ਜੰਗਲਾਤ ਮਹਿਕਮੇਂ ਵਿਚ ਰੇਂਜ ਅਫਸਰ ਮਾਸੜ ਜੀ ਓਹਨੀ ਦਿਨੀਂ ਨੈਨੀਤਾਲ ਕੋਲ ਜਿਮ ਕੌਰਬਿਟ ਪਾਰਕ ਵਿਚ ਤਾਇਨਾਤ ਸਨ..!
ਐੱਨ.ਐੱਸ ਦਾ ਕੈਂਪ ਲਾਉਣ ਗਈਆਂ ਨੂੰ ਇੱਕ ਦਿਨ ਜੰਗਲ ਵਿਖਾਉਣ ਨਾਲ ਲੈ ਗਏ..ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹੋਈ ਨਸਲਕੁਸ਼ੀ ਅਜੇ ਤਾਜਾ ਹੀ ਸੀ..!
ਕੁਝ ਕੂ ਕਦਮ ਤੁਰਨ ਮਗਰੋਂ ਇਹਸਾਸ ਹੋਇਆ ਕੇ ਸਾਡਾ ਪਿਛਾ ਕੀਤਾ ਜਾ ਰਿਹਾ..ਜਿਥੇ ਵੀ ਜਾਂਦੀਆਂ ਓਥੇ ਹੀ ਉਹ ਸਾਰੇ ਆ ਜਾਂਦੇ..ਦੰਦ ਕੱਢੀ ਜਾਣ ਤੇ ਨਾਲੇ ਆਖੀ ਜਾਣ..ਪੰਜਾਬ ਕਾ ਹੁਸਨ ਖੁਦ ਚਲਕੇ ਉੱਤਰ ਪ੍ਰਦੇਸ਼ ਆਇਆ ਹੈ..!
ਮਾਸੜ ਜੀ ਨੇ ਕੁਝ ਸੋਚ ਪੰਗਾ ਲੈਣਾ ਬੇਹਤਰ ਨਾ ਸਮਝਿਆ ਪਰ ਅੱਗੇ ਨਾਲੋਂ ਜਿਆਦਾ ਚੌਕੰਨੇ ਹੋ ਗਿਆਂ ਨੇ ਸਾਨੂੰ ਅੱਗੇ ਤੋਰ ਲਿਆ ਤੇ ਆਪ ਪਿੱਛੇ ਆਉਣਾ ਸ਼ੁਰੂ ਕਰ ਦਿੱਤਾ!
ਇੱਕ ਜਗਾ ਡੂੰਘੀ ਥਾਂ ਤੇ ਵੱਡੀ ਸਾਰੀ ਵਲਗਣ ਵਲ ਥੱਲੇ ਕਿੰਨੇ ਸਾਰੇ ਖੁੱਲੇ ਸ਼ੇਰ ਛੱਡੇ ਹੋਏ ਸਨ..!
ਸਾਡਾ ਪਿੱਛਾ ਕਰਦਾ ਮੁਸ਼ਟੰਡਿਆਂ ਦਾ ਉਹ ਗਰੁੱਪ ਸ਼ੇਖੀ ਮਾਰਨ ਖਾਤਿਰ ਕੰਡਿਆਲੀ ਤਾਰ ਪਾਰ ਕਰਕੇ ਅੰਦਰ ਵੱਲ ਬਣੀ ਬੰਨੀ ਤੇ ਤੁਰਨ ਲੱਗਾ..ਲੋਕਲ ਹੋਣ ਕਰਕੇ ਸ਼ਾਇਦ ਓਹਨਾ ਨੂੰ ਇੰਝ ਤੁਰਨ ਦਾ ਵਲ ਵੀ ਸੀ..!
ਅਚਾਨਕ ਠਾਹ ਦੀ ਅਵਾਜ ਆਈ ਤੇ ਬਹੁਤੀ ਸ਼ੇਖੀ ਮਾਰਦਾ ਇੱਕ ਮੁੰਡਾ ਨਾਲ ਉੱਗੇ ਰੁੱਖ ਦੀਆਂ ਟਾਹਣੀਆਂ ਵਿਚੋਂ ਦੀ ਹੁੰਦਾ ਹੋਇਆ ਸਿੱਧਾ ਹੇਠਾਂ ਜਾ ਪਿਆ..ਕੁਦਰਤੀ ਥੋੜੀ ਦੂਰ ਹੀ ਲੰਮੀਂ ਜੱਤ ਵਾਲਾ ਮੋਟਾ ਤਾਜਾ ਸ਼ੇਰ ਸੁੱਤਾ ਪਿਆ ਸੀ..ਬਚਾਓ ਬਚਾਓ ਦੀਆਂ ਅਵਾਜ ਸੁਣ ਉਸਦੀ ਨੀਂਦਰ ਖੁਲ ਗਈ..!
ਉਹ ਉਠਿਆ ਤੇ ਮੂੰਹ ਖੋਲ ਹੇਠਾਂ ਡਿੱਗੇ ਵੱਲ ਨੂੰ ਹੋ ਤੁਰਿਆ..ਬਾਕੀ ਕਿੰਨੇ ਸਾਰੇ ਵੇਖਣ ਆਏ ਲੋਕ ਹੋਣ ਵਾਲੇ ਇਸ ਵਰਤਾਰੇ ਬਾਰੇ ਸੋਚ ਦੂਰ ਦੂਰ ਨੱਸ ਗਏ..!
ਬਿਨਾ ਦੇਰੀ ਕੀਤੀਆਂ ਮਾਸੜ ਹੁਰਾਂ ਆਪਣੀ ਦਸਤਾਰ ਲਾਹੀ..ਸ਼ਾਇਦ ਅੰਦਾਜਾ ਹੋ ਗਿਆ ਸੀ ਕੇ ਏਡੀ ਲੰਮੀ ਨਹੀਂ ਜਾ ਸਕਦੀ..ਓਹਨਾ ਓਸੇ ਵੇਲੇ ਮੇਰੇ ਗੱਲ ਪਾਈ ਚੁੰਨੀ ਧਰੂਹ ਲਈ..ਦੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ