🛫🛫 ਜਾ ਕੇ ਰਹਿਣਾ ਕਨੇਡਾ 🛫🛫
ਆਈਲੈਟਸ ਵਿਚੋਂ 6 ਬੈੰਡ ਕੀ ਆ ਗਏ…. ਸਾਰਾ ਟੱਬਰ ਲੁੱਢੀਆਂ ਪਾਉਣ ਲਗ ਪਿਆ। ਪਲਾਂ ਛਿੰਨਾਂ ਵਿੱਚ ਪਰਵਾਰ ਦੀਆਂ ਖੁਸ਼ੀਆਂ ਸੱਤਵੇੰ ਅਸਮਾਨ ਨੂੰ ਛੂਹਣ ਲਗੀਆਂ। ਭਾਗਵਾਨ ਤੇ ਨਿਆਣੇ ਇੰਝ ਗਲ ਨਾਲ ਚੰਬੜੇ ਜਿਵੇਂ ਘਰਦਾ ਮੁੱਖੀ ਬੜਾ ਵੱਡਾ ਮੋਰਚਾ ਫਤਹਿ ਕਰਕੇ ਆਇਆ ਹੋਵੇ।
ਜਮੀਨ ਗਹਿਣੇ ਰੱਖ ਤੇ ਕੁਝ ਅੜਤੀਏ ਕੋਲੋਂ ਵਿਆਜੀ ਪੈਸੇ ਚੁੱਕ ਲੋੜੀਂਦੀ ਰਕਮ ਜੁਟਾ ਲਈ ਗਈ। ਹੁਣ ਅਗਲਾ ਨਿਸ਼ਾਨਾ ਅੰਬੈਸੀ ਵਿੱਚ ਫਾਇਲ ਲਾਕੇ ਕਨੇਡਾ ਦਾ ਵੀਜ਼ਾ ਪ੍ਰਾਪਤ ਕਰਨਾ ਸੀ।
ਫਾਇਲ ਲਾਉਣ ਲਈ ਜਾਅਲੀ -ਫਾਲੀ ਪੇਪਰਾਂ ਨਾਲ ਫਾਇਲ ਦਾ ਢਿੱਡ ਭਰਿਆ । ਉਪਰਵਾਲੇ ਨੂੰ ਅਰਜੋਈਆਂ ਕਰਦਿਆਂ ਤੇ ਸੁੱਖਣਾ ਸੁੱਖਦਿਆਂ ਕਨੇਡਾ ਅੰਬੈਸੀ ਨੂੰ ਫਾਇਲ ਚਾਲੇ ਪਾ ਦਿੱਤੀ।
ਕਿਸੇ ਦੇ ਦਸਣ ਮੁਤਾਬਿਕ ਅਸੀਂ ਵੱਡੇ ਧਾਰਮਿਕ ਅਸਥਾਨ ਤੇ ਜਹਾਜ਼ ਵੀ ਚੜ੍ਹਾ ਅਾਏ ਤਾਂ ਕਿ ਜਹਾਜ਼ ਦੀ ਸਵਾਰੀ ਕਰਨ ਦਾ ਸੰਯੋਗ ਬਣ ਸਕੇ।
ਅਸੀਂ ਨਾਲ ਦੇ ਸ਼ਹਿਰ ਦੇ ਮੰਨੇ ਪ੍ਰਮੰਨੇ ਜੋਤਿਸ਼ੀ ਦੀਆਂ ਸੇਵਾਵਾਂ ਲੈਣ ਲਈ ਉਸਦੇ ਦਰਬਾਰ ਜਾ ਅਲਖ ਜਗਾਈ । ਜਦੋਂ ਜੋਤਿਸ਼ੀ ਮਹਾਂਰਾਜ ਨੇ ਸਾਡਾ ਸੱਜਾ ਤੇ ਭਾਗਵਾਨ ਦਾ ਖੱਬਾ ਹੱਥ ਵੇਖ ਮੱਥੇ ਤਿਊੜੀ ਪਾਈ ਤਾਂ ਸਾਡੇ ਤੋਤੇ ਉੱਡ ਗਏ। ਉਸ ਕੰਨ ‘ਚ’ ਉੰਗਲ ਫੇਰਦਿਆਂ ਬਚਨ ਉਚਾਰੇ , “ਭਗਤੋ !! ਬੜੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਕਿ ਤੁਹਾਡਾ ਕਨੇਡਾ ਵਿੱਚ ਅੰਨ -ਜਲ ਦੂਰ -ਦੂਰ ਤੱਕ ਦਿਖਾਈ ਨਹੀਂ ਦੇੰਦਾ।”
ਜਦੋਂ ਅਸੀਂ ਕਨੇਡਾ ਜਾਨ਼ ਲਈ ਲਿੜਕੜੀਆਂ ਕੱਢੀਆਂ ਤਾਂ ਉਸ ਸਾਡੀ ਰੇਖ ਵਿੱਚ ਮੇਖ ਮਾਰ ਸਮਾਧਾਨ ਕਰਨ ਦੀ ਹਾਮੀ ਭਰ ਦਿੱਤੀ । ਅਸੀਂ ਸੁੱਕੇ ਬੁੱਲਾਂ ਤੇ ਜੀਭ ਫੇਰੀ ਤੇ ਸਾਡੀ ਜਾਨ ‘ਚ’ ਜਾਨ ਆਈ ।
“ਸਾਹਿਬ ਬਹਾਦਰ !! ਤੁਸੀਂ ਸਮਾਧਾਨ ਅਰਚਨਾ ਲਈ 5100 ਦਮੜੇ ਭੇਟਾ ਕਰੋ ਤੇ ਸਾਰਾ ਟੱਬਰ ਕਨੇਡਾ ਜਾਣ ਵਾਲੇ ਜਹਾਜ਼ ਤੇ ਚੜ੍ਹਨ ਲਈ ਲੰਗੋਟੇ ਕੱਸ ਲਵੋ । ਅਗਲੇ ਮਹੀਨੇ ਦੇ ਪਹਿਲੇ ਹਫਤੇ PR ਵਾਲਾ ਲਫਾਫਾ ਤੁਹਾਡੇ ਹੱਥ ਵਿੱਚ ਹੋਊ।”
ਜੋਤਿਸੀ ਹਿੱਕ ਤੇ ਹੱਥ ਮਾਰ ਬੋਲਿਆ ।
ਉਸ ਪੂਜਾ ਅਰਚਨਾ ਲਈ 5100 ਦਮੜੇ ਇੰਮਪੋਟਡ ਬਥੂਈ ਦੀ ਵੱਖੀ ਵਾਲੀ ਜੇਬ ਵਿੱਚ ਪਾਏ ਤੇ ਪਤਾਸਿਆਂ ਦਾ ਪ੍ਰਸ਼ਾਦ ਦੇ ਦਿੱਤਾ।
ਜੋਤਿਸ਼ੀ ਜੀ ਨੇ ਦੋ ਹਫਤੇ ਮੰਗਲਵਾਰ ਤੇ ਵੀਰਵਾਰ ਸਾਰੇ ਟੱਬਰ ਨੂੰ ਤਿੰਨੇ ਟਾਇਮ ਖਿਚੱੜੀ ਬਣਾਕੇ ਖਾਣ ਤੇ ਸ਼ਨੀਵਾਰ ਕੀੜਿਆਂ ਦੇ ਭੌਣ ਤੇ ਖੰਡ ਚੌਲ ਪਾਉਣ ਦੀ ਹਦਾਇਤ ਕੀਤੀ ।
ਜੋਤਿਸ਼ੀ ਨੂੰ ਜਦੋਂ ਦਸਿਆ ਕਿ ਸ਼ਹਿਰ ਵਿੱਚ ਕੀੜੇ ਲੱਭਣੇ ਮੁਸ਼ਕਿਲ ਹਨ ਤਾਂ ਪਤੰਦਰ ਨੇ ਕੱਬੂਤਰਾਂ ਨੂੰ ਸਤਨਾਜਾ ਪਾਉਣ ਦੀ ਅਾਲਟਰ-ਨੇਟਿਵ ਆਪਸ਼ਨ ਕੱਢ ਮਾਰੀ।
ਅਸੀਂ 5100 ਦਮੜਿਆਂ ਦੀ ਛਿੱਲ ਲਵਾ ਤੇ ਚਾਰ ਪਤਾਸੇ ਲੈਕੇ ਠੰਡੇ ਹੋ ਘਰ ਆਣ ਬੈਠੇ ।
ਖਿੱਚੜੀ ਖਾਣ ਵਾਲੀ ਮਨੌਤ ਮੰਨਣ ਤੋਂ ਮਨ ਯਕੋ-ਤੱਕੇ ਕਰ ਰਿਹਾ ਸੀ । ਸੋਚਾਂ ਸੋਚ ਸਰਦਾਰਨੀ ਨਾਲ ਲਗ ਕੀਤੀ , “ਭਲੀਏ ਲੋਕੇ P R. ਤਾਂ ਇਮੀਗਰੇਸ਼ਨ ਅਫਸਰ ਨੇ ਦੇਣੀ ਹੈ ਪਰ ਅਸੀਂ ਸਾਰੇ ਟੱਬਰ ਨੇ ਖਿੱਚੜੀ ਕਿਉਂ ਖਾਣੀ। ਖਿਚੜੀ ਤਾਂ ਉਹ ਖਾਣ ਜਿਨ੍ਹਾਂ ਨੂੰ ਲੂਜ ਮੌਸ਼ਨ ਲਗੇ ਹੋਣ।”
ਸ਼੍ਰੀ ਮਤੀ ਖਿੱਝ ਕੇ ਬੋਲੀ, ” ਉਏ ਰੱਬ ਦਿਆਂ ਬੰਦਿਆਂ , ਸ਼ੁੱਕਰ ਕਰ ਜੋਤਿਸ਼ੀ ਜੀ ਨੇ ਖਿੱਚੜੀ ਖਾਣ ਲਈ ਕਿਹਾ , ਜੇ ਉਹ ਬੰਦ -ਮੰਦ ਖਾਣ ਨੂੰ ਕਹਿ ਦੇੰਦਾ ਤਾਂ ਉਹ ਵੀ ਖਾਣਾ ਪੈਣਾ ਸੀ।
ਲੋਕ ਬੜੇ ਮੀਸਨੇ ਨੇ ਆਪਣਾ ਉੱਲੂ ਸਿੱਧਾ ਕਰਨ ਲਈ ਕੰਨੋ ਕੰਨ ਗੱਲ ਬਾਹਰ ਨਹੀਂ ਕੱਢਦੇ……ਤੂੰ ਰੌਲਾ ਪਾਈ ਜਾਨਾ….ਕਨੇਡਾ ਜਾਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ