ਬਹੁਤ ਚਿਰ ਪਹਿਲਾਂ ਦੀ ਗੱਲ ਏ..ਅੰਮ੍ਰਿਤਸਰੋਂ ਕੂਰੁਕਸ਼ੇਤਰ ਜਾ ਰਿਹਾ ਸਾਂ..ਬਿਆਸ ਤੋਂ ਇੱਕ ਸਰਦਾਰ ਜੀ ਚੜੇ ਤੇ ਨਾਲ ਵਾਲੀ ਸੀਟ ਤੇ ਆਣ ਬੈਠੇ..
ਘੜੀ ਕੂ ਮਗਰੋਂ ਓਹਨਾ ਮੇਰੀ ਪੜ੍ਹਾਈ..ਪਰਿਵਾਰ..ਭੈਣ ਭਰਾਵਾਂ ਅਤੇ ਅੱਗੋਂ ਦੀ ਪਲੈਨਿੰਗ ਬਾਰੇ ਕਿੰਨੇ ਸਾਰੇ ਸਵਾਲ ਪੁੱਛ ਲਏ..!
ਤਕਰੀਬਨ ਦਸ ਕੁ ਵਜੇ ਗੱਡੀ ਲੁਧਿਆਣੇ ਅੱਪੜ ਗਈ..ਸਬੱਬ ਨਾਲ ਓਥੋਂ ਓਹਨਾ ਦਾ ਕੋਈ ਪੂਰਾਣਾ ਦੋਸਤ ਅੰਦਰ ਆਣ ਵੜਿਆ..ਗੱਲਬਾਤ ਤੋਂ ਲੱਗਾ ਦੋਵੇਂ ਪੰਦਰਾਂ ਵੀਹ ਕੂ ਸਾਲਾਂ ਮਗਰੋਂ ਮਿਲੇ ਸਨ..!
ਬਿਆਸ ਵਾਲੇ ਸਰਦਾਰ ਹੁਰਾਂ ਆਪਣੀਆਂ ਮਿੱਲਾਂ,ਕੋਠੀਆਂ,ਕਾਰੋਬਾਰ,ਪਰਿਵਾਰ,ਸਿਆਸੀ ਵਾਕਫ਼ੀਆਂ ਅਤੇ ਆਪਣੀ ਉੱਪਰ ਤੱਕ ਦੀ ਪਹੁੰਚ ਦਾ ਖਲਾਰਾ ਜਿਹਾ ਪਾ ਦਿੱਤਾ..
ਲੁਧਿਆਣਿਓਂ ਚੜੇ ਦੂਜੇ ਅੰਕਲ ਨੇ ਵੀ ਅੱਗੋਂ ਜਾਇਦਾਦ, ਵਿਦੇਸ਼ ਰਹਿੰਦੇ ਬੱਚਿਆਂ, ਦਾਖੇ ਅਤੇ ਹੋਰ ਇਲਾਕਿਆਂ ਵਿਚ ਬਣਾਏ ਕਿੰਨੇ ਸਾਰੇ ਫਾਰਮ ਹਾਊਸਾਂ, ਸਰਕਾਰੇ ਦਰਬਾਰੇ ਪਹੁੰਚ ਅਤੇ ਸਰਕਾਰ ਵੱਲੋਂ ਦਿੱਤੇ ਗੰਨਮੈਨਾਂ ਬਾਰੇ ਗੱਲਾਂ ਦੱਸ ਪ੍ਰਭਾਵਿਤ ਕਰਨ ਦੀ ਪੂਰੀ ਵਾਹ ਜਿਹੀ ਲਾ ਦਿੱਤੀ..
ਮੇਰੀ ਬੋਧਿਕਤਾ ਨਾਂਹ ਦੇ ਬਰੋਬਰ ਸੀ..ਉੱਚੇ ਪੱਧਰ ਦੀਆਂ ਵੱਡੀਆਂ ਗੱਲਾਂ ਸੁਣ ਜ਼ਿਹਨ ਤੇ ਹੀਣ ਭਾਵਨਾ ਭਾਰੂ ਹੋਣੀ ਸ਼ੁਰੂ ਹੋ ਗਈ..ਆਪਣਾ ਆਪ ਬੜਾ ਹੀ ਛੋਟਾ ਲੱਗਣ ਲੱਗ ਪਿਆ..ਸੋਚਣ ਲੱਗਾ ਜੇ ਡੈਡ ਦੇ ਰੇਲਵੇ ਦਾ ਪਾਸ ਨਾ ਹੋਵੇ ਤਾਂ ਇਸ ਏ .ਸੀ. ਡੱਬੇ ਦੀ ਟਿਕਟ ਤੱਕ ਖਰੀਦਣੀ ਵੀ ਪਹੁੰਚ ਤੋਂ ਬਾਹਰ ਸੀ..!
ਦੁਪਹਿਰੇ ਸਾਢੇ ਕੁ ਬਾਰਾਂ ਵਜੇ ਗੱਡੀ ਮੰਜਿਲ ਤੇ ਆਣ ਪਹੁੰਚੀ..
ਟੇਸ਼ਨ ਤੋਂ ਯੂਨੀਵਰਸਿਟੀ ਤੱਕ ਆਟੋ ਵਿਚ ਬੈਠੇ ਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਕਿਸੇ ਔਖੀ ਕੈਦ ਵਿਚੋਂ ਨਿੱਕਲ ਕੇ ਖੁੱਲੀ ਹਵਾ ਵਿਚ ਆ ਗਿਆ ਹੋਵਾਂ..
ਅੱਜ ਜਦੋਂ ਉਹ ਮੰਜ਼ਰ ਚੇਤੇ ਆਉਂਦਾ ਏ ਤਾਂ ਇੰਝ ਲਗਦਾ ਜਿੱਦਾਂ ਉਸ ਦਿਨ ਦੋ ਦੋਸਤ ਨਹੀਂ ਸਗੋਂ ਓਹਨਾਂ ਦੀਆਂ ਜਾਇਦਾਦਾਂ ਅਤੇ ਵੱਡੇ ਪੱਧਰ ਦੀ ਸਿਆਸੀ ਪਹੁੰਚ ਆਪਸ ਵਿਚ ਮਿਲਣੀ ਕਰ ਰਹੀਆਂ ਸਨ।
ਓਹੀ ਮਿਲਣੀ ਜਿਹੜੀ ਓਹਨੀਂ ਦਿੰਨੀ ਵਿਆਹਾਂ ਮੌਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ