ਕਹਾਣੀ ਨੂੰ ਜੋੜਨ ਲਈ ਪਿੱਛਲੀ ਕਹਾਣੀ (ਲਹੂ ਚਿੱਟਾ ਹੋ ਗਿਆ) ਜ਼ਰੂਰ ਪੜ੍ਹਨਾ ਜੀ .
ਨਾਲ਼ ਦੇ ਜੰਮੇ ਭਰਾ ਅਤੇ ਭੈਣ ਦੇ ਧੋਖਾ ਦੇਣ ਤੋਂ ਬਾਅਦ ਪਤਾ ਨੀ ਕਿਉਂ ਮੈਂ ਬਿਲਕੁਲ ਵੀ ਉਦਾਸ ਨਹੀਂ ਸੀ, ਕਿਉਂਕਿ ਐਨੇ ਸਾਲ ਇੰਗਲੈਂਡ ਰਹਿਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ. ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨ ਨਾਲ ਮਨ ਵਿੱਚ ਇਹ ਵਿਸ਼ਵਾਸ਼ ਸੀ ਕੀ ਜੋ ਕਰੇਗਾ ਸੋਈ ਭਰੇਗਾ , ਮੈਂ ਤੇ ਮੇਰੀ ਪਤਨੀ ਨੇ ਕਦੇ ਵੀ ਕੋਈ ਕਾਲਾ ਪੈਸਾ ਨਹੀਂ ਕਮਾਇਆ ਸੀ. ਨਾ ਹੀ ਕਦੇ ਕਿਸੇ ਨਾਲ ਧੋਖਾ ਕੀਤਾ ਸੀ. ਸਦਾ ਨੌਕਰੀ ਕੀਤੀ ਤੇ ਹੱਕ ਸੱਚ ਦੀ ਰੋਟੀ ਖਾਧੀ ਸੀ.
ਕਰਦੇ ਕਰਦੇ ਡੇਢ ਮਹੀਨਾ ਨਿਕਲ ਗਿਆ ਸੀ. ਕੋਈ ਖ਼ਬਰਸਾਰ ਲੈਣ ਲਈ ਨਾ ਕਿਸੇ ਨੂੰ ਫੋਨ ਕੀਤਾ ਤੇ ਨਾ ਹੀ ਕਿਸੇ ਦਾ ਫ਼ੋਨ ਮੈਨੂੰ ਆਇਆ. ਅੱਜ ਐਤਵਾਰ ਦਾ ਦਿਨ ਸੀ. ਗੁਰਦਵਾਰਾ ਸਾਹਿਬ ਜਾਣ ਲਈ ਸਵੇਰੇ ਤਿਆਰ ਹੋ ਰਿਹਾ ਸੀ ਤਾਂ ਅਚਨਚੇਤ ਮੇਰੇ ਘਰ ਦੇ ਨੰਬਰ ਤੇ ਫ਼ੋਨ ਆਇਆ . ਮੈਂ ਵੇਖਿਆ ਇਹ ਨੰਬਰ ਅਮਰੀਕਾ ਦਾ ਸੀ. ਫ਼ੋਨ ਚੁੱਕਿਆ ਤਾਂ ਅਵਾਜ ਕੁਝ ਪਹਿਚਾਣੀ ਜਹੀ ਜਾਪਦੀ ਸੀ, ਫੋਨ ਵਿੱਚੋਂ ਆਵਾਜ਼ ਆਈ “” ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ. ਮੈਂ ਸੁਰਿੰਦਰ ਸਿੰਘ ਸਰਪੰਚ ਬੋਲਦਾ . ਏ ਸੁਰਿੰਦਰ ਸਿੰਘ ਜੀ ਉਸ ਸਮੇਂ ਸਰਪੰਚ ਸਨ ਜਦੋ ਮੈਂ ਹਾਈ ਸਕੂਲ ਵਿੱਚ ਪੜਦਾ ਸੀ. ਇਹਨਾਂ ਤੋਂ ਬਾਅਦ ਪਿੰਡ ਵਿੱਚ ਸਰਪੰਚ ਤਾਂ ਕਈ ਬਣੇ ਪਰ ਕਿਸੇ ਨੂੰ ਏਨੀ ਜਿਆਦਾ ਇਜ਼ਤ ਨੀ ਮਿਲੀ ਜਿੰਨੀ ਕਿ ਸੁਰਿੰਦਰ ਸਿੰਘ ਜੀ ਨੂੰ ਲੋਕ ਹੁਣ ਤੱਕ ਦਿੰਦੇ ਸਨ . ਸੁਰਿੰਦਰ ਸਿੰਘ ਜੀ ਵਾਹਿਗੁਰੂ ਨੂੰ ਮੰਨਣ ਵਾਲੇ ਇਨਸਾਨ ਸਨ. ਇੰਨੇ ਸੁਲਜੇ ਤੇ ਸਿਆਣੇ ਇਨਸਾਨ ਦਾ ਫ਼ੋਨ ਮੈਨੂੰ ਸਵੇਰੇ-ਸਵੇਰੇ ਆਇਆ ਗੱਲ ਤਾ ਜ਼ਰੂਰ ਕੋਈ ਵੱਡੀ ਅਤੇ ਖ਼ਾਸ ਹੋਣੀ ਸੀ. ਸੁਰਿੰਦਰ ਸਿੰਘ ਜੀ ਨੇ ਦੱਸਿਆ ਕੀ ਮੇਰਾ ਭਾਈ ਮੁੜ ਪਿੰਡ ਵਾਲੇ ਘਰ ਵਿੱਚ ਰਹਿਣ ਲੱਗ ਪਿਆ . ਅਸਲ ਵਿੱਚ ਜਿਸ ਭਜਨ ਸਿੰਘ ਨੂੰ ਜ਼ਮੀਨ ਵੇਚੀ ਸੀ, ਉਸੇ ਭਜਨ ਸਿੰਘ ਨੇ ਫਸਾਇਆ ਸੀ ਮੇਰੇ ਭਾਈ ਨੂੰ , ਘਰ ਦੇ ਸਾਰੇ ਕਾਗ਼ਜ਼ ਨਕਲੀ ਨਿਕਲੇ . ਜਿਸ ਪ੍ਰਾਪਰਟੀ ਡੀਲਰ ਰਾਹੀਂ ਘਰ ਦਾ ਸੌਦਾ ਕੀਤਾ ਸੀ. ਉਹ ਵੀ ਸ਼ਹਿਰ ਵਿੱਚੋ ਜਾ ਚੁੱਕਾ ਸੀ. ਕਿਸੇ ਪਾਸੇ ਵੀ ਉਸਦਾ ਕੋਈ ਪਤਾ ਟਿਕਾਣਾ ਨਹੀਂ ਮਿਲ ਰਿਹਾ ਸੀ. ਹੁਣ ਮੇਰਾ ਭਰਾ ਮੈਨੂੰ ਆਪਣਾ ਦੁੱਖ ਵੀ ਨਹੀਂ ਦਸ ਸਕਦਾ ਸੀ. ਨਾ ਹੀ ਕਿਸੇ ਤਰਾ ਦੀ ਮੱਦਦ ਲਈ ਕਹਿ ਸਕਦਾ ਸੀ. ਗ਼ੁੱਸੇ ਵਿੱਚ ਪਾਗਲ ਹੋਇਆਂ ਉਹ ਜਦੋ ਭਜਨ ਸਿੰਘ ਨਾਲ ਲੜਨ ਗਿਆ ਤਾਂ ਅਗਲੇ ਨੇ ਮੁਹਰੇ ਤੇ ਕਹਿ ਦਿੱਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ