ਉਨ੍ਹਾਂ ਦੋਹਾਂ ਮੀਆਂ ਬੀਵੀ ਨੇ ਨੌਕਰੀ ਕਰਦਿਆਂ ਸਾਰੀ ਉਮਰ ਕਿਰਾਏ ਦੇ ਮਕਾਨਾਂ ਚ ਗੁਜ਼ਾਰ ਦਿੱਤੀ।ਲੰਮੀ ਨੌਕਰੀ ਤੋਂ ਬਾਅਦ ਜਦੋਂ ਉਨ੍ਹਾਂ ਲੱਗਿਆ ਕਿ ਹੁਣ ਬਾਕੀ ਰਹਿੰਦੀ ਨੌਕਰੀ ਇਸੇ ਕਸਬੇ ਚ ਗੁਜ਼ਰ ਜਾਏਗੀ, ਸਰਕਾਰੀ ਕੁਆਰਟਰ ਲਈ ਬਿਨੈ ਪੱਤਰ ਦੇ ਦਿੱਤਾ। ਤਹਿਸੀਲ ਪੱਧਰ ਦੇ ਕਸਬੇ ਚ ਆਮ ਇਹ ਕ੍ਵਾਰਟਰ ਜਿਨ੍ਹਾਂ ਮੁਲਾਜ਼ਮਾਂ ਨੇ ਅਲਾਟ ਕਰਵਾਏ ਹੋਏ ਸਨ ਉਨ੍ਹਾਂ ਅੱਗੇ ਦਰਜਾ ਚਾਰ ਸਾਥੀਆਂ ਨੂੰ ਥੋੜਾ ਵਾਧੂ ਕਿਰਾਇਆ ਲ਼ੈ ਕੇ ਦਿਤੇ ਹੋਏ ਸਨ।ਬੜੀ ਜਲਦੀ ਉਨਾਂ ਨੂੰ ਰਿਹਾਇਸ਼ ਅਲਾਟ ਹੋ ਗਈ।ਇਹ ਸਾਦੀ ਜਿਹੀ ਰਿਹਾਇਸ਼ ਦੇ ਪਿਛਲੇ ਪਾਸੇ ਥੋੜੀ ਜਗਾਂ ਤੇ ਹਰ ਕੁਆਰਟਰ ਚ ਫਲਦਾਰ ਅੰਬਾਂ ਦੇ ਬੂਟੇ ਲੱਗੇ ਹੋਏ ਸਨ ਜੋ ਫਲ ਵੀ ਦਿੰਦੇ ਤੇ ਖਾਸਕਰ ਗਰਮੀਆਂ ਚ ਜਦੋਂ ਬਿਜਲੀ ਦੇ ਕੱਟ ਲੱਗਦੇ ਉਨ੍ਹਾਂ ਦਾ ਸ਼ਨੀ,ਐਤ ਜਦੋਂ ਕਿਧਰੇ ਬਾਹਰ ਨਾ ਗਏ ਹੁੰਦੇ ਅੰਬਾਂ ਦੇ ਬੂਟਿਆਂ ਹੇਠ ਹੀ ਗੁਜ਼ਰਦਾ। ਉਨਾਂ ਨੂੰ ਬਿਜਲੀ ਦੇ ਕੱਟ ਖਾਸਕਰ ਦਿਨ ਚ ਕਦੇ ਮਹਿਸੂਸ ਹੀ ਨਹੀਂ ਸੀ ਹੁੰਦੇ।ਇਥੇ ਹੀ ਉਨਾਂ ਦੇ ਬੱਚੇ ਜਵਾਨ ਹੋਏ ਤੇ ਪੜਨ ਲਈ ਵੱਡੇ ਸ਼ਹਿਰਾਂ ਵੱਲ ਤੁਰ ਗਏ।
ਜਦੋਂ ਛੁੱਟੀ ਵਾਲੇ ਦਿਨ ਬਿਜਲੀ ਗੁੱਲ ਹੋ ਜਾਣੀ ਉਨ੍ਹਾਂ ਕਹਿਣਾ ਸ਼ਿਮਲਾ ਚੱਲੀਏ ਤੇ ਮੁਸਕਰਾ ਕੇ ਆਪੋ ਆਪਣੀ ਕੁਰਸੀ ਇਨ੍ਹਾਂ ਦਰੱਖਤਾਂ ਦੀ ਛਾਂ ਹੇਠ ਲ਼ੈ ਜਾਣੀ। ਰਸੋਈ ਚ ਭੋਜਨ ,ਚਾਹ ਆਦਿ ਤਿਆਰ ਕਰਕੇ ਬਾਹਰ ਛਾਂ ਹੇਠ ਹੀ ਖਾਣਾ ਪੀਣਾ।
ਹੁਣ ਦੋ ਕੁ ਸਾਲ ਦੀ ਨੌਕਰੀ ਰਹਿਣ ਤੇ ਉਨਾਂ ਖਿਆਲ ਆਇਆ ਕਿ ਇਹ ਬਹਿਸ਼ਤ ਹੁਣ ਛੱਡਣੀ ਪਵੇਗੀ, ਵੱਡੇ ਸ਼ਹਿਰ ਚ ਪਲਾਂਟ ਪਹਿਲਾਂ ਹੀ ਲਿਆ ਹੋਇਆ ਸੀ ਕੋਠੀ ਤਾਮੀਰ ਕਰਵਾਉਣੀ ਸ਼ੁਰੂ ਕਰ ਦਿੱਤੀ ਤੇ ਇਹ ਹੌਲੀ ਹੌਲੀ ਉਸਰ ਆਈ। ਜਦੋਂ ਗਰਮੀਆਂ ਚ ਉਨਾਂ ਨੂੰ ਨਿਗਰਾਨੀ ਕਰਦਿਆਂ ਆਲਾ ਦੁਆਲਾ ਤਪਿਆ ਲੱਗਦਾ ਉਨ੍ਹਾਂ ਨਾਲ ਦੇ ਖਾਲੀ ਪਲਾਟ ਚ ਇੱਕ ਦੋ ਦਰੱਖਤ ਲਗਵਾ ਦਿਤੇ। ਤਿੰਨ ਕੁ ਸਾਲਾਂ ਚ ਉਨਾਂ ਦੀ ਐਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ