ਇਓ ਨਹੀਂ ਸੀ ਜਾਣਾ ਤੂੰ
ਸਭ ਕੁਝ ਵੈਸਾ ਹੀ ਹੈ। ਜਿਵੇਂ ਪਹਿਲਾਂ ਸੀ ਬਸ ਤੂੰ ਹੀ ਨਹੀਂ ਏ।ਅੱਜ ਤੈਨੂੰ ਜਹਾਨੋਂ ਗਈ ਨੂੰ ਮਹੀਨਾ ਹੋ ਗਿਆ ਏ ਏਦਾਂ ਲੱਗਦਾ ਜਿਵੇਂ ਕਈ ਵਰ੍ਹੇ ਬੀਤ ਗਏ ਨੇ।ਹੁਣ ਇਸ ਇੱਕ ਮਹੀਨੇ ਵਿੱਚ ਮੈਨੂੰ ਤੇਰੇ ਕਿੰਨੇ ਗੁਣ ਨਜਰ ਆ ਰਹੇ ਨੇ।ਇਸ ਇੱਕ ਮਹੀਨੇ ਵਿੱਚ ਹੀ ਮੇਰਾ ਭਾਰ ਘੱਟ ਕੇ ਅੱਧਾ ਹੋ ਗਿਆ ਹੈ।ਹੁਣ ਰੋਟੀ ਮਿਲ ਜਾਵੇ ਤਾਂ ਖਾ ਲਈਦੀ ਏ।ਨਾ ਮਿਲੇ ਤਾਂ ਪਾਣੀ ਪੀ ਸੌ ਜਾਈਦਾ।ਕਪੜੇ ਹੁਣ ਪ੍ਰੈਸ ਨੇ ਜਾ ਵੱਟ ਪਏ ਨੇ ਕਦੀ ਧਿਆਨ ਨਹੀਂ ਗਿਆ।ਤੂੰ ਤਾਂ ਵਾਲਾ ਤੇ ਡਾਈ ਵੀ ਕਰ ਦੇਦੀ ਸੀ ਜਦੋਂ ਕੀਤੇ ਜਾਣਾ ਹੁੰਦਾ ਸੀ।ਮੇਰੇ ਨਹੂੰ ਵੀ ਵੱਧ ਗਏ ਨੇ ਤੂੰ ਹੀ ਸਭ ਖਿਆਲ ਕਰਦੀ ਸੀ ।ਨੂੰਹ ਬੜਾ ਬੋਲੀ ਸੀ ਜਦੋਂ ਛੋਟੇ ਪੋਤੇ ਨੂੰ ਚੁੱਕਿਆ ਤਾਂ ਅਚਾਨਕ ਉਸ ਦੇ ਖਰੀਡ ਵੱਜ ਗਿਆ ਸੀ।ਉਸ ਦਿਨ ਪਹਿਲੀ ਵਾਰ ਮਨ ਨੇ ਮਨ ਲਿਆ ਸੀ ਤੇਰੇ ਨਾ ਹੋਣ ਨੂੰ ਤੇ ਫਿਰ ਤਾਂ ਹਰ ਪਲ ਤੇਰੀ ਕਮੀ ਰੋਜ ਹੀ ਖੱਟਕਣ ਲੱਗੀ ਝੋਰਾ ਵੱਢ ਵੱਢ ਖਾਈ ਜਾਂਦਾ ਅੰਦਰੋਂ ਅੰਦਰੀ ਭੋਰਾ ਭੋਰਾ ਖੁਰਦਾ ਜਾਦਾ ਕੁਝ ਰੋਜ ਹੀ। ਟੋਕਾ ਟੋਕੀ ਤਾਂ ਪਹਿਲਾਂ ਵੀ ਹੁੰਦੀ ਸੀ ਪਰ ਫ਼ਰਕ ਏ ਹੈ ਪਹਿਲਾਂ ਕਦੇ ਤੂੰ ਮੈਨੂੰ ਟੋਕਦੀ ਸੀ ਕਦੇ ਮੈਂ ਤੈਨੂੰ ਪਰ ਹੁਣ ਤਾਂ ਨੂੰਹ ਪੁੱਤ ਹਰ ਗੱਲ ਤੇ ਟੋਕਣ ਲੱਗੇ ਨੇ।ਜੇ ਲੌਬੀ ਚ ਬੈਠਾ ਤਾਂ ਰਸੋਈ ਵਿੱਚ ਕੰਮ ਕਰਦੀ ਨੂੰਹ ਨੂੰ ਮੇਰਾ ਖੰਘਣਾ ਚੰਗਾ ਨਹੀਂ ਲੱਗਦਾ।ਬਰਾਂਡੇ ਚ ਬੈਠਾ ਤਾਂ ਨਾਲ ਦੇ ਕਮਰੇ ਚ ਸੁੱਤਾ ਵੱਡਾ ਪੋਤਾ ਉੱਠ ਖਲੋਦਾ ਏ ਖੰਘਣ ਨਾਲ ਕਮਰੇ ਦੇ ਨਾਲ ਦਾ ਕਮਰਾ ਪੁੱਤ ਦਾ ਏ ਜੇ ਅਖਬਾਰ ਮੰਗ ਲਵਾਂ ਤਾਂ ਆਖਦੇ ਕੀ ਗੱਲ ਅਖਬਾਰ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਰੋਟੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ