ਮੇਰੀ ਭਾਬੀ ਸੁਖਰਾਜ ਵੀਰ ਜੀ ਦੀ ਨਿੱਜੀ ਪਸੰਦ ਸੀ..
ਤਾਂ ਹੀ ਸ਼ਾਇਦ ਮਾਂ ਹਰ ਵੇਲੇ ਘੁੱਟੀ-ਵੱਟੀ ਜਿਹੀ ਰਿਹਾ ਕਰਦੀ..
ਉੱਪਰੋਂ ਉਪਰੋਂ ਤੇ ਕੁਝ ਵੀ ਮਹਿਸੂਸ ਨਾ ਹੋਣ ਦਿਆ ਕਰਦੀ ਪਰ ਅੰਦਰੋਂ-ਅੰਦਰ ਇੰਝ ਲੱਗਦਾ ਜਿੰਦਾ ਕੋਈ ਵੱਡੀ ਜੰਗ ਹਾਰ ਗਈ ਹੋਵੇ..!
ਅਕਸਰ ਨਿੱਕੇ ਹੁੰਦਿਆਂ ਤੋਂ ਹੀ ਉਸਦੇ ਮੂਹੋਂ ਬੱਸ ਏਹੀ ਗੱਲ ਸੁਣਦੀ ਆਈ ਸਾਂ ਕਿ “ਆਪਣੇ ਸ਼ਿੰਦੇ ਪੁੱਤ ਜੋਗਾ ਹੁਸਨ ਦੇ ਸਮੁੰਦਰ ਵਿਚੋਂ ਕੋਈ ਐਸਾ ਮੋਤੀ ਚੁਣ ਕੇ ਲਿਆਊਂ..ਕਿ ਲੋਕ ਅੱਡੀਆਂ ਚੁੱਕ-ਚੁੱਕ ਵੇਖਦੇ ਰਹਿ ਜਾਇਆ ਕਰਨਗੇ..”
ਫੇਰ ਵਿਆਹ ਤੋਂ ਕੁਝ ਦੇਰ ਮਗਰੋਂ ਹੀ ਨੁਕਸ ਨਿੱਕਲਣੇ ਸ਼ੁਰੂ ਹੋ ਗਏ..
ਅਕਸਰ ਹੀ ਸਹਿ-ਸੁਭਾ ਉਸਨੂੰ ਆਖ ਦਿਆ ਕਰਦੀ “ਇਹ ਤੇਰਾ ਪੇਕਾ ਨਹੀਂ..ਸਹੁਰਾ ਘਰ ਏ..ਇਥੋਂ ਦੇ ਕਾਇਦੇ ਕਨੂੰਨ ਅਤੇ ਰੀਤੀ ਰਿਵਾਜ ਹਰ ਵੇਲੇ ਜ਼ਿਹਨ ਵਿਚ ਰੱਖਣੇ ਤੇਰਾ ਪਹਿਲਾ ਫਰਜ ਏ”
ਮੈਨੂੰ ਇਹ ਗੱਲ ਬੁਰੀ ਲਗਦੀ..
ਪਰ ਸਿੱਧਾ ਕੁਝ ਨਾ ਆਖ ਸਕਦੀ..ਜੇ ਘੁਮਾਂ-ਫਿਰਾ ਕੇ ਆਖਦੀ ਤਾਂ ਅੱਗਿਓਂ ਅੱਥਰੂ ਕਿਰਨੇ ਸ਼ੁਰੂ ਹੋ ਜਾਂਦੇ..
ਇਮੋਸ਼ਨਲ ਬਲੈਕ-ਮੇਲਿੰਗ ਬੀਜੀ ਦਾ ਵੱਡਾ ਹਥਿਆਰ ਹੋਇਆ ਕਰਦਾ..!
ਮੈਂ ਪੌਲੀਟੀਕਲ ਸਾਇੰਸ ਦੀ ਵਿਦਿਆਰਥਣ ਹਰ ਵੇਲੇ ਕੋਈ ਵਿੱਚ-ਵਿਚਾਲੇ ਵਾਲਾ ਰਾਹ ਅਪਣਾਇਆ ਕਰਦੀ..ਤੇ ਫੇਰ ਦੋਹਾਂ ਦੀ ਸੁਲਾਹ ਕਰਵਾ ਦਿਆ ਕਰਦੀ!
ਫੇਰ ਇੱਕ ਦਿਨ ਬਾਹਰੋਂ ਘਰੇ ਆਈ ਤਾਂ ਮਾਹੌਲ ਕਾਫੀ ਗਰਮ ਹੋਇਆ ਲੱਗਾ..
ਇਸਤੋਂ ਪਹਿਲਾਂ ਕਿ ਟੈਨਸ਼ਨ ਦੀ ਅਸਲ ਵਜ੍ਹਾ ਪਤਾ ਲਗਦੀ ਮੇਰੀ ਦਾਦੀ ਹੁਰਾਂ ਨੇ ਮਾਤਾ ਜੀ ਨੂੰ ਕੋਲ ਬੁਲਾ ਲਿਆ..
ਆਖਣ ਲੱਗੀ “ਬੇਟਾ ਗੱਲ ਸੁਣ ਜਦੋਂ ਪੱਚੀ ਵਰ੍ਹੇ ਪਹਿਲਾਂ ਤੂੰ ਇਸ ਘਰੇ ਵਿਆਹੀ ਆਈ ਸੈਂ ਤਾਂ ਤੂੰ ਵੀ ਮੇਰੀ ਨਹੀਂ ਮੇਰੇ ਪੁੱਤ ਦੀ ਹੀ ਪਸੰਦ ਸੈਂ..ਪਰ ਮੈਂ ਤੇ ਤੈਨੂੰ ਧੀ ਬਣਾ ਕੇ ਸਦਾ ਲਈ ਆਪਣਾ ਲਿਆ..
ਸੋ ਮੈਂ ਚਾਹੁੰਦੀ ਹਾਂ ਕੇ ਤੂੰ ਵੀ ਸੁਖਰਾਜ ਦੀ ਨਾਲਦੀ ਨੂੰ ਉਂਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
deep
nice ,sir es app te storykine
din baad a jadi e update krn to baad
jagdeep
Very nice