ਬਾਪੂ ਜੀ ਓਹਨਾ ਵੇਲਿਆਂ ਦੀ ਗੱਲ ਸੁਣਾਇਆ ਕਰਦੇ..
ਜੱਟਾਂ ਦੇ ਪੁੱਤਾਂ ਕੋਲ ਸਿਰਫ ਦੋ ਹੀ ਰਾਹ ਹੋਇਆ ਕਰਦੇ..ਫੌਜ ਤੇ ਜਾ ਫੇਰ ਵਾਹੀ..!
ਨਿੱਕਾ ਚਾਚਾ ਜੀ ਫੌਜ ਵਿਚ ਸੀ..ਪੈਂਠ ਦੀ ਜੰਗ ਵੇਲੇ ਇੱਕ ਵਾਰ ਪਿੰਡ ਆਇਆ..ਉਹ ਵੀ ਅਚਾਨਕ..ਘੜੀ ਦੀ ਘੜੀ ਮਿਲ ਵਾਪਿਸ ਮੁੜਨ ਲੱਗਾ..ਬਾਡਰ ਵੱਲ ਇਸ਼ਾਰਾ ਕਰ ਆਖਣ ਲੱਗਾ ਜੰਗ ਅਜੇ ਜਾਰੀ ਏ..ਮੁੱਕਦੀ ਏ ਤਾਂ ਆਵਾਂਗਾ..ਪਰ ਉਹ ਕਦੀ ਨਹੀਂ ਆਇਆ!
ਅੱਜ ਪੂਰੇ ਪੰਜ ਦਿਨਾਂ ਮਗਰੋਂ ਨਿੱਕੇ ਦਾ ਹਸਪਤਾਲੋਂ ਫੋਨ ਆਇਆ..
ਆਖਣ ਲੱਗਾ ਘੜੀ ਦੀ ਘੜੀ ਆਵਾਂਗਾ..ਮੈਂ ਉਸਦੀ ਮਨਪਸੰਦ ਖੀਰ ਬਣਾਈ..
ਨਿੱਕਾ ਪੋਤਰਾ ਸਵਖਤੇ ਦਾ ਉੱਠ ਬਾਰੀ ਨਾਲ ਲੱਗ ਪਿਓ ਦਾ ਇੰਤਜਾਰ ਕਰ ਰਿਹਾ ਸੀ..
ਨੂੰਹ ਅਜੀਬ ਜਿਹੀ ਕਸ਼ਮਕਸ਼ ਵਿਚ ਸੀ..ਕਦੀ ਖੁਸ਼ ਹੁੰਦੀ ਤੇ ਕਦੀ ਉਦਾਸ..ਕਦੀ ਆਪਣੇ ਆਪ ਨਾਲ ਗੱਲਾਂ..! ਪਰ ਉਹ ਅੱਜ ਵੀ ਮਿੱਥੇ ਸਮੇਂ ਤੇ ਨਾ ਆਇਆ.. ਫੋਨ ਵੀ ਬੰਦ..ਅਸੀ ਆਸ ਲਾਹ ਦਿੱਤੀ..ਫੇਰ ਅਚਾਨਕ ਬਿੜਕ ਹੋਈ..ਬਾਹਰਲਾ ਗੇਟ ਖੜਕਿਆ..ਉਹ ਭੱਜ ਕੇ ਬਾਹਰ ਨੂੰ ਗਈ..ਗੇਟੋਂ ਬਾਹਰ ਬੇਂਚ ਤੇ ਬੈਠੇ ਨੇ ਉਸਨੂੰ ਓਥੇ ਹੀ ਰੋਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurdeep singh
ਸਹੀ ਗੱਲ ਆ ਜੀ 🙏
Seema Goyal
Salute to our warriors. Nice story. 🤗🤗🤗