ਜੱਸੀ ਜਸਰਾਜ ਸੰਘੀਆਂ ਦੀ ਬੁੱਕਲ ਵਿਚ ਜਾ ਵੜਿਆ..ਮਾਹੀ ਗਿੱਲ,ਹੌਬੀ ਧਾਲੀਵਾਲ ਅਤੇ ਹੋਰ ਵੀ ਤੇ ਕਿੰਨੇ ਗਏ..!
ਓਹੀ ਸੰਘ ਜਿਸਨੇ ਖੇਤਾਂ ਦੇ ਕਿੰਨੇ ਸਾਰੇ ਪੁੱਤ ਗੱਡੀ ਹੇਠ ਦਰੜ ਦਿੱਤੇ..ਫੇਰ ਵਾਲ ਤੱਕ ਵਿੰਗਾਂ ਨਹੀਂ ਹੋਣ ਦਿੱਤਾ ਆਪਣੇ ਬੰਦਿਆਂ ਦਾ..ਜੁੱਤੀ ਦੀ ਨੋਕ ਤੇ ਟਿਕਾਇਆ ਕਨੂੰਨ..ਓਹੀ ਕਨੂੰਨ ਵਾਲੇ ਜਾਲੇ ਜਿਥੇ ਨਿੱਕੇ ਮੋਟੇ ਮੱਛਰ-ਮੱਖੀਆਂ ਤਾਂ ਸੌਖਿਆਂ ਫਸ ਜਾਂਦੇ ਪਰ ਵੱਡੇ ਹਾਥੀ ਇਸਨੂੰ ਪਾੜ ਕੇ ਲੰਘ ਜਾਂਦੇ..!
ਜਾਣ ਲੱਗਿਆ ਦਲੀਲ ਦਿੱਤੀ ਜਾਂਦੀ..ਇਹਨਾਂ ਕਾਨੂੰਨ ਵਾਪਿਸ ਲੈ ਲਏ..ਪ੍ਰਧਾਨ ਮੰਤਰੀ ਕੌਂਮ ਦਾ ਵੱਡਾ ਹਿਮਾਇਤੀ..ਹਰ ਗੁਰੂਪੁਰਬ ਤੇ ਬੰਗਲਾ ਸਾਹਿਬ ਮੱਥਾ ਟੇਕਣ ਜਾਂਦਾ..!
ਜੇ ਹਿਮਾਇਤੀ ਹੁੰਦਾ ਤਾਂ ਗ੍ਰਹਿ ਰਾਜ ਮੰਤਰੀ ਨੂੰ ਓਸੇ ਵੇਲੇ ਲਾਂਬੇ ਕਰ ਉਸਦੇ ਪੁੱਤ ਨੂੰ ਪੰਜ ਬੰਦਿਆਂ ਦੇ ਕਤਲ ਦੇ ਦੋਸ਼ ਵਿਚ ਫਾਸਟ-ਟਰੈਕ ਕੋਰਟ ਰਾਂਹੀ ਫਾਹੇ ਨਾ ਟੰਗਦਾ..!
ਖੈਰ ਦਿੱਲੀ ਤੇ ਕਾਬਜ ਧਿਰ ਦੀ ਬੁੱਕਲ ਵਿਚ ਵੜਨਾ ਕੋਈ ਨਵਾਂ ਵਰਤਾਰਾ ਨਹੀਂ ਸਗੋਂ ਦਹਾਕਿਆਂ ਤੋਂ ਤੁਰੀ ਆਉਂਦੀ ਇੱਕ ਲੜੀਵਾਰ ਮਾਨਸਿਕਤਾ ਹੀ ਏ..ਬਲਦੇਵ ਸਿੰਘ ਕੈਰੋਂ ਬਾਦਲ ਬਰਨਾਲੇ ਬਲਵੰਤ ਜੈਲ ਅਤੇ ਹਰਚੰਦ ਵਾਲੀ ਮਾਨਸਿਕਤਾ..!
ਨਿੱਕੀ ਜਿਹੀ ਜਿੰਦਗੀ “ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ”..”ਖਾਓ ਪੀਓ ਲਵੋ ਅਨੰਦ..ਢੱਠੇ ਚ ਜਾਵੇ ਪਰਮਾਨੰਦ” ਵਾਲੀ ਮਾਨਸਿਕਤਾ..ਪਰਦੇ ਤੇ ਨੱਚਣ ਟੱਪਣ ਦੇ ਨਾਲ ਨਾਲ ਕੋਈ ਸਾਈਡ ਬਿਜਨਸ ਵੀ ਤੇ ਚਾਹੀਦਾ..ਹਰ ਕੋਈ ਕਰਦਾ ਜੇ ਇਹਨਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ