ਤਕਰੀਬਨ 20 ਵਰੇ੍ ਪਹਿਲਾਂ
ਗੋਦੀ ਵਿਚ ਛੋਟਾ ਬਾਲ ਅਤੇ ਬੇਟੀ ਦੀ ਉਂਗਲ ਫੜੀ ਮੈਂ ਉਸ ਰੱਬ ਦੇ ਦੁਆਰ ਤੇ ਬਣੀਆਂ ਪਹਾੜੀ ਨੁਮਾ ਵਿਸ਼ਾਲ ਪੌੜੀਆਂ ਉਤੇ ਕਿੰਨਾ ਚਿਰ ਬੈਠ ਕੇ ਹੀ ਵਾਪਸ ਆ ਗਈ, ਮਨ ਵਿਚ ਇਕ ਰੀਝ ਰਹੀ ਕਿ ਕਾਸ਼ ਸਾਨੂੰ ਅੰਦਰ ਜਾਣ ਦੇਂਦੇ ਅਸੀਂ ਬੜੀ ਦੂਰੋਂ ਚਲ ਕੇ ਗਏ ਸਾਂ। ਪਰ ਉਹਨਾਂ ਸਾਨੂੰ ਕਿਹਾ ਕਿ ਅੰਦਰ ਨਮਾਜ਼ ਪੜ੍ਹੀ ਜਾ ਰਹੀ ਹੈ ਤੁਸੀਂ ਨਹੀਂ ਜਾ ਸਕਦੇ। ਮੈਂ ਬਾਹਰੋਂ ਹੀ ਮੱਥਾ ਟੇਕ ਲਿਆ ਅਤੇ ਮੇਰੇ ਮਨ ਵਿਚ ਇਹ ਭੁਲੇਖਾ ਬੈਠ ਗਿਆ ਕਿ ਸ਼ਾਇਦ ਮੁਸਲਿਮ ਸਮਾਜ ਵਿਚ ਔਰਤਾਂ ਨੂੰ ਈਦਗਾਹ/ ਮਸਜਿਦ ਅੰਦਰ ਜਾਣ ਦੀ ਮਨਾਹੀ ਹੈ। ਸੰਨ 2021 ਦੇ ਅੱਸੂ ਮਹੀਨੇ ਫਿਰ ਭੁਪਾਲ ਜਾਣ ਦਾ ਮੌਕਾ ਮਿਲਿਆ. ਮੇਰੇ ਮਨ ਵਿਚ ਸਿਰਫ ਉਹ ਪੌੜੀਆਂ ਅਤੇ ਮਸਜਿਦ ਦਾ ਮੇਨ ਦਰਵਾਜ਼ਾ ਹੀ ਉਕਰਿਆ ਹੋਇਆ ਸੀ। ਮੈਨੂੰ ਉਸ ਮਸਜਿਦ ਦਾ ਨਾਮ ਨਹੀਂ ਪਤਾ ਸੀ। ਪਤਾ ਨਹੀਂ ਜਦੋਂ ਮੈਂ ਦੁਬਾਰਾ ਉਸ ਸ਼ਹਿਰ ਗਈ ਤਾਂ ਪਹਿਲੇ ਦਿਨ ਤੋਂ ਹੀ ਮੇਰੇ ਮਨ ਵਿਚ ਕੋਈ ਮਸਜਿਦ ਦੇਖਣ ਦਾ ਤੌਖਲਾ ਲੱਗਾ ਹੋਇਆ ਸੀ, ਅੰਦਰੋਂ ਆਵਾਜ਼ ਆ ਰਹੀ ਸੀ ਕਿ ਮੈਂ ਇਕ ਮਸਜਿਦ ਦੇਖ ਕੇ ਜ਼ਰੂਰ ਜਾਣਾ ਹੈ। ਗੂਗਲ ਤੇ ਦੇਖਿਆ ਤਾਂ ਭੁਪਾਲ ਸ਼ਹਿਰ ਵਿੱਚ ਬਹੁਤ ਮਸਜਿਦਾਂ ਦਿਖੀਆਂ, ਮੈਂ ਬੇਟੇ ਨੂੰ ਕਿਹਾ ਕਿ ਚੱਲ ਸਭ ਤੋਂ ਵੱਡੀ ਮਸਜਿਦ ਦੇਖ ਲੈ। ਉਸਨੇ ਦੇਖਿਆ ਗੂਗਲ ਤੇ ਕਿ ਸਭ ਤੋਂ ਵੱਡੀ ਮਸਜਿਦ ਦਾ ਨਾਮ ਤਾਜ ਉਲ ਮਸਜਿਦ ਹੈ।ਅਗਲੀ ਸਵੇਰ ਅਸੀਂ ਗੱਡੀ ਕਰਕੇ ਭਾਰਤ ਤੋਂ ਇਲਾਵਾ ਏਸ਼ੀਆ ਦੀ ਸਭ ਤੋਂ ਵੱਡੀ ਮਸਜਿਦ ਤਾਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ