“ ਡੋਕਟ ਸਾਬ ਤੁਸੀਂ ਅੱਜ ਮੈਨੂੰ ਝੰਡਾ ਲਹਿਰਾਉਣ ਲਈ ਕਾਲਜ ਲੈ ਕੇ ਜਾਣੈ, ਯਾਦ ਹੈ ਨਾ ?”
ਪਹਿਲਾਂ ਤਾਂ ਉਹ ਆਪੇ ਹੀ ਕਾਲਜ ਚਲੀ ਜਾਂਦੀ ਸੀ ਪਰ ਜਦੋਂ ਦੀ ਉਸਦੀ ਤਬੀਅਤ ਨਾਸਾਜ਼ ਰਹਿਣ ਲੱਗੀ ਸੀ, ਮੈਂ ਹੀ ਉਸਨੂੰ ਹਰ 15 ਅਗਸਤ ਅਤੇ 26 ਜਨਵਰੀ ਨੂੰ ਕਾਲਜ ਲੈ ਕੇ ਜਾਂਦਾ ਸੀ। ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਬਹੁਤ ਸ਼ੌਂਕ ਸੀ ਉਹਨੂੰ ਇਹ 5-6 ਮਿੰਟ ਦਾ ਫੰਕਸ਼ਨ ਅਟੈਂਡ ਕਰਨ ਦਾ,……ਮਿਲਦਾ ਲੱਡੂ ਉਹ ਮੇਰੇ ਲਈ ਲੈ ਕੇ ਆਉਂਦੀ ਤੇ ਮੈਂ ਕਾਰ ਚ ਈ ਨਬੇੜ ਛੱਡਦਾ ਸੀ, ਮਿੱਠੇ ਦਾ ਸ਼ੁਕੀਨ ਜੁ ਹੋਇਆ। 2018 ਦੀ 26 ਜਨਵਰੀ ਨੂੰ ਵੀ ਮੈਂ ਉਹਨੂੰ ਕਾਲਜ ਦੀ ਝੰਡਾ ਲਹਿਰਾਉਣ ਵਾਲੀ ਜਗ੍ਹਾ ਦੇ ਨੇੜੇ ਜੇ ਉਤਾਰ ਕੇ ਤੇ ਵਾਪਸੀ ਵੇਲੇ ਉਥੋਂ ਹੀ ਬਿਠਾਉਣ ਦਾ ਕਹਿ ਕੇ ਕਾਰ ਮੋੜ ਕੇ ਲਿਆਉਣ ਲਈ ਅਗਾਂਹ ਗਰਾਊਂਡ ਵੱਲ ਨੂੰ ਤੋਰ ਲਈ। ਕਾਰ ਚੋ ਨਿਕਲ ਮੈਂ ਵੀ ਰਾਸ਼ਟਰੀ ਗਾਣ ਦਾ ਮਾਣ ਕੀਤਾ ਤੇ ਭੀੜ ਹੋਣ ਕਾਰਨ ਨੀਯਤ ਕੀਤੀ ਜਗ੍ਹਾ ਤੇ ਹੌਲੀ-ਹੌਲੀ ਕਾਰ ਲੈ ਆਂਦੀ ਉਹਨੂੰ ਬਿਠਾਉਣ ਖਾਤਰ, ਪਰ ਮੈਨੂੰ ਨਜ਼ਰ ਨਾ ਆਈ ਉਹ ਕਿਧਰੇ ਵੀ। ਕਾਲਜ ਚ ਜੁਟੀ ਭੀੜ ਹੁਣ ਅਗਲਾ ਪ੍ਰੋਗਰਾਮ ਦੇਖਣ ਲਈ ਸਾਹਮਣੇ ਸਟੇਡੀਅਮ ਵੱਲ ਨੂੰ ਚਾਲੇ ਪਾਉਣ ਲੱਗੀ ਸੀ ਤੇ ਬਾਹਰਲੇ ਲੋਕ ਆਪਣੀਆਂ ਕਾਰਾਂ, ਸਕੂਟਰ ਕਾਲਜ ਚ ਪਾਰਕ ਕਰਨ ਲਈ ਕਾਲਜ ਵੱਲ ਨੂੰ। ਕਾਲਜ ਚ ਤੈਨਾਤ ਪੁਲਿਸ ਵਾਲੇ ਵੀ ਕਾਰ ਨੂੰ ਅਗਾਂਹ ਤੋਰਨ ਲਈ ਕਾਰ ਤੇ ਥਾਪੜੀਆਂ ਮਾਰੀ ਜਾ ਰਹੇ ਸਨ ਤੇ ਮੈਂ ਬੇਵਸ ਹੋਇਆ ਸਾਰੇ ਪਾਸੇ ਨਿਗ੍ਹਾ ਘੁਮਾਉਂਦਾ ਜੱਕੋ-ਤੱਕੀ ਚ ਉਹਨੂੰ ਲੱਭਦਾ-ਲੱਭਦਾ ਕਾਰ ਕਾਲਜ ਦੇ ਗੇਟੋਂ ਬਾਹਰ ਲੈ ਆਇਆ….,ਇਹ ਸੋਚਦਾ ਕਿ ਉਹ ਸ਼ਾਇਦ ਬਾਹਰ ਆ ਕੇ ਖਲੋ ਗਈ ਹੋਵੇ ਕਿਸੇ ਨਾਲ। ਸਾਹਮਣੇ ਸਟੇਡੀਅਮ ਦੇ ਬਾਹਰ ਵੀ ਪੂਰੀ ਗਹਿਮਾ-ਗਹਿਮੀ ਤੇ ਉਥੇ ਵੀ ਪੁਲਿਸ ਦਾ ਡੰਡਾ….., “ਕਾਰ ਤੋਰੋ ਗਾਂਹ ਨੂੰ ਬਾਈ ਜੀ ਇਥੇ ਨਾ ਖੜੀ ਕਰੋ”….,.ਕਾਰ ਦਾ ਸ਼ੀਸ਼ਾ ਥੱਲੇ ਕਰਾ ਪੁਲਿਸ ਵਾਲਿਆਂ ਨੇ ਆਪਣਾ ਫਰਮਾਨ ਜਾਰੀ ਕਰਤਾ। ਉਹਨੂੰ ਫੋਨ ਲਾਇਆ ਪੁੱਛਣ ਲਈ ਬਈ ਕਿੱਥੇ ਰਹਿ ਗਈ ,ਪਰ ਫੋਨ ਤਾਂ ਉਂਹਦਾ ਕਾਰ ਚ ਈ ਵੱਜੀ ਜਾਵੇ, ਸੀਟ ਤੇ ਈ ਛੱਡ ਗਈ ਸੀ ਜਾਣ ਲੱਗੀ। ਭੀੜ ਚ ਕਾਰ ਮੋੜਨੀ ਵੀ ਔਖੀ….ਮੇਰਾ ਖਿਝੇ ਦਾ ਪਾਰਾ ਚੜ ਗਿਆ। ਪੈਦਲ ਜਾ ਕੇ ਫਿਰ ਉਥੇ ਪਹੁੰਚ ਕੇ ਦੇਖਿਆ, ਓਥੇ ਹੀ ਖੜ੍ਹੀ ਸੀ ਕੱਲਮ ਕੱਲੀ ਠੰਡ ਚ ਕੰਬਦੀ ਤੇ ਹੱਥ ਫੜ ਕੇ ਹੌਲੀ-ਹੌਲੀ ਉਹਨੂੰ ਕਾਰ ਤੱਕ ਲੈ ਤਾਂ ਆਇਆ ਪਰ ਪਾਰਾ ਉਹਦਾ ਵੀ ਪੂਰਾ ਤਾਂਹ, ਮੇਰਾ ਪਾਰਾ ਤਾਂ ਉਹਦਾ ਚੜਿਆ ਵੇਖ ਕੇ ਈ ਲਹਿ ਗਿਆ। “ਨਾ ਤੁਸੀ ਮੈਨੂੰ ਦੇਖਿਆ ਨੀ ???? ਉਥੇ ਈ ਤਾਂ ਖੜੀ ਸੀ ਮੈਂ ਜਿਥੇ ਉਤਾਰਿਆ ਸੀ”। “ਮੈਂ ਸਾਰੇ ਪਾਸੇ ਦੇਖਿਆ ਸੀ, ਤੂੰ ਨਜ਼ਰ ਈ ਨਹੀਂ ਆਈ ਕਿਧਰੇ, ਉਧਰੋਂ ਪੁਲਿਸ ਵਾਲੇ ਵੀ ਕਾਹਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ