ਟਿਕੈਟ..ਗਲ ਵਿਚ ਕੇਸਰੀ ਸਿਰੋਪਾ..ਹੱਥ ਵਿਚ ਤੀਰ..ਸਾਮਣੇ ਟਕਸਾਲੀ ਪੱਗ ਬੰਨੀ ਖਲੋਤਾ ਇੱਕ ਬੁਝੰਗੀ..ਇੱਕ ਪਾਸੇ ਦਿਸਦਾ ਹਰਿਮੰਦਰ ਸਾਬ!
ਸਾਰਾ ਕੁਝ ਤੇ ਹੈ ਇੱਕ ਚੰਗੇ ਭਲੇ ਨੂੰ ਅੱਤਵਾਦੀ ਸਾਬਿਤ ਕਰਨ ਲਈ..ਪਰ ਬੁੱਕਲ ਮੀਡਿਆ ਖਾਮੋਸ਼ ਏ..ਸਦਮੇਂ ਵਿਚੋਂ ਉਭਰਦਾ ਹੋਇਆ..ਢੁਕਵੇਂ ਸਮੇਂ ਦੀ ਉਡੀਕ ਵਿੱਚ..ਪਰ ਇਹ ਫੋਟੋ ਜਰੂਰ ਸਾਂਬ ਕੇ ਰੱਖੂ..ਆਉਣ ਵਾਲੇ ਟਾਈਮ ਲਈ!
ਹੱਥ ਨਾਲ ਰੇਹੜਨ ਵਾਲੀ ਵਹੀਲ ਚੇਅਰ..
ਦਿੱਲੀ ਤੋਂ ਕੁਝ ਕਿਲੋਮੀਟਰ ਦੂਰ ਸੋਨੀਪਤ ਵੱਲ..ਵਾਪਿਸ ਮੁੜਦਾ ਨਿੰਮਾਂ-ਨਿੰਮਾਂ ਹੱਸੀ ਜਾ ਰਿਹਾ..ਕਿਸੇ ਪੁੱਛਿਆ ਬਾਬਾ ਜੀ ਕਦੋਂ ਤੁਰੇ ਸੀ?
ਅਖੇ ਕੱਲ ਨੂੰ..ਅੱਜ ਮੰਗਲਵਾਰ..ਬੱਸ ਲਗਾਤਾਰ ਤੁਰੇ ਹੀ ਜਾਣਾ..ਆਪਣੀ ਮੌਜ ਵਿੱਚ..ਕੋਈ ਕਾਹਲੀ ਨਹੀਂ..ਰਾਹ ਵਿਚ ਹੋਟਲ ਢਾਬੇ ਵਾਲਿਆਂ ਰੋਟੀ ਖਵਾ ਦਿੱਤੀ..ਸੌਣ ਲਈ ਥਾਂ ਵੀ ਦੇ ਦਿੱਤੀ..ਸਭ ਅਣਜਾਣ ਪਰ ਮੈਨੂੰ ਵੇਖਦਿਆਂ ਹੀ ਆਪਣੇ ਬਣ ਗਏ!
ਪੁੱਛਿਆ ਜਮੀਨ ਕਿੰਨੀ ਕੂ ਏ?
ਅਖ਼ੇ ਪੁੱਤਰ “ਜਮੀਨ ਤੇ ਹੈਨੀ ਪਰ ਜਾਗਦੀ ਜਮੀਰ ਦਾ ਮਾਲਕ ਜਰੂਰ ਹਾਂ..ਹੁਣ ਜਿੱਤ ਗਏ ਹਾਂ..ਇੰਝ ਲੱਗਦਾ ਕੁਲ ਜਹਾਨ ਦੇ ਮਾਲਕ ਬਣਾ ਦਿੱਤਾ ਉਸ ਵਾਹਿਗੁਰੂ ਨੇ..!
ਨਾਲ ਹੀ ਬੋਲੇ ਸੋ ਨਿਹਾਲ ਨਾਲ ਜੈਕਾਰਾ ਛੱਡ ਦਿੰਦਾ..ਜੈਕਾਰਾ ਸੁਣ ਬੁੱਕਲ ਮੀਡੀਆਂ ਵਿੱਚ ਚੁੱਪ ਜਿਹੀ ਵਰਤ ਜਾਂਦੀ!
ਓਹੀ ਚੁੱਪ ਜਿਹੜੀ ਕਦੀ ਮੰਜੀ ਸਾਹਿਬ ਦੀਵਾਨ ਵਿਚ ਵਰਤ ਜਾਇਆ ਕਰਦੀ ਸੀ..ਓਦੋਂ ਜਦੋਂ ਉਹ ਜਾਗਦੀ ਜਮੀਰ ਦੀ ਗੱਲ ਕਰਿਆ ਕਰਦਾ..!
ਸਟੇਜ ਤੇ ਹੀ ਨੀਵੀਆਂ ਪੈ ਜਾਇਆ ਕਰਦੀਆਂ..ਕੋਲ ਬੈਠਿਆਂ ਦੇ ਮਨਾਂ ਵਿਚ ਇੱਕ ਚੋਰ ਹੁੰਦਾ..ਸਿਆਸਤਾਂ ਸੌਦੇਬਾਜ਼ੀਆਂ ਹੁੰਦੀਆਂ..ਖੂਨ ਵਿਚ ਵਿਓਪਾਰ ਅਤੇ ਖਰੀਦੋ-ਫਰੋਖਤ ਵਹਿ ਰਹੀ ਹੁੰਦੀ..ਇੱਕ ਵੱਡਾ ਡਰ ਤੌਖਲਾ ਵੀ ਹੁੰਦਾ..ਦਿੱਲੀ ਕਿਧਰੇ ਸਾਨੂੰ ਵੀ ਇਸਦੇ ਨਾਲ ਦਾ ਹੀ ਨਾ ਸਮਝ ਲਵੇ..ਘੋਗਲ ਕੰਨੇ ਬਣੀ ਬੈਠੇ ਵਿਓੰਤਾ ਘੜਦੇ ਹੋਏ ਘੜੀਆਂ ਕੱਢਦੇ..ਫੇਰ ਅਗਲੇ ਦਿਨ ਅਖਬਾਰਾਂ ਦੇ ਸਫ਼ਿਆਂ ਤੇ ਏਕਤਾ ਅਖੰਡਤਾ ਦਾ ਗੋਲਮੋਲ ਜਿਹਾ ਬਿਆਨ ਵੀ ਹੁੰਦਾ..ਸੱਪ ਵੀ ਮਾਰਿਆ ਹੁੰਦਾ ਸੋਟੀ ਵੀ ਟੁੱਟਣੋਂ ਬਚਾਈ ਹੁੰਦੀ..ਅੱਧੀ ਮੈਂ ਗਰੀਬ ਜੱਟ ਦੀ ਅੱਧੀ ਤੇਰੀ ਹਾਂ ਮੁਲਾਹਜੇਦਾਰਾਂ..!
ਪਰ ਅੱਜ ਝਾਤੀ ਮਾਰ ਵੇਖੋ..ਸਭ ਮਰ ਮੁੱਕ ਗਏ..ਖਪ ਗਏ..ਗਰਕ ਹੋ ਗਏ ਕਿਧਰੇ!
ਬਰਨਾਲੇ ਦੀ ਕੋਠੀ ਅੱਗੋਂ ਰੋਜ ਲੰਘਦਾ ਇੱਕ ਵੀਰ ਦੱਸਦਾ ਸ਼ਮਸ਼ਾਨ ਵਰਗੀ ਚੁੱਪ ਏ ਅੱਜਕੱਲ ਓਥੇ ਅੰਦਰ..ਅੱਗੋਂ ਆਖਿਆ ਜੇ ਜਿਉਂਦੇ ਰਹੇ ਤਾਂ ਏਦਾਂ ਦੀਆਂ ਕੋਠੀਆਂ ਹੋਰ ਵੀ ਬਹੁਤ ਵਿੱਖਣਗੀਆਂ!
ਦੂਜੇ ਪਾਸੇ ਉਸ ਵੇਲੇ ਸਟੇਜ ਤੇ ਖਲੋਤਾ ਉਹ ਸ਼ਰੇਆਮ ਬੁੱਕਦਾ ਹੁੰਦਾ ਸੀ..ਨਾ ਮੈਂ ਐਮ.ਪੀ ਬਣਾ ਤੇ ਨਾ ਹੀ ਐੱਮ ਐਲ ਏ..ਨਾ ਪ੍ਰਧਾਨ ਤੇ ਨਾ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ