“ਬਾਈ,ਪਿੰਡ ‘ਚ ਚਾਰ ਪੰਜ ਸੁਰਜੀਤ ਆ,ਤੂੰ ਕਿਹੜੇ ਸੁਰਜੀਤ ਦੀ ਗੱਲ ਕਰਦਾਂ ?” ਮੈਂ ਪਿੰਡ ‘ਚ ਵੜਦਿਆਂ ਹੀ ਤਾਸ਼ ਖੇਡ ਰਹੇ ਬੰਦਿਆਂ ਕੋਲ ਰੁਕ ਸੁਰਜੀਤ ਸਿੰਘ ਬਾਰੇ ਪੁੱਛਿਆ।ਉਸ ਨਾਲ ਮੇਰਾ ਕੋਈ ਸਿੱਧਾ ਨਾਤਾ ਨਹੀਂ ਸੀ ਪਰ ਮੇਰੀ ਜਦੋਂ ਵੀ ਕੋਈ ਰਚਨਾ ਅਖਬਾਰ, ਮੈਗਜ਼ੀਨ ਵਿੱਚ ਛਪਦੀ ਤਾਂ ਉਸ ਨੇ ਰਚਨਾ ਉੱਪਰ ਭਰਪੂਰ ਟਿੱਪਣੀ ਕਰਨੀ।ਉਸ ਦਾ ਗਿਆਨ ਲਾਜਵਾਬ ਸੀ, ਹਰ ਸਾਹਿਤਕ ਵਿਧਾ ਬਾਰੇ ਉਸ ਦੀ ਪਕੜ ਬੜੀ ਡੂੰਘੀ ਸੀ।ਆਪਣੀ ਭਾਸ਼ਾ ਤੋਂ ਇਲਾਵਾ ਉਸ ਨੇ ਦੂਸਰੀਆਂ ਭਾਸ਼ਾਵਾਂ ਅਤੇ ਲੇਖਕਾਂ ਬਾਰੇ ਵੀ ਤਰਕਪੂਰਨ ਗੱਲ ਕਰਨੀ।ਉਸ ਦੇ ਹਵਾਲੇ ਅਤੇ ਟਿੱਪਣੀਆਂ ਸੁਣ ਦੰਗ ਰਹਿ ਜਾਣਾ।ਧਰਮ ਬਾਰੇ ਵੀ ਉਸ ਦਾ ਘੇਰਾ ਬੜਾ ਵਿਸ਼ਾਲ ਸੀ ਅਤੇ ਹਰ ਧਰਮ ਦੀ ਉਸ ਨੂੰ ਚੰਗੀ ਜਾਣਕਾਰੀ ਸੀ।ਉਹ ਜਦੋਂ ਗੱਲ ਕਰਦਾ ਤਾਂ ਲੱਗਦਾ ਜਿਵੇਂ ਕੋਈ ਲਾਇਬਰੇਰੀ ਬੋਲ ਰਹੀ ਹੋਵੇ।ਬੱਸ ਇਨ੍ਹਾਂ ਗੱਲਾਂ ਕਰਕੇ ਹੀ ਮੇਰਾ ਮਨ ਉਸ ਨੂੰ ਮਿਲਣ ਲਈ ਕਰਦਾ।ਅੱਜ ਕੁਦਰਤੀ ਉਸ ਦੇ ਪਿੰਡ ਵੱਲ ਜਾਣਾ ਪਿਆ ਤਾਂ ਮੈਂ ਸਮਾਂ ਕੱਢ ਉਸ ਨੂੰ ਮਿਲਣ ਲਈ ਚੱਲ ਪਿਆ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ।ਉਸ ਦੇ ਨਾਮ ਤੋਂ ਬਿਨਾਂ ਮੈਨੂੰ ਉਸ ਬਾਰੇ ਕੁੱਝ ਵੀ ਪਤਾ ਨਹੀਂ ਸੀ।ਉਹ ਬੰਦੇ ਸੁਰਜੀਤ ਸਿੰਘ ਬਾਰੇ ਲੱਖਣ ਲਾਉਣ ਲੱਗੇ ਤੇ ਮੈਨੂੰ ਉਸ ਬਾਰੇ ਕੁੱਝ ਹੋਰ ਦੱਸਣ ਲਈ ਕਿਹਾ।ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੀ ਤਾਂ ਉਸ ਨਾਲ ਲੇਖਕ ਦੇ ਤੌਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ