ਜੈ ਦੇ ਜੀਵਨ ਦਾ ਵੱਡਾ ਸੱਚ (ਕਹਾਣੀ)
ਕਹਿੰਦੇ ਜਿਸ ਮਨ ਵਿੱਚ ਸੇਵਾ ਕਰਨ ਦਾ ਚਾਅ ਹੋਵੇ ਉਸ ਮਨ ਜਿਨ੍ਹਾਂ ਕੋਈ ਸੱਚਾ-ਸੁੱਚਾ ਹਿਰਦਾ ਹੋ ਹੀ ਨਹੀ ਸਕਦਾ. ਸੇਵਾ ਦੀ ਸਿਖਿਆ ਬੱਚੇ ਨੂੰ ਸਭ ਤੋਂ ਪਹਿਲੇ ਆਪਣੇ ਮਾਂ ਬਾਪ ਕੋਲੋਂ ਫੇਰ ਅਧਿਆਪਕ ਕੋਲੋਂ ਮਿਲਦੀ ਹੈ .
ਇੱਕ ਅਜਿਹਾ ਹੀ 20 ਕੁ ਸਾਲ ਦਾ ਨੌਜੁਆਨ ਜੈ ਸਿੰਘ ਸੀ ਜੋ ਗੁਰੂ ਘਰ ਜਾਕੇ ਸੇਵਾ ਕਰਿਆ ਕਰਦਾ ਸੀ. ਬਹੁਤ ਨੇਕ ਬੱਚਾ ਸੀ. ਮਾਂ ਬਾਪ ਦਾ ਇਕਲੌਤਾ ਪੁੱਤਰ ਸੀ . ਜੈ ਦੇ ਪਿਤਾ ਕੋਲ 5 ਕਿੱਲੇ ਜ਼ਮੀਨ ਤੇ 10 ਮੱਝਾਂ ਸਨ. ਇੱਕ ਦਿਨ ਜੈ ਸੇਵਾ ਕਰਕੇ ਘਰ ਵੱਲ ਜਾਣ ਹੀ ਲੱਗਿਆ ਸੀ ਕਿ ਉਸਦਾ ਗੁਆਂਢੀ ਭੱਜਕੇ ਉਸਨੂੰ ਬੁਲਾਉਣ ਆਇਆ . ਕਹਿੰਦਾ ਤੇਰਾ ਬਾਪੂ ਕੰਬਾਈਨ ਤੋਂ ਡਿੱਗ ਗਿਆ. ਜਦੋ ਜੈ ਨੇ ਖੇਤ ਵਿੱਚ ਜਾਕੇ ਵੇਖਿਆ ਤਾਂ ਲਹੂ ਲੁਹਾਣ ਹੋਇਆ ਬਾਪੂ ਲਗਦਾ ਸੀ ਦੁਨੀਆ ਛੱਡ ਗਿਆ ਹੋਵੇ . ਪਰ ਵਾਹਿਗੁਰੂ ਦੀ ਕਿਰਪਾ ਨਾਲ ਸਾਹ ਚਲਦੇ ਸੀ. ਜੈ ਘਬਰਾਇਆ ਹੋਇਆ ਆਪਣੇ ਪਿਤਾ ਨੂੰ ਕੱਲਾ ਹੀ ਚੁੱਕ ਟਰਾਲੀ ਵਿੱਚ ਪਾਕੇ ਹਸਪਤਾਲ ਪਹੁੰਚ ਗਿਆ. ਹਸਪਤਾਲ ਵਿੱਚ ਡਾਕਟਰ ਨੇ ਕਿਹਾ ਜਲਦੀ ਨਾਲ 2 ਲੱਖ ਰੁਪਏ ਜਮਾ ਕਰਵਾਓ , ਹੁਣੇ ਅਪਰੇਸ਼ਨ ਕਰਨਾ ਪਵੇਗਾ. ਜੈ ਨੇ ਪੇਪਰ ਤੇ ਦਸਤਖ਼ਤ ਕਰ ਦਿੱਤੇ ਤੇ ਕਿਹਾ ਮੈਂ ਪੈਸੇ ਦਾ ਇੰਤਜਾਮ ਜ਼ਰੂਰ ਕਰਾਂਗਾ ਕ੍ਰਿਪਾ ਕਰਕੇ ਤੁਸੀਂ ਇਲਾਜ਼ ਸ਼ੁਰੂ ਕਰ ਦਿਓ ਜੀ . ਜੈ ਕੋਲ਼ ਘਰ ਵਿੱਚ ਏਨੇ ਪੈਸੇ ਨਹੀਂ ਸਨ . ਜੈ ਨੇ ਰਿਸ਼ਤੇਦਾਰਾਂ ਤੋਂ ਪੈਸੇ ਮੰਗੇ ਪਰ ਉਸਨੂੰ ਕਿਸੇ ਨੇ ਵੀ ਕੋਈ ਪੈਸਾ ਨਾ ਦਿੱਤਾ. ਖੇਤ ਵਿੱਚ ਖੜੇ ਟ੍ਰੈਕਟਰ ਟਰਾਲੀ ਵੇਚ ਉਸਨੇ ਪੈਸੇ ਦਾ ਇੰਤਜਾਮ ਕਰ ਲਿਆ. ਡਾਕਟਰ ਨੇ ਅਗਲੀ ਸਵੇਰ ਕਿਹਾ ਅਪਰੇਸ਼ਨ ਹੋ ਗਿਆ. ਤੇਰਾ ਬਾਪੂ 3-4 ਹਫਤੇ ਤੱਕ ਹਸਪਤਾਲ ਰਹੇਗਾ. ਰੋਜ਼-ਰੋਜ਼ ਡਾਕਟਰ ਹਜ਼ਾਰਾ ਰੁਪਏ ਲੈ ਲੈਂਦੇ. ਬਸ 3-4 ਹਫਤੇ ਤੱਕ ਕਈ ਲੱਖਾਂ ਰੁਪਏ ਲੱਗ ਗਏ . ਕਈ ਮੱਝਾਂ ਵੀ ਵੇਚ ਦਿੱਤੀ. ਜੈ ਦੀ ਮਾਂ ਬਾਪੂ ਨੂੰ ਬਿਸਤਰ ਤੇ ਪਿਆ ਦੇਖ ਰੋ-ਰੋ ਬਿਮਾਰ ਰਹਿਣ ਲੱਗ ਪਈ. ਬਾਪੂ ਨੂੰ ਡਾਕਟਰ ਨੇ 1 ਮਹੀਨੇ ਬਾਅਦ ਘਰ ਭੇਜ ਦਿੱਤਾ. ਪਰ ਬਾਪੂ ਨਾ ਖੜ ਸਕਦਾ ਸੀ ਤੇ ਨਾ ਹੀ ਚੱਲ ਸਕਦਾ ਸੀ. ਮਾਂ ਵੀ ਰੋਜ਼-ਰੋਜ਼ ਰੋਂਦੀ ਰਹਿੰਦੀ , ਜਿਸ ਨਾਲ 6 ਮਹੀਨੇ ਬਾਅਦ ਓਹਦੀ ਅੱਖਾਂ ਦੀ ਨਿਗ੍ਹਾ ਚਲੀ ਗਈ. ਹੁਣ ਜੈ ਹੀ ਘਰ ਦਾ ਸਾਰਾ ਕੰਮ ਕਰਦਾ ਉਹ ਆਪਣੇ ਮਾਤਾ-ਪਿਤਾ ਦੀ ਸੇਵਾ ਹੀ ਆਪਣਾ ਧਰਮ ਸਮਝਣ ਲੱਗਿਆ. ਇੱਕ ਦਿਨ ਰਾਤ ਦੀ ਰੋਟੀ ਵੇਲੇ ਉਹ ਰੱਬ ਨੂੰ ਯਾਦ ਕਰਦਾ ਤੇ ਬਹੁਤ ਰੋਂਦਾ ਹੈ . ਮਾਤਾ ਦੇਖ ਨੀ ਸਕਦੀ ਤੇ ਬਾਪੂ ਚੱਲ ਨੀ ਸਕਦਾ ਚੁੱਪ ਵੀ ਕੌਣ ਕਰਾਏ ? ਕਈ ਸਾਲ ਬੀਤ ਗਏ . ਇਲਾਜ ਕਰਾਉਂਦੀਆਂ ਸਾਰਾ ਕੁਝ ਵੇਚ ਦਿੱਤਾ.
ਇੱਕ ਸ਼ਾਮ ਉਸਨੂੰ ਦਰਵਾਜਾ ਖੜਕਣ ਦੀ ਆਵਾਜ਼ ਆਈ . ਇੱਕ ਬਜ਼ੁਰਗ ਜੋ ਵੇਖਣ ਨੂੰ ਮੰਗਤਾ ਲੱਗਦਾ ਸੀ ਬਾਹਰ ਖੜਾ ਸੀ. ਬਜ਼ੁਰਗ ਨੇ ਕਿਹਾ ਬੱਚੇ ਰੋਟੀ ਮਿਲ ਜਾਓ ? ਬਹੁਤ ਭੁੱਖ ਲੱਗੀ ਆ . ਜੈ ਨੇ ਕਿਹਾ ਬਾਬਾ ਜੀ ਜਰੂਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ