ਉਸਨੇ ਬੱਸੋਂ ਉੱਤਰ ਪੈਰ ਹੇਠਾਂ ਪਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁੱਕਦਿਆਂ ਸੁਨੇਹਾ ਦੇ ਦਿੱਤਾ ਕੇ ਇਸ ਵਾਰ ਸਿੱਧਾ ਘਰੇ ਹੀ ਆਉਣਾ..ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ..ਕੋਈ ਬੋਲ ਚਾਲ ਹੈਨੀ ਹੁਣ ਆਪਸ ਵਿਚ….ਨਿਆਈਆਂ ਵਾਲੇ ਕੀਲੇ ਦਾ ਝਗੜਾ ਪੈ ਗਿਆ!
ਏਨਾ ਸੁਣ ਉਹ ਠਠੰਬਰ ਕੇ ਖਲੋ ਜਿਹੀ ਗਈ ਤੇ ਓਸ ਲਈ ਅਗਾਂਹ ਪੈਰ ਪੁੱਟਣਾ ਔਖਾ ਜਿਹਾ ਹੋ ਗਿਆ…!
ਹੁਣ ਤੱਕ ਉਹ ਜਿੰਨੀ ਵਾਰੀ ਵੀ ਪੇਕੇ ਪਿੰਡ ਆਉਂਦੀ ਤਾਂ ਪਹਿਲਾਂ ਰਾਹ ਵਿਚ ਪੈਦੇ ਚਾਚੇ ਪੂਰਨ ਸਿੰਘ ਦੇ ਘਰੇ ਬੈਠ ਪਾਣੀ-ਧਾਣੀ ਪੀ ਕੇ ਹੀ ਆਪਣੇ ਘਰੇ ਪੈਰ ਪਾਉਂਦੀ ਸੀ..
ਪਾਉਂਦੀ ਵੀ ਕਿਓਂ ਨਾ..ਆਪਣਾ ਵਿਆਹ ਵਾਲਾ ਦਿਨ ਉਸਨੂੰ ਅਜੇ ਵੀ ਚੰਗੀ ਤਰਾਂ ਯਾਦ ਸੀ…
ਹਲਵਾਈਆਂ ਦੀ ਗਲਤੀ ਕਰਕੇ ਘਰ ਨੂੰ ਲੱਗ ਗਈ ਭਿਆਨਕ ਅੱਗ ਨੇ ਬਰਾਤੀਆਂ ਲਈ ਤਿਆਰ ਕੀਤੇ ਟੇਂਟ ਮਠਿਆਈਆਂ ਕੁਰਸੀਆਂ ਟੇਬਲ ਤੇ ਹੋਰ ਸਭ ਕੁਝ ਮਿੰਟਾ ਸਕਿੰਟਾਂ ਵਿਚ ਸਾੜ ਕੇ ਸੁਆਹ ਜੂ ਕਰ ਦਿੱਤਾ ਸੀ..
ਇਥੋਂ ਤੱਕ ਕੇ ਦਾਜ ਤੇ ਵਰੀ ਦਾ ਸਾਰਾ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ ਸੀ..
ਇਹ ਸਾਰਾ ਕੁਝ ਦੇਖ ਬਾਪੂ ਨੂੰ ਐਸੀ ਦੰਦਲ ਪਈ ਕੇ ਉਸਦਾ ਇੱਕ ਪਾਸਾ ਹੀ ਮਾਰਿਆ ਗਿਆ ਸੀ…
ਕਮਲਿਆਂ ਵਾਂਙ ਤੁਰੀ ਫਿਰਦੀ ਮਾਂ ਨੂੰ ਤੇ ਉਸ ਦਿਨ ਕੁਝ ਸੁੱਝ ਹੀ ਨਹੀਂ ਸੀ ਰਿਹਾ..!
ਇਸ ਮੌਕੇ ਤੇ ਚਾਚਾ ਪੂਰਨ ਸਿੰਘ ਹੀ ਸੀ ਜਿਹੜਾ ਅੱਗੇ ਆਇਆ ਅਤੇ ਆਪਣਾ ਸਾਰਾ ਕੁਝ ਘਰੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਮੈ ਜਾਣਦੀ ਸੀ ਕਿ ਤੁਸੀ ਹੀ ਮੰਨ ਨੂੰ ਮੋਹ ਲੈਣ ਵਾਲਿਆਂ ਤੇ ਸੱਚੀਆਂ ਕਹਾਣੀਆ ਲਿਖ ਸਕਦੇ ਹੋ