖ ਨੌਜੁਆਨ..
ਮਗਰ ਕਿੰਨੀ ਸਾਰੀ ਪੁਲਸ ਤੇ ਸੀ.ਆਰ.ਪੀ.ਐੱਫ..ਜਦੋਂ ਗੋਲੀ ਚੱਲਦੀ ਤਾਂ ਅਗਲਾ ਧੌਣ ਨੀਵੀਂ ਕਰ ਲਿਆ ਕਰਦਾ!
ਫੇਰ ਕਿੰਨੀਆਂ ਗੋਲੀਆਂ ਕੱਠੀਆਂ ਚੱਲੀਆਂ ਤੇ ਉਹ ਕੁਝ ਦੂਰ ਘੁੰਮਣਘੇਰੀ ਜਿਹੀ ਖਾ ਓਥੇ ਹੀ ਢੇਰੀ ਹੋ ਗਿਆ!
ਫੇਰ ਭੁੰਜੇ ਡਿੱਗੇ ਪਏ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ..
ਇਹ ਮੀਂਹ ਵਰਾਉਣ ਵਾਲੇ ਅਤੇ ਮਗਰੋਂ ਫੋਟੋਆਂ ਖਿਚਾਉਣ ਵਾਲੇ ਸਾਰੇ ਦੇ ਸਾਰੇ ਥਾਣੇਦਾਰ ਅਤੇ ਕਮਾਂਡੈਂਟ ਰੈਂਕ ਦੇ ਬੰਦੇ!
ਏਦਾਂ ਹੀ ਪਿੰਡੋਂ ਬਾਹਰਵਾਰ ਬਹਿਕ..
ਓਥੇ ਪਿਆ ਪੁਲਸ ਦਾ ਛਾਪਾ..ਢੱਠੇ ਹੋਏ ਕੋਠਿਆਂ ਵੱਲ ਹੌਲੀ ਹੌਲੀ ਅਗਾਂਹ ਵਧਦੀ ਖਾਕੀ ਵਰਦੀ!
ਸਭ ਤੋਂ ਅਗਲੀ ਕਤਾਰ ਵਿਚ ਹੋਮ-ਗਾਰਡ ਦੇ ਜਵਾਨ..ਅਤੇ ਉਸਤੋਂ ਪਿਛਲੀ ਵਿਚ ਸਿਪਾਹੀ..ਹੌਲਦਾਰ!
ਮਾਨਸਿਕਤਾ ਇਹ ਕੇ ਜੇ ਅੰਦਰੋਂ ਗੋਲੀ ਆਵੇ ਵੀ ਤਾਂ ਏਹੀ ਗਰੀਬ ਮਰਨ..!
ਓਹਨੀਂ ਦਿੰਨੀ ਕੱਚੀ ਭਰਤੀ ਵਾਲੇ ਇਹਨਾਂ ਹੋਮ-ਗਾਰਡਾਂ ਨੂੰ ਪੰਜਾਹ ਰੁਪਈਏ ਦਿਹਾੜੀ ਮਿਲਦੀ ਸੀ..
ਅਤੇ ਪ੍ਰੋਮੋਸ਼ਨ ਵੇਲੇ ਵੱਡੇ ਅਫਸਰਾਂ ਦਾ ਨਾਮ ਹੀ ਆਇਆ ਕਰਦਾ!
ਅਮਰੀਕਾ ਵ੍ਹਾਈਟ ਹਾਊਸ ਤੇ ਹੋਈ ਹੁੱਲੜ ਬਾਜੀ..ਦੋ ਵੀਡਿਓਜ਼..
ਇੱਕ ਵਿੱਚ ਹੁੱਲੜਬਾਜਾਂ ਦੀ ਨਕਲੋ-ਹਰਕਤ ਟੈਲੀਵਿਜਨ ਤੇ ਵੇਖਦਾ ਦੂਰ ਟੇਂਟ ਵਿੱਚ ਬੈਠਾ ਟ੍ਰੰਪ..ਕੋਲ ਹੀ ਸੰਗੀਤ ਤੇ ਥਿਰਕਦੀ ਹੋਈ ਇੱਕ ਗੋਰੀ ਕੁੜੀ ਉਚੀ-ਉਚੀ ਆਖ ਰਹੀ ਹੁੰਦੀ..ਇਸ ਵਾਰ ਵ੍ਹਾਈਟ ਹਾਊਸ ਦੇ ਅੰਦਰ ਵੜਕੇ ਮਾਰਾਂਗੇ..!
ਦੂਜੀ ਵ੍ਹਾਈਟ ਹਾਊਸ ਦੇ ਅੰਦਰ ਦੀ..
ਅਚਾਨਕ ਗੋਲੀ ਚੱਲਣ ਦੀ ਅਵਾਜ ਆਉਂਦੀ..ਇੱਕ ਅੱਲੜ ਉਮਰ ਦੀ ਕੁੜੀ ਸ਼ੀਸ਼ਾ ਤੋੜ ਬਾਹਰ ਵਰਾਂਡੇ ਵਿੱਚ ਆਣ ਪੈਂਦੀ..ਭੁੰਜੇ ਲੰਮੀ ਪਈ ਕੁਝ ਸਾਹ ਲੈਂਦੀ ਫੇਰ ਉਸਦਾ ਨੱਕ ਅਤੇ ਕੱਪੜੇ ਖੂਨੋਂ-ਖੂਨ ਹੋ ਜਾਂਦੇ..
ਵੀਡੀਓ ਬਣਾਉਣ ਵਾਲਾ ਆਖਦਾ..ਐਂਬੂਲੈਂਸ ਕਾਲ ਕਰੋ..ਇਹ ਮਰ ਰਹੀ ਏ!
ਫੇਰ ਦੱਸਦੇ ਉਹ ਸੱਚੀ ਹੀ ਮਰ ਗਈ..ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ!
ਅੰਮ੍ਰਿਤਸਰ ਹੋਟਲ ਵਿਚ ਵੱਡੀ ਪਾਰਟੀ ਮਗਰੋਂ ਮੇਨ ਸੀਵਰੇਜ ਅਕਸਰ ਬਲੋਕ ਹੋ ਜਾਇਆ ਕਰਦਾ!
ਸਾਰੇ ਉਸਨੂੰ ਉਡੀਕਦੇ ਰਹਿੰਦੇ..ਉਹ ਆਉਂਦਾ..
ਸਾਈਕਲ ਤੇ ਕਿੱਡਾ ਵੱਡਾ ਬਾਂਸ ਟੰਗਿਆ ਹੁੰਦਾ..!
ਫੇਰ ਸੀਵਰੇਜ ਦਾ ਢਕਣ ਖੋਲ ਅੰਦਰ ਡੁਬਕੀ ਮਾਰ ਜਾਂਦਾ!
ਇੱਕ ਵਾਰ ਕਿੰਨਾ ਚਿਰ ਹੋ ਗਿਆ..ਉਸ ਤੋਂ ਬਾਹਰ ਨਾ ਨਿੱਕਲਿਆ ਗਿਆ ਤੇ ਘੜੀ ਕੂ ਮਗਰੋਂ ਰੋਂਦੇ ਕੁਰਲਾਉਂਦੇ ਉਸਦੇ ਬੱਚੇ ਆ ਗਏ!
ਮਾਲਕਾਂ ਸ਼ਾਇਦ ਪੰਜ ਹਜਾਰ ਦਿੱਤਾ ਸੀ..ਏਨੀ ਕੂ ਤੇ ਇੱਕ ਪਾਰਟੀ ਮਗਰੋਂ ਟਿੱਪ ਹੀ ਮਿਲ ਜਾਇਆ ਕਰਦੀ!
ਮੁਲਤਾਨ ਦੇ ਕਿਲੇ ਪਾੜ ਪਾਉਂਦਿਆਂ ਤੋਪ ਦਾ ਪਹੀਆਂ ਟੁੱਟ ਗਿਆ! ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਮਗਰੋਂ ਤਾਂ ਹੀ ਚੱਲ ਸਕਦੀ ਜੇ ਹਰ ਗੋਲੇ ਤੇ ਇੱਕ ਸਿੰਘ ਮੋਢਾ ਦਿੰਦਾ..
ਪਰ ਗੋਲਾ ਦਾਗਣ ਮਗਰੋਂ ਮੋਢਾ ਦੇਣ ਵਾਲੇ ਦਾ ਤੂੰਬਾ-ਤੂੰਬਾ ਹੋ ਕੇ ਉੱਡ ਜਾਣਾ ਨਿਸ਼ਚਿਤ ਸੀ!