ਜਾਦੂਗਰਨੀ
ਇਕ ਪਿੰਡ ਵਿਚ ਇਕ ਔਰਤ ਰਹਿੰਦੀ ਸੀ। ਉਹ ਆਪਣਾ ਹਰ ਕੰਮ ਜਾਦੂ ਟੂਣੇ ਦੇ ਸਹਾਰੇ ਕਰਨਾ ਚਾਹੁੰਦੀ ਸੀ। ਕਿਸੇ ਦੇ ਘਰ ਕੁਝ ਸੁੱਟ ਦਿੰਦੀ, ਕਦੇ ਕਿਸੇ ਦੇ ਡੰਗਰਾਂ ਦੀ ਖੁਰਲੀ ਵਿਚ ਕੱਚ ਜਾਂ ਲੋਹੇ ਦੀਆਂ ਪਿੰਨਾਂ ਸੁੱਟ ਆਉਂਦੀ, ਲੋਕਾਂ ਵਿਚ ਉਸ ਦੀ ਦਹਿਸ਼ਤ ਸੀ।
ਇਕ ਦਿਨ ਉਹ ਆਪਣੇ ਭਰਾ ਨਾਲ ਗੱਲ ਕਰ ਰਹੀ ਸੀ ਕਿ, “ਦੇਖੀਂ ਹਫਤੇ ਦੇ ਅੰਦਰ ਅੰਦਰ ਸਾਡੀ ਬੁੜੀ ਨੇ ਮਰ ਜਾਣਾ।” ਉਸ ਦਾ ਭਰਾ ਵੀ ਸੁਣ ਕੇ ਹੈਰਾਨ ਸੀ, ਤੇ ਕੰਮ ਵਾਲੀ ਵੀ, ਜਿਹੜੀ ਉਸ ਸਮੇਂ ਘਰ ਵਿੱਚ ਕੰਮ ਕਰ ਰਹੀ ਸੀ।
ਚਾਰ ਕੁ ਦਿਨ ਹੋਏ ਤੇ ਬੁੜੀ ਮਰ ਗਈ। ਕੰਮ ਵਾਲੀ ਨੇ ਉਸ ਦੀ ਦਰਾਣੀ ਨੂੰ ਜਾ ਸਭ ਕੁਝ ਦੱਸਿਆ। ਉਹ ਵੀ ਬੜੀ ਹੈਰਾਨ ਹੋਈ, ਉਸ ਨੇ ਕਿਹਾ,” ਚਾਰ ਪੰਜ ਦਿਨ ਹੋਏ, ਇਹਨੇ ਮਾਤਾ ਨੂੰ ਕੋਈ ਬਹਾਨਾ ਮਾਰ ਕੇ ਆਪਣੇ ਘਰ ਖੜਿਆ ਸੀ। ਪਹਿਲਾਂ ਵੀ ਮੇਰੇ ਨਾਲ ਰੌਲਾ ਪਾਉਂਦੀ ਸੀ, ਅਖੇ ਬੁੜੀ ਮਰੂ ਤਾਂ ਮੈਂ ਤੇਨੂੰ ਦੱਸੂ ਪਤਾ, ਵੇਖੀਂ ਕਿਵੇਂ ਵੰਡਾਉਂਦੀ ਤੇਰੇ ਤੋ ਕੱਲੀ ਕੱਲੀ ਚੀਜ਼।”
ਮਾਤਾ ਦਾ ਭੋਗ ਪੈਣ ਦੀ ਦੇਰ ਸੀ, ਉਹ ਆਣ ਧਮਕੀ, ਜਿਵੇਂ ਪਹਿਲਾਂ ਆਣ ਕੇ ਫ਼ਸਾਦ ਪਾਉਂਦੀ ਸੀ। ਮਾਤਾ ਦੀ ਇਕ ਇਕ ਚੀਜ਼ ਅੱਧੀ ਵੰਡਾ ਕੇ ਲੈ ਗਈ। ਜਦ ਕੇ ਮਾਤਾ ਦੀ ਇਕ ਧੀ ਵੀ ਸੀ। ਉਹ ਡਰਦੇ ਕੁਝ ਨਾ ਬੋਲੇ।
ਥੋੜੇ ਦਿਨਾਂ ਬਾਅਦ ਫਿਰ ਆ ਗਈ, ਤੁਹਾਡੇ ਘਰ ਵਿੱਚ ਵੀ ਮੇਰਾ ਹਿਸਾ, ਉਹ ਵੀ ਵੰਡਾਉਣਾ, ਜਦ ਕੇ ਉਸ ਨੇ ਫਿਰਨੀ ਵਾਲਾ ਘਰ ਪਹਿਲਾਂ ਹੀ ਮੱਲਿਆ ਹੋਇਆ ਸੀ।
ਦਿਉਰ ਦਰਾਣੀ ਬੜੇ ਪ੍ਰੇਸ਼ਾਨ ਹੋਏ। ਉਨ੍ਹਾਂ ਸਾਰੀ ਗੱਲ ਮਾਤਾ ਦੇ ਮਰਨ ਤੋਂ ਲੇਕੇ ਘਰ ਵੰਡਾਉਣ ਤੱਕ, ਆਪਣੇ ਭਰਾ ਨੂੰ ਦੱਸੀ, ਜਿਹੜਾ ਦਰਬਾਰ ਸਾਹਿਬ ਡਿਊਟੀ ਕਰਦਾ ਸੀ।
ਭਰਾ ਨੇ ਕਿਹਾ,”ਉਹ ਜਦੋਂ ਵੀ ਤੁਹਾਰੇ ਘਰ ਆਵੇ, ਮੈਨੂੰ ਉਸੇ ਵੇਲੇ ਫੋਨ ਕਰ ਦੇਣਾ, ਮੈਂ ਗੱਲ ਕਰ ਲਈ ਹੈ ਕਿ ਜਦੋਂ ਵੀ ਭੈਣ ਦਾ ਫ਼ੋਨ ਆਇਆ ਉਹਦੇ ਘਰ ਪਹੁੰਚਣਾਂ ਹੈ।
ਕੁਝ ਦਿਨਾਂ ਬਾਅਦ, ਉਹ ਫਿਰ ਉਹਨਾਂ ਦੇ ਘਰ ਆਕੇ ਰੌਲਾ ਪਾਉਣ ਲੱਗੀ। ਦਰਾਣੀ ਨੇ ਅੰਦਰ ਵੜ ਕੇ ਭਰਾ ਨੂੰ ਫੋਨ ਕਰ ਦਿੱਤਾ। ਛੇਤੀ ਹੀ ਉਸ ਦਾ ਭਰਾ ਤੇ ਦੋ ਹੋਰ ਗੁਰੂ ਸਵਾਰੇ ਸਿੰਘਾਂ ਨੂੰ ਨਾਲ ਲੈਕੇ ਪਹੁੰਚ ਗਏ। ਉਨ੍ਹਾਂ ਵੀ ਬਾਹਰ ਖਲੋ ਕੇ ਰੌਲਾ ਸੁਣਿਆ। ਉਨ੍ਹਾਂ ਅੰਦਰ ਆ ਕੇ ਦਬਕੇ ਮਾਰੇ, ਸਾਰੀ ਵੰਡ ਵੰਡਾਈ ਤਾਂ ਹੋ ਗਈ, ਹੁਣ ਇਹ ਆਪਣੇ ਹਿਸੇ ਵਿਚੋਂ ਤੇਨੂੰ ਕੀ ਦੇਣ। ਉਨ੍ਹਾਂ ਐਨੇ ਦਬਕੇ ਮਾਰੇ, ਡਰਦੀ ਨੇ ਤੂੜੀ ਵਾਲੇ ਕੋਠੇ ਵਿਚ ਵੜ ਕੇ ਅੰਦਰੋਂ ਕੁੰਡਾ ਲਾ ਲਿਆ। ਅੰਦਰ ਖੜੀ ਰੋਵੇ, ਹੱਥ ਜੋੜੇ, ਮਾਫ਼ੀਆ ਮੰਗੇ, ਮੈਂ ਇਹਨਾਂ ਦੇ ਘਰ ਵੱਲ ਦੇਖਦੀ ਵੀ ਨਹੀਂ, ਮੈਨੂੰ ਹੁਣ ਬਖ਼ਸ਼ ਦਿਉ। ਉਹ ਕਹਿੰਦੇ,” ਪਹਿਲਾਂ ਇਹ ਦੱਸ ਤੂੰ ਮਾਤਾ ਨੂੰ ਕੀ ਦਿੱਤਾ ਸੀ। ਫੇਰ ਬਖਸ਼ਾ ਗੇ।”
ਉਹ ਅੰਦਰੋਂ ਬਾਹਰ ਨਿਕਲ ਕੇ, ਉਨ੍ਹਾਂ ਦੇ ਪੈਰਾਂ ਵਿਚ ਆ ਬੈਠੀ। ਕਹਿੰਦੀ,” ਮੈਂ ਤਾਂ ਕੁਝ ਨਹੀਂ ਕੀਤਾ, ਮੈਂ ਬਾਬੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ