ਰਿਸ਼ਤੇਦਾਰੀ ਵਿਚ ਜਵਾਈ ਭਾਈ ਲਗਦਾ ਸਾਡਾ ਇੱਕ ਰਿਸ਼ਤੇਦਾਰ ਕਪੜੇ ਦਾ ਕੰਮ ਕਰਦਾ ਸੀ। ਚਾਹੇ ਰਿਸ਼ਤੇਦਾਰੀ ਦੂਰ ਦੀ ਹੀ ਸੀ ਪਰ ਸਾਡਾ ਵਾਹਵਾ ਆਉਣ ਜਾਣ ਸੀ ਉਸਨਾਲ । ਮੇਰੇ ਪਾਪਾ ਜੀ ਦੀ ਓਹ ਬਹੁਤ ਇੱਜਤ ਕਰਦਾ ਸੀ ਓਹ। ਇੱਕ ਵਾਰੀ ਉਸਦੇ ਸੋਹਰੇ ਪਰਿਵਾਰ ਵਿਚ ਕੋਈ ਵਿਆਹ ਸੀ ਤੇ ਉਸਨੇ ਪਾਪਾ ਜੀ ਨਾਲ ਵਾਇਦਾ ਕਰ ਲਿਆ ਕਿ ਓਹ ਵਿਆਹ ਜਰੂਰ ਜਾਵੇਗਾ ਤੇ ਵਿਆਹ ਵਿਚ ਬੀਬਾ ਬਣਕੇ ਰਹੇਗਾ। ਕੋਈ ਜਵਾਈਆਂ ਵਾਲੀ ਕਰਤੂਤ ਨਹੀ ਕਰੇਗਾ। ਕਿਉਂਕਿ ਸ਼ਰਾਬ ਪੀਕੇ ਓਹ ਅਕਸਰ ਹੀ ਕੋਈ ਹੁਲੜਬਾਜ਼ੀ ਕਰ ਦਿੰਦਾ ਸੀ ਤੇ ਇਕ ਦੋ ਵਾਰੀ ਸੇਵਾ ਵੀ ਕਰਵਾ ਚੁਕਿਆ ਸੀ। ਮਿਥੇ ਦਿਨ ਤੇ ਤਹਿਸ਼ੁਦਾ ਪ੍ਰੋਗਰਾਮ ਅਨੁਸਾਰ ਅਸੀਂ ਪਿੰਡੋਂ ਵਿਆਹ ਲਈ ਤਿਆਰ ਹੋਕੇ ਉਸਨੁ ਲੈਣ ਉਸਦੀ ਦੁਕਾਨ ਤੇ ਆ ਗਏ। ਪਰ ਓਹ ਤਾਂ ਬਦਲਿਆ ਬੈਠਾ ਸੀ ਤੇ ਜਵਾਈਪੁਣੇ ਵਾਲਾ ਕੀੜਾ ਉਸਦੇ ਦਿਮਾਗ ਵਿਚ ਵੜ੍ਹ ਚੁਕਿਆ ਸੀ। ਤੇ ਓਹ ਆਨਾਕਾਰੀ ਕਰਨ ਲੱਗਾ। ਮੇਰੇ ਪਾਪਾ ਜੀ ਨੇ ਉਸਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਸਦੀਆਂ ਖੂਬ ਮਿਨਤਾਂ ਵੀ ਕੀਤੀਆਂ। ਪਰ ਓਹ ਟਸ ਤੋਂ ਮਸ ਨਾ ਹੋਇਆ। ਕਿਉਂਕਿ ਉਸਨੂੰ ਵਿਆਹ ਤੇ ਲਿਜਾਣਾ ਪਾਪਾ ਜੀ ਦੀ ਇਜ਼ਤ ਦਾ ਸਵਾਲ ਸੀ। ਪਰ ਓਹ ਆਪਣੀ ਕੋਨਾ ਮਾਨੂੰ ਵਾਲੀ ਗੱਲ ਤੇ ਅੜਿਆ ਹੋਇਆ ਸੀ। ਦੁਕਾਨ ਦੇ ਮੂਹਰੇ ਬੈਠਾ ਦਰਜ਼ੀ ਸਾਰੀ ਗੱਲਬਾਤ ਸੁਣ ਰਿਹਾ ਸੀ। ਓਹ ਦਰਜ਼ੀ ਥੋੜਾ ਸ਼ਰਾਰਤੀ ਦਿਮਾਗ ਸੀ। ਹੋਲੀ ਹੋਲੀ ਓਹ ਕੋਈ ਗਾਣਾ ਗੁਣ ਗਣਾਉਣ ਲਗਿਆ। ਗਾਣੇ ਦੇ ਬੋਲ ਸਨ। ‘ਅੜੀ ਓ ਅੜੀ ਨਾ ਕਰ ਬਹੁਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ