ਪੰਜ ਸਾਲਾਂ ਬਾਅਦ ਮੈਂ ਘਰ ਦੇ ਦਰਵਾਜੇ ਤੇ ਖੜੀ ਸੀ, ਅੱਜ ਵੀ ਉਹੀ ਵੱਡਾ ਲੱਕੜ ਦੇ ਕੁੰਡਿਆਂ ਵਾਲਾ ਦਰਵਾਜਾ ਸੀ, ਕੁਝ ਵੀ ਬਦਲਿਆ ਨਹੀ ਸੀ ….ਹਾਂ ਸੱਚ ਰੰਗ-ਰੋਗਨ ਹੋਰ ਕਰਵਾਇਆ ਹੋਇਆ ਸੀ….ਗੇਟ ਖੋਲਦੇ ਹੀ, ਮੇਰੀ ਗੋਦੀ ਤੋਂ ਉੱਤਰਕੇ ਮੇਰੀ ਧੀ ਰਾਣੀ ਆਪਣੇ ਨਾਨਾ ਜੀ ਨੂੰ ਝਾਤੀ ਆਖ ਉਹਨਾਂ ਦੇ ਮੋਢਿਆ ਤੇ ਝੂਟੇ ਲੈਣ ਜਾ ਬੈਠੀ, ਬਾਪੂ ਜੀ ਦੀਆ ਅੱਖਾ ਵਿੱਚਲੇ ਹੰਝੂ ਉਹਨਾ ਦੇ ਲੱਖ ਕੋਸ਼ਿਸ਼ ਤੋਂ ਬਾਅਦ ਵੀ ਛਲਕ ਪਏ ਤੇ ਗੱਲਾਬਾਤਾ ਕਰ ਜਦ ਮੈਂ ਮਾਂ ਦੇ ਕਮਰੇ ਵਿੱਚ ਗਈ ਤਾਂ ਮਾਂ ਦੀ ਤਸਵੀਰ ਉਸੇ ਥਾਂ ਤੇ ਹੀ ਸੀ, ਮੇਰਾ ਅੱਜ ਵੀ ਦਿਲ ਕੀਤਾ ਕਿ ਘੁੱਟ ਕੇ ਗੱਲਵੱਕੜੀ ਪਾਵਾਂ ਪਰ ਯਾਦ ਆਇਆ ਕਿ ਮੋਏ ਕਦ ਮੁੜਦੇ ਨੇ ?? ਸਿਵਿਆਂ ਨੂੰ ਗਿਆ ਦੀਆ ਤਾਂ ਸਿਰਫ਼ ਤਸਵੀਰਾਂ ਹੀ ਘਰ ਮੁੜਦੀਆ ਨੇ …..
ਸ਼ਾਮ ਜਿਹੇ ਨੂੰ ਘਰ ਦੇ ਪਿਛਲੇ ਪਾਸਿਓ ਉਹੀ ਸੁਆਦਲੀ ਜਿਹੀ ਖੁਸ਼ਬੂ ਆਉਣ ਲੱਗੀ ਜੋ ਕਈ ਵਰ੍ਹਿਆਂ ਪਹਿਲਾ ਆਉਦੀ ਹੁੰਦੀ ਸੀ, ੳਹਦੀ ਧੁੰਦਲੀ ਜਿਹੀ ਤਸਵੀਰ ਅੱਖਾ ਸਾਮਹਣੇ ਆ ਗਈ, ਕਿੰਨਾ ਸੁਆਦਲਾ ਭੋਜਨ ਬਣਾਉਦੀ ਸੀ ਉਹ, ਨਾਮ ਸੀ ਆਸ਼ਾ…..ਯੂ.ਪੀ. ਤੋਂ ਆਈ ਸੀ ਉਹ, ਆਪਦੇ ਨਾਲਦੇ ਨਾਲ, ਉਹ ਸਾਡੇ ਖੇਤ ਕੰਮ ਕਰਦੇ ਸੀ….ਮਾਂ ਦੇ ਜਾਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ