ਦਿੱਲੀ ਮੋਰਚੇ ਬੈਠਾ ਸਿੰਘ ਭਾਵੁਕ ਹੋ ਰਿਹਾ ਸੀ..
ਅਖ਼ੇ ਭਾਈ ਤਾਰੂ ਸਿੰਘ..ਖੋਪਰ ਲਹਾਉਣ ਵਾਲਾ..ਮੁਗਲ ਫੌਜ ਫੜਨ ਆਈ..ਤਾਂ ਲੋਹ ਤੇ ਰੋਟੀਆਂ ਲਾਹ ਰਹੀ ਮਾਂ ਆਖਣ ਲੱਗੀ ਪੁੱਤਰੋ ਇਸਨੂੰ ਫੇਰ ਲੈ ਜਾਇਓ ਪਹਿਲਾਂ ਪ੍ਰਛਾਦਾ ਛਕ ਲਵੋ..!
ਵਿਚਾਰ ਆਇਆ..ਸੁਣੀ ਸੁਣਾਈ ਗੱਲ ਏ..ਕੋਈ ਕਿਹੜਾ ਉਸ ਵੇਲੇ ਕੋਲ ਸੀ..ਸਮੇਂ ਦੇ ਨਾਲ ਜੋੜ ਦਿੱਤੀਆਂ ਦੰਦ ਕਹਾਣੀਆਂ!
ਇੰਡੀਅਨ ਐਕਸਪ੍ਰੈੱਸ ਵਾਲਾ ਸੰਜੇ ਸੂਰੀ ਚੇਤੇ ਆ ਗਿਆ..
ਦੱਸਦਾ ਸੱਤ ਜੂਨ ਨੂੰ ਜਦੋਂ ਸੰਤ ਦਾ ਸਰੀਰ ਮਿਲ ਗਿਆ..ਕਿੰਨੇ ਜਫ਼ਰ ਜਾਲ ਕੇ ਰੋਡੇ ਪਿੰਡ ਅੱਪੜਿਆਂ..ਅੱਗੋਂ ਕੱਚੇ ਘਰ ਵਿੱਚ ਸਾਰਾ ਪਿੰਡ ਇੱਕਠਾ ਹੋਇਆ..!
ਸੰਤ ਜੀ ਬਾਰੇ ਸਵਾਲ ਪੁੱਛਣੇ ਚਾਹੇ..ਅੱਗੋਂ ਸਾਰੇ ਚੁੱਪ..ਬੱਸ ਮੇਰੇ ਵੱਲ ਵੇਖੀ ਜਾਣ..!
ਅੰਦਰੋਂ ਅੰਦਰੀ ਡਰੀ ਜਾਵਾਂ..ਏਨੇ ਸਾਰੇ ਖੱਟੇ ਪਰਨੇ ਤੇ ਮੈਂ ਕੱਲਾ ਹਿੰਦੂ..
ਘੜੀ ਕੂ ਮਗਰੋਂ ਹੀ ਰੋਟੀ ਦੀ ਥਾਲੀ ਲੈ ਆਏ..ਅਖ਼ੇ ਪਹਿਲਾਂ ਪ੍ਰਛਾਦਾ ਛਕ ਲਵੋ..ਸੁਵੇਰ ਦੇ ਭੁੱਖੇ ਹੋਵੇਗੇ..!
ਯਕੀਨ ਆ ਗਿਆ ਫੇਰ ਇਸ ਹਿਸਾਬ ਨਾਲ ਤਾਰੂ ਸਿੰਘ ਦੀ ਮਾਂ ਵਾਲੀ ਗੱਲ ਵੀ ਸਹੀ ਹੋਵੇਗੀ!
ਬੋਤਾ ਸਿੰਘ ਗਰਜਾ ਸਿੰਘ..ਓਹਨੀ ਦਿੰਨੀ ਸਿੱਖ ਦੇ ਸਿਰ ਦਾ ਮੁੱਲ ਪਿਆ ਕਰਦਾ ਸੀ..
ਇੱਕ ਦਿਨ ਖੇਤਾਂ ਵਿਚ ਲੰਘਦੇ ਰਾਹੀਆਂ ਦੀ ਗੱਲ ਸੁਣ ਲਈ..ਇਕ ਆਖ ਰਿਹਾ ਸੀ..ਬਿੜਕ ਹੋਈ..ਕਿਧਰੇ ਸਿੱਖ ਤੇ ਨਹੀਂ..?
ਦੂਜਾ ਆਹਂਦਾ ਐਵੇਂ ਭੁਲੇਖਾ ਲੱਗਾ ਤੈਨੂੰ..ਉਹ ਤੇ ਕਦੇ ਦੇ ਮੁਕਾ ਦਿੱਤੇ..!
ਏਨੀ ਗੱਲ ਸੁਣ ਸੀਨੇ ਖੰਜਰ ਭੁੱਕਿਆ ਗਿਆ..ਖੂਨ ਨੇ ਉਬਾਲਾ ਖਾਦਾ..ਕੋਲ ਸਿਰਫ ਦੋ ਡਾਂਗਾ..ਐਨ ਓਸੇ ਵੇਲੇ ਸੜਕ ਦੇ ਵਿਚ ਨਾਕਾ ਲਾ ਦਿੱਤਾ..ਲੰਘਦੇ ਸਰਕਾਰੀ ਬੰਦਿਆਂ ਕੋਲੋਂ ਟੈਕਸ ਉਗਰਾਹੁਣਾ ਸ਼ੁਰੂ ਕਰ ਦਿੱਤਾ..ਕਿਸੇ ਲਾਹੌਰ ਖਬਰ ਪੁਚਾ ਦਿੱਤੀ..!
ਸੈਕੜਿਆਂ ਦੀ ਫੌਜ ਚੜ ਆਈ..ਡਰੇ ਨਹੀਂ ਬੱਸ ਪਿੱਠਾਂ ਜੋੜ ਲਈਆਂ..ਫੇਰ ਡਾਂਗਾਂ ਨਾਲ ਹੀ ਸ਼ੁਰੂ ਹੋ ਗਏ..ਮਗਰੋਂ ਲੜਦੇ ਲੜਦੇ ਖਤਮ ਹੋ ਗਏ..ਸਿਰਫ ਏਨੀ ਗੱਲ ਦੱਸਣ ਲਈ ਕੇ ਅਜੇ ਜਿਉਂਦੇ ਹਾਂ..ਮੁੱਕੇ ਨਹੀਂ!
ਮਨ ਵਿਚ ਸ਼ੱਕ ਪੈਦਾ ਹੋ ਗਿਆ..ਸੈਕੜਿਆਂ ਦੀ ਫੌਜ ਨਾਲ ਕੋਈ ਸਿਰਫ ਦੋ ਡਾਂਗਾਂ ਨਾਲ ਕਿੱਦਾਂ ਲੜ ਸਕਦਾ..ਨਿੱਰੀ ਖ਼ੁਦਕੁਸ਼ੀ..ਇਹ ਵੀ ਪੂਰੀ ਗੱਪ..ਨਿੱਰੀ ਦੰਦ ਕਹਾਣੀ!
ਜੋਗਿੰਦਰ ਸਿੰਘ ਵੇਦਾਂਤੀ..ਸਾਬਕ ਜਥੇਦਾਰ ਸ੍ਰੀ ਅਕਾਲ ਤਖ਼ਤ..
ਆਖਣ ਲੱਗੇ ਤਖ਼ਤ ਦੀ ਦੱਖਣੀ ਬਾਹੀ ਵੱਲ ਉੱਪਰ ਕਵਾਟਰ ਹੁੰਦਾ ਸੀ..ਛੇ ਜੂਨ ਚੁਰਾਸੀ ਦੁਪਹਿਰੇ ਅਨਾਊਂਸਮੈਂਟ ਹੋਈ ਬਾਹਰ ਆ ਜਾਓ..ਤੁਰਨ ਲੱਗੇ ਤਾਂ ਮੋਰਚੇ ਵਿਚ ਡਟੇ ਦੋ ਨੌਜੁਆਨ..ਪੁੱਛਿਆਂ ਹੁਣ ਤੇ ਬਾਹਰ ਸੈਂਕੜਿਆਂ ਦੀ ਗਿਣਤੀ ਵਿਚ ਫੌਜ ਏ..ਤੁਸੀਂ?
ਆਖਣ ਲੱਗੇ ਥੋੜੇ ਜਿਹੇ ਛੋਲੇ ਤੇ ਪਾਣੀ ਰੱਖ ਜਾਵੋ ਤੇ ਤੁਸੀਂ ਜਾਓ..
ਅਸੀਂ ਤੇ ਇਥੇ ਹੀ ਰਹਿਣਾ..
ਆਹਂਦੇ ਜੇ ਜਾਣਾ ਚਾਹੁੰਦੇ ਤਾਂ ਪਿੱਛਿਓਂ ਦੀ ਜਾ ਵੀ ਸਕਦੇ ਸਨ ਪਰ ਨਹੀਂ..
ਫੇਰ ਦੱਸਦੇ ਦੋ ਕੂ ਦਿਨ ਡਟੇ ਰਹੇ ਤੇ ਮੁੜ “ਮੁੱਠ ਕੂ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Lky Singh
shukr..boht khoob boht sohna likhya veere
Sukhwinder singh
ਬਹੁਤ ਖ਼ੂਬ 😊💐💐🙏🏻🙏🏻