ਸ਼ਾਇਦ ਤੀਜੀ ਜਮਾਤ ਵਿਚ ਹੋਵਾਂਗਾ..
ਪਿਤਾ ਜੀ ਬਟਾਲੇ ਲਾਗੇੇ ਛੀਨੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ..
ਸ਼ਾਮੀਂ ਮੈਨੂੰ ਵੀ ਆਪਣੇ ਨਾਲ ਪੜਾਉਣ ਲਈ ਟੇਸ਼ਨ ਤੇ ਲੈ ਜਾਇਆ ਕਰਦੇ..
ਇੱਕ ਦਿਨ ਇੰਝ ਹੀ ਬੈਠਾ ਸਾ ਕੇ ਬਾਹਰ ਲੰਘਦੀ ਮਾਲ ਗੱਡੀ ਅਚਾਨਕ ਰੁਕ ਗਈ ਤੇ ਨਾਲ ਹੀ ਰੌਲਾ ਪੈ ਗਿਆ ਕੇ ਬੰਦਾ ਗੱਡੀ ਥੱਲੇ ਆ ਗਿਆ..!
ਅਸੀਂ ਬਾਹਰ ਨੂੰ ਦੌੜੇ..
ਇੱਕ ਤਕੜੇ ਜੁੱਸੇ ਵਾਲੇ ਨੌਜੁਆਨ ਸੀ..ਰੇਲਵੇ ਪੁਲਸ ਨੇ ਉਸਦੀ ਲਾਸ਼ ਫੱਟੇ ਤੇ ਰੱਖ ਪਲੇਟਫਾਰਮ ਤੇ ਲੈ ਆਂਦੀ..!
ਘੜੀ ਕੂ ਮਗਰੋਂ ਹੀ ਸਾਮਣੇ ਪੈਦੇ ਪਿੰਡ ਕੈਲੇ ਤੋਂ ਕਿੰਨੇ ਸਾਰੇ ਲੋਕ ਨੱਸੇ ਆਏ..
ਓਹਨਾ ਵਿਚ ਉਸਦੀ ਨਵੀਂ ਵਿਆਹੀ ਪਤਨੀ ਵੀ ਸੀ..
ਉਹ ਉਸਦੇ ਅਡੋਲ ਪਏ ਸਰੀਰ ਨੂੰ ਕਲਾਵੇ ਵਿਚ ਲੈਂਦੀ ਹੋਈ ਪੁੱਛੀ ਜਾ ਰਹੀ ਸੀ ਕੇ ਗੱਲ ਕੀ ਹੋਈ..ਮੈਨੂੰ ਗੱਲ ਤਾਂ ਦੱਸ..ਤੈਨੂੰ ਇੰਝ ਨਹੀਂ ਸੀ ਕਰਨਾ ਚਾਹੀਦਾ..ਮੈਨੂੰ ਕਿਸਦੇ ਆਸਰੇ ਛੱਡ ਗਿਆ..
ਫੇਰ ਉਸਨੇ ਆਪਣੀਆਂ ਸਾਰੀਆਂ ਚੂੜੀਆਂ ਤੋੜ ਸੁੱਟੀਆਂ..ਨਾਲ ਆਈਆਂ ਬਜ਼ੁਰਗ ਔਰਤਾਂ ਉਸਨੂੰ ਦੂਰ ਲੈ ਗਈਆਂ..!
ਮਗਰੋਂ ਪਤਾ ਲੱਗਾ ਕੇ ਸਹੁਰੇ ਘਰ ਆਏ ਹੋਏ ਨੂੰ ਕਿਸੇ ਨੇ ਕੋਈ ਐਸੀ ਗੱਲ ਆਖ਼ ਦਿੱਤੀ ਕੇ ਉਹ ਦਿਲ ਤੇ ਲੈ ਗਿਆ..
ਫੇਰ ਖੇਤਾਂ ਵੱਲ ਫੇਰਾ ਮਾਰਨ ਦਾ ਬਹਾਨਾ ਲਾ ਬਾਹਰ ਨਿੱਕਲ ਇੱਕ ਕਿਲੋਮੀਟਰ ਦੂਰ ਟੇਸ਼ਨ ਤੇ ਆ ਕੇ ਗੱਡੀ ਹੇਠ ਸਿਰ ਦੇ ਦਿੱਤਾ..!
ਦੋਸਤੋ ਸਾਨੂੰ ਦਫਤਰਾਂ ਕੰਮਾਂ-ਕਾਰਾਂ ਯਾਰਾਂ ਦੋਸਤਾਂ ਦੀਆਂ ਮਹਿਫ਼ਿਲਾਂ,ਪਾਰਟੀਆਂ ਵਿਆਹਾਂ ਮੰਗਣਿਆਂ ਅਤੇ ਘਰੋਂ ਬਾਹਰ ਲੋਕਾਈ ਦੇ ਸਮੁੰਦਰ ਵਿਚ ਵਿਚਰਦਿਆਂ ਕਿੰਨੇ ਸਾਰੇ ਏਦਾਂ ਦੇ ਲੋਕ ਅਕਸਰ ਹੀ ਮਿਲ ਜਾਂਦੇ ਨੇ ਜਿਨਾਂ ਦਾ ਸਿਰਫ ਤੇ ਸਿਰਫ ਇੱਕੋ ਮੰਤਵ ਹੁੰਦਾ ਹੈ ਕੇ ਤੁਹਾਨੂੰ ਨਕਾਰਮਿਕਤਾ ਦੇ ਸਮੁੰਦਰ ਵਿਚ ਧੱਕ ਕੇ ਤੁਹਾਡੇ ਜ਼ਿਹਨ ਅੰਦਰ ਹੀਣ-ਭਾਵਨਾ ਵਾਲੀ ਸੋਚ ਭਾਰੂ ਕਰਨੀ..
ਅਕਸਰ ਹੀ ਸ਼ਕਲਾਂ-ਸੂਰਤਾਂ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ..
ਸਰੀਰਕ ਬਣਤਰ ਬਾਰੇ ਕੁਮੈਂਟਸ ਮਾਰੇ ਜਾਂਦੇ..ਗਲ ਪਾਏ ਹੋਏ ਕੱਪੜਿਆਂ ਨੂੰ ਗਹੁ ਨਾਲ ਇੰਝ ਤੱਕਿਆ ਜਾਂਦਾ ਏ ਕੇ ਤੁਸੀਂ ਹਰ ਵੇਲੇ ਆਪਣੇ ਆਪ ਤੇ ਕੇਂਦਰਿਤ ਹੋਏ ਇਹੋ ਸੋਚੀ ਜਾਵੋ ਕੇ ਸ਼ਾਇਦ ਮੇਰੀ ਸਖਸ਼ੀਤ ਵਿਚ ਕੁਝ ਗਲਤ ਹੈ..!
ਤੁਹਾਡੇ ਕੀਤੇ ਕੰਮਾ ਵਿਚ ਬਿਨਾ ਵਜਾ ਗਲਤੀਆਂ ਕੱਢੀਆਂ ਜਾਂਦੀਆਂ ਨੇ..
ਔਲਾਦ ਦੇ ਫੇਲ ਪਾਸ ਹੋ ਜਾਣ ਬਾਰੇ ਕੰਸੋਵਾਂ ਲਈਆਂ ਜਾਂਦੀਆਂ ਅਤੇ ਫੇਰ ਇਸ ਬਾਰੇ ਮਸਾਲੇ ਲਾ ਲਾ ਚਰਚਾ ਕੀਤੀ ਜਾਂਦੀ ਏ..
ਮਗਰੋਂ ਓਹਨਾ ਦੇ ਹੁੰਦੇ ਜੀਵਨ ਸਾਥੀ ਵਾਲੇ ਰਿਸ਼ਤਿਆਂ ਬਾਰੇ ਅੱਪਡੇਟ ਵੀ ਲਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
ਸਹੀ ਗੱਲ ਵੀਰ ਜੀ।ਬਹੁਤ ਵੱਡੀ ਸਿੱਖਿਆ ਦਿੱਤੀ ਕਹਾਣੀ ਨੇ
Seema Goyal
Charity begins at home. Pehla asse khud nu badaliye,duniya aapne aap badal javegi.Physically and mentally strong bano.Lovely story. 🤗🤗🤗🤗🎊🎊🎊