ਜਦੋਂ ਮੇਰੇ ਪਾਪਾ ਨਾਨਾ ਬਣੇ ” ✍️ਸੋਨੀਆ ਰਿਆੜ੍ਹ ✍️
******************************************
ਮੈਂ, ਮੋਨੂੰ ਦੀ ਡੇਲੀਵੇਰੀ ਤੋਂ, ਦੋ ਮਹੀਨੇ ਬਾਅਦ ਆਪਣੇ ਪੇਕੇ ਗਈ ਸੀ।
ਮੈਂ, ਬੈਡ ਤੇ ਕਦੇ ਇੱਧਰ ਤੇ ਕਦੇ ਉਧਰ ਪਾਸੇ ਬਦਲ ਰਹੀ ਸੀ ਤਾਂ ਅਚਾਨਕ ਮੈਂ ਆਪਣੇ ਹੱਥ ਨਾਲ ਬੈਡ ਟੋਆਂ ।
ਪਰ ਮੇਰੇ ਨਾਲ ਬੈਡ ਤੇ ਕੋਈ ਨਹੀਂ ਸੀ। ਮੈਂ ਅੱਖਾਂ ਮਲਦੀ ਮਲਦੀ ਉੱਠੀ ਤੇ ਮੇਰੀ ਨਿਗ੍ਹਾ ਸਾਮ੍ਹਣੇ ਲੱਗੀ ਘੜ੍ਹੀ ਤੇ ਗਈ ਤਾਂ ਰਾਤ ਦੇ 12ਵੱਜੇ ਸੀ, ਤੇ ਸਾਮ੍ਹਣੇ ਡਰਾਵਿੰਗ ਰੂਮ ਚੋਂ ਇੱਕ ਜਾਣੀ ਪਹਿਚਾਣੀ ਜੇਹੀ ਬੱਚੇ ਦੇ ਚੀਕਣ ਦੀ ਆਵਾਜ਼ ਆ ਰਹੀ ਸੀ।
“ਸੋਨੀ ਪੁੱਤਰ! ਅਰਾਮ ਕਰ ਲੈ, ਮੋਨੂੰ ਰੋ ਰਿਹਾ ਸੀ।
ਸ਼ਾਇਦ ਪੇਟ ਚ ਗੈਸ ਬਣ ਗਈ ਸੀ, ਤੇ ਮੈਂ ਤੇ ਤੇਰੀ ਮਾਂ ਨੇ ਦੋਵਾਂ ਨੇ ਓਹਨੂੰ ਚੁੱਪ ਕਰਵਾਇਆ ਏ। ਜਦ ਸੋਂ ਜਾਂਦਾ ਹੈ ਤਾਂ ਤੇਰੇ ਨਾਲ ਬੈਡ ਤੇ ਪਾ ਦਵਾਂਗੇ”, ਪਾਪਾ ਨੇ ਮੈਨੂੰ ਕਿਹਾ।
ਓਹ ਦਿਨ ਤਾਂ……ਪਾਪਾ ਨੇ ਮੇਰਾ ਦਿਲ ਹੀ ਜਿੱਤ ਲਿਆ ਸੀ।
ਕੀ ਕੋਈ ਨਾਨਾ ਆਪਣੇ ਦੋਹਤੇ ਲਈ ਐਨਾ ਵੀ ਕਰ ਸਕਦਾ, ਜਿਹਨੇ ਕਦੇ ਛੋਟੇ ਬੱਚੇ ਨੂੰ ਹੱਥ ਨਹੀਂ ਸੀ ਲਾਇਆ। ਤੇ ਹੁਣ ਪਾਪਾ ਆਪਣੇ ਦੋਤਰੇ ਨੂੰ ਚੁੱਪ ਕਰਵਾ ਕੇ ਸੁਵਾ ਰਹੇ ਸੀ।
ਇਹ ਇੱਕ ਵਾਰ ਨਹੀਂ…. ਕਾਫੀ ਵਾਰ ਏਹਦਾ ਹੋਇਆ। ਜਦੋਂ ਮੈਂ ਗੂੜੀ ਨੀਂਦ ਚ ਘੁਕੂ ਘੂਕ ਸਾਰੇ ਦਿਨ ਦੀ ਥੱਕੀ ਸੁੱਤੀ ਹੁੰਦੀ ਸੀ।
ਸਰਦੀਆਂ ਚ ਜਦ ਪੇਕੇ ਜਾਣਾ, ਪਾਪਾ ਨੇ ਰੂਮ ਚ ਆਉਣਾ ਤੇ ਮੋਨੂੰ ਤੇ ਬਾਰ ਬਾਰ ਰਜਾਈ ਦੇ ਕੇ ਜਾਣੀ। ਕਿਉਂਕਿ ਇਹਦੀ ਆਦਤ ਸੀ ਵਾਰ ਵਾਰ ਲੱਤਾਂ ਮਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ