ਗੱਲ ਤੀਹ ਕੁ ਸਾਲ ਪੁਰਾਣੀ ਹੈ ਇੱਕ ਹੱਸਦਾ ਵੱਸਦਾ ਕਿਰਤੀ ਪਰਿਵਾਰ ਤਿੰਨ ਧੀਆਂ ਅਤੇ ਇੱਕ ਪੁੱਤ ਦੋ ਵੱਡੀਆ ਧੀਆਂ ਵਿਆਹ ਦਿੱਤੀਆ ਸਨ ਤੇ ਪੁੱਤ ਵੀ ਭਰ ਜਵਾਨ ਸੀ, ਉਹ ਦਸ ਜਮਾਤਾਂ ਪੜ੍ਹ ਕੇ ਪਿਉ ਦਾ ਆਸਰਾ ਬਣਨਾ ਚਾਹੁੰਦਾ ਸੀ ਤੇ ਨੇੜਲੇ ਸ਼ਹਿਰ ਕੰਮ ਸਿਖਣ ਲੱਗ ਗਿਆ। ਦੋ ਕੁ ਸਾਲ ਬਾਅਦ ਆਪਣੀ ਦੁਕਾਨ ਬਣਾ ਲਈ ਟਰੈਕਟਰਾਂ ਦੇ ਡੈਨਮੋਂ ਸੈਲਫਾਂ ਦੀ ਰਿਪੇਅਰ ਦੀ ਹਰ ਰੋਜ ਸਾਇਕਲ ਤੇ ਕੰਮ ਤੇ ਜਾਦਾਂ ਇੱਕ ਦਿਨ ਕੰਮ ਤੋਂ ਹਨੇਰੇ ਹੋਏ ਵਾਪਸ ਆ ਰਿਹਾ ਸੀ ਤਾਂ ਕਿਸੇ ਸ਼ਰਾਬੀ ਡਰਾਈਵਰ ਨੇ ਸਾਈਕਲ ਉੱਤੇ ਜਿਪਸੀ ਚੜਾਂ ਦਿੱਤੀ, ਉਹ ਬਾਈ ਸਾਲ ਦਾ ਭਰ ਜਵਾਨ ਸਦਾ ਲਈ ਇਸ ਜਹਾਨ ਤੋਂ ਤੁਰ ਗਿਆ ਤੇ ਪਿੱਛੇ ਛੱਡ ਗਿਆ ਰੋਦੇਂ ਵਿਲਕਦੇ ਪਰਿਵਾਰ ਨੂੰ ਤੇ ਮਾਂ ਦਾ ਵਿਚਾਰੀ ਰੋ ਰੋ ਕੇ ਨੀਮ ਪਾਗਲ ਹੋ ਗਈ ਤੇ ਉਸਨੂੰ ਦੁਨੀਆ ਦੀ ਕੋਈ ਸੁੱਧ ਨਹੀ ਰਹੀ,ਉਹ ਅਕਸਰ ਆਪਣੇ ਪੁੱਤ ਨੂੰ ਅਵਾਜਾਂ ਮਾਰਦੀ ਗਲੀਆਂ ਵਿੱਚ ਤੁਰ ਜਾਂਦੀ ਥੇ ਕਦੇ ਕਦੇ ਤਾਂ ਸਿਵਿਆ ਦੇ ਰਾਹ ਤੋਂ ਮੋੜਕੇ ਲਿਉਣੀ ਪੈਦੀ। ਬਾਪ ਬਜੁਰਗ ਕਿਰਤ ਕਰਨ ਚਲਾ ਜਾਦਾਂ ਤੇ ਘਰ ਵਿੱਚ ਛੋਟੀ ਧੀ ਤੇਰਾ ਚੌਂਦਾ ਸਾਲ ਦੀ ਸਕੂਲ ਵੀ ਜਾਂਦੀ ਤੇ ਨਾਲੇ ਮਾਂ ਦਾ ਖਿਆਲ ਵੀ ਰੱਖਦੀ ਸੀ।
ਹੋਲੀ ਹੋਲੀ ਜਿੰਦਗੀ ਥਾਂਵੇ ਆਉਣ ਲੱਗੀ ਤੇ ਪੁੱਤ ਦਾ ਗਮ ਦਿਲ ਵਿੱਚ ਲੈ ਕੇ ਰੱਬ ਦੇ ਭਾਣੇ ਨੂੰ ਮੰਨ ਕੇ ਜਿੳਣਾ ਸਿੱਖ ਲਿਆ ਤੇ ਹਮੇਸ਼ਾ ਧੀ ਨੂੰ ਹੀ ਮੇਰਾ ਪੁੱਤ ਕਹਿ ਮੇਰਾ ਪੁੱਤ ਕਹਿ ਕੇ, ਮਾਂ ਨੇ ਪੁੱਤ ਦੇ ਕੱਪੜੇ ਜਿਹੜੇ ਉਸ ਨੇ ਉਸ ਦਿਨ ਪਾਏ ਸਨ ਜਿਸ ਦਿਨ ਉਸ ਦੀ ਮੌਤ ਹੋਈ ਉਹ ਬੈਠਕ ਵਿੱਚ ਕਿੱਲੀ ਉੱਤੇ ਟੰਗੇ ਹੋਏ ਸੀ ਮਾਂ ਕੋਲ ਜਾ ਬਾਪ ਕੋਲ ਜਿਹੜੇ ਪੈਸੇ ਹੁੰਦੇ ਸੀ ਉਹ ਪੁੱਤ ਦੀ ਕਮੀਜ ਜਾ ਪੈਂਟ ਦੀ ਜੇਬ ਵਿੱਚ ਪਾ ਦੇਣੇ ਅਤੇ ਜਦੋਂ ਕਿਤੇ ਲੋੜ ਪੈਣੀ ਤਾ ਧੀ ਨੂੰ ਕਹਿਣਾ ਜਾ ਵੀਰੇਂ ਕੋਲੋ ਪੈਸੇ ਲੈ ਕੇ ਸਬਜੀ ਵਾਲੇ ਤੋਂ ਸਬਜੀ ਲੈ ਆ ਜਾ ਕੁਛ ਹੋਰ ਵੀ ਲਿਆਉਣਾ ਤਾ ਉਸ ਨੇ ਪੁੱਤ ਦਾ ਨਾਮ ਲੈ ਕੇ ਉਸ ਨੂੰ ਬਲਾਉਣਾ ਅਤੇ ਫਿਰ ਉਸ ਦੀ ਜੇਬ ਵਿੱਚੋ ਪੈਸੇ ਲੈਣੇ, ਸੱਚੀ ਇਨਸਾਨ ਆਨੇ ਬਹਾਨੇ ਆਪਣੇ ਆਪ ਨੂੰ ਇਦਾ ਹੀ ਪਰਚਾਉਣ ਦੀ ਕੋਸ਼ਿਸ ਕਰਦਾ ਹੈ। ਦੋ ਸਾਲ ਲੰਘ ਗਏ, ਇੱਕ ਦਿਨ ਬਾਪ ਵਿਚਾਰਾ ਦੁਪਿਹਰੇ ਘਰ ਆਇਆ ਅਤੇ ਕਹਿੰਦਾਂ ਚਿੱਤ ਜਿਹਾ ਨੀ ਠੀਕ ਐਸਾ ਮੰਜੇ ਤੇ ਬੈਠਾ ਕਿ ਫਿਰ ਉੱਠ ਹੀ ਨਹੀ ਸਕਿਆ, ਉਹਨਾਂ ਨੂੰ ਜਲਦੀ ਜਲਦੀ ਸਹਿਰ ਲੈ ਕੇ ਗਏ ਪਰ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ ।
ਹੁਣ ਮਾਂ ਧੀ ਦੀ ਜਿੰਦਗੀ ਵਿੱਚ ਕੋਈ ਆਸ ਨਾ ਰਹੀ ਸਿਵਾਏ ਨਿਰਾਸ਼ਾ ਦੇ ਪਰ ਮਾਂ ਨੇ ਹਿੰਮਤ ਕੀਤੀ ਤੇ ਗੁਜਾਰੇ ਜੋਗੀ ਜਮੀਨ ਸੀ ਜਿਸ ਨਾਲ ਧੀ ਨੂੰ ਪੜਾਇਆ ਤੇ ਧੀ ਦਾ ਵਿਆਹ ਕਰ ਉਸਨੂੰ ਕਨੇਡਾ ਭੇਜਿਆ ਪਰ ਰੱਬ ਨੂੰ ਪਤਾ ਨਹੀ ਕੀ ਮਨਜੂਰ ਸੀ ਵਿਚਕਾਰਲੀ ਧੀ ਦਾ ਘਰ ਵਾਲਾ ਚੌਂਤੀ ਸਾਲ ਦੀ ਭਰ ਜਵਾਨੀ ਵਿੱਚ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਕੇ ਸਦਾ ਲਈ ਤੁਰ ਗਿਆ ਪਰ ਆਸ ਦੇ ਉਲਟ ਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ