ਟਾਈਟੈਨਿਕ ਜਹਾਜ ਡੁੱਬ ਰਿਹਾ ਸੀ..ਨੇੜੇ ਹੀ ਮੱਛੀਆਂ ਦਾ ਗੈਰ-ਕਨੂੰਨੀ ਸ਼ਿਕਾਰ ਕਰਦੇ ਹੋਏ ਇੱਕ ਜਹਾਜ ਨੇ ਸਿਗਨਲ ਮਿਲਣ ਦੇ ਬਾਵਜੂਦ ਵੀ ਮੱਦਦ ਤੋਂ ਮੂੰਹ ਫੇਰ ਲਿਆ..ਕਿਤੇ ਫੜੇ ਹੀ ਨਾ ਜਾਈਏ!
ਕੁਝ ਮੀਲ ਦੂਰ ਹੀ ਇੱਕ ਹੋਰ ਜਹਾਜ ਦਾ ਕੈਪਟਨ ਵੀ ਘੇਸ ਮਾਰ ਸੋਂ ਗਿਆ..ਕੇ ਅੱਧੀ ਰਾਤ ਵੇਲੇ ਕਿਹੜਾ ਪੰਗੇ ਵਿਚ ਪਵੇ..ਆਪੇ ਸੁਵੇਰ ਹੋਊ ਤਾਂ ਦੇਖੀ ਜਾਊ!
ਤੀਜਾ ਜਹਾਜ ਜਿਹੜਾ ਕੇ ਓਥੋਂ ਤਕਰੀਬਨ ਛਪੰਜਾ ਮੀਲ ਦੀ ਦੂਰੀ ਤੇ ਸੀ..ਰੇਡੀਓ ਸਿਗਨਲ ਸੁਣ ਕੇ ਬਚਾ ਲਈ ਮੌਕੇ ਤੇ ਪਹੁੰਚਿਆ..ਤਕਰੀਬਨ ਸੱਤ ਸੋ ਦੇ ਕਰੀਬ ਯਾਤਰੀ ਮੌਤ ਦੇ ਮੂੰਹ ਚੋਂ ਬਚਾਹ ਲਏ..!
ਇਸ ਦੇ ਕੈਪਟਨ ਨੇ ਬਾਅਦ ਵਿਚ ਦਸਿਆ ਕੇ ਨਾਂਹ ਪੱਖੀ ਖਿਆਲ ਤਾਂ ਮੇਰੇ ਮਨ ਵਿਚ ਵੀ ਆਏ ਪਰ ਕੋਈ ਅੰਦਰੂਨੀ ਤਾਕਤ ਮੈਨੂੰ ਹੱਲਾਸ਼ੇਰੀ ਦੀ ਰਹੀ ਸੀ ਕੇ ਅੱਗੇ ਵੱਧ..ਕਿਸੇ ਮੁਸ਼ਕਿਲ ਵਿਚ ਪਏ ਨੂੰ ਇਸ ਵੇਲੇ ਤੇਰੀ ਬੇਹੱਦ ਲੋੜ ਹੈ..!
ਅਪ੍ਰੈਲ ਉੱਨੀ ਸੌ ਪੰਚਨਵੇਂ..
ਜਸਵੰਤ ਸਿੰਘ ਖਾਲੜਾ ਕਨੇਡਾ ਦੀ ਪਾਰਲੀਮੈਂਟ ਨੂੰ ਪੰਜਾਬ ਵਿਚ ਅਣਪਛਾਤੀਆਂ ਆਖ ਫੂਕ ਦਿੱਤੀਆਂ ਹਜਾਰਾਂ ਲਾਸ਼ਾਂ ਦੀ ਅਸਲੀਅਤ ਬਿਆਨ ਕਰ ਰਿਹਾ ਸੀ..ਦਸਤਾਵੇਜ ਅਤੇ ਖਰੜੇ ਵੇਖ ਗੋਰੇ ਐਮ.ਪੀ ਕੰਬ ਉਠੇ..!
ਆਪਸ ਵਿਚ ਖੁਸਰ ਫੁਸਰ ਕਰਨ ਲੱਗੇ..ਜੇ ਇਹ ਇਨਸਾਨ ਵਾਪਿਸ ਗਿਆ ਤਾਂ ਪੱਕੀ ਗੱਲ ਏ ਲਾਸ਼ ਬਣਾ ਦਿੱਤਾ ਜਾਵੇਗਾ..ਇਸਨੂੰ ਸਣੇ ਪਰਿਵਾਰ ਕਨੇਡਾ ਦੀ ਪੱਕੀ ਨਾਗਰਿਕਤਾ ਦੇ ਦੇਣੀ ਬਣਦੀ ਏ..!
ਸਬੱਬ ਨਾਲ ਅਗਲੇ ਹੀ ਦਿਨ ਭਾਰਤ ਵਾਪਸੀ ਦੀ ਫਲਾਈਟ ਸੀ..
ਯਾਰ ਦੋਸਤ ਸਾਰੀ ਰਾਤ ਸਮਝਾਉਂਦੇ ਰਹੇ..ਮਿਨਤਾਂ ਕਰਦੇ ਰਹੇ..ਰਿਪੋਰਟਾਂ ਦੱਸਦੀਆਂ ਨੇ ਕੇ ਤੇਰੀ ਮੌਤ ਦਾ ਪ੍ਰਵਾਨਾ ਲਿਖਿਆ ਜਾ ਚੁਕਾ ਏ..ਵਾਪਿਸ ਨਾ ਪਰਤ..ਬਾਕੀ ਪਰਿਵਾਰ ਨੂੰ ਵੀ ਇਥੇ ਸੱਦ ਲੈਂਦੇ ਹਾਂ..!
ਧੁੰਨ ਦਾ ਪੱਕਾ ਅੱਗੋਂ ਏਹੀ ਆਖਦਾ ਰਿਹਾ ਕੇ ਜੇ ਵਾਪਿਸ ਨਾ ਪਰਤਿਆ ਤਾਂ ਓਹਨਾ ਮਜਲੂਮ ਪਰਿਵਾਰਾਂ ਦਾ ਕੀ ਬਣੂੰ ਜਿਹੜੇ ਮੇਰੀ ਤਸੱਲੀ ਤੇ ਇਸ ਮੁਹਿੰਮ ਵਿਚ ਮੇਰੇ ਨਾਲ ਤੁਰੇ ਸਨ..ਓਹਨਾ ਨੂੰ ਕੱਲਿਆਂ ਨਹੀਂ ਛੱਡ ਸਕਦਾ..ਹੁਣ ਜੋ ਹੁੰਦਾ ਵੇਖੀ ਜਾਊ!
5 ਸਤੰਬਰ 95 ਦੀ ਸੁਵੇਰ ਕੋਈ ਪੌਣੇ ਕੂ ਨੌ ਵਜੇ ਕਬੀਰ ਪਾਰਕ ਅਮ੍ਰਿਤਸਰ ਵਾਲੀ ਰਿਹਾਇਸ਼ ਵਿਚ ਨੌਕਰੀ ਤੇ ਜਾਂਦੀ ਪਤਨੀ ਨੂੰ ਵਾਜ ਮਾਰ ਖਲਿਆਰ ਲਿਆ ਤੇ ਆਖਿਆ..ਬੱਚੇ ਪੜਾ ਲਵੇਂਗੀ ਕੱਲੀ?
ਅੱਗੋਂ ਹੱਸ ਪਈ ਤੇ ਆਖਣ ਲੱਗੀ ਕੇ “ਅੱਗੇ ਵੀ ਤਾਂ ਗੁਰੂ ਆਸਰੇ ਹੀ ਪੜੀ ਜਾਂਦੇ..ਪਰ ਅੱਜ ਏਦਾਂ ਦੀਆਂ ਗੱਲਾਂ ਕਿਓਂ..?
ਪੰਜਾਬ ਦਾ ਪੁੱਤ ਆਪਣਾ ਅੰਜਾਮ ਚੰਗੀ ਤਰਾਂ ਜਾਣ ਗਿਆ ਸੀ ਫੇਰ ਵੀ ਨਤੀਜੇ ਭੁਗਤਣ ਲਈ ਤਿਆਰ ਭਰ ਤਿਆਰ ਸੀ..
ਉਸ ਵੇਲੇ ਸਿਸਟਮ ਦੀ ਮਰਜੀ ਬਗੈਰ ਪੱਤਾ ਤੱਕ ਵੀ ਨਹੀਂ ਸੀ ਹਿੱਲ ਸਕਦਾ..ਬਹਾਅ ਦੇ ਉਲਟ ਤਾਰੀ ਲਾਈ ਸੀ..ਪਾਣੀ ਦੀਆਂ ਛੱਲਾਂ ਦੇ ਥਪੇੜੇ ਤਾਂ ਸਹਿਣੇ ਪੈਣੇ ਸਨ “ਬੱਚ ਬੁਰੇ ਹਾਲਾਤਾਂ ਤੋਂ..ਪੱਤਾ ਪੱਤਾ ਸਿੰਘਾਂ ਦਾ ਵੈਰੀ”..ਇਸ ਗੀਤ ਤੇ ਪਬੰਦੀ ਤੱਕ ਲਾ ਦਿੱਤੀ ਗਈ ਸੀ..!
ਵੱਡੀ ਬੇਟੀ ਦੱਸਦੀ ਏ ਕੇ ਜਦੋਂ ਕਨਫਰਮ ਹੋ ਗਿਆ ਕੇ ਪਿਤਾ ਜੀ ਓਸੇ ਲੀਹੇ ਮੁਕਾ ਦਿੱਤੇ ਗਏ ਨੇ ਜਿਥੇ ਕਦੀ ਪੰਜੀ ਹਜਾਰ ਲਾਸ਼ਾਂ ਦਾ ਨਾਮੋ-ਨਿਸ਼ਾਨ ਮਿਟਿਆ ਸੀ..ਤਾਂ ਕਈ ਰਿਸ਼ਤੇਦਾਰੀਆਂ ਮੂੰਹ ਮੋੜ ਗਈਆਂ..ਦੋਸਤ ਮਿੱਤਰ ਮਿਲਣੋਂ ਹਟ ਗਏ..ਕਈ ਗਵਾਹ ਸੋਨੇ ਚਾਂਦੀ ਦੀ ਤੱਕੜੀ ਵਿਚ ਤੁੱਲ ਕੇ ਮੁੱਕਰ ਗਏ..ਧਮਕੀ ਭਰੇ ਫੋਨ ਆਉਂਦੇ..ਕੇਸ ਦੀ ਪੈਰਵੀ ਨਾ ਕਰੋ..ਮੂੰਹ ਮੰਗੇ ਪੈਸੇ ਲੈ ਲਵੋ..”
ਪਰ ਗੁਰੂ ਦੀ ਆਸਥਾ ਤੇ ਟੇਕ ਲਾਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
bht khoob g
sukhmani
tuhanu Pehla saheed Jaswant singh ji bare dsna chaida c TN Jo sab nu pta lgye🙏