🛫🛫 ਜਾਜ਼ ਦਾ ਹੂਟਾ 🛫🛫
ਹੂਟਾ ਕਹਿ ਲਵੋ ਜਾਂ ਝੂਟਾ ਜਦੋਂ ਕਦੀ ਨਸੀਬ ਹੋਵੇ ਰੂਹ ਨੂੰ ਬਾਗੋ-ਬਾਗ ਕਰ ਦੇੰਦਾ। ਮਾਸਟਰ ਨੇ ਜਦੋਂ ਕਾਇਤਾ (ਕੈਤਾ) ਖੋਲ੍ਹ ਪੰਜਾਬੀ ਦੀ ਪੈੰਤੀ ਪੜ੍ਹਾਉੰਦਿਆਂ ** “ਜ 🛫 ਜਹਾਜ਼ ” ** ਪੜਾਇਆ ਤਾਂ ਜਾਜ਼ ਵੇਖਣ ਤੇ ਜਾਜ਼ ਤੇ ਹੂਟਾ ਲੈਣ ਦੀ ਚੇਸ਼ਟਾ ਜਾਗ ਉੱਠੀ।
ਕਾਪੀ ਦਾ ਕਾਗਜ਼ ਪਾੜ ਜਦੋਂ ਜਹਾਜ਼ ਬਣਾ ਅਕਾਸ਼ ਵਿੱਚ ਉੱਡਾਇਆ ਤਾਂ ਸੱਚੀ !! ਸਵਾਰੀਆਂ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਦਾ ਜਹਾਜ਼ ਸਰਦਾਰ ਜਾਪਿਆ।
1971 ਦੀ ਲੜ੍ਹਾਈ ਵੇਲੇ ਜਹਾਜ਼ ਦੀ ਕੰਨ ਪਾੜਵੀਂ ਅਵਾਜ਼ ਸੁੱਣ ਭੱਜਕੇ ਕੋਠੇ ਚੋਂ ਬਾਹਰ ਆਣ ਅਸਮਾਨ ਵੱਲ ਅੱਖਾਂ ਚੌੜੀਆਂ ਕਰ ਜਾਜ਼ ਦੇ ਦਰਸ਼ਨ ਕਰਨੇ ਚਾਹੇ ਤਾਂ ਪੱਲੇ ਧੂੰਏ ਦੀ ਲਕੀਰ ਹੀ ਪਈ।
ਅਗਲੇ ਦਿਨ ਜਾਜ਼ ਵੇਖਣ ਲਈ ਯਾਰਾਂ ਨੇ ਨਜ਼ਰਾਂ ਵਾਲੀਆਂ ਦੂਰਬੀਨਾਂ ਅਕਾਸ਼ ਵਿੱਚ ਗੱਡ ਦਿੱਤੀਆਂ । ਮੱਤਾ ! ! ਜਾਜ਼ ਦਰਸ਼ਨ ਦਿੱਤੇ ਬਿਨਾਂ ਨਾ ਖਿਸਕ ਜਾਵੇ।
ਚੰਗੇ ਭਾਗਾਂ ਨੂੰ ਦੋ ਜਾਜ਼ ਨੀਵੇਂ ਨੀਵੇਂ ਉੱਡਦੇ ਦਿਖਾਈ ਦਿੱਤੇ । ਜ਼ੋਰਦਾਰ ਧਮਾਕੇ ਹੋਣ ਤੋਂ ਬਾਅਦ ਉਹ ਸ਼ੂਟਾਂ ਵੱਟ ਗਏ। ਇਹ ਜਾਜ਼ ਦੁਸ਼ਮਣ ਦੇ ਸਨ ਜਾਂ ਸਾਡੇ , ਯਾਰਾਂ ਕੀ ਲੈਣਾ ਇਸ ਹਿਸਾਬ ਕਿਤਾਬ ਚੋਂ । ਆਪਣਾ ਮਨਸ਼ਾ ਤਾਂ ਜਾਜ਼ ਦੇ ਦਰਸ਼ਣ ਦੀਦਾਰੇ ਤੱਕ ਸੀਮਤ ਸੀ।
ਆਪਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ